ਸੰਯੁਕਤ ਸਮਾਜ ਮੋਰਚੇ ਦਾ ਫੈਸਲਾ: 16 ਜਨਵਰੀ ਨੂੰ ਕਰਾਂਗੇ ਉਮੀਦਵਾਰਾਂ ਦੀ ਸੂਚੀ ਜਾਰੀ

author img

By

Published : Jan 14, 2022, 8:42 PM IST

ਸੰਯੁਕਤ ਸਮਾਜ ਮੋਰਚੇ ਨੇ ਲੁਧਿਆਣਾ 'ਚ ਕੀਤੀ ਦੂਜੀ ਪ੍ਰੈੱਸ ਕਾਨਫ਼ਰੰਸ

ਸੰਯੁਕਤ ਸਮਾਜ ਮੋਰਚੇ ਨੇ ਲੁਧਿਆਣਾ ਅੰਦਰ ਦੂਜੀ ਪ੍ਰੈੱਸ ਕਾਨਫ਼ਰੰਸ ਕੀਤੀ, ਹਾਲਾਂਕਿ ਪ੍ਰੈੱਸ ਕਾਨਫਰੰਸ ਦੇ ਵਿੱਚ ਲੁਧਿਆਣਾ ਸ਼ਹਿਰ ਦੀਆਂ ਟਿਕਟਾਂ ਐਲਾਨੀਆਂ ਜਾਣੀਆਂ ਸਨ ਪਰ ਸਹਿਮਤੀ ਨਾ ਬਣਨ ਕਰਕੇ ਦੂਜੀ ਸੂਚੀ ਕਿਸਾਨਾਂ ਵੱਲੋਂ ਜਾਰੀ ਨਹੀਂ ਕੀਤੀ ਗਈ।

ਲੁਧਿਆਣਾ: ਸੰਯੁਕਤ ਸਮਾਜ ਮੋਰਚੇ ਨੇ ਲੁਧਿਆਣਾ ਅੰਦਰ ਦੂਜੀ ਪ੍ਰੈੱਸ ਕਾਨਫ਼ਰੰਸ ਕੀਤੀ, ਹਾਲਾਂਕਿ ਪ੍ਰੈੱਸ ਕਾਨਫਰੰਸ ਦੇ ਵਿੱਚ ਲੁਧਿਆਣਾ ਸ਼ਹਿਰ ਦੀਆਂ ਟਿਕਟਾਂ ਐਲਾਨੀਆਂ ਜਾਣੀਆਂ ਸਨ ਪਰ ਸਹਿਮਤੀ ਨਾ ਬਣਨ ਕਰਕੇ ਦੂਜੀ ਸੂਚੀ ਕਿਸਾਨਾਂ ਵੱਲੋਂ ਜਾਰੀ ਨਹੀਂ ਕੀਤੀ ਗਈ।

ਉਨ੍ਹਾਂ ਨੇ ਕਿਹਾ ਕਿ ਜੰਮੂ ਦੇ ਇੱਕ ਜਾਂ ਦੋ ਦਿਨ ਤੱਕ ਉਮੀਦਵਾਰਾਂ ਦੀ ਵੱਡੀ ਸੂਚੀ ਜਾਰੀ ਕੀਤੀ ਜਾਵੇਗੀ, ਕਿਸਾਨਾਂ ਨੇ ਪ੍ਰੈੱਸ ਕਾਨਫ਼ਰੰਸ ਵਿੱਚ ਪ੍ਰੋਫੈਸਰ ਮਨਜੀਤ ਸਿੰਘ ਪ੍ਰੇਮ ਸਿੰਘ ਭੰਗੂ ਅਤੇ ਡਾ. ਸਵੈਮਾਨ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ 1273 ਕੁੱਲ ਬਿਨੈਕਾਰਾਂ ਵੱਲੋਂ ਚੋਣਾਂ ਲੜਨ ਲਈ ਉਨ੍ਹਾਂ ਨੂੰ ਐਪਲੀਕੇਸ਼ਨਾਂ ਦਿੱਤੀਆਂ ਹਨ।

ਸ਼ਾਮ ਪੰਜ ਵਜੇ ਤੱਕ ਹੀ ਐਪਲੀਕੇਸ਼ਨਾਂ ਦੇਣ ਦਾ ਸਮਾਂ ਸੀ ਅਤੇ ਹੁਣ ਬੰਦ ਕਰ ਦਿੱਤਾ ਗਿਆ ਹੈ ਅਤੇ ਹੁਣ ਇਨ੍ਹਾਂ ਵਿੱਚੋਂ ਹੀ ਪੰਜਾਬ ਦੀਆਂ 117 ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਚੋਣ ਹੋਵੇਗੀ, ਜਿਨ੍ਹਾਂ ਵਿੱਚੋਂ ਦਸ ਉਮੀਦਵਾਰਾਂ ਦੀ ਸੂਚੀ ਪਹਿਲਾਂ ਹੀ ਸੰਯੁਕਤ ਸਮਾਜ ਮੋਰਚਾ ਜਾਰੀ ਕਰ ਚੁੱਕਾ ਹੈ।

ਸੰਯੁਕਤ ਸਮਾਜ ਮੋਰਚੇ ਨੇ ਲੁਧਿਆਣਾ 'ਚ ਕੀਤੀ ਦੂਜੀ ਪ੍ਰੈੱਸ ਕਾਨਫ਼ਰੰਸ
'1273 ਬਿਨੈਕਾਰਾਂ ਨੇ ਦਿੱਤੀਆਂ ਚੋਣਾਂ ਲੜਨ ਲਈ ਐਪਲੀਕੇਸ਼ਨ'

ਪ੍ਰੇਮ ਸਿੰਘ ਭੰਗੂ ਅਤੇ ਪ੍ਰੋਫੈਸਰ ਮਨਜੀਤ ਸਿੰਘ ਦੇ ਨਾਲ ਸਵੈਮਾਨ ਸਿੰਘ ਨੇ ਕਿਹਾ ਕਿ ਜਦੋਂ ਮੋਰਚਾ ਬਣਿਆ ਸੀ ਤਾਂ ਉਦੋਂ ਬਹੁਤ ਗੱਲਾਂ ਉੱਠ ਰਹੀਆਂ ਸਨ ਕਿ ਕੌਣ ਇਨ੍ਹਾਂ ਦੇ ਉਮੀਦਵਾਰ ਹੋਣਗੇ ਪਰ ਉਨ੍ਹਾਂ ਦੀ ਸੋਚ ਤੋਂ ਕਿਤੇ ਉੱਤੇ ਲੋਕਾਂ ਨੇ ਚੋਣਾਂ ਲੜਨ 'ਚ ਦਿਲਚਸਪੀ ਵਿਖਾਈ ਹੈ ਅਤੇ ਲਗਾਤਾਰ ਉਨ੍ਹਾਂ ਨੂੰ ਭਾਰੀ ਤਾਦਾਦ ਵਿਚ ਐਪਲੀਕੇਸ਼ਨਾਂ ਪ੍ਰਾਪਤ ਹੋਈਆਂ।

ਉਨ੍ਹਾਂ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਦੇ ਨਕਾਰੇ ਹੋਏ ਆਗੂਆਂ ਨੂੰ ਉਹ ਨਹੀਂ ਲੈਣਗੇ ਸਿਰਫ਼ ਜੇਕਰ ਉਸ ਨਾਲ ਕੋਈ ਧੱਕਾ ਨਾ ਹੋਇਆ ਹੋਵੇ ਜਾਂ ਉਸ ਦੀ ਟਿਕਟ ਪੈਸਿਆਂ ਲਈ ਨਾ ਕੱਟੀ ਹੋਵੇ, ਅਜਿਹੀ ਸੂਰਤ 'ਚ ਹੀ ਉਮੀਦਵਾਰ ਬਣਾਇਆ ਜਾਵੇਗਾ ਪਰ ਪਬਲੀਕੇਸ਼ਨਾਂ ਦਾ ਹੁਣ ਸਮਾਂ ਖ਼ਤਮ ਹੋ ਚੁੱਕਾ ਹੈ, ਇਸ ਕਰਕੇ ਉਹ ਹੁਣ ਕੋਈ ਵੀ ਨਵੀਂ ਐਪਲੀਕੇਸ਼ਨ ਨਹੀਂ ਲੈਣਗੇ।

ਲੁਧਿਆਣਾ ਸਿਟੀ ਲਈ ਉਮੀਦਵਾਰਾਂ 'ਤੇ ਨਹੀਂ ਬਣੀ ਸਹਿਮਤੀ

ਸੰਯੁਕਤ ਸਮਾਜ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਜਲਦ ਹੀ ਉਹ ਆਪਣੀ ਦੂਜੀ ਸੂਚੀ ਜਾਰੀ ਕਰਨਗੇ, ਜਿਸ ਵਿੱਚ ਕਾਫ਼ੀ ਵੱਡੀ ਤਦਾਦ ਵਿੱਚ ਉਮੀਦਵਾਰਾਂ ਦਾ ਨਾਂ ਹੋਵੇਗਾ, ਹਾਲਾਂਕਿ ਜਦੋਂ ਉਨ੍ਹਾਂ ਨੂੰ ਅੱਜ ਲੁਧਿਆਣਾ ਸਿਟੀ ਦੇ ਉਮੀਦਵਾਰਾਂ ਸੰਬੰਧੀ ਐਲਾਨ ਕਰਨ 'ਤੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਅਸੀਂ ਚੰਗੇ ਉਮੀਦਵਾਰ ਦੇਣਾ ਚਾਹੁੰਦੇ ਹਾਂ। ਇਸ ਕਰਕੇ ਉਮੀਦਵਾਰਾਂ ਦੀ ਛਾਂਟੀ ਵਿੱਚ ਸਮਾਂ ਲੱਗ ਰਿਹਾ ਹੈ, ਉਨ੍ਹਾਂ ਨੇ ਕਿਹਾ ਕਿ ਜਲਦ ਸੂਚੀ ਜਾਰੀ ਕੀਤੀ ਜਾਵੇਗੀ। ਫਿਲਹਾਲ ਸਿਟੀ ਲਈ ਵੀ ਉਨ੍ਹਾਂ ਨੇ ਨਾ ਤੈਅ ਨਹੀਂ ਕੀਤੇ।

ਇਹ ਵੀ ਪੜ੍ਹੋ:2022 Assembly Election: ਟਿਕਟਾਂ ਨੂੰ ਲੈ ਕੇ ਆਪਸ ’ਚ ਭਿੜੇ ਸਿੱਧੂ, ਚੰਨੀ ਅਤੇ ਜਾਖੜ

ETV Bharat Logo

Copyright © 2024 Ushodaya Enterprises Pvt. Ltd., All Rights Reserved.