17 ਅਗਸਤ ਨੂੰ ਲਖੀਮਪੁਰ ਖੀਰੀ ਜਾਣਗੀਆਂ 31 ਕਿਸਾਨ ਜਥੇਬੰਦੀਆਂ

author img

By

Published : Aug 3, 2022, 6:07 PM IST

17 ਅਗਸਤ ਨੂੰ ਲਖੀਮਪੁਰ ਖੀਰੀ ਜਾਣਗੀਆਂ 31 ਕਿਸਾਨ ਜਥੇਬੰਦੀਆਂ

ਲੁਧਿਆਣਾ ’ਚ ਕਿਸਾਨ ਜਥੇਬੰਦੀਆਂ ਦੀ 17 ਅਗਸਤ ਨੂੰ ਲਖੀਮਪੁਰ ਖੀਰੀ ਜਾਣਗੇ। ਮਿਲੀ ਜਾਣਕਾਰੀ ਮੁਤਾਬਿਕ ਕਿਸਾਨ ਤਿੰਨ ਦਿਨ ਉੱਥੇ ਧਰਨਾ ਪ੍ਰਦਰਸ਼ਨ ਕਰਨਗੇ। ਦੂਜੇ ਪਾਸੇ ਰਾਜੇਵਾਲ ਅਤੇ ਚਡੂਨੀ ਨੂੰ ਐਸਕੇਐਮ ਚ ਸਾਮਲ ਕਰਨ ਨੂੰ ਲੈ ਕੇ ਕਿਸਾਨ ਦੋਫਾੜ ਹੁੰਦੀ ਹੋਈ ਨਜਰ ਆ ਰਹੀ ਹੈ।

ਲੁਧਿਆਣਾ: 31 ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਲੁਧਿਆਣਾ ਦੇ ਵਿੱਚ ਅਹਿਮ ਬੈਠਕ ਹੋਈ ਇਸ ਦੌਰਾਨ ਫ਼ੈਸਲਾ ਲਿਆ ਗਿਆ ਕਿ 18 ਅਗਸਤ ਤੋਂ ਲੈ ਕੇ 20 ਅਗਸਤ ਤੱਕ ਪੰਜਾਬ ਭਰ ਤੋਂ ਵੱਖ ਵੱਖ ਜਥੇਬੰਦੀਆਂ ਨਾਲ ਸਬੰਧਤ ਦੱਸ ਹਜ਼ਾਰ ਦੇ ਕਰੀਬ ਕਿਸਾਨ ਆਪੋ ਆਪਣੇ ਵਹੀਕਲਾਂ ਟਰੱਕਾਂ ਟ੍ਰੇਨਾਂ ਟਰਾਲੀਆਂ ਬੱਸਾਂ ਤੇ ਚੜ੍ਹ ਕੇ ਲਖੀਮਪੁਰ ਖੀਰੀ ਪਹੁੰਚਣਗੇ।

ਇਸ ਦੌਰਾਨ ਕਿਸਾਨਾਂ ਨੇ ਫੈਸਲਾ ਕੀਤਾ ਕਿ ਜਦੋਂ ਤੱਕ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਦਾ ਉਸ ਸਮੇਂ ਤੱਕ ਉਹ ਆਪਣਾ ਪੱਕਾ ਮੋਰਚਾ ਜਾਰੀ ਰੱਖਣਗੇ। ਕਿਸਾਨ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੂੰ ਹਾਲੇ ਤੱਕ ਇਸ ਮਾਮਲੇ ਵਿਚ ਇਨਸਾਫ ਨਹੀਂ ਮਿਲਿਆ। ਉੱਥੇ ਹੀ 16 ਅਗਸਤ ਨੂੰ ਅਗਨੀਪਥ ਭਰਤੀ ਮਾਮਲੇ ਵਿੱਚ ਜ਼ਿਲ੍ਹੇ ਭਰ ਦੇ ਡਿਪਟੀ ਕਮਿਸ਼ਨਰਾਂ ਨੂੰ ਪੰਜਾਬ ਅੰਦਰ ਮੰਗ ਪੱਤਰ ਵੀ ਸੌਂਪੇ ਜਾਣਗੇ। ਇਸ ਸਬੰਧੀ ਵੀ ਕਿਸਾਨ ਜਥੇਬੰਦੀਆਂ ਵੱਲੋਂ ਕੀਤੀ ਗਈ ਅਹਿਮ ਬੈਠਕ ਚ ਫ਼ੈਸਲਾ ਲਿਆ ਗਿਆ ਹੈ।

17 ਅਗਸਤ ਨੂੰ ਲਖੀਮਪੁਰ ਖੀਰੀ ਜਾਣਗੀਆਂ 31 ਕਿਸਾਨ ਜਥੇਬੰਦੀਆਂ

ਉੱਥੇ ਹੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਵਿਚ ਰਾਜੇਵਾਲ ਅਤੇ ਝੜੂਨੀ ਨੂੰ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਕਰਨ ਨੂੰ ਲੈ ਕੇ ਵੀ ਦੋਫਾੜ ਨਜ਼ਰ ਆਇਆ ਇੱਕ ਪਾਸੇ ਜਿਥੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਐੱਸਕੇਐੱਮ ਉਹਨਾਂ ਨੂੰ ਸ਼ਾਮਲ ਕਰਨ ਲਈ ਤਿਆਰ ਹੈ ਉਨ੍ਹਾਂ ਕਿਹਾ ਪਰ ਉਹ ਜੋ ਉਨ੍ਹਾਂ ਦੀਆਂ ਰਾਜਨੀਤੀਕ ਪਾਰਟੀਆਂ ਹਨ ਉਸ ਦਾ ਜ਼ਿੰਮਾ ਕਿਸੇ ਹੋਰ ਨੂੰ ਦੇ ਦੇਣ।

ਉੱਥੇ ਹੀ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਰਾਜੇਵਾਲ ਵੱਲੋਂ ਪੰਜ ਅਗਸਤ ਨੂੰ ਧਰਨਾ ਪ੍ਰਦਰਸ਼ਨ ਕੀਤਾ ਜਾਣਾ ਹੈ ਜਿਸ ਵਿਚ ਉਹ ਖੁਦ ਜਾ ਕੇ ਹਿੱਸਾ ਲੈਣਗੇ। ਇਸ ਸਬੰਧੀ ਜਦੋਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੂੰ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਜਦੋਂ ਤਕ ਉਹ ਰਾਜਨੀਤੀਕ ਪਾਰਟੀਆਂ ਨਾਲ ਸਬੰਧਤ ਹਨ ਜਾਂ ਸਿਆਸਤ ਦੇ ਵਿੱਚ ਐਕਟਿਵ ਹਨ ਉਦੋਂ ਤਕ ਉਨ੍ਹਾਂ ਨੂੰ ਐੱਸਕੇਐੱਮ ਦੇ ਵਿਚ ਸ਼ਾਮਿਲ ਨਹੀਂ ਕੀਤਾ ਜਾਵੇਗਾ ਇਸ ਗੱਲ ਵਿੱਚ ਕੋਈ ਵੀ ਦੋ ਰਾਇ ਨਹੀਂ ਹੈ।

ਇਹ ਵੀ ਪੜੋ: ਡਾ. ਇੰਦਰਬੀਰ ਸਿੰਘ ਨਿੱਝਰ ਨੇ 61 ਜੂਨੀਅਰ ਨਕਸ਼ਾ ਨਵੀਸਾਂ ਨੂੰ ਨਿਯੁਕਤੀ ਪੱਤਰ ਸੌਂਪੇ

ETV Bharat Logo

Copyright © 2024 Ushodaya Enterprises Pvt. Ltd., All Rights Reserved.