ETV Bharat / city

ਅਮਿਤ ਸ਼ਾਹ ਦੀ ਨਿਗਰਾਨੀ ਹੇਠ NCB ਨੇ ਸਾੜੇ 30 ਹਜ਼ਾਰ ਕਿੱਲੋ ਨਸ਼ੀਲੇ ਪਦਾਰਥ

author img

By

Published : Jul 30, 2022, 6:14 PM IST

ਅਮਿਤ ਸ਼ਾਹ ਦੀ ਨਿਗਰਾਨੀ ਹੇਠ NCB ਨੇ ਸਾੜੇ 30 ਹਜ਼ਾਰ ਕਿੱਲੋ ਨਸ਼ੀਲੇ ਪਦਾਰਥ
ਅਮਿਤ ਸ਼ਾਹ ਦੀ ਨਿਗਰਾਨੀ ਹੇਠ NCB ਨੇ ਸਾੜੇ 30 ਹਜ਼ਾਰ ਕਿੱਲੋ ਨਸ਼ੀਲੇ ਪਦਾਰਥ

ਚੰਡੀਗੜ੍ਹ ਪਹੁੰਚੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਵੀਡੀਓ ਕਾਨਫਰੰਸ ਰਾਹੀਂ ਦੇਸ਼ ਵਿੱਚ ਚਾਰ ਥਾਵਾਂ ’ਤੋਂ 30,000 ਕਿੱਲੋਗ੍ਰਾਮ ਨਸ਼ੇ ਨੂੰ ਨਸ਼ਟ ਕੀਤਾ ਗਿਆ ਹੈ। ਐਨਸੀਬੀ ਵਲੋਂ ਗ੍ਰਹਿ ਮੰਤਰੀ ਦੀ ਨਿਗਰਾਨੀ ਹੇਠ ਜ਼ਬਤ ਕੀਤੇ ਗਏ ਇਸ ਨਸ਼ੇ ਨੂੰ ਨਸ਼ਟ ਕੀਤਾ ਗਿਆ ਹੈ।

ਚੰਡੀਗੜ੍ਹ: ਕੇਂਦਰ ਸਰਕਾਰ ਵੱਲੋਂ ਦੇਸ਼ ਵਿੱਚ ਨਸ਼ਿਆਂ ਖਿਲਾਫ਼ ਵੱਡੀ ਮੁਹਿੰਮ ਵਿੱਢੀ ਗਈ ਹੈ। ਇਸੇ ਦੇ ਚੱਲਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਚੰਡੀਗੜ੍ਹ ਪਹੁੰਚੇ ਹਨ। ਇਸ ਮੌਕੇ ਉਨ੍ਹਾਂ ਵੱਲੋਂ ਡਿਜੀਟਲ ਸਮਾਗਮ ਮੌਕੇ 30 ਹਜ਼ਾਰ ਕਿੱਲੋਗ੍ਰਾਮ ਨਸ਼ੀਨੇ ਪਦਾਰਥ ਨੂੰ ਨਸ਼ਟ ਕੀਤਾ ਗਿਆ ਹੈ। ਦੇਸ਼ ਵਿੱਚ ਚਾਰ ਥਾਵਾਂ ’ਤੇ ਇਸ ਨਸ਼ੇ ਨੂੰ ਨਸ਼ਟ ਕੀਤਾ ਗਿਆ ਹੈ।

  • More than 30,000 kgs of seized drugs is being destroyed by Narcotics Control Bureau across 4 locations under the watch of Union Home Minister Amit Shah via video conference from Chandigarh pic.twitter.com/ubZ7FJzIvL

    — ANI (@ANI) July 30, 2022 " class="align-text-top noRightClick twitterSection" data=" ">

ਦੱਸ ਦਈਏ ਕਿ ਗ੍ਰਹਿ ਮੰਤਰੀ ਦੀ ਨਿਗਰਾਨੀ ਹੇਠ ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਦੇਸ਼ ਵਿੱਚ 4 ਥਾਵਾਂ 'ਤੇ 30,000 ਕਿੱਲੋ ਤੋਂ ਵੱਧ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥ ਨੂੰ ਨਸ਼ਟ ਕੀਤਾ ਗਿਆ ਹੈ। ਇਸ ਨਸ਼ੇ ਨੂੰ ਨਸ਼ਟ ਕਰਨ ਦੌਰਾਨ ਗ੍ਰਹਿ ਮੰਤਰੀ ਨੇ ਦੇਸ਼ਵਾਸੀਆਂ ਨੂੰ ਸੰਬੋਧਨ ਵੀ ਕੀਤਾ ਹੈ। ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਹੈ ਕਿ ਨਸ਼ਾ ਤਸਕਰੀ ਸਮਾਜ ਦੇ ਲਈ ਖਤਰਾ ਹੈ ਜਿਸ ਨੂੰ ਠੱਲ ਪਾਉਣਾ ਜ਼ਰੂਰੀ ਹੈ।

ਉਨ੍ਹਾਂ ਕਿਹਾ ਕਿ ਨਸ਼ਾ ਤਸਕਰੀ ਪ੍ਰਤੀ ਜ਼ੀਰੋ ਟੋਲਰੈਂਸ ਨੀਤੀ ਹੋਣੀ ਚਾਹੀਦੀ ਹੈ ਤਾਂ ਕਿ ਨੌਜਵਾਨ ਪੀੜੀ ਨੂੰ ਇਸ ਭੈੜੀ ਅਲਾਮਤ ਤੋਂ ਬਚਾਇਆ ਜਾ ਸਕੇ। ਇੱਥੇ ਦੱਸ ਦਈਏ ਕਿ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਵੱਲੋਂ 1 ਜੁਲਾਈ ਤੋਂ ਨਸ਼ੇ ਨੂੰ ਖਤਮ ਕਰਨ ਲਈ ਮੁਹਿੰਮ ਵਿੱਢੀ ਗਈ ਸੀ। ਇਸੇ ਦੇ ਚੱਲਦੇ ਲਗਾਤਾਰ ਐਨਸੀਬੀ ਵੱਲੋਂ ਦੇਸ਼ ਵਿੱਚ ਵੱਖ ਵੱਖ ਥਾਵਾਂ ਤੋਂ ਨਸ਼ੇ ਨੂੰ ਜ਼ਬਤ ਕੀਤਾ ਜਾ ਰਿਹਾ ਹੈ।

ਇਸ ਤੋਂ ਬਾਅਦ ਹੁਣ ਗ੍ਰਹਿ ਮੰਤਰੀ ਦੀ ਮੌਜੂਦਗੀ ਵਿੱਚ 30,000 ਕਿੱਲੋਗ੍ਰਾਮ ਨਸ਼ੇ ਨੂੰ ਨਸ਼ਟ ਕੀਤਾ ਗਿਆ ਹੈ ਜਿਸ ਤੋਂ ਬਾਅਦ ਐਨਸੀਬੀ ਦੀ ਟੀਚੇ ਤੋਂ ਵਧ ਕੇ ਇਸ ਦੀ ਮਾਤਰਾ 81,686 ਤੱਕ ਪਹੁੰਚ ਜਾਵੇਗੀ। ਨਸ਼ਾ ਮੁਤਕ ਭਾਰਤ ਵਿੱਚ ਇਸਨੂੰ ਇੱਕ ਵੱਡੀ ਪ੍ਰਾਪਤੀ ਮੰਨਿਆ ਜਾ ਰਿਹਾ ਹੈ। ਦੱਸ ਦਈਏ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾਉਣ ਦੇ ਦਿੱਤੇ ਗਏ ਸੱਦੇ ’ਤੇ ਐਨਸੀਬੀ ਵੱਲੋਂ ਨਸ਼ੇ ਖਿਲਾਫ਼ ਮੁਹਿੰਮ ਵਿੱਢੀ ਗਈ ਹੈ। ਇਸਦੇ ਨਾਲ ਹੀ ਆਜ਼ਾਦੀ 75 ਸਾਲਾਂ ’ਤੇ 75,000 ਕਿੱਲੋ ਨਸ਼ੇ ਨੂੰ ਨਸ਼ਟ ਕਰਨ ਦਾ ਸੰਕਲਪ ਲਿਆ ਗਿਆ ਸੀ।

ਇਹ ਵੀ ਪੜ੍ਹੋ: ਪੰਜਾਬ ਦੇ ਨਵੇਂ AG ਵਿਨੋਦੀ ਘਈ ਨੂੰ ਲੈਕੇ ਪੰਜਾਬ ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ

ETV Bharat Logo

Copyright © 2024 Ushodaya Enterprises Pvt. Ltd., All Rights Reserved.