'ਅਫਸਰਾਂ ਅੱਗੇ ਸਰਕਾਰ ਦੀ ਸ਼ਰਤ, ਅਕਾਲੀਆਂ ਨੂੰ ਕਰੋ ਅੰਦਰ'

author img

By

Published : Sep 24, 2021, 2:43 PM IST

Updated : Sep 24, 2021, 6:43 PM IST

ਸੁਖਬੀਰ ਬਾਦਲ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਸੌਂਪਣ ਪਹੁੰਚੇ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਸੌਂਪਣ ਆਏ ਸੀ। ਉਨ੍ਹਾਂ ਦੇ ਨਾਲ ਅਕਾਲੀ ਦਲ ਦਾ ਵਫ਼ਦ ਸੀ ਜਿਸ ਵਿੱਚ ਡਾ. ਦਲਜੀਤ ਸਿੰਘ ਚੀਮਾ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਤੋਤਾ ਸਿੰਘ ਸ਼ਾਮਲ ਸਨ।

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਚੰਡੀਗੜ੍ਹ ਵਿੱਚ ਕਿਸਾਨਾਂ ਦੀ ਜ਼ਮੀਨ ਐਕੁਆਇਰ ਕਰ ਨੈਸ਼ਨਲ ਹਾਈਵੇ ਬਣਾਉਣ ਨੂੰ ਲੈ ਕੇ ਦਿੱਤੀ ਜਾ ਰਹੀ ਮੁਆਵਜ਼ਾ ਰਾਸ਼ੀ ਘੱਟ ਹੋਣ ਨੂੰ ਲੈ ਕੇ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਸੌਂਪਣ ਆਏ ਸੀ। ਉਨ੍ਹਾਂ ਦੇ ਨਾਲ ਅਕਾਲੀ ਦਲ ਦਾ ਵਫ਼ਦ ਸੀ ਜਿਸ ਵਿੱਚ ਡਾ. ਦਲਜੀਤ ਸਿੰਘ ਚੀਮਾ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਤੋਤਾ ਸਿੰਘ ਸ਼ਾਮਲ ਸਨ।

'ਅਫਸਰਾਂ ਅੱਗੇ ਸਰਕਾਰ ਦੀ ਸ਼ਰਤ, ਅਕਾਲੀਆਂ ਨੂੰ ਕਰੋ ਅੰਦਰ'

ਉਨ੍ਹਾਂ ਕਿਹਾ ਕਿ ਮੈਂ ਹਰਿਮੰਦਰ ਸਾਹਿਬ ਵਿੱਚ ਮੱਥਾ ਟੇਕ ਕੇ ਆਇਆ ਸੀ ਤੇ ਕਿਹਾ ਸੀ ਕਿ ਜਿਹੜਾ ਵੀ ਬੇਅਦਬੀ ਉਤੇ ਸਿਆਸਤ ਕਰੇਗਾ ਉਸ ਦਾ ਕੁਝ ਵੇਰਵਾ ਸਾਡੇ ਸਾਹਮਣੇ ਵੇਖਣ ਨੂੰ ਮਿਲਿਆ ਹੈ ਕਿ ਜਿੰਨੇ ਵੀ ਬੇਅਦਬੀ ਉੱਤੇ ਸਿਆਸਤ ਕੀਤੀ ਹੈ, ਉਨ੍ਹਾਂ ਦਾ ਕੱਖ ਨਹੀਂ ਰਿਹਾ ਜਿਵੇਂ ਕਿ ਕੈਪਟਨ ਅਮਰਿੰਦਰ ਸਿੰਘ।

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਚੋਣਾਂ ਨੂੰ ਹੁਣ 100 ਦਿਨ ਰਹਿ ਗਏ ਹਨ ਅਤੇ ਹਫ਼ਤਾ ਹੋ ਗਿਆ ਹਾਲੇ ਤੱਕ ਪੰਜਾਬ ਕੈਬਿਨੇਟ ਦਾ ਪਤਾ ਹੀ ਨਹੀਂ ਕਿ ਕੈਬਨਿਟ ਮੰਤਰੀ ਕੌਣ-ਕੌਣ ਹੋਣਗੇ। ਉਨ੍ਹਾਂ ਨੇ ਕਿਹਾ ਕਿ ਅਫ਼ਸੋਸ ਦੀ ਗੱਲ ਹੈ ਕਿ ਪੰਜਾਬ ਦੇ ਵਿੱਚ ਕੈਬਿਨਟ ਤੇ ਮੁੱਖਮੰਤਰੀ ਵਾਰ-ਵਾਰ ਦਿੱਲੀ ਤੋਂ ਜਾ ਕੇ ਇਹ ਪੁੱਛ ਰਹੇ ਨੇ ਕਿ ਕਿਸ ਨੂੰ ਮੰਤਰੀ ਬਣਾਇਆ ਜਾਵੇ।

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਦਾ ਅਹੁਦਾ ਬਹੁਤ ਵੱਡਾ ਹੁੰਦਾ ਹੈ ਪਰ ਦੇਖਣ ਵਿਚ ਆ ਰਿਹਾ ਹੈ ਕਿ ਜਿਹੜੇ ਵੀ ਪ੍ਰਸ਼ਾਸਨਿਕ ਫੇਰਬਦਲ ਹੋ ਰਹੇ ਹਨ। ਸਾਰੇ ਫੈਸਲੇ ਮੁੱਖ ਮੰਤਰੀ ਦੇ ਸਿੱਧੂ ਹੀ ਲੈ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜਿਹੜੇ ਵੀ ਅਧਿਕਾਰੀ ਬਦਲੇ ਜਾ ਰਹੇ ਹਨ, ਉਨ੍ਹਾਂ ਨੂੰ ਸਿਰਫ ਇਹੀ ਦੱਸਿਆ ਜਾ ਰਿਹਾ ਹੈ ਕਿ ਅਕਾਲੀਆਂ ਨੂੰ ਕਿਵੇਂ ਅੰਦਰ ਕਰਨਾ ਹੈ ਇਹ ਲੋਕਾਂ ਦੇ ਵਿਕਾਸ ਦੇ ਲਈ ਕੰਮ ਨਹੀਂ ਕਰ ਰਹੇ ਅਤੇ ਨਾ ਹੀ ਕਰਨਾ ਚਾਹੁੰਦੇ ਹਨ।

'ਅਫਸਰਾਂ ਅੱਗੇ ਸਰਕਾ'ਅਫਸਰਾਂ ਅੱਗੇ ਸਰਕਾਰ ਦੀ ਸ਼ਰਤ ਅਕਾਲੀਆਂ ਨੂੰ ਕਰੋ ਅੰਦਰ'ਰ ਦੀ ਸ਼ਰਤ, ਅਕਾਲੀਆਂ ਨੂੰ ਕਰੋ ਅੰਦਰ'

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਰਕਾਰ ਦੀ ਮਨਸ਼ਾ ਬਿਲਕੁਲ ਬੀ ਏ ਨਹੀਂ ਲੱਗ ਰਹੀ ਕਿ ਉਹ ਪੰਜਾਬ ਦਾ ਵਿਕਾਸ ਕਰਨਾ ਚਾਹੁੰਦੇ ਹਨ ਅਤੇ ਜਿਹੜੇ ਮੁੱਦੇ ਪੰਜਾਬ ਦੇ ਹਨ ਉਸ ਨੂੰ ਸੁਲਝਾਉਣਾ ਚਾਹੁੰਦੇ ਹਨ ਬਲਕਿ ਸਾਢੇ ਚਾਰ ਸਾਲ ਜਿਹੜੀ ਸਰਕਾਰ ਨੇ ਲੁੱਟ ਕੀਤੀ ਹੈ ਉਸ ਉਸ ਦਾ ਸਾਰਾ ਦੋਸ਼ ਪਿਛਲੀ ਅਕਾਲੀ ਦਲ ਸਰਕਾਰ ਉੱਤੇ ਪਾਉਣਾ ਚਾਹੁੰਦੇ ਹਨ।

ਸੁਨੀਲ ਜਾਖੜ ਦੇ ਬਿਆਨ 'ਤੇ ਉਨ੍ਹਾਂ ਨੇ ਕਿਹਾ ਕਿ ਜਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਣੇ ਤੇ ਉਨ੍ਹਾਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਪਰ ਚੰਨੀ ਪਾਰਟੀ ਦੀ ਪਹਿਲੀ ਪਸੰਦ ਨਹੀਂ ਸੀ। ਪਹਿਲੇ ਇਹ ਪੇਚ ਫਸਿਆ ਕਿ ਹਿੰਦੂ ਮੁੱਖ ਮੰਤਰੀ ਨਹੀਂ ਬਣ ਸਕਦਾ ਉਸ ਤੋਂ ਬਾਅਦ, ਸਿੱਖ ਚਿਹਰੇ ਦਾ ਜ਼ਿਕਰ ਹੋਇਆ ਤੇ ਉਸ ਵਿਚ ਸੁਖਜਿੰਦਰ ਰੰਧਾਵਾ ਦਾ ਨਾਮ ਆਇਆ ਪਰ ਉਸ 'ਤੇ ਵੀ ਸਹਿਮਤੀ ਨਹੀਂ ਬਣੀ ਤੇ ਅਖੀਰ ਵਿਚ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ।

ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਜਿਹੜਾ ਸਾਰੇ ਜਾਤੀਆਂ ਧਰਮਾਂ ਦਾ ਭਾਈਚਾਰਾ ਹੈ ਉਸ ਦਾ ਤਮਾਸ਼ਾ ਬਣਾਇਆ ਗਿਆ ।ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਬਿਆਨਾਂ ਤੇ ਕਿਹਾ ਕਿ ਉਹ ਜੋ ਕੁਝ ਵੀ ਕਹਿ ਰਹੇ ਨੇ ਉਨ੍ਹਾਂ ਦੀ ਨਿੱਜੀ ਰਾਏ ਹਨ ਪਰ ਉਹ ਕਦੇ ਵੀ ਕੈਪਟਨ ਅਮਰਿੰਦਰ ਸਿੰਘ ਦਾ ਅਕਾਲੀ ਦਲ ਵਿੱਚ ਸਵਾਗਤ ਨਹੀਂ ਕਰਨਗੇ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਅਹੁਦੇ ਦੀ ਮਰਿਆਦਾ ਹੁੰਦੀ ਹੈ ਅਤੇ ਜੇਕਰ ਚੰਨੀ ਨੂੰ ਰਬਰ ਸਟਾਂਪ ਹੀ ਬਣਾਉਣਾ ਹੈ ਤਾਂ ਫਿਰ ਬਸ ਲੋਕਾਂ ਨੂੰ ਬੇਵਕੂਫ ਬਣਾ ਰਹੇ ਹਨ। ਜੇਕਰ ਸਾਲ 2022 ਵਿੱਚ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਨਹੀਂ ਰੱਖਦੇ ਹਨ ਤਾਂ ਇਹ ਸਾਫ਼ ਹੈ ਕਿ ਇਹ ਕਾਂਗਰਸ ਦੀ ਰਾਜਨੀਤਿਕ ਗੇਮ ਹੈ।

ਉਨ੍ਹਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਆਏ ਦਿਨ ਪਾਕਿਸਤਾਨ ਨੂੰ ਲੈ ਕੇ ਲਿਆਂਦਾ ਸੀ ਦੇ ਰਹਿੰਦੇ ਹਨ ਅਤੇ ਸਾਡੇ ਦੇਸ਼ ਦੇ ਹਾਲਾਤ ਪਾਕਿਸਤਾਨ ਦੇਣਾ ਸਹੀ ਨਹੀਂ ਹਨ ਇਸ ਕਰਕੇ ਉਨ੍ਹਾਂ ਨੂੰ ਪੋਲੀਟੀਸ਼ਨ ਦੇ ਨਾਤੇ ਸੋਚ ਸਮਝ ਕੇ ਬਿਆਨਬਾਜ਼ੀ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਚੰਨੀ ਨੂੰ ਮੁੱਖ ਮੰਤਰੀ ਬਨਾਉਣ ਦੇ ਵਿੱਚ ਅਕਾਲੀ ਦਲ ਦਾ ਵੀ ਹੱਥ ਹੈ ਕਿਉਂਕਿ ਅਕਾਲੀ ਦਲ ਨੇ ਡਿਪਟੀ ਸੀਐਮ ਦਲਿਤ ਹੋਣ ਦਾ ਐਲਾਨ ਕੀਤਾ ਸੀ ਉਨ੍ਹਾਂ ਨੇ ਕਿਹਾ ਕਿ ਮੈਂ ਚੰਨੀ ਨੂੰ ਇਹ ਕਹਿਣਾ ਚਾਹੁੰਦਾ ਹੈ ਕਿ ਤੁਸੀਂ ਮੁੱਖ ਮੰਤਰੀ ਹੋ ਅਤੇ ਤੁਸੀਂ ਆਪਣਾ ਟਾਈਮ ਇੱਥੇ ਉੱਥੇ ਨਾ ਲਾ ਕੇ ਪੰਜਾਬ ਦੇ ਜਿਹੜੇ ਕੰਮ ਕਰਨੇ ਉਹ ਕਰਨ।

ਉਨ੍ਹਾਂ ਨੇ ਕਿਹਾ ਕਿ ਸਾਢੇ ਚਾਰ ਸਾਲ ਬੇਅਦਬੀ ਡਰੱਗਜ਼ ਮਾਈਨਿੰਗ ਰੇਤ ਮਾਫ਼ੀਆ ਇਹੀ ਮੁੱਦੇ ਰਹੇ ਹਨ ਤਦ ਵੀ ਇਹੀ ਮੰਤਰੀ ਸੀ ।ਅਤੇ ਹੁਣ ਇਨ੍ਹਾਂ ਦੇ ਕੋਲ ਸੌ ਦਿਨ ਰਹਿ ਗਏ ਹਨ ਅਜਿਹੇ ਵਿੱਚ ਅਜਿਹੇ ਫ਼ੈਸਲਾ ਕਰਨਗੇ ਜਿਸ ਦੀ ਕਾਨੂੰਨ ਵਿੱਚ ਇਜਾਜ਼ਤ ਨਹੀਂ ਹੋਵੇਗੀ ਜੋ ਕਿ ਸਰਾਸਰ ਡਰਾਮਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਸਾਨੂੰ ਕੋਈ ਡਰ ਨਹੀਂ ਜਿੱਥੇ ਕਹਿਣਗੇ ਅਸੀਂ ਉੱਥੇ ਜਾ ਕੇ ਮਿਲਣਗੇ।ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਨਰਮੇ ਦੀ ਫਸਲ ਖ਼ਰਾਬ ਹੋਣ ਦੀ ਗਿਰਦਾਵਰੀ ਦੀ ਵੀ ਮੰਗ ਉਹ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਕਰਦੇ ਹਨ।

ਇਹ ਵੀ ਪੜ੍ਹੋ:ਕੈਪਟਨ ਦੇ ਬਿਆਨ 'ਤੇ ਭੜਕੀ ਸਿੱਧੂ ਦੀ ਪਤਨੀ, ਸੁਣਕੇ ਕੈਪਟਨ ਵੀ ਪਾਉ ਕੰਨਾਂ 'ਚ ੳਂਗਲਾਂ

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਿਹੜੀ ਜ਼ਮੀਨ ਕਿਸਾਨਾਂ ਦੀ ਐਕੁਆਇਰ ਕੀਤੀ ਗਈ ਹੈ ਉਨ੍ਹਾਂ ਨੂੰ ਬਹੁਤ ਹੀ ਘੱਟ ਦਾਮ ਦਿੱਤੇ ਜਾ ਰਹੇ ਹਨ ਅਤੇ ਅਸੀਂ ਰਾਜਪਾਲ ਨੂੰ ਮਿਲ ਕੇ ਮੰਗ ਕੀਤੀ ਕਿ ਕਿਸਾਨਾਂ ਦੀ ਮੰਗਾਂ ਉੱਤੇ ਧਿਆਨ ਦਿੱਤਾ ਜਾਵੇ। ਹੁਣ ਅਕਾਲੀ ਦਲ ਦਾ ਇੱਕ ਵਫ਼ਦ 29ਸਤੰਬਰ ਮੁੱਖ ਮੰਤਰੀ ਦੇ ਘਰ ਦਾ ਘਿਰਾਓ ਵੀ ਕਰੇਗਾ।

Last Updated :Sep 24, 2021, 6:43 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.