ETV Bharat / city

ਜਲੰਧਰ 'ਚ ਤੇਜ ਰਫ਼ਤਾਰ ਕਾਰ ਨੇ ਦਰੜਿਆ ਨੌਜਵਾਨ, ਇੱਕ ਗੰਭੀਰ ਜ਼ਖ਼ਮੀ

author img

By

Published : Sep 1, 2019, 11:28 PM IST

ਫ਼ੋਟੋ।

ਜਲੰਧਰ ਦੇ ਫੁੱਟਬਾਲ ਚੌਕ ਨੇੜ੍ਹੇ ਇੱਕ ਮੋਟਰਸਾਈਕਲ ਨੂੰ ਤੇਜ਼ ਰਫਤਾਰ ਕਾਰ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਮੋਟਰਸਾਈਕਲ ਸਵਾਰ 2 ਨੌਜਵਾਨਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਜਦ ਕਿ ਦੂਜਾ ਸਵਾਰ ਗੰਭੀਰ ਜ਼ਖ਼ਮੀ ਹੈ।

ਜਲੰਧਰ: ਸਥਾਨਕ ਫੁੱਟਬਾਲ ਚੌਕ ਦੇ ਨੇੜ੍ਹੇ ਦੇਰ ਰਾਤ ਇੱਕ ਮੋਟਰਸਾਈਕਲ ਨੂੰ ਤੇਜ਼ ਰਫਤਾਰ ਕਾਰ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਮੋਟਰਸਾਈਕਲ ਸਵਾਰ 2 ਨੌਜਵਾਨਾਂ ਵਿੱਚੋਂ ਇੱਕ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦ ਕਿ ਦੂਜਾ ਸਵਾਰ ਗੰਭੀਰ ਜ਼ਖ਼ਮੀ ਹੈ, ਜਿਸ ਦਾ ਇਲਾਜ਼ ਹਸਪਤਾਲ 'ਚ ਚਲ ਰਿਹਾ ਹੈ।

ਵੀਡੀਓ

ਮ੍ਰਿਤਕ ਦੀ ਪਛਾਣ ਸੰਨੀ ਵਾਸੀ ਗਾਂਧੀ ਕੈਂਪ ਵਜੋਂ ਹੋਈ ਹੈ ਜਦ ਕਿ ਜ਼ਖ਼ਮੀ ਸਵਾਰ ਦੀ ਪਛਾਣ ਭਜਨ ਗਾਇਕ ਪ੍ਰਦੀਪ ਪੁਜਾਰੀ ਵਾਸੀ ਸੀਤਲਾ ਮੰਦਿਰ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਮੋਟਰਸਾਈਕਲ ਸਵਾਰ ਦੋਵੇਂ ਕਿਸੇ ਧਾਰਮਿਕ ਪ੍ਰੋਗਰਾਮ ਲਈ ਜਾ ਰਹੇ ਸਨ। ਇਸ ਦੌਰਾਨ ਇੱਕ ਚਿੱਟੇ ਰੰਗ ਦੀ ਤੇਜ ਰਫ਼ਤਾਰ ਕਾਰ ਨੇ ਉਨ੍ਹਾਂ ਨੂੰ ਟਕੱਰ ਮਾਰ ਦਿੱਤੀ।

ਮੌਕੇ 'ਤੇ ਪੁਜੀ ਪੁਲਿਸ ਨੇ ਮਾਮਲਾ ਦਰਜ ਕਰ ਕਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਨੂੰ ਲੈ ਕੇ ਐੱਸਐੱਚਓ ਕਮਲਜੀਤ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਰਾਤੀ 3 ਵਜੇ ਦੇ ਕਰੀਬ ਹੋਇਆ ਹੈ, ਪੁਲਿਸ ਨੇ ਚਿੱਟੇ ਰੰਗ ਦੀ ਕਾਰ ਦੇ ਅਣਪਛਾਤਿਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।

Intro:ਜਲੰਧਰ ਦੇ ਫੁੱਟਬਾਲ ਚੌਕ ਦੇ ਨੇੜੇ ਰਾਤੀ ਤੇਜ਼ ਰਫਤਾਰ ਨਾਲ ਆ ਰਹੀ ਫੋਰਚੂਨਰ ਦੀ ਚਪੇਟ ਵਿੱਚ ਦੋ ਯੁਵਕ ਆ ਗਏ ਜਿਸ ਨਾਲ ਉਹ ਗੰਭੀਰ ਰੂਪ ਤੋਂ ਜ਼ਖਮੀ ਹੋ ਗਏ ਤੇ ਦੂਸਰੇ ਦੀ ਮ੍ਰਿਤੂ ਹੋ ਗਈ ਹੈ।Body:ਭਜਨ ਗਾਇਕ ਪ੍ਰਦੀਪ ਪੁਜਾਰੀ ਵਾਸੀ ਸੀਤਲਾ ਮੰਦਿਰ ਅਤੇ ਮ੍ਰਿਤਕ ਸੰਨੀ ਵਾਸੀ ਗਾਂਧੀ ਕੈਂਪ ਮੋਟਰਸਾਈਕਲ ਤੇ ਸਵਾਰ ਹੋ ਕੇ ਕਿਸੇ ਧਾਰਮਿਕ ਪ੍ਰੋਗਰਾਮ ਲਈ ਗਾਂਧੀ ਕੈਂਪ ਜਾ ਰਹੇ ਸੀ ਤਾਂ ਚਿੱਟੇ ਰੰਗ ਦੀ ਫੌਰਚੂਨਰ ਗੱਡੀ ( pb 36 H 0500 ) ਦੀ ਚਪੇਟ ਵਿੱਚ ਆਉਣ ਤੋਂ ਪ੍ਰਦੀਪ ਪੁਜਾਰੀ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਦਾ ਸਾਥੀ ਸੰਨੀ ਮੌਕੇ ਤੇ ਹੀ ਮਰ ਗਿਆ ਘਾਇਲ ਪੁਜਾਰੀ ਨੂੰ ਇਲਾਜ ਲਈ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਥਾਣਾ ਨੰਬਰ ਚਾਰ ਦੇ ਪ੍ਰਭਾਰੀ ਕਮਲਜੀਤ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਰਾਤੀ ਤਿੰਨ ਵਜੇ ਦੇ ਕਰੀਬ ਹੋਇਆ ਪੁਲਿਸ ਨੇ ਚਿੱਟੇ ਰੰਗ ਦੀ ਫਾਰਚੂਨਰ ਦੇ ਅਗਿਆਤ ਚਾਲਕ ਤੇ ਮਾਮਲਾ ਦਰਜ ਕਰ ਲਿਆ ਹੈ।

ਬਾਈਟ: ਗੁਲਸ਼ਨ ਕੁਮਾਰ ( ਪ੍ਰਦੀਪ ਕੁਮਾਰ ਦਾ ਵੀਰ )

ਬਾਈਟ: ਪ੍ਰੀਤੀ ( ਮ੍ਰਿਤਕ ਸੰਨੀ ਦੀ ਪਤਨੀ )

ਬਾਈਟ: ਕਮਲਜੀਤ ਸਿੰਘ ( ਐਸਐਚਓ ਥਾਣਾ ਨੰਬਰ ਚਾਰ )Conclusion:ਪੁਲਿਸ ਨੇ ਗੱਡੀ ਤੇ ਉਸ ਦੇ ਚਾਲਕ ਨੂੰ ਆਪਣੀ ਹਿਰਾਸਤ ਵਿੱਚ ਕਰ ਉਸ ਤੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
ETV Bharat Logo

Copyright © 2024 Ushodaya Enterprises Pvt. Ltd., All Rights Reserved.