ETV Bharat / city

ਕੀ ਕਾਂਗਰਸ ’ਚ ਚੱਲ ਰਿਹਾ ਆਪਣਿਆਂ ਨੂੰ ਗੱਫੇ ਅਤੇ ਬਿਗਾਨਿਆਂ ਨੂੰ ਧੱਕੇ ਦਾ ਟ੍ਰੈਂਡ?

author img

By

Published : Nov 3, 2021, 3:40 PM IST

ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਲਾਏ ਜਾਣ ਤੋਂ ਬਾਅਦ ਕੈਬਨਿਟ ਦਾ ਵਿਸਥਾਰ ਕਰਨਾ ਹੀ ਸੀ ਇਸ ਦੌਰਾਨ ਖਾਸ ਕਰਕੇ ਉਨ੍ਹਾਂ ਆਗੂਆਂ ਨੂੰ ਉਮੀਦ ਜਾਗੀ ਸੀ ਜੋ ਬੀਤੇ ਲੰਬੇ ਸਮੇਂ ਤੋਂ ਕਾਂਗਰਸ ਦੀ ਸੀਟ ਜਿੱਤਦੇ ਆ ਰਹੇ ਸਨ ਪਰ ਇਹ ਸੁਪਨੇ ਉਦੋਂ ਚਕਨਾਚੂਰ ਹੋ ਗਏ ਜਦੋਂ ਕੁਝ ਕੁ ਮੰਤਰੀਆਂ ਨੂੰ ਛੱਡ ਕੇ ਜਿਨ੍ਹਾਂ ਨੂੰ ਮੰਤਰੀ ਬਣਾਇਆ ਗਿਆ

ਕੀ ਕਾਂਗਰਸ ’ਚ ਚੱਲ ਰਿਹਾ ਆਪਣਿਆਂ ਨੂੰ ਗੱਫੇ ਅਤੇ ਬਿਗਾਨਿਆਂ ਨੂੰ ਧੱਕੇ ਦਾ ਟ੍ਰੈਂਡ?
ਕੀ ਕਾਂਗਰਸ ’ਚ ਚੱਲ ਰਿਹਾ ਆਪਣਿਆਂ ਨੂੰ ਗੱਫੇ ਅਤੇ ਬਿਗਾਨਿਆਂ ਨੂੰ ਧੱਕੇ ਦਾ ਟ੍ਰੈਂਡ?

ਲੁਧਿਆਣਾ: ਪੰਜਾਬ ਕਾਂਗਰਸ ਦੇ ਵਿੱਚ ਆਪਸੀ ਖਾਨਾਜੰਗੀ ਕਿਸੇ ਤੋਂ ਲੁਕੀ ਨਹੀਂ ਹਾਲਾਂਕਿ ਮੁੱਖ ਮੰਤਰੀ ਉਹਦੇ ਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਲਾਂਭੇ ਕਰਨ ਤੋਂ ਬਾਅਦ ਇਹ ਦਾਅਵੇ ਕੀਤੇ ਜਾ ਰਹੇ ਸਨ ਕਿ ਪੰਜਾਬ ਕਾਂਗਰਸ ਹੁਣ ਇਕਜੁੱਟ ਹੋ ਕੇ ਆਗਾਮੀ ਵਿਧਾਨ ਸਭਾ ਚੋਣਾਂ ’ਚ ਲੜੇਗੀ। ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਇਆ ਗਿਆ ਪਰ ਉਸ ਤੋਂ ਬਾਅਦ ਵੀ ਕਾਂਗਰਸ ਵਿਚਲੀ ਖਾਨਾਜੰਗੀ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਹੀ ਹੈ।

ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਲਾਏ ਜਾਣ ਤੋਂ ਬਾਅਦ ਕੈਬਨਿਟ ਦਾ ਵਿਸਥਾਰ ਕਰਨਾ ਹੀ ਸੀ ਇਸ ਦੌਰਾਨ ਖਾਸ ਕਰਕੇ ਉਨ੍ਹਾਂ ਆਗੂਆਂ ਨੂੰ ਉਮੀਦ ਜਾਗੀ ਸੀ ਜੋ ਬੀਤੇ ਲੰਬੇ ਸਮੇਂ ਤੋਂ ਕਾਂਗਰਸ ਦੀ ਸੀਟ ਜਿੱਤਦੇ ਆ ਰਹੇ ਸਨ ਪਰ ਇਹ ਸੁਪਨੇ ਉਦੋਂ ਚਕਨਾਚੂਰ ਹੋ ਗਏ ਜਦੋਂ ਕੁਝ ਕੁ ਮੰਤਰੀਆਂ ਨੂੰ ਛੱਡ ਕੇ ਜਿਨ੍ਹਾਂ ਨੂੰ ਮੰਤਰੀ ਬਣਾਇਆ ਗਿਆ ਉਨ੍ਹਾਂ ਵਿਚ ਨਵਜੋਤ ਸਿੰਘ ਸਿੱਧੂ ਅਤੇ ਚਰਨਜੀਤ ਚੰਨੀ ਨੇ ਆਪਣਿਆਂ ਨੂੰ ਹੀ ਤਰਜੀਹ ਦਿੱਤੀ।

ਆਪਣਿਆਂ ਨੂੰ ਗੱਫੇ ਗ਼ੈਰਾਂ ਨੂੰ ਧੱਕੇ

ਪੰਜਾਬ ਕਾਂਗਰਸ ਵਿਚ ਇਹ ਟੋਰੈਂਦ ਲੰਮੇ ਸਮੇਂ ਤੋਂ ਚਲਦਾ ਆ ਰਿਹਾ ਹੈ ਮੰਨਿਆ ਜਾਂਦਾ ਹੈ ਕਿ ਜਿਸ ਦੇ ਕਾਂਗਰਸ ਹਾਈਕਮਾਨ ਤੱਕ ਪਹੁੰਚ ਹੈ ਉਸ ਨੂੰ ਵੱਡਾ ਅਹੁਦਾ ਵੀ ਮਿਲੇਗਾ ਅਤੇ ਪਾਰਟੀ ਦੇ ਵਿਚ ਮਾਨ ਸਨਮਾਨ ਵੀ ਪੂਰਾ ਮਿਲੇਗਾ। ਇਸ ਦੀ ਸਭ ਤੋਂ ਵੱਡੀ ਉਦਾਹਰਨ ਲੁਧਿਆਣਾ ਵਿੱਚ ਹੀ ਵੇਖਣ ਨੂੰ ਮਿਲਦੀ ਹੈ ਜਦੋਂ ਦੂਜੀ ਵਾਰ ਵਿਧਾਇਕ ਬਣੇ ਭਾਰਤ ਭੂਸ਼ਣ ਆਸ਼ੂ ਨੂੰ ਖੁਰਾਕ ਸਪਲਾਈ ਮੰਤਰੀ ਬਣਾ ਕੇ ਵੱਡਾ ਅਹੁਦਾ ਦਿੱਤਾ ਗਿਆ ਹਾਲਾਂਕਿ ਲੁਧਿਆਣਾ ਵਿਚ ਕਈ ਕਾਂਗਰਸ ਦੇ ਵਿਧਾਇਕ ਅਜਿਹੇ ਵੀ ਹਨ ਜੋ ਬੀਤੇ ਲੰਮੇ ਸਮੇਂ ਤੋਂ ਪਾਰਟੀ ਦੀ ਝੋਲੀ ਵਿਚ ਆਪਣੀ ਸੀਟ ਪੱਕੀ ਕਰਕੇ ਪਾਉਂਦੇ ਰਹੇ ਹਨ। ਉਨ੍ਹਾਂ ਨੂੰ ਪਾਰਟੀ ਵੱਲੋਂ ਨਜ਼ਰਅੰਦਾਜ਼ ਕੀਤਾ ਗਿਆ।

ਕਿਹੜੇ ਵਿਧਾਇਕਾਂ ਨੂੰ ਮਿਲਿਆ ਲਾਹਾ

ਕਾਂਗਰਸ ਦੇ ਪੁਰਾਣੇ ਲੀਡਰ ਲਗਾਤਾਰ ਹੀ ਸਵਾਲ ਚੁੱਕਦੇ ਰਹੇ ਕਿ ਦੂਜੀਆਂ ਪਾਰਟੀਆਂ ਤੋਂ ਆਏ ਲੀਡਰਾਂ ਨੂੰ ਕਾਂਗਰਸ ਵਿਚ ਨਾ ਸਿਰਫ ਟਿਕਟਾਂ ਦੇਣ ਲੱਗੇ ਸਗੋਂ ਵੱਡੇ ਅਹੁਦੇ ਵੀ ਦਿੱਤੇ ਜਾਂਦੇ ਹਨ। ਸਵਾਲ ਮਨਪ੍ਰੀਤ ਬਾਦਲ, ਪਰਗਟ ਸਿੰਘ ਤੇ ਵੀ ਉੱਠਦੇ ਰਹੇ ਜਦੋਂ ਸਭ ਤੋਂ ਪਹਿਲਾਂ ਮਨਪ੍ਰੀਤ ਬਾਦਲ ਦੇ ਕਾਂਗਰਸ ਚ ਸ਼ਾਮਿਲ ਹੋਣ ਤੋਂ ਬਾਅਦ ਉਨ੍ਹਾਂ ਨੂੰ ਦੂਜੇ ਨੰਬਰ ਦਾ ਦਰਜਾ ਯਾਨੀ ਕਿ ਵਿੱਤ ਮੰਤਰੀ ਦਾ ਅਹੁਦਾ ਦਿੱਤਾ ਗਿਆ ਮਨਪ੍ਰੀਤ ਬਾਦਲ ਨੂੰ ਕੈਪਟਨ ਦਾ ਵੀ ਖਾਸ ਮੰਨਿਆ ਜਾਂਦਾ ਹੈ ਅਤੇ ਸਿੱਧੂ ਦਾ ਵੀ ਖ਼ਾਸ ਮੰਨਿਆ ਜਾਂਦਾ ਰਿਹਾ। ਇਸ ਤੋਂ ਇਲਾਵਾ ਪਰਗਟ ਸਿੰਘ ਵੀ ਕਾਂਗਰਸ ਵਿੱਚ ਬੀਤੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਸ਼ਾਮਲ ਹੋਏ ਜਿਸ ਤੋਂ ਬਾਅਦ ਉਨ੍ਹਾਂ ਨੂੰ ਇਸ ਵਾਰ ਕੈਬਨਿਟ ਰੈਂਕ ਦਿੱਤਾ ਗਿਆ ਇੰਨਾ ਹੀ ਨਹੀਂ ਪਰਗਟ ਸਿੰਘ ਨੂੰ ਨਵਜੋਤ ਸਿੰਘ ਸਿੱਧੂ ਦਾ ਵੀ ਕਰੀਬੀ ਮੰਨਿਆ ਜਾਂਦਾ ਰਿਹਾ ਕਾਂਗਰਸ ਵੱਲੋਂ ਆਪਣੇ ਪੁਰਾਣੇ ਅਤੇ ਵਫ਼ਾਦਾਰ ਸੁਨੀਲ ਜਾਖੜ ਨੂੰ ਵੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨਗੀ ਤੋਂ ਹਟਾ ਕੇ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਲਾਇਆ ਗਿਆ।

ਹਾਈ ਕਮਾਂਡ ਦੀ ਭੂਮਿਕਾ

ਸਿਰਫ ਕਾਂਗਰਸੀ ਆਗੂ ਹੀ ਨਹੀਂ ਸਗੋਂ ਵਿਰੋਧੀ ਪਾਰਟੀਆਂ ਦੇ ਆਗੂ ਵੀ ਇਹ ਕਹਿੰਦੇ ਰਹੇ ਹਨ ਕਿ ਕਾਂਗਰਸ ਦੇ ਫ਼ੈਸਲੇ ਹਾਈ ਕਮਾਂਡ ਵੱਲੋਂ ਹੀ ਲਏ ਜਾਂਦੇ ਰਹੇ ਹਨ ਕੈਪਟਨ ਅਮਰਿੰਦਰ ਸਿੰਘ ਨੂੰ ਬਦਲਣ ਦੀ ਗੱਲ ਵੀ ਹਾਈਕਮਾਂਡ ਦੇ ਸਿਰ ’ਤੇ ਹੀ ਸੁੱਟੀ ਗਈ ਜਿਸ ਤੋਂ ਬਾਅਦ ਹਾਈ ਕਮਾਨ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਦਾ ਪ੍ਰਧਾਨ ਬਣਾਇਆ ਗਿਆ ਇੱਥੋਂ ਤੱਕ ਕਿ ਕੈਬਨਿਟ ਦੇ ਫ਼ੈਸਲੇ ਵਿੱਚ ਵੀ ਹਾਈ ਕਮਾਂਡ ਦੀ ਦਖ਼ਲਅੰਦਾਜ਼ੀ ਮੰਨੀ ਜਾਂਦੀ ਰਹੀ ਹੈ।

ਕਿਹੜੇ ਵਿਧਾਇਕ ਅਣਗੋਲੇ ?

ਸਿਰਫ਼ ਲੁਧਿਆਣਾ ਤੋਂ ਹੀ ਨਹੀਂ ਸਗੋਂ ਕਈ ਥਾਵਾਂ ਤੋਂ ਕਾਂਗਰਸ ਵੱਲੋਂ ਵਿਧਾਇਕਾਂ ਨੂੰ ਅਣਗੌਲਿਆ ਗਿਆ ਹੈ। ਜੇਕਰ ਗੱਲ ਲੁਧਿਆਣਾ ਦੀ ਕੀਤੀ ਜਾਵੇ ਤਾਂ ਲੁਧਿਆਣਾ ਵਿੱਚ ਰਾਕੇਸ਼ ਪਾਂਡੇ ਜਿਨ੍ਹਾਂ ਨੂੰ ਕੈਪਟਨ ਦਾ ਕਰੀਬੀ ਮੰਨਿਆ ਜਾਂਦਾ ਰਿਹਾ ਹੈ ਅਤੇ ਬੀਤੇ ਦਿਨੀਂ ਉਨ੍ਹਾਂ ਦੇ ਬੇਟੇ ਨੂੰ ਤਰਸ ਦੇ ਆਧਾਰ ’ਤੇ ਤਹਿਸੀਲਦਾਰ ਦੀ ਨੌਕਰੀ ਵੀ ਦਿੱਤੀ ਗਈ। ਰਾਕੇਸ਼ ਪਾਂਡੇ ਲੁਧਿਆਣਾ ਵਿਚ ਲਗਾਤਾਰ ਉੱਤਰੀ ਹਲਕੇ ਤੋਂ ਪੰਜ ਵਾਰ ਵਿਧਾਇਕ ਜਿੱਤਦੇ ਰਹੇ ਹਨ ਇੰਨਾ ਹੀ ਨਹੀਂ ਲੁਧਿਆਣਾ ਤੋਂ ਹੀ ਕਾਂਗਰਸ ਦੇ ਕੇਂਦਰੀ ਤੋਂ ਵਿਧਾਇਕ ਸੁਰਿੰਦਰ ਡਾਵਰ ਵੀ ਸੀਨੀਅਰ ਨੇਤਾ ਹਨ ਅਤੇ ਆਪਣੀ ਸੀਟ ਲਗਾਤਾਰ ਤਿੰਨ ਵਾਰ ਜਿੱਤ ਚੁੱਕੇ ਹਨ। ਇੱਥੋਂ ਤੱਕ ਕਿ ਪਹਿਲਾਂ ਵੀ ਉਹ ਵਿਧਾਇਕ ਰਹਿ ਚੁੱਕੇ ਹਨ, ਪਰ ਇਸਦੇ ਬਾਵਜੂਦ ਕੈਬਿਨੇਟ ਦੇ ਵਿਚ ਉਨ੍ਹਾਂ ਨੂੰ ਥਾਂ ਨਾ ਦੇ ਕੇ ਖੰਨਾ ਤੋਂ ਵਿਧਾਇਕ ਅਤੇ ਬੇਅੰਤ ਸਿੰਘ ਦੇ ਪੋਤੇ ਗੁਰਕੀਰਤ ਕੋਟਲੀ ਨੂੰ ਕੈਬਨਿਟ ਦੇ ਵਿਚ ਸਥਾਨ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਇੰਡਸਟਰੀ ਮੰਤਰੀ ਬਣਾਇਆ ਗਿਆ।

ਦਲਿਤ ਫੈਕਟਰ

ਕਾਂਗਰਸ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਤੋਂ ਬਾਅਦ ਲਗਾਤਾਰ ਦਲਿਤ ਵੋਟ ਬੈਂਕ ਕੈਸ਼ ਕਰਨ ਲਈ ਉਪਰਾਲੇ ਕਰਦਾ ਵੇਖਿਆ ਗਿਆ ਨਹੀਂ ਨਹੀਂ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਤੋਂ ਬਾਅਦ ਆਪਣੇ ਹੋਰ ਦਲਿਤ ਵਿਧਾਇਕਾਂ ਦਾ ਵੀ ਵਿਸ਼ੇਸ਼ ਤੌਰ ’ਤੇ ਧਿਆਨ ਰੱਖਿਆ ਗਿਆ। ਖਾਸ ਕਰਕੇ ਰਾਜ ਕੁਮਾਰ ਵੇਰਕਾ ਨੂੰ ਕੈਬਨਿਟ ਵਿਚ ਸ਼ਾਮਿਲ ਕੀਤਾ ਗਿਆ ਹਾਲਾਂਕਿ ਰਾਜ ਕੁਮਾਰ ਵੇਰਕਾ ਪੰਜਾਬ ਦੀ ਪਹਿਲੀ ਬਣੀ ਹਰਾਰਤ ਦੇ ਵਿਚ ਸ਼ਾਮਿਲ ਨਹੀਂ ਸੀ। ਇਸ ਤੋਂ ਬਾਅਦ ਲੁਧਿਆਣਾ ਤੋਂ ਕਾਂਗਰਸ ਦੇ ਵਿਧਾਇਕ ਕੁਲਦੀਪ ਵੈਦ ਨੂੰ ਵੀ ਵੇਅਰ ਹਾਊਸ ਦਾ ਚੇਅਰਮੈਨ ਬਣਾ ਕੇ ਕੈਬਨਿਟ ਰੈਂਕ ਦਿਤਾ ਗਿਆ। ਕੁਲਦੀਪ ਵੈਦ ਵੀ ਲੁਧਿਆਣਾ ਦੇ ਗਿੱਲ ਹਲਕੇ ਤੋਂ ਪਹਿਲੀ ਵਾਰੀ ਵਿਧਾਇਕ ਬਣੇ ਸੀ ਅਤੇ ਉਹ ਰਿਜ਼ਰਵ ਸੀਟ ਤੋਂ ਜਿੱਤੇ ਹਨ ਜਿਸ ਕਰਕੇ ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਦੋਵੇਂ ਆਗੂਆਂ ਨੂੰ ਕੈਬਨਿਟ ਵਿਚ ਰੈਂਕ ਦਲਿਤ ਵੋਟ ਬੈਂਕ ਭਰਮਾਉਣ ਲਈ ਕੀਤਾ ਗਿਆ।

ਇਹ ਵੀ ਪੜੋ: ਜ਼ਿਮਣੀ ਚੋਣ ਦੇ ਨਤੀਜੇ: ਬੀਜੇਪੀ ਦੇ ਲਈ ਵੱਜੀ ਖਤਰੇ ਦੀ ਘੰਟੀ

ETV Bharat Logo

Copyright © 2024 Ushodaya Enterprises Pvt. Ltd., All Rights Reserved.