ETV Bharat / entertainment

ਯੂਟਿਊਬ 'ਤੇ ਧਮਾਲ ਮਚਾ ਰਿਹਾ ਹੈ ਕਰਨ ਔਜਲਾ ਦਾ ਨਵਾਂ ਗੀਤ, ਕੀ ਤੁਸੀਂ ਸੁਣਿਆ? - Karan Aujla new song Goin Off

author img

By ETV Bharat Entertainment Team

Published : May 16, 2024, 6:54 PM IST

Karan Aujla New Song Goin Off: ਕੁੱਝ ਦਿਨ ਪਹਿਲਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸ਼ਾਨਦਾਰ ਗਾਇਕ ਕਰਨ ਔਜਲਾ ਦਾ ਨਵਾਂ ਗੀਤ ਰਿਲੀਜ਼ ਹੋਇਆ ਹੈ, ਜੋ ਕਿ ਯੂਟਿਊਬ ਉਤੇ ਟ੍ਰੈਂਡ ਕਰ ਰਿਹਾ ਹੈ।

Karan Aujla New Song Goin Off
Karan Aujla New Song Goin Off (instagram)

ਚੰਡੀਗੜ੍ਹ: ਦੁਨੀਆ ਭਰ ਦੇ ਗੀਤਾਂ ਅਤੇ ਵੀਡੀਓਜ਼ ਲਈ ਯੂਟਿਊਬ ਦੀ ਇੱਕ ਵੱਖਰੀ ਦੁਨੀਆ ਹੈ। ਇੱਥੇ ਤੁਹਾਨੂੰ ਨਾ ਸਿਰਫ ਆਪਣੀ ਪਸੰਦ ਦੇ ਸਾਰੇ ਗਾਣੇ ਮਿਲਦੇ ਹਨ ਨਾਲ ਹੀ ਤੁਹਾਨੂੰ ਇਹ ਵੀ ਜਾਣਕਾਰੀ ਮਿਲਦੀ ਹੈ ਕਿ ਦੇਸ਼ ਵਿੱਚ ਕਿਹੜੇ ਗਾਣੇ ਟ੍ਰੈਂਡ ਕਰ ਰਹੇ ਹਨ। ਟ੍ਰੈਂਡਿੰਗ ਕੈਟਾਗਰੀ 'ਚ ਇਹ ਵੀ ਪਤਾ ਚੱਲਦਾ ਹੈ ਕਿ ਲੋਕਾਂ ਵੱਲੋਂ ਕਿਹੜੇ ਗੀਤਾਂ ਨੂੰ ਸਭ ਤੋਂ ਵੱਧ ਪਸੰਦ ਕੀਤਾ ਜਾ ਰਿਹਾ ਹੈ।

ਇਸੇ ਤਰ੍ਹਾਂ ਹਾਲ ਹੀ ਦਿਨਾਂ ਵਿੱਚ 'ਗੀਤਾਂ ਦੀ ਮਸ਼ੀਨ' ਵਜੋਂ ਜਾਣੇ ਜਾਂਦੇ ਪੰਜਾਬੀ ਗਾਇਕ ਕਰਨ ਔਜਲਾ ਦਾ ਨਵਾਂ ਰਿਲੀਜ਼ ਹੋਇਆ ਗੀਤ 'goin off' ਇਸ ਸਮੇਂ ਯੂਟਿਊਬ ਉਤੇ ਟ੍ਰੈਂਡ ਕਰ ਰਿਹਾ ਹੈ, ਇਸ ਗੀਤ ਨੂੰ ਰਿਲੀਜ਼ ਹੋਏ 6 ਦਿਨ ਹੋ ਗਏ ਹਨ ਅਤੇ ਹੁਣ ਤੱਕ ਗੀਤ ਨੂੰ 14 ਮਿਲੀਅਨ ਤੋਂ ਜਿਆਦਾ ਵਿਊਜ਼ ਮਿਲ ਚੁੱਕੇ ਹਨ।

ਇਸ ਤੋਂ ਇਲਾਵਾ ਸਰੋਤੇ ਗੀਤ ਦੀ ਕਾਫੀ ਤਾਰੀਫ਼ ਵੀ ਕਰ ਰਹੇ ਹਨ, ਇੱਕ ਪ੍ਰਸ਼ੰਸਕ ਨੇ ਗੀਤ ਬਾਰੇ ਆਪਣੀ ਨਿੱਜੀ ਰਾਏ ਦਿੰਦੇ ਹੋਏ ਕਿਹਾ, 'ਆਹ ਗਾਣਾ ਬਹੁਤ ਸੋਹਣਾ ਲਿਖਿਆ ਅਤੇ ਗਾਇਆ ਬਾਈ, ਜਿਸ ਵਿੱਚ ਮਿਹਨਤ ਦੀ ਗੱਲ ਕੀਤੀ ਗਈ ਆ। ਔਜਲਾ ਬਾਈ ਦਾ।' ਇੱਕ ਹੋਰ ਨੇ ਕਿਹਾ, 'ਏਨੀ ਖੁਸ਼ੀ ਵਿਆਹ ਦੀ ਨੀ ਹੁੰਦੀ ਜਿੰਨੀ ਅੱਜ ਗਾਣਾ ਆਉਣ ਦੀ ਹੋਈ ਆ।'

  • " class="align-text-top noRightClick twitterSection" data="">

ਉਲੇਖਯੋਗ ਹੈ ਕਿ ਪੂਰੇ ਉੱਤਰ ਭਾਰਤ ਵਿੱਚ ਪੰਜਾਬੀ ਗੀਤਾਂ ਦੀ ਬਹੁਤ ਪ੍ਰਸਿੱਧੀ ਹੈ। ਪੰਜਾਬ ਤੋਂ ਬਾਹਰ ਹਰਿਆਣਾ, ਦਿੱਲੀ, ਰਾਜਸਥਾਨ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ ਵੀ ਪੰਜਾਬੀ ਗੀਤ ਬਹੁਤ ਜ਼ਿਆਦਾ ਸੁਣੇ ਜਾਂਦੇ ਹਨ। ਪੰਜਾਬੀ ਗੀਤਾਂ ਦੇ ਕਈ ਗਾਇਕ ਅਤੇ ਸਿਤਾਰੇ ਬਹੁਤ ਮਸ਼ਹੂਰ ਹਨ।

ਇਸ ਦੌਰਾਨ ਗਾਇਕ ਕਰਨ ਔਜਲਾ ਬਾਰੇ ਗੱਲ ਕਰੀਏ ਤਾਂ ਕਰਨ ਔਜਲਾ ਇੱਕ ਸ਼ਾਨਦਾਰ ਪੰਜਾਬੀ ਗਾਇਕ ਹੈ। ਗਾਇਕ ਨੂੰ 'ਡੌਂਟ ਵਰੀ' ਗੀਤ ਨਾਲ ਸਫਲਤਾ ਮਿਲੀ ਸੀ, ਜੋ ਯੂਕੇ ਏਸ਼ੀਅਨ ਸੰਗੀਤ ਚਾਰਟ ਵਿੱਚ ਦਾਖਲ ਹੋਣ ਵਾਲਾ ਉਸਦਾ ਪਹਿਲਾਂ ਗੀਤ ਬਣ ਗਿਆ ਸੀ। ਹੁਣ ਤੱਕ ਗਾਇਕ ਨੇ ਬਹੁਤ ਸਾਰੇ ਗੀਤ ਟ੍ਰੈਂਡ ਹੋ ਚੁੱਕੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.