ਵਿਧਾਇਕ ਅਤੇ ਡੀਸੀਪੀ ਤਕਰਾਰ ਮਾਮਲਾ, ਨਹੀਂ ਹੋਇਆ ਪਰਚਾ

author img

By

Published : Sep 22, 2022, 1:39 PM IST

Updated : Sep 22, 2022, 2:04 PM IST

fight between MLA and DCP

ਡੀਸੀਪੀ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਵਿਚਾਲੇ ਹੱਥੋਪਾਈ ਮਾਮਲੇ ਵਿੱਚ ਜਿੱਥੇ ਇਹ ਸਾਹਮਣੇ ਆ ਰਿਹਾ ਸੀ ਕਿ ਡੀਸੀਪੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਪਰ ਇਸ ਸਬੰਧੀ ਡੀਸੀਪੀ ਜਗਮੋਹਨ ਸਿੰਘ ਨੇ ਦੱਸਿਆ ਕਿ ਡੀਸੀਪੀ ਦੇ ਖਿਲਾਫ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ।

ਜਲੰਧਰ: ਕੁਝ ਦਿਨ ਪਹਿਲਾਂ ਜ਼ਿਲ੍ਹੇ ਦੇ ਸ਼ਾਸਤਰੀ ਮਾਰਕੀਟ ’ਚ ਸਥਿਤ ਇਕ ਪ੍ਰਾਪਰਟੀ ਨੂੰ ਲੈ ਕੇ ਡੀਸੀਪੀ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਵਿਚਾਲੇ ਹੱਥੋਪਾਈ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਇਸ ਮਾਮਲੇ ਵਿੱਚ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਵੱਲੋਂ ਟਵੀਟ ਕਰ ਆਮ ਆਦਮੀ ਪਾਰਟੀ ਨੂੰ ਘੇਰਿਆ ਸੀ।

ਦੱਸ ਦਈਏ ਕਿ ਡੀਸੀਪੀ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਵਿਚਾਲੇ ਹੱਥੋਪਾਈ ਦੇ ਮਾਮਲੇ ਤੋਂ ਬਾਅਦ ਵਿਧਾਇਕ ਨੇ ਪੁਲਿਸ ਨੂੰ ਡੀਸੀਪੀ ਦੇ ਖਿਲਾਫ ਮਾਮਲਾ ਦਰਜ ਕਰਨ ਦੀ ਗੱਲ ਆਖੀ ਗਈ ਸੀ। ਜਿਸ ਤੋਂ ਬਾਅਦ ਇਹ ਸਾਹਮਣੇ ਆਇਆ ਕਿ ਡੀਸੀਪੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਪਰ ਡੀਸੀਪੀ ਜਗਮੋਹਨ ਸਿੰਘ ਨਾਲ ਗੱਲਬਾਤ ਕਰਨ ਤੋਂ ਬਾਅਦ ਪਤਾ ਲੱਗਾ ਹੈ ਕਿ ਕੋਈ ਵੀ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ।

ਇਹ ਵੀ ਪੜੋ: ਸਰਕਾਰ ਖਿਲਾਫ਼ ਭਾਜਪਾ ਦਾ ਹੱਲਾ ਬੋਲ: ਪੁਲਿਸ ਵਲੋਂ ਮਾਰੀਆਂ ਪਾਣੀਆਂ ਦੀਆਂ ਬੁਛਾੜਾਂ, ਹਿਰਾਸਤ 'ਚ ਭਾਜਪਾਈ

Last Updated :Sep 22, 2022, 2:04 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.