ETV Bharat / city

AAP ਦੀ ਵਿਧਾਇਕਾ ਦੇ ਘਰ ਬਾਹਰ ਪ੍ਰਦਰਸ਼ਨ ਕਰਨ ਵਾਲੇ ਨੌਜਵਾਨਾਂ ’ਤੇ ਪਰਚਾ ਦਰਜ, ਜਾਣੋ ਮਾਮਲਾ

author img

By

Published : Jul 12, 2022, 9:13 AM IST

ਲੁਧਿਆਣਾ ਦੱਖਣੀ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਦੇ ਘਰ ਦੇ ਬਾਹਰ ਬਿਜਲੀ ਨਾ ਹੋਣ ਕਾਰਨ ਨੌਜਵਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਵਿਧਾਇਕਾ ਨੇ ਪ੍ਰਦਰਸ਼ਕਾਰੀ ਨੌਜਵਾਨਾਂ ’ਤੇ ਮਾਮਲਾ ਦਰਜ ਕਰਵਾ ਦਿੱਤਾ ਹੈ।

AAP ਦੀ ਵਿਧਾਇਕਾ ਦੇ ਘਰ ਬਾਹਰ ਪ੍ਰਦਰਸ਼ਨ ਕਰਨ ਵਾਲੇ ਨੌਜਵਾਨਾਂ ’ਤੇ ਪਰਚਾ ਦਰਜ
AAP ਦੀ ਵਿਧਾਇਕਾ ਦੇ ਘਰ ਬਾਹਰ ਪ੍ਰਦਰਸ਼ਨ ਕਰਨ ਵਾਲੇ ਨੌਜਵਾਨਾਂ ’ਤੇ ਪਰਚਾ ਦਰਜ

ਲੁਧਿਆਣਾ: ਲੁਧਿਆਣਾ ਦੱਖਣੀ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਵੱਲੋਂ ਪੁਲਿਸ ਕੋਲ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਹੈ, ਜਿਸ ਵਿੱਚ ਉਸ ਨੇ ਕਿਹਾ ਕਿ ਉਸ ਨੂੰ ਘਰ ਦੇ ਬਾਹਰ 40 ਤੋਂ ਲੈ ਕੇ 45 ਲੋਕਾਂ ਨੇ ਘਰੋਂ ਬਾਹਰ ਰੋਕਿਆ ਹੈ ਅਤੇ ਇਲਾਕੇ ਦੇ ਵਿਚ ਆਵਾਜਾਈ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।

ਇਹ ਵੀ ਪੜੋ: ਸਕੂਟਰੀ ਸਵਾਰ ਮਹਿਲਾ ਨੂੰ ਟਰੱਕ ਚਾਲਕ ਨੇ ਬੁਰੀ ਤਰ੍ਹਾ ਕੁਚਲਿਆ, ਹੋਈ ਮੌਤ

ਇਸ ਨੂੰ ਲੈ ਕੇ ਪੁਲਿਸ ਵੱਲੋਂ ਤਿੰਨ ਦਰਜਨ ਤੋਂ ਵੱਧ ਅਣਪਛਾਤੇ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਦਰਾਅਸਰ ਮਾਮਲਾ ਹਲਕਾ ਦੱਖਣੀ ਦੇ ਸਤਜੋਤ ਨਗਰ ਦਾ ਦੱਸਿਆ ਜਾ ਰਿਹਾ ਹੈ। ਜਿਸ ਨੂੰ ਲੈ ਕੇ ਪੁਲਿਸ ਵੱਲੋਂ 342, 283 ਆਈ ਪੀ ਸੀ ਦੀ ਧਾਰਾ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ 40-45 ਅਣਪਛਾਤਿਆਂ ਨੂੰ ਇਸ ਵਿੱਚ ਮੁਲਜ਼ਮ ਬਣਾਇਆ ਗਿਆ ਹੈ। 8 ਜੁਲਾਈ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ, ਪਰ ਐੱਫਆਈਆਰ ਪੁਲਿਸ ਵੱਲੋਂ ਰਾਤ ਕੀਤੀ ਗਈ ਹੈ।

AAP ਦੀ ਵਿਧਾਇਕਾ ਦੇ ਘਰ ਬਾਹਰ ਪ੍ਰਦਰਸ਼ਨ ਕਰਨ ਵਾਲੇ ਨੌਜਵਾਨਾਂ ’ਤੇ ਪਰਚਾ ਦਰਜ

ਦਰਅਸਲ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਰਹੀ ਹੈ ਜਿਸ ਵਿਚ ਵਿਧਾਇਕ ਰਜਿੰਦਰਪਾਲ ਕੌਰ ਛੀਨਾਂ ਦੇ ਇਲਾਕੇ ਦੇ ਕੁਝ ਲੋਕ ਘਰ ਵਿੱਚ ਲਾਈਟ ਨਾ ਹੋਣ ਨੂੰ ਲੈ ਕੇ ਇਸ ਦਾ ਵਿਰੋਧ ਕਰ ਰਹੇ ਹਨ, ਪਰ ਵਿਧਾਇਕ ਮੈਡਮ ਨੇ ਉਲਟਾ ਨੌਜਵਾਨਾਂ ਤੇ ਹੀ ਪਰਚਾ ਕਰਵਾ ਦਿੱਤਾ। ਇਸ ਵੀਡੀਓ ਵਿੱਚ ਕੁਝ ਨੌਜਵਾਨ ਇਹ ਕਹਿ ਵੀ ਰਹੇ ਹਨ ਕਿ ਉਨ੍ਹਾਂ ਦੇ ਘਰ ਬਿਜਲੀ ਨਹੀਂ ਆ ਰਹੀ ਜਦੋਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਿਜਲੀ ਪੂਰੀ ਦੇਣ ਦਾ ਵਾਅਦਾ ਕੀਤਾ ਸੀ।

ਇਹ ਵੀ ਪੜੋ: ਸਰਕਾਰੀ ਬੱਸਾਂ ਤੋਂ ਭਿਡਰਾਂਵਾਲੇ ਦੀਆਂ ਤਸਵੀਰਾਂ ਲਾਹਉਣ ਦਾ ਫੈਸਲਾ ਵਾਪਸ, ਵਿਰੋਧੀਆਂ ਨੇ ਘੇਰੀ ਮਾਨ ਸਰਕਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.