ETV Bharat / city

ਕਾਂਗਰਸ ਨੂੰ ਛੱਡ ਭਾਜਪਾ ਚ ਸ਼ਾਮਲ ਹੋਏ ਸੁਨੀਲ ਜਾਖੜ

author img

By

Published : May 19, 2022, 1:46 PM IST

Updated : May 19, 2022, 3:20 PM IST

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਭਾਜਪਾ ਵਿੱਚ ਸ਼ਾਮਲ (Sunil Jakhar can join BJP) ਹੋ ਗਏ ਹਨ। ਦੱਸ ਦਈਏ ਕਿ ਸੁਨੀਲ ਜਾਖੜ ਨੇ ਬੀਤੇ ਦਿਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ।

ਭਾਜਪਾ ਚ ਸ਼ਾਮਲ ਹੋਏ ਸੁਨੀਲ ਜਾਖੜ
ਭਾਜਪਾ ਚ ਸ਼ਾਮਲ ਹੋਏ ਸੁਨੀਲ ਜਾਖੜ

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਭਾਜਪਾ ਵਿੱਚ ਸ਼ਾਮਲ (Sunil Jakhar join BJP) ਹੋ ਗਏ ਹਨ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਖੁਦ ਉਨ੍ਹਾਂ ਨੂੰ ਪਾਰਟੀ 'ਚ ਸ਼ਾਮਲ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਿਕ ਸੁਨੀਲ ਜਾਖੜ ਨੇ ਬੀਤੇ ਦਿਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ।

  • Former Punjab Congress Chief Sunil Jakhar joins Bharatiya Janata Party in presence of party president JP Nadda in Delhi pic.twitter.com/eoUHhHH1Ul

    — ANI (@ANI) May 19, 2022 " class="align-text-top noRightClick twitterSection" data=" ">

'ਜਾਖੜ ਤਜ਼ਰਬੇਕਾਰ ਆਗੂ': ਇਸ ਦੌਰਾਨ ਬੀਜੇਪੀ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਕਿਹਾ ਕਿ ਸਿਆਸਤ ’ਚ ਸੁਨੀਲ ਜਾਖੜ ਦੀ ਅਹਿਮ ਥਾਂ ਹੈ। ਉਹ ਇੱਕ ਤਜ਼ਰਬੇਕਾਰ ਆਗੂ ਹਨ। ਜਾਖੜ ਕਾਂਗਰਸ ’ਚ ਕਈ ਵੱਡੇ ਅਹੁਦਿਆਂ ’ਤੇ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਜਾਖੜ ਨੇ ਪਾਰਟੀ ਤੋਂ ਹੱਟ ਕੇ ਇੱਕ ਵੱਖ ਅਕਸ ਬਣਾਇਆ ਗਿਆ ਹੈ। ਬਾਰਡਰ ਸਟੇਟ ਹੋਣ ਕਾਰਨ ਪੰਜਾਬ ’ਚ ਵੱਡੇ ਚੈਲੰਜ ਹਨ।

'ਕਾਂਗਰਸ ਨਾਲ ਸਬੰਧ ਤੋੜਨਾ ਸੌਖਾ ਨਹੀਂ ਸੀ': ਦਿੱਲੀ ’ਚ ਸੁਨੀਲ ਜਾਖੜ ਨੂੰ ਜੇਪੀ ਨੱਡਾ ਨੇ ਬੀਜੇਪੀ ’ਚ ਸ਼ਾਮਲ ਕਰਵਾਇਆ ਹੈ। ਇਸ ਦੌਰਾਨ ਸੁਨੀਲ ਜਾਖੜ ਨੇ ਪੀਐੱਮ ਮੋਦੀ ਅਤੇ ਅਮਿਤ ਸ਼ਾਹ ਦਾ ਧੰਨਵਾਦ ਕੀਤਾ। ਸੁਨੀਲ ਜਾਖੜ ਨੇ ਅੱਗੇ ਕਿਹਾ ਕਿ 50 ਸਾਲਾਂ ਦਾ ਕਾਂਗਰਸ ਦੇ ਨਾਲ ਸਬੰਧ ਤੋੜਨਾ ਸੌਖਾ ਨਹੀਂ ਸੀ। ਸਾਡੀਆਂ ਤਿੰਨ ਪੀੜ੍ਹੀਆਂ ਨੇ ਪਰਿਵਾਰ ਸਮਝ ਕੇ ਕਾਂਗਰਸ ਦਾ ਸਾਥ ਦਿੱਤਾ ਹੈ। ਉਨ੍ਹਾਂ ਨੇ ਕਦੇ ਵੀ ਨਿੱਜੀ ਸੁਆਰਥ ਕਾਰਨ ਰਾਜਨੀਤੀ ਨਹੀਂ ਕੀਤੀ।

  • पंजाब कांग्रेस के पूर्व अध्यक्ष श्री @sunilkjakhar जी का भाजपा परिवार में शामिल होने पर बहुत बहुत स्वागत। pic.twitter.com/TXcs8pyj49

    — Ashwani Sharma (@AshwaniSBJP) May 19, 2022 " class="align-text-top noRightClick twitterSection" data=" ">

ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਦੇ ਨਾਲ ਉਨ੍ਹਾਂ ਨੇ ਆਪਣਾ 50 ਸਾਲਾਂ ਦਾ ਰਿਸ਼ਤਾ ਤੋੜਿਆ ਹੈ ਤਾਂ ਇਸਦੇ ਪਿੱਛੇ ਕਾਰਨ ਹੈ। ਉਨ੍ਹਾਂ ਨੇ ਅਜਿਹਾ ਪੰਜਾਬ ਦੀ ਅਖੰਡਤਾ, ਪੰਜਾਬ ਦੀ ਭਾਈਚਾਰਕ ਸਾਂਝ ਨੂੰ ਲੈ ਕੇ ਇਹ ਕਦਮ ਚੁੱਕਿਆ ਹੈ। ਉਹ ਜਿਸ ਸੂਬੇ ਤੋਂ ਆਉਂਦੇ ਹਨ ਉਹ ਗੁਰੂਆਂ ਪੀਰਾਂ ਦੀ ਧਰਤੀ ਹੈ। ਉਨ੍ਹਾਂ ਨੇ ਕਦੇ ਵੀ ਕਿਸੇ ਨੂੰ ਤੋੜਿਆ ਨਹੀਂ ਹੈ।

ਕੁਝ ਸਮਾਂ ਪਹਿਲਾਂ ਕਿਹਾ ਸੀ ਕਾਂਗਰਸ ਨੂੰ ਅਲਵਿਦਾ: ਦੱਸ ਦਈਏ ਕਿ ਕੁਝ ਦਿਨ ਪਹਿਲਾਂ ਪਾਰਟੀ ਤੋਂ ਨਾਰਾਜ਼ ਚੱਲ ਰਹੇ ਸੁਨੀਲ ਜਾਖੜ ਨੇ ਕਾਂਗਰਸ ਛੱਡ ਦਿੱਤੀ ਸੀ। ਆਪਣੇ ਸਾਰੇ ਅਹੁਦਿਆਂ ਤੋਂ ਹਟਾਉਣ ’ਤੇ ਸੁਨੀਲ ਜਾਖੜ ਨੇ ਕਿਹਾ ਸੀ ਕਿ ਉਨ੍ਹਾਂ ਕੋਲ ਕਿਹੜੇ ਅਹੁਦੇ ਸੀ ਜਿਨ੍ਹਾਂ ਤੋਂ ਉਨ੍ਹਾਂ ਨੂੰ ਹਟਾਇਆ ਗਿਆ ਹੈ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਕਾਂਗਰਸ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਉਨ੍ਹਾਂ ਦਾ ਦਿਲ ਤੋੜਿਆ ਹੈ। ਨੋਟਿਸ ਦੇਣ ਦੀ ਥਾਂ ਉਨ੍ਹਾਂ ਦੇ ਨਾਲ ਗੱਲ ਕੀਤੀ ਜਾ ਸਕਦੀ ਸੀ।

ਇਹ ਵੀ ਪੜੋ: ਕਾਂਗਰਸੀ ਆਗੂ ’ਤੇ ਟਾਇਲੇਟ ਚੋਰੀ ਕਰਨ ਦਾ ਮਾਮਲਾ ਦਰਜ

Last Updated : May 19, 2022, 3:20 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.