ਅਮਰੀਕਾ ਦੌਰੇ ‘ਤੇ ਗਏ ਨਿਰਮਲਾ ਸੀਤਾਰਮਨ ਨੂੰ ਲਖੀਮਪੁਰ ਘਟਨਾ ‘ਤੇ ਹੋਏ ਸਵਾਲ

author img

By

Published : Oct 13, 2021, 6:27 PM IST

ਅਮਰੀਕਾ ਦੌਰੇ ‘ਤੇ ਗਏ ਨਿਰਮਲਾ ਸੀਤਾਰਮਨ ਨੂੰ ਲਖੀਮਪੁਰ ਘਟਨਾ ‘ਤੇ ਹੋਏ ਸਵਾਲ

ਅਮਰੀਕਾ ਦੌਰੇ ਤੇ ਗਏ ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ (Nirmala Sitharaman) ਵੱਲੋਂ ਲਖੀਮਪੁਰ ਖੀਰੀ ਘਟਨਾ (Lakhimpur Khiri incident) ਦੀ ਨਿੰਦਿਆ ਕੀਤੀ ਗਈ ਹੈ। ਸੀਤਾਰਮਨ ਨੇ ਕਿਹਾ ਕਿ ਇਨ੍ਹਾਂ ਘਟਨਾਵਾਂ ਨੂੰ ਉਸ ਸਮੇਂ ਉਭਾਰਿਆ ਜਾਣਾ ਚਾਹੀਦਾ ਹੈ ਜਦੋਂ ਇਹ ਵਾਪਰੀਆਂ ਹੋੋਣ।

ਚੰਡੀਗੜ੍ਹ: ਲਖੀਮਪੁਰ ਖੀਰੀ ਘਟਨਾ (Lakhimpur Khiri incident) ਨੂੰ “ਨਿੰਦਣਯੋਗ” ਕਰਾਰ ਦਿੰਦਿਆਂ, ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ (Nirmala Sitharaman) ਨੇ ਕਿਹਾ ਕਿ ਭਾਰਤ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ, ਪਰ ਉਨ੍ਹਾਂ ਨੂੰ ਉਸੇ ਸਮੇਂ ਚੁੱਕਿਆ ਜਾਣਾ ਚਾਹੀਦਾ ਹੈ, ਜਦੋਂ ਇਹ ਵਾਪਰੀਆਂ ਹੋਣ। ਉਦੋਂ ਨਹੀਂ ਜਦੋਂ ਇੱਕ ਰਾਜ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸਰਕਾਰ ਹੋਣ ਦੇ ਕਾਰਨ ਉਨ੍ਹਾਂ ਨੂੰ ਕੁੱਝ ਲੋਕਾਂ ਦੁਆਰਾ ਉਭਾਰਿਆ ਜਾ ਰਿਹਾ ਹੈ।

ਜਿਕਰਯੋਗ ਹੈ ਕਿ ਸੀਤਾਰਮਨ, ਜੋ ਅਮਰੀਕਾ ਦੇ ਸਰਕਾਰੀ ਦੌਰੇ ‘ਤੇ ਹਨ, ਨੇ ਲਖੀਮਪੁਰ ਖੀਰੀ ਵਿੱਚ ਚਾਰ ਕਿਸਾਨਾਂ ਦੀ ਮੌਤ ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਅਸ਼ੀਸ਼ ਮਿਸ਼ਰਾ ਦੀ ਗ੍ਰਿਫਤਾਰੀ ਬਾਰੇ ਹਾਰਵਰਡ ਕੈਨੇਡੀ ਸਕੂਲ ਵਿੱਚ ਗੱਲਬਾਤ ਦੌਰਾਨ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਇਹ ਟਿੱਪਣੀ ਕੀਤੀ ਹੈ।

ਉਨ੍ਹਾਂ ਨੂੰ ਪੁੱਛਿਆ ਗਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੀਨੀਅਰ ਮੰਤਰੀਆਂ ਨੇ ਇਸ ਬਾਰੇ ਕੁੱਝ ਕਿਉਂ ਨਹੀਂ ਕਿਹਾ ਅਤੇ ਜਦੋਂ ਵੀ ਕੋਈ ਅਜਿਹੀਆਂ ਚੀਜ਼ਾਂ ਬਾਰੇ ਪੁੱਛਦਾ ਹੈ ਤਾਂ ਹਮੇਸ਼ਾਂ “ਰੱਖਿਆਤਮਕ ਜਵਾਬ” ਕਿਉਂ ਦਿੱਤਾ ਜਾਂਦਾ ਹੈ। ਇਸਦੇ ਜਵਾਬ ‘ਚ ਉਨ੍ਹਾਂ ਕਿਹਾ, “ਨਹੀਂ, ਬਿਲਕੁਲ ਵੀ ਅਜਿਹਾ ਨਹੀਂ ਹੈ। ਇਹ ਚੰਗਾ ਹੈ ਕਿ ਤੁਸੀਂ ਅਜਿਹੀ ਘਟਨਾ ਨੂੰ ਉਭਾਰਿਆ ਜੋ ਪੂਰੀ ਤਰ੍ਹਾਂ ਨਿੰਦਣਯੋਗ ਹੈ ਅਤੇ ਸਾਡੇ ਵਿੱਚੋਂ ਹਰ ਕੋਈ ਇਹ ਕਹਿ ਰਿਹਾ ਹੈ। ਇਸੇ ਤਰ੍ਹਾਂ, ਹੋਰ ਥਾਵਾਂ ਤੇ ਵਾਪਰ ਰਹੀਆਂ ਘਟਨਾਵਾਂ ਮੇਰੇ ਲਈ ਚਿੰਤਾ ਦਾ ਕਾਰਨ ਹਨ।”

ਸੀਤਾਰਮਨ ਨੇ ਕਿਹਾ, “ਭਾਰਤ ਵਿੱਚ ਅਜਿਹੇ ਮਾਮਲੇ ਦੇਸ਼ ਦੇ ਕਈ ਵੱਖ-ਵੱਖ ਹਿੱਸਿਆਂ ਵਿੱਚ ਬਰਾਬਰ ਹੋ ਰਹੇ ਹਨ। ਮੈਂ ਚਾਹੁੰਦੀ ਹਾਂ ਕਿ ਤੁਸੀਂ ਅਤੇ ਡਾ: ਅਮਰਤਿਆ ਸੇਨ ਸਮੇਤ, ਜੋ ਭਾਰਤ ਨੂੰ ਜਾਣਦੇ ਹਨ, ਹਰ ਵਾਰ ਅਜਿਹੀ ਘਟਨਾ ਵਾਪਰਨ ‘ਤੇ ਇਸ ਨੂੰ ਉਭਾਰਨ। ਇਸ ਕਿਸਮ ਦੀ ਘਟਨਾ ਨੂੰ ਸਿਰਫ ਉਦੋਂ ਹੀ ਨਹੀਂ ਉਭਾਰਿਆ ਜਾਣਾ ਚਾਹੀਦਾ ਜਦੋਂ ਉਨ੍ਹਾਂ ਨੂੰ ਉਭਾਰਨਾ ਸਾਡੇ ਲਈ ਅਨੁਕੂਲ ਹੋਵੇ ਕਿਉਂਕਿ ਇਹ ਉਸ ਰਾਜ ਵਿੱਚ ਵਾਪਰਿਆ ਜਿੱਥੇ ਭਾਜਪਾ ਸੱਤਾ ਵਿੱਚ ਹੈ, ਜਿਸ ਵਿੱਚ ਮੇਰੇ ਇੱਕ ਕੈਬਨਿਟ ਸਹਿਯੋਗੀ ਦਾ ਪੁੱਤਰ ਸ਼ਾਇਦ ਮੁਸੀਬਤ ਵਿੱਚ ਹੈ।”

ਉਨ੍ਹਾਂ ਕਿਹਾ ਕਿ ਇਸ ਘਟਨਾ ਦੇ ਪਿੱਛੇ ਕਿਸਦਾ ਹੱਥ ਹੈ ਇਹ ਪਤਾ ਲਗਾਉਣ ਲਈ ਪੂਰੀ ਜਾਂਚ ਕੀਤੀ ਜਾਵੇਗੀ ਅਤੇ ਇਹ ਮੇਰੀ ਪਾਰਟੀ ਜਾਂ ਮੇਰੇ ਪ੍ਰਧਾਨ ਮੰਤਰੀ ਦਾ ਬਚਾਅ ਕਰਨ ਬਾਰੇ ਨਹੀਂ ਹੈ। ਇਹ ਭਾਰਤ ਦੀ ਰੱਖਿਆ ਬਾਰੇ ਹੈ। ਮੈਂ ਭਾਰਤ ਲਈ ਗੱਲ ਕਰਾਂਗੀ , ਮੈਂ ਗਰੀਬਾਂ ਲਈ ਨਿਆਂ ਦੀ ਗੱਲ ਕਰਾਂਗੀ। ਮੇਰਾ ਮਜ਼ਾਕ ਨਹੀਂ ਉਡਾਇਆ ਜਾਵੇਗਾ ਅਤੇ ਜੇ ਮਖੌਲ ਉਡਾਇਆ ਗਿਆ ਤਾਂ ਮੈਂ ਆਪਣੇ ਬਚਾਅ ਵਿੱਚ ਖੜ੍ਹੀ ਹੋ ਕੇ ਕਹਾਂਗੀ, “ਮੁਆਫ ਕਰਨਾ, ਤੱਥਾਂ ‘ਤੇ ਗੱਲ ਕਰਦੇ ਹਾਂ। ਇਹ ਤੁਹਾਡੇ ਲਈ ਮੇਰਾ ਜਵਾਬ ਹੈ।”

ਇਹ ਵੀ ਪੜ੍ਹੋ:ਸ਼ਹੀਦਾਂ ਦੀ ਸ਼ਰਧਾਂਜਲੀ ਮੌਕੇ ਭਾਵੁਕ ਹੋਏ ਮੁੱਖ ਮੰਤਰੀ ਚੰਨੀ, ਦੇਖੋ ਤਸਵੀਰਾਂ

ETV Bharat Logo

Copyright © 2024 Ushodaya Enterprises Pvt. Ltd., All Rights Reserved.