ETV Bharat / city

ਇਲਾਕੇ ਦੇ ਕੰਮਾਂ ਨੂੰ ਮਾਰਕੇ ਠੇਡਾ, ਐਮ ਐਲ ਏ ਸਾਬ੍ਹ ਘੁੰਮਣ ਕੈਨੇਡਾ !

author img

By

Published : May 24, 2022, 7:22 AM IST

Updated : May 24, 2022, 12:01 PM IST

After the vote count MLA Pargat Singh arrives in Canada awaiting development work in the area
ਵੋਟਾਂ ਦੀ ਗਿਣਤੀ ਤੋਂ ਬਾਅਦ ਵਿਧਾਇਕ ਬਣੇ ਪਰਗਟ ਸਿੰਘ ਪਹੁੰਚੇ ਕੈਨੇਡਾ, ਇਲਾਕੇ ਦੀ ਨਹੀਂ ਲਈ ਸਾਰ

ਜਲੰਧਰ ਛਾਉਣੀ ਤੋਂ ਕਾਂਗਰਸੀ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਪਰਗਟ ਸਿੰਘ ਤੀਸਰੀ ਵਾਰ ਚੋਣਾਂ ਲੜ ਕੇ ਜਿੱਤੇ ਹਨ। ਲੋਕਾਂ ਨੇ ਉਨ੍ਹਾਂ ਨੂੰ ਹੈਟ੍ਰਿਕ ਬਣਾਉਣ ਦਾ ਮੌਕਾ ਦਿੱਤਾ, ਪਰ ਪਰਗਟ ਸਿੰਘ ਉਨ੍ਹਾਂ ਦੀਆਂ ਆਸਾਂ ਉੱਤੇ ਖਰੇ ਉਤਰਨ ਦੀ ਬਜਾਏ ਕੈਨੇਡਾ ਚਲੇ ਗਏ। ਪੜੋ ਪੂਰੀ ਖ਼ਬਰ...

ਜਲੰਧਰ: ਪੰਜਾਬ ਵਿੱਚ ਚੋਣਾਂ ਤੋਂ ਬਾਅਦ ਜਿੱਥੇ ਸੂਬੇ ਵਿੱਚ "ਆਮ ਆਦਮੀ ਪਾਰਟੀ" ਦੀ ਸਰਕਾਰ ਬਣੀ, ਭਾਰਤ ਸਰਕਾਰ ਵੱਲੋਂ ਆਪਣੇ ਕੰਮਕਾਜ ਨੂੰ ਸ਼ੁਰੂ ਕਰ ਦਿੱਤਾ ਗਿਆ। ਉੱਥੇ ਹੀ ਦੂਜੇ ਪਾਸੇ ਪੰਜਾਬ ਵਿੱਚ ਕਈ ਆਗੂ ਅਜਿਹੇ ਵੀ ਨੇ ਜਿਨ੍ਹਾਂ ਨੂੰ ਲੋਕਾਂ ਲਈ ਵੋਟਾਂ ਪਾ ਕੇ ਜਿੱਤਾਇਆ ਦਿੱਤਾ ਗਿਆ ਹੈ ਪਰ ਜਿੱਤਣ ਤੋਂ ਬਾਅਦ ਬਿਜਾਈ ਆਪਣੇ ਇਲਾਕੇ ਵਿੱਚ ਸੇਵਾ ਕਰਨ ਦੀ ਬਜਾਏ ਵਿਦੇਸ਼ ਦਾ ਰੁਖ਼ ਕਰ ਰਹੇ ਹਨ।

ਜਨਤਾ ਦੀ ਸੇਵਾ ਛੱਡ ਕੈਨੇਡਾ ਪਹੁੰਚੇ ਪਰਗਟ ਸਿੰਘ: ਅਜਿਹੇ ਹੀ ਆਗੂ ਨੇ ਜਲੰਧਰ ਛਾਉਣੀ ਤੋਂ ਕਾਂਗਰਸੀ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਪਰਗਟ ਸਿੰਘ ਤੀਸਰੀ ਵਾਰ ਚੋਣਾਂ ਲੜ ਕੇ ਜਿੱਤੇ ਹਨ। ਜਲੰਧਰ ਛਾਉਣੀ ਇਲਾਕੇ ਦੇ ਲੋਕਾਂ ਨੇ ਉਨ੍ਹਾਂ ਨੂੰ ਹੈਟ੍ਰਿਕ ਬਣਾਉਣ ਦਾ ਮੌਕਾ ਦਿੱਤਾ ਪਰ ਪਰਗਟ ਸਿੰਘ ਉਨ੍ਹਾਂ ਦੀਆਂ ਆਸਾਂ ਉੱਤੇ ਖਰੇ ਉਤਰਨ ਦੀ ਬਜਾਏ ਕੈਨੇਡਾ ਚਲੇ ਗਏ। ਜ਼ਿਕਰਯੋਗ ਹੈ ਕਿ ਪਰਗਟ ਸਿੰਘ ਚੋਣਾਂ ਜਿੱਤਣ ਤੋਂ ਕੁੱਝ ਦਿਨਾਂ ਬਾਅਦ ਹੀ ਕੈਨੇਡਾ ਚਲੇ ਗਏ ਸੀ ਅਤੇ ਅਜੇ ਤੱਕ ਉੱਥੋਂ ਵਾਪਸ ਨਹੀਂ ਪਰਤੇ। ਉੱਥੇ ਹੀ ਉਨ੍ਹਾਂ ਦੇ ਇਲਾਕੇ ਦੇ ਲੋਕ ਇਸ ਉਡੀਕ ਵਿੱਚ ਹਨ ਕਿ ਕਦੋਂ ਪਰਗਟ ਸਿੰਘ ਵਾਪਸ ਆਉਣਗੇ ਅਤੇ ਆਪਣੇ ਇਲਾਕੇ ਦੀ ਸਾਰ ਲੈਣਗੇ।

ਜਲੰਧਰ ਛਾਉਣੀ ਇਲਾਕੇ ਦੀਆਂ ਸੜਕਾਂ ਅਤੇ ਗਲੀਆਂ ਦਾ ਹੋਇਆ ਬੁਰਾ ਹਾਲ: ਜਲੰਧਰ ਛਾਉਣੀ ਵਿਧਾਨ ਸਭਾ ਹਲਕਾ ਉਹ ਹਲਕਾ ਹੈ, ਜਿੱਥੇ ਜਲੰਧਰ ਛਾਉਣੀ ਦਾ ਇਲਾਕਾ ਤਾਂ ਆਉਂਦਾ ਹੀ ਹੈ। ਇਸ ਦੇ ਨਾਲ-ਨਾਲ ਜਲੰਧਰ ਦਾ ਪੌਸ਼ ਇਲਾਕਾ ਮਾਡਲ ਟਾਊਨ, ਅਰਬਨ ਅਸਟੇਟ ਅਤੇ ਕਈ ਪਿੰਡ ਇਸ ਇਲਾਕੇ ਵਿੱਚ ਸ਼ਾਮਲ ਹਨ। ਹਾਲਾਂਕਿ ਅਰਬਨ ਅਸਟੇਟ ਅਤੇ ਮਾਡਲ ਟਾਊਨ ਇਲਾਕੇ ਅੱਜ ਦੇ ਹਾਲਾਤਾਂ ਫਿਰ ਵੀ ਠੀਕ ਨੇ ਪਰ ਜੇ ਗੱਲ ਕਰੀਏ ਜਲੰਧਰ ਛਾਉਣੀ ਵਿਧਾਨ ਸਭਾ ਹਲਕੇ ਦੇ ਪਿੰਡਾਂ ਦੀ ਤਾਂ ਪਿੰਡਾਂ ਵਿੱਚ ਸੜਕਾਂ ਅਤੇ ਗਲੀਆਂ ਦੇ ਹਾਲਾਤ ਬਹੁਤ ਹੀ ਬੁਰੇ ਹੋ ਚੁੱਕੇ ਹਨ।

ਵੋਟਾਂ ਦੀ ਗਿਣਤੀ ਤੋਂ ਬਾਅਦ ਵਿਧਾਇਕ ਬਣੇ ਪਰਗਟ ਸਿੰਘ ਪਹੁੰਚੇ ਕੈਨੇਡਾ, ਇਲਾਕੇ ਦੀ ਨਹੀਂ ਲਈ ਸਾਰ

ਇਹ ਹਾਲਾਤ ਅਜਿਹੇ ਹਨ ਕਿ ਲੋਕਾਂ ਦਾ ਸੜਕਾਂ ਅਤੇ ਗਲੀਆਂ ਵਿੱਚੋਂ ਨਿਕਲਣਾ ਤੱਕ ਮੁਸ਼ਕਲ ਹੋ ਗਿਆ ਹੈ। ਇਸ ਇਲਾਕੇ ਦੇ ਸੰਸਾਰਪੁਰ, ਧੀਣਾ ਵਰਗੇ ਕਈ ਪਿੰਡ ਨੇ ਜਿਨ੍ਹਾਂ ਪੱਕੀਆਂ ਸੜਕਾਂ ਗਲੀਆਂ ਅਤੇ ਸੀਵਰੇਜ ਸਿਸਟਮ ਪੁਰੀ ਤਰ੍ਹਾਂ ਫੇਲ ਹੋ ਚੁੱਕਿਆ ਹੈ। ਜਲੰਧਰ ਛਾਉਣੀ ਦਾ ਸੰਸਾਰਪੁਰ ਇਲਾਕਾ ਜਿਸ ਨੂੰ ਹਾਕੀ ਦੀ ਨਰਸਰੀ ਵੀ ਕਿਹਾ ਜਾਂਦਾ ਹੈ। ਅੱਜ ਵਿਕਾਸ ਦੇ ਨਾਮ ਉੱਪਰ ਇਸ ਇਲਾਕੇ ਵਿੱਚ ਸੜਕਾਂ ਤੱਕ ਦਾ ਕੰਮ ਠੀਕ ਤਰ੍ਹਾਂ ਨਹੀਂ ਹੋਇਆ। ਹਾਲਾਤ ਇਹ ਨੇ ਕਿ ਇਸ ਪਿੰਡ ਤੋਂ ਗੁਜ਼ਰਨ ਵਾਲੇ ਲੋਕ ਸੜਕਾਂ ਉੱਤੇ ਵੱਡੇ-ਵੱਡੇ ਟੋਏ ਅਤੇ ਟੁੱਟੀਆਂ ਸੜਕਾਂ ਹੋਣ ਕਰਕੇ ਕਈ ਵਾਰ ਦੁਰਘਟਨਾ ਦਾ ਸ਼ਿਕਾਰ ਹੁੰਦੇ ਹਨ।

ਕੁੱਝ ਅਜਿਹਾ ਹੀ ਹਾਲ ਇਸ ਇਲਾਕੇ ਦੇ ਧੀਣਾ ਪਿੰਡ ਦਾ ਹੈ, ਜਿੱਥੇ ਸੜਕਾਂ ਸੀਵਰੇਜ ਪਾਉਣ ਵਾਸਤੇ ਪੁੱਟੀਆਂ ਗਈਆਂ ਪਰ ਨਾ ਉੱਤੇ ਪਿਛਲੇ ਕਈ ਸਾਲਾਂ ਤੋਂ ਇੱਥੇ ਸੀਵਰੇਜ ਪਿਆ ਹੈ ਅਤੇ ਨਾ ਆਈਂ ਸੜਕਾਂ ਹੀ ਬਣੀਆਂ ਹਨ। ਇਹ ਉਹ ਪਿੰਡ ਹਨ ਜੋ ਜਲੰਧਰ ਛਾਉਣੀ ਨੂੰ ਪੂਰੇ ਛਾਉਣੀ ਹਲਕੇ ਦੇ ਪਿੰਡਾਂ ਨਾਲ ਜੋੜਦੇ ਹਨ ਪਰ ਅੱਜ ਇਨ੍ਹਾਂ ਪਿੰਡਾਂ ਦੇ ਗੁਜ਼ਰਨ ਦਾ ਦਾ ਮਤਲਬ ਹੈ ਆਪਣੇ ਆਪ ਨੂੰ ਸੱਟ ਨਾ ਹੋਣਾ ਜਾਂ ਫਿਰ ਆਪਣੀ ਗੱਡੀ ਨੂੰ ਤੋੜਨਾ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਵਿਧਾਇਕ ਉਨ੍ਹਾਂ ਨੂੰ ਸਿਰਫ਼ ਚੋਣਾਂ ਦੇ ਵੇਲੇ ਹੀ ਮਿਲਦੇ ਹਨ। ਉਸ ਤੋਂ ਬਾਅਦ ਇਲਾਕੇ ਵਿੱਚ ਨਜ਼ਰ ਨਹੀਂ ਆਉਂਦੇ।

ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ ਕਿ ਵਿਧਾਇਕ ਪੰਜਾਬ ਵਿੱਚ ਹਨ ਜਾਂ ਕੈਨੇਡਾ ਚਲੇ ਗਏ ਹਨ। ਕਿਉਂਕਿ ਉਨ੍ਹਾਂ ਦਾ ਇਲਾਕਾ ਪਿਛਲੇ ਕਈ ਸਾਲਾਂ ਤੋਂ ਇਸੇ ਤਰ੍ਹਾਂ ਦਾ ਹੀ ਬਣਿਆ ਹੋਇਆ ਹੈ। ਉੱਥੇ ਹੀ ਕਈ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਲਾਕੇ ਦੇ ਵਿਧਾਇਕ ਆਪ ਤਾਂ ਵਿਦੇਸ਼ ਗਏ ਹਨ ਪਰ ਇਲਾਕੇ ਦੇ ਲੋਕਾਂ ਨੇ ਜਿਨ੍ਹਾਂ ਨੇ ਉਨ੍ਹਾਂ ਨੂੰ ਵੋਟਾਂ ਪਾਈਆਂ ਉਹ ਉਨ੍ਹਾਂ ਨੂੰ ਉਡੀਕ ਰਹੇ ਹਨ ਤਾਂ ਕਿ ਕਦੋਂ ਉਨ੍ਹਾਂ ਦੇ ਵਿਧਾਇਕ ਆਉਣਗੇ ਅਤੇ ਆ ਕੇ ਉਨ੍ਹਾਂ ਦੇ ਇਲਾਕੇ ਦੀ ਸਾਰ ਲੈਣਗੇ।

ਇਹ ਵੀ ਪੜ੍ਹੋ : CM ਮਾਨ ਦੀ ਜਥੇਦਾਰ ਨੂੰ ਨਸੀਹਤ, ਕਿਹਾ- "ਮਾਡਰਨ ਤਰੱਕੀ ਦੇ ਸੁਨੇਹੇ ਦੇਣੇ ਨੇ ਨਾ ਕਿ ਮਾਡਰਨ ਹਥਿਆਰਾਂ ਦੇ.. "

Last Updated :May 24, 2022, 12:01 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.