ETV Bharat / city

ਪੰਜਾਬ ਵਿਧਾਨ ਸਭਾ ਇਜਲਾਸ ਦਾ ਆਖ਼ਿਰੀ ਦਿਨ ਅੱਜ

author img

By

Published : Mar 10, 2021, 8:28 AM IST

ਪੰਜਾਬ ਵਿਧਾਨ ਸਭਾ ਇਜਲਾਸ ਦਾ ਅੱਜ ਆਖ਼ਿਰੀ ਦਿਨ
ਪੰਜਾਬ ਵਿਧਾਨ ਸਭਾ ਇਜਲਾਸ ਦਾ ਅੱਜ ਆਖ਼ਿਰੀ ਦਿਨ

ਸਪੀਕਰ ਰਾਣਾ ਕੇ.ਪੀ. ਸਿੰਘ ਦੀ ਅਗਵਾਈ ਹੇਠ ਚਲੇ ਪੰਜਾਬ ਵਿਧਾਨ ਸਭਾ ਇਜਲਾਸ ਦਾ ਅੱਜ ਆਖ਼ਿਰੀ ਦਿਨ ਹੈ। ਇਸ ਇਜਲਾਸ 'ਚ ਹੁਣ ਤੱਕ ਅੱਠ ਮਹੱਤਵਪੂਰਨ ਬਿੱਲ ਪਾਸ ਕੀਤੇ ਗਏ।

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦਾ ਅੱਜ ਆਖ਼ਿਰੀ ਦਿਨ ਹੈ। ਬੀਤੇ ਕਲ੍ਹ ਸਪੀਕਰ ਰਾਣਾ ਕੇ.ਪੀ. ਸਿੰਘ ਦੀ ਅਗਵਾਈ ਹੇਠ ਬਜਟ ਇਜਲਾਸ ਵਿੱਚ ਅੱਠ ਮਹੱਤਵਪੂਰਨ ਬਿੱਲ ਪਾਸ ਕੀਤੇ ਗਏ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਵੱਲੋਂ ਅਮਿਟੀ ਯੂਨੀਵਰਸਿਟੀ ਪੰਜਾਬ ਬਿੱਲ, 2021, ਇੰਡੀਅਨ ਪਾਰਟਨਰਸ਼ਿਪ (ਪੰਜਾਬ ਸੋਧ) ਬਿੱਲ, 2021 ਅਤੇ ਪੰਜਾਬ ਬਿਊਰੋ ਆਫ਼ ਇਨਵੈਸਮੈਂਟ ਪ੍ਰਮੋਸ਼ਨ (ਸੋਧ) ਬਿੱਲ 2021 ਸਮੇਤ ਤਿੰਨ ਬਿੱਲ ਪੇਸ਼ ਕੀਤੇ ਗਏ ਜਿਨਾਂ ਨੂੰ ਬਜਟ ਸੈਸ਼ਨ ਵਿੱਚ ਪਾਸ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਕਿ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਪ੍ਰਿਜਨਜ਼ (ਪੰਜਾਬ ਸੋਧ) ਬਿੱਲ, 2021 ਅਤੇ ਪੰਜਾਬ ਸਹਿਕਾਰੀ ਸਭਾਵਾਂ (ਸੋਧ) ਬਿੱਲ ਸਮੇਤ ਦੋ ਅਹਿਮ ਬਿੱਲ ਪੇਸ਼ ਕੀਤੇ ਗਏ ਜਿਨ੍ਹਾਂ ਨੂੰ ਵਿਧਾਨ ਸਭ ਦੇ ਬਜਟ ਸੈਸ਼ਨ ਵਿੱਚ ਪਾਸ ਕੀਤਾ ਗਿਆ।

ਇਸੇ ਤਰ੍ਹਾਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪੰਜਾਬ ਵਿੱਤੀ ਜ਼ਿੰਮੇਵਾਰੀ ਅਤੇ ਬਜਟ ਪ੍ਰਬੰਧਨ (ਸੋਧ) ਬਿੱਲ, 2021 ਪੇਸ਼ ਕੀਤਾ ਗਿਆ ਜਿਸ ਨੂੰ ਸੈਸ਼ਨ ਵਿੱਚ ਵਿੱਚ ਪਾਸ ਕੀਤਾ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਵਿਜੈ ਇੰਦਰਾ ਸਿੰਗਲਾ ਵੱਲੋਂ ਪੰਜਾਬ ਆਬਕਾਰੀ (ਸੋਧ) ਬਿੱਲ, 2021 ਅਤੇ ਪੰਜਾਬ ਐਜੂਕੇਸ਼ਨ ਬਿੱਲ, 2021 ਸਮੇਤ ਦੋ ਮਹੱਤਵਪੂਰਨ ਬਿੱਲ ਪੇਸ਼ ਕੀਤੇ ਗਏ।

ਇਹ ਇਜਲਾਸ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਦੇ ਵਿਰੋਧ ਪ੍ਰਦਰਸ਼ਨ ਤੋਂ ਸ਼ੁਰੂ ਹੋਇਆ। ਇਹ ਸਾਰਾ ਸੈਸ਼ਨ ਹੰਗਾਮੇ ਵਾਲਾ ਰਿਹਾ। ਬਜਟ ਤੋਂ ਪਹਿਲਾ ਅਕਾਲੀ ਵਿਧਾਇਕਾ ਨੂੰ 3 ਲਈ ਸਸਪੈਂਡ ਵੀ ਕੀਤਾ ਗਿਆ, ਜਿਨ੍ਹਾਂ ਦੀ ਮੁਲਤਵੀ ਬਜਟ ਤੋਂ ਬਾਅਦ ਰੱਦ ਕਰ ਦਿੱਤੀ ਗਈ।

ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਵੀ ਜੋ ਬਜਟ ਪੇਸ਼ ਕੀਤਾ ਉਸ 'ਚ ਹਰ ਵਰਗ ਦੇ ਲੋਕਾਂ ਨੂੰ ਖੁਸ਼ ਕੀਤਾ। ਸ਼ਗਨ ਸਕੀਮ ਤੋਂ ਲੈ ਕੇ ਪੈਨਸ਼ਨ ਸਕੀਮ ਦੀ ਰਕਮ 'ਚ ਵਾਧਾ ਕੀਤਾ। ਮਹਿਲਾਵਾਂ ਲਈ ਮੁਫ਼ਤ ਬੱਸ ਸੇਵਾ ਦੇ ਐਲਾਨ ਦੇ ਨਾਲ ਨਾਲ ਕਿਸਾਨਾਂ ਦੇ ਕਰਜ਼ ਮਾਫ਼ੀ ਤੱਕ ਦੀ ਗੱਲ ਬਜਟ 'ਚ ਕਹਿ ਗਈ।

ਮਨਪ੍ਰੀਤ ਬਾਦਲ ਵੱਲੋਂ ਪੇਸ਼ ਕੀਤੇ ਇਸ ਬਜਟ ਦੀ ਵਿਰੋਧੀ ਪਾਰਟੀਆਂ ਵੱਲੋਂ ਜੰਮ ਕੇ ਨਿੰਦਾ ਕੀਤੀ ਗਈ। ਵਿਰੋਧੀਆਂ ਨੇ ਇਸ ਬਿੱਲ ਨੂੰ 2022 ਚੋਣਾਂ ਲਈ ਕੈਪਟਨ ਸਰਕਾਰ ਦਾ ਇੱਕ ਜੁਮਲਾ ਕਰਾਰ ਦਿੱਤਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.