ਪਿਟ ਬੁਲ ਕੁੱਤੇ ਨੇ 5 ਪਿੰਡਾਂ ਵਿੱਚ ਫੈਲਾਈ ਦਹਿਸ਼ਤ, 12 ਲੋਕਾਂ ਸਮੇਤ ਪਸ਼ੂ ਕੀਤੇ ਜਖਮੀ

author img

By

Published : Oct 1, 2022, 7:39 AM IST

Pit bull dog injured 12 people in 5 villages of Dinanagar

ਦੀਨਾਨਗਰ ਇਲਾਕੇ ਦੇ ਨਾਲ ਲੱਗਦੇ 5 ਪਿੰਡਾਂ ਵਿੱਚ ਇੱਕ ਪਿਟ ਬੁਲ ਕੁੱਤੇ ਨੇ ਕਈ ਲੋਕਾਂ ਉੱਤੇ ਹਮਲਾ (Pit bull dog attacked) ਕਰ ਉਹਨਾਂ ਨੂੰ ਜਖਮੀ (Pit bull dog injured 12 people) ਕਰ ਦਿੱਤਾ। ਪਿੰਡ ਦੇ ਲੋਕਾਂ ਨੇ ਪਾਗਲ ਪਿਟ ਬੁਲ ਨੂੰ ਡੰਡਿਆਂ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ।

ਗੁਰਦਾਸਪੁਰ: ਦੀਨਾਨਗਰ ਇਲਾਕੇ ਦੇ ਨਾਲ ਲੱਗਦੇ 5 ਪਿੰਡਾਂ ਵਿੱਚ ਇੱਕ ਪਿਟ ਬੁਲ ਕੁੱਤੇ ਨੇ ਹਮਲਾ (Pit bull dog attacked) ਕਰਕੇ 12 ਲੋਕਾਂ ਨੂੰ ਗੰਭੀਰ ਜ਼ਖ਼ਮੀ (Pit bull dog injured 12 people) ਕਰ ਦਿੱਤਾ। ਦੇਰ ਰਾਤ ਉਸ ਨੇ ਤੰਗੋਸ਼ਾਹ ਪਿੰਡ ਤੋਂ ਚੌਹਾਣਾ ਪਿੰਡ ਤੱਕ ਕਾਫੀ ਦਹਿਸ਼ਤ ਪੈਦਾ ਕਰ ਦਿੱਤੀ।

ਇਹ ਵੀ ਪੜੋ: ਧਰਨੇ ਦੌਰਾਨ ਕਿਸਾਨ ਦੀ ਹੋਈ ਮੌਤ, ਕਿਸਾਨਾਂ ਨੇ ਮੁਆਵਜ਼ੇ ਦੀ ਕੀਤੀ ਮੰਗ

ਪਿੰਡ ਤੰਗੋਸ਼ਾਹ ਤੋਂ ਚੌਹਾਣਾ ਦੀ ਦੂਰੀ 15 ਕਿਲੋਮੀਟਰ ਹੈ। ਇਸ ਦੌਰਾਨ ਪਿਟ ਬੁਲ ਨੇ ਨੈਸ਼ਨਲ ਹਾਈਵੇਅ ਵੀ ਪਾਰ ਕਰ ਲਿਆ। ਉਸ ਨੇ ਪਹਿਲਾਂ ਪਿੰਡ ਤੰਗੋਸ਼ਾਹ ਨੇੜੇ ਭੱਠੇ ’ਤੇ ਮਜ਼ਦੂਰੀ ਕਰ ਰਹੇ ਦੋ ਮਜ਼ਦੂਰਾਂ ਨੂੰ ਵੱਡਿਆ, ਦੋਵਾਂ ਨੇ ਹਿੰਮਤ ਕਰਕੇ ਉਸ ਦੇ ਗਲੇ ਵਿੱਚ ਪਈ ਚੇਨ ਫੜ ਕੇ ਆਪਣੇ ਆਪ ਨੂੰ ਬਚਾਇਆ। ਇਸ ਤੋਂ ਬਾਅਦ ਕਿਸੇ ਤਰ੍ਹਾਂ ਕੁੱਤਾ ਚੇਨ ਤੋਂ ਨਿਕਲ ਕੇ ਰਾਤ ਨੂੰ ਪਿੰਡ ਪਹੁੰਚ ਗਿਆ। ਉਸ ਨੇ ਪਿੰਡ 'ਚ ਆਪਣੀ ਹਵੇਲੀ 'ਚ ਬੈਠੇ 60 ਸਾਲਾ ਦਿਲੀਪ ਕੁਮਾਰ 'ਤੇ ਹਮਲਾ ਕਰ ਦਿੱਤਾ।

ਪਿਟ ਬੁਲ ਕੁੱਤੇ ਨੇ 5 ਪਿੰਡਾਂ ਵਿੱਚ ਫੈਲਾਈ ਦਹਿਸ਼ਤ

ਦਲੀਪ ਕੁਮਾਰ ਨੇ ਹਿੰਮਤ ਦਿਖਾਈ ਅਤੇ ਗਰਦਨ ਤੇ ਹੱਥ ਰੱਖ ਕੇ ਕੁੱਤੇ ਨੂੰ ਰੋਕਣ ਦੀ ਕੋਸ਼ਿਸ਼ (Pit bull dog injured 12 people) ਕੀਤੀ। ਦਲੀਪ ਕੁਮਾਰ 'ਤੇ ਹਮਲੇ ਤੋਂ ਬਾਅਦ ਉਸ ਦੀ ਹਵੇਲੀ 'ਚ ਰਹਿਣ ਵਾਲੀ ਇਕ ਆਵਾਰਾ ਕੁੱਤੇ ਨੇ ਪਿਟਬੁੱਲ 'ਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਪਿੱਛੇ ਤੋਂ ਫੜ ਲਿਆ ਇਸ ਤੇ ਦਲੀਪ ਕੁਮਾਰ ਪਿਟਬੁੱਲ ਦੇ ਚੁੰਗਲ ਤੋਂ ਬਚਣ ਦਾ ਮੌਕਾ ਮਿਲਿਆ ਅਤੇ ਉਹ ਘਰ ਵੱਲ ਦੌੜ ਗਿਆ। ਹਾਲਾਂਕਿ, ਪਿਟਬੁੱਲ ਨੇ ਉਸਦਾ ਪਿੱਛਾ ਕੀਤਾ ਅਤੇ ਉਸਨੂੰ ਦੁਬਾਰਾ ਰਸਤੇ ਵਿੱਚ ਸੁੱਟ ਦਿੱਤਾ ਅਤੇ ਉਸਦਾ ਸਿਰ ਬੁਰੀ ਤਰ੍ਹਾਂ ਨਾਲ (Pit bull dog attacked) ਨੋਚਿਆ। ਉਦੋਂ ਤੱਕ ਪਿੰਡ ਦੇ ਲੋਕ ਇਕੱਠੇ ਹੋ ਗਏ ਸਨ ਪਰ ਕਿਸੇ ਨੇ ਦਲੀਪ ਕੁਮਾਰ ਨੂੰ ਪਿਟਬੁੱਲ ਤੋਂ ਛੁਡਾਉਣ ਦੀ ਹਿੰਮਤ ਨਹੀਂ ਕੀਤੀ।

ਇਸ ਦੌਰਾਨ ਰਸਤੇ 'ਚ ਦਲੀਪ ਕੁਮਾਰ ਦੇ ਭਰਾ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਗਲੀ ਤੋਂ ਗੇਟ ਦੇ ਅੰਦਰ ਖਿੱਚ ਕੇ ਉਸ ਦੀ ਜਾਨ ਬਚਾਈ। ਪਿਟਬੁੱਲ ਨੇ ਦਲੀਪ ਨੂੰ ਇੰਨੀ ਬੁਰੀ ਤਰ੍ਹਾਂ ਨਾਲ ਨੋਚਿਆ ਕਿ ਹਵੇਲੀ ਤੋਂ ਘਰ ਤੱਕ ਦੀ ਸੜਕ ਖੂਨ ਲੱਥਪੱਥ ਹੋ ਗਈ। ਪਿਟਬੁੱਲ ਨੇ ਇੱਥੇ ਹੀ ਬਸ ਨਹੀਂ ਕੀਤੀ ,ਪਿੰਡ ਦੇ ਰਹਿਣ ਵਾਲੇ ਬਲਦੇਵ ਰਾਜ ਦੇ ਵੱਛੇ 'ਤੇ ਹਮਲਾ ਕਰ ਦਿੱਤਾ ਅਤੇ ਉਸ ਦੀ ਲੱਤ ਬੁਰੀ ਤਰ੍ਹਾਂ ਨਾਲ ਨੋਚੀ। ਉਥੋਂ ਪਿਟਬੁੱਲ ਘਰੋਟਾ ਰੋਡ ਵੱਲ ਭੱਜਿਆ ਅਤੇ ਰਸਤੇ ਵਿੱਚ ਕਈ ਪਸ਼ੂਆਂ ਨੂੰ ਕੱਟਦਾ ਹੋਇਆ ਇੱਟਾਂ ਦੇ ਭੱਠੇ ’ਤੇ ਪਹੁੰਚ (Pit bull dog attacked) ਗਿਆ। ਉਸ ਨੇ ਭੱਠੇ 'ਤੇ ਨੇਪਾਲੀ ਚੌਕੀਦਾਰ ਰਾਮਨਾਥ 'ਤੇ ਹਮਲਾ ਕਰ ਦਿੱਤਾ।

ਰਾਮਨਾਥ ਨੂੰ ਭੱਠੇ 'ਤੇ‌ ਦੋ ਆਵਾਰਾ ਕੁੱਤਿਆਂ ਨੇ ਬਚਾਇਆ। ਉਥੋਂ ਪਿੱਟਬੁੱਲ ਛੰਨੀ ਪਿੰਡ ਵੱਲ ਭੱਜਿਆ ਅਤੇ ਉੱਥੇ ਸੁੱਤੇ ਪਏ ਮੰਗਲ ਸਿੰਘ ਨੂੰ ਵੱਡਿਆ। ਪੂਰੀ ਰਾਤ ਦਹਿਸ਼ਤ ਮਚਾਉਂਦੇ ਹੋਏ ਪਿੱਟਬੁਲ ਕੁੱਤੇ ਨੇ ਕੁੱਲ 12 ਲੋਕਾਂ ਨੂੰ ਜ਼ਖਮੀ ਕਰ (Pit bull dog injured 12 people) ਦਿੱਤਾ। ਇਸ ਤੋਂ ਬਾਅਦ ਪਿਟ ਬੁਲ ਦੌੜਦਾ ਹੋਇਆ ਪਿੰਡ ਚੌਹਾਣਾ ਪਹੁੰਚਿਆ ਅਤੇ ਖੇਤਾਂ 'ਚ ਸੈਰ ਕਰ ਰਹੇ ਸੇਵਾਮੁਕਤ ਫੌਜੀ ਕੈਪਟਨ ਸ਼ਕਤੀ ਸਿੰਘ 'ਤੇ ਹਮਲਾ ਕਰ ਦਿੱਤਾ ਅਤੇ ਉਸ ਦੀ ਬਾਂਹ ਬੁਰੀ ਤਰ੍ਹਾਂ ਨਾਲ ਜਖਮੀ ਕਰ (Pit bull dog attacked) ਦਿੱਤੀ। ਸ਼ਕਤੀ ਸਿੰਘ ਨੇ ਹਿੰਮਤ ਨਾ ਹਾਰਦੇ ਹੋਏ ਹੱਥ ਵਿੱਚ ਫੜੀ ਸੋਟੀ ਕੁੱਤੇ ਦੇ ਮੂੰਹ ਵਿੱਚ ਪਾ ਕੇ ਦੋਵੇਂ ਕੰਨਾਂ ਤੋਂ ਫੜ ਲਿਆ। ਉਦੋਂ ਤੱਕ ਸ਼ਕਤੀ ਸਿੰਘ ਦਾ ਰੌਲਾ ਸੁਣ ਕੇ ਪਿੰਡ ਦੇ ਲੋਕ ਵੀ ਉਥੇ ਪਹੁੰਚ ਗਏ। ਇਸ ਦੌਰਾਨ ਸ਼ਕਤੀ ਸਿੰਘ ਅਤੇ ਪਿੰਡ ਦੇ ਹੋਰ ਲੋਕਾਂ ਨੇ ਪਾਗਲ ਪਿਟ ਬੁਲ ਨੂੰ ਡੰਡਿਆਂ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ। ਪਿਟ ਬੁਲ ਦਾ ਸ਼ਿਕਾਰ ਹੋਏ ਵਿਅਕਤੀਆਂ ਨੂੰ ਦੀਨਾਨਗਰ ਅਤੇ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਇਹ ਵੀ ਪੜੋ: ਅੱਜ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ, ਪ੍ਰਸ਼ਾਸਨ ਨੇ ਪ੍ਰਬੰਧ ਮੁਕੰਮਲ ਹੋਣ ਦਾ ਕੀਤਾ ਦਾਅਵਾ

ETV Bharat Logo

Copyright © 2024 Ushodaya Enterprises Pvt. Ltd., All Rights Reserved.