ETV Bharat / city

ਕਿਸਾਨ ਮੇਲੇ ਵਿੱਚ ਪਹੁੰਚੇ ਕਿਸਾਨ ਹੋਏ ਨਿਰਾਸ਼, ਪ੍ਰਬੰਧਾਂ ਉੱਤੇ ਚੁੱਕੇ ਸਵਾਲ

author img

By

Published : Sep 24, 2022, 5:51 PM IST

ਲੁਧਿਆਣਾ ਵਿੱਚ ਪੈ ਰਹੇ ਮੀਂਹ ਦੇ ਕਾਰਨ ਕਿਸਾਨ ਮੇਲੇ ਵਿੱਚ ਪਹੁੰਚੇ ਕਿਸਾਨਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਕਿਸਾਨਾਂ ਨੇ ਕਿਹਾ ਕਿ ਕਿਸਾਨ ਮੇਲੇ ਦੇ ਦਿਨਾਂ ਵਿੱਚ ਵਾਧਾ ਕਰਨਾ ਚਾਹੀਦਾ ਹੈ। ਨਾਲ ਹੀ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਨੇ ਚੰਗੇ ਪ੍ਰਬੰਧ ਨਹੀਂ ਕੀਤੇ ਜਿਸ ਕਾਰਨ ਉਹ ਕਾਫੀ ਖੱਜਲ ਖੁਆਰ ਹੋਏ ਹਨ।

Kisan Mela
ਕਿਸਾਨ ਮੇਲੇ ਵਿੱਚ ਪਹੁੰਚੇ ਕਿਸਾਨ ਹੋਏ ਨਿਰਾਸ਼

ਲੁਧਿਆਣਾ: ਜ਼ਿਲ੍ਹੇ ਵਿੱਚ ਤਕਰੀਬਨ ਤਿੰਨ ਸਾਲਾਂ ਬਾਅਦ ਲੱਗਿਆ ਕਿਸਾਨ ਮੇਲਾ ਅੱਜ ਸਮੇਂ ਤੋਂ ਪਹਿਲਾਂ ਸਮਾਪਤ ਹੋ ਗਿਆ। ਦੱਸ ਦਈਏ ਕਿ ਲਗਾਤਾਰ ਹੋ ਰਹੀ ਬਰਸਾਤ ਨੇ ਕਿਸਾਨ ਵੀਰਾਂ ਦੀਆਂ ਉਮੀਦਾਂ ਉਪਰ ਪਾਣੀ ਫੇਰ ਦਿੱਤਾ। ਦੱਸ ਦਈਏ ਕਿ ਯੂਨੀਵਰਸਿਟੀ ਵਿੱਚ ਤਿੰਨ ਸਾਲਾਂ ਬਾਅਦ ਕਿਸਾਨ ਮੇਲਾ ਲੱਗਣ ਕਾਰਨ ਵੱਡੀ ਗਿਣਤੀ ਵਿੱਚ ਕਿਸਾਨ ਵੀਰ ਜਾਣਕਾਰੀ ਲੈਣ ਲਈ ਪਹੁੰਚੇ ਸਨ । ਪਰ ਮੀਂਹ ਦੇ ਕਾਰਨ ਗੱਲ ਉਨ੍ਹਾਂ ਦਾ ਕਿਸਾਨ ਵੀਰ ਜਾਣਕਾਰੀ ਹਾਸਲ ਕਰ ਸਕੇ ਅਤੇ ਨਾ ਹੀ ਮੇਲਾ ਘੁੰਮ ਸਕੇ ਅਤੇ ਨਾ ਹੀ ਬੀਜ ਪ੍ਰਾਪਤ ਕਰ ਸਕੇ।

ਕਿਸਾਨ ਮੇਲੇ ਵਿੱਚ ਪਹੁੰਚੇ ਕਿਸਾਨ ਹੋਏ ਨਿਰਾਸ਼

ਖਰਾਬ ਮੌਸਮ ਕਾਰਨ ਖੱਜਲ ਹੋਏ ਕਿਸਾਨ ਕਾਫੀ ਨਿਰਾਸ਼ ਨਜਰ ਆਏ ਨਾਲ ਹੀ ਯੂਨੀਵਰਸਿਟੀ ਪ੍ਰਸ਼ਾਸਨ ਦੇ ਪ੍ਰਤੀ ਨਰਾਜ਼ਗੀ ਵੀ ਜਾਹਿਰ ਕੀਤੀ। ਕਿਸਾਨਾਂ ਨੇ ਦੱਸਿਆ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਮੌਸਮ ਬਾਰੇ ਜਾਣਕਾਰੀ ਦਿੰਦੀ ਹੈ ਪਰ ਕਿਤੇ ਨਾ ਕਿਤੇ ਖ਼ੁਦ ਨੂੰ ਇਸਦੀ ਜਾਣਕਾਰੀ ਨਾ ਹੋਣ ਕਾਰਨ ਇੰਨੀ ਪਰਸ਼ਾਨੀ ਲੋਕਾਂ ਨੂੰ ਝੱਲਣੀ ਪਈ। ਉਨ੍ਹਾਂ ਨੇ ਕਿਹਾ ਕਿ ਉਹ ਦੂਰ ਮੇਲਾ ਵੇਖਣ ਲਈ ਅਤੇ ਬੀਜ ਪ੍ਰਾਪਤ ਕਰਨ ਲਈ ਮੇਲੇ ਵਿਚ ਪਹੁੰਚੇ ਸਨ।

ਕਿਸਾਨਾਂ ਨੇ ਅੱਗੇ ਕਿਹਾ ਕਿ ਉਨ੍ਹਾਂ ਉਮੀਦਾਂ ਉਪਰ ਪਾਣੀ ਫੇਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਕੀਤੇ ਪ੍ਰਬੰਧ ਨਾਕਾਫੀ ਸਨ ਅਤੇ ਮੇਲੇ ਦੇ ਦਿਨਾਂ ਵਿਚ ਵੀ ਵਾਧਾ ਹੋਣਾ ਚਾਹੀਦਾ ਸੀ। ਉਨ੍ਹਾਂ ਨੇ ਕਿਹਾ ਕਿ ਪ੍ਰਬੰਧਾਂ ਦੀ ਕਮੀ ਦੇ ਚਲਦਿਆਂ ਉਹਨਾਂ ਨੂੰ ਵਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।

ਇਹ ਵੀ ਪੜੋ: ਲੜਕੀ ਤੋਂ ਬਾਅਦ ਨਸ਼ੇ 'ਚ ਧੁੱਤ ਲੜਕੇ ਦਾ ਵੀਡੀਓ ਵਾਇਰਲ

ETV Bharat Logo

Copyright © 2024 Ushodaya Enterprises Pvt. Ltd., All Rights Reserved.