ETV Bharat / city

ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਚੰਨੀ ਵੱਲੋਂ ਕੀਤੇ ਜਾ ਰਹੇ ਐਲਾਨ ਨੂੰ ਦੱਸਿਆ ਲਾਲੀਪਾਪ

author img

By

Published : Nov 1, 2021, 3:25 PM IST

Updated : Nov 2, 2021, 9:56 AM IST

ਨਵਜੋਤ ਸਿੰਘ ਸਿੱਧੂ ਵੱਲੋਂ ਇੱਕ ਵਾਰ ਫੇਰ ਤੋਂ ਚੰਨੀ ਸਰਕਾਰ ਦੇ ਉੱਪਰ ਸਵਾਲ ਚੁੱਕੇ ਗਏ ਹਨ। ਸਿੱਧੂ ਵੱਲੋਂ ਚੰਨੀ ਸਰਕਾਰ ਦੇ ਵੱਲੋਂ ਕੀਤੇ ਜਾ ਰਹੇ ਐਲਾਨਾਂ ਨੂੰ ਲੌਲੀਪੋਪ ਦੱਸਿਆ ਗਿਆ ਹੈ।

ਸਿੱਧੂ ਨੇ ਚੰਨੀ ਸਰਕਾਰ ਤੇ ਚੁੱਕੇ ਸਵਾਲ
ਸਿੱਧੂ ਨੇ ਚੰਨੀ ਸਰਕਾਰ ਤੇ ਚੁੱਕੇ ਸਵਾਲ

ਚੰਡੀਗੜ੍ਹ: ਪੰਜਾਬ ਕਾਂਗਰਸ ਦੀ ਆਪਸੀ ਖਾਨਾਜੰਗੀ ਘਟਣ ਦਾ ਨਾਮ ਨਹੀਂ ਲੈ ਰਹੀ ਹੈ। ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਲਗਾਤਾਰ ਚੰਨੀ ਸਰਕਾਰ ਤੇ ਸਵਾਲ ਖੜ੍ਹੇ ਕਰਦੇ ਆ ਰਹੇ ਹਨ। ਹੁਣ ਇੱਕ ਵਾਰ ਫੇਰ ਉਹ ਚੰਨੀ ਸਰਕਾਰ ਦੀ ਕਾਰਗੁਜਾਰੀ ਉੱਪਰ ਹੀ ਸਵਾਲ ਖੜ੍ਹੇ ਕਰਦੇ ਵਿਖਾਈ ਦੇ ਰਹੇ ਹਨ।

ਐਲਾਨਾਂ ਨੂੰ ਦੱਸਿਆ ਲੌਲੀਪੋਪ

ਸਿੱਧੂ ਨੇ ਸਰਕਾਰ ਵੱਲੋਂ ਕੀਤੇ ਜਾ ਰਹੇ ਐਲਾਨਾਂ ਨੂੰ ਲੌਲੀਪੋਪ ਦੱਸਿਆ ਹੈ। ਨਾਲ ਹੀ ਉਨ੍ਹਾਂ ਸਰਕਾਰ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਐਲਾਨ ਕਰਨ ਨਾਲ ਕੁਝ ਨਹੀਂ ਹੋਵੇਗਾ ਅਸਲ ਕੰਮ ਕਰਨਾ ਪਵੇਗਾ। ਸਿੱਧੂ ਨੇ ਕਿਹਾ ਕਿ ਜੇ ਕੁਝ ਦੇਣਾ ਚਾਹੁੰਦੇ ਹੋ ਤਾਂ ਉਨ੍ਹਾਂ ਮੁਲਾਜ਼ਮਾਂ ਤੇ ਪ੍ਰਦਰਸ਼ਨਕਾਰੀਆਂ ਨੂੰ ਦਿੱਤਾ ਜਾਵੇ ਜੋ ਧਰਨਿਆਂ ਉੱਪਰ ਬੈਠੇ ਹਨ ਅਤੇ ਉਹ ਵੀ ਉਸ ਸਮੇਂ ਜਦੋਂ ਸਰਕਾਰ ਦਾ ਖਜਾਨਾ ਭਰਿਆ ਹੋਵੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਖਜਾਨਾ ਭਰਿਆ ਹੋਇਆ ਹੈ।

ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਚੰਨੀ ਵੱਲੋਂ ਕੀਤੇ ਜਾ ਰਹੇ ਐਲਾਨ ਨੂੰ ਦੱਸਿਆ ਲਾਲੀਪਾਪ

ਸਰਕਾਰ ਦੇ ਤੋਹਫਿਆਂ ‘ਤੇ ਸਵਾਲ

ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਦਰਪੇਸ਼ ਮਸਲਿਆਂ ਨੂੰ ਲੈਕੇ ਵੀ ਕਈ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਗਲੀਆਂ, ਮੁਹੱਲਿਆਂ ਵਿੱਚ ਜਾ ਕੇ ਦੱਸਿਆ ਜਾਵੇ ਕਿ ਪੰਜਾਬ ਦੇ ਮਸਲਿਆਂ ਨੂੰ ਕਿਸ ਤਰ੍ਹਾਂ ਹੱਲ ਕੀਤਾ ਜਾਵੇਗਾ। ਉਨ੍ਹਾਂ ਨਾਲ ਹੀ ਸਰਕਾਰ ਵੱਲੋਂ ਦੀਵਾਲੀ ਨੂੰ ਲੈਕੇ ਲੋਕਾਂ ਨੂੰ ਦਿੱਤੇ ਜਾ ਰਹੇ ਤੋਹਫਿਆਂ ‘ਤੇ ਵੀ ਤੰਜ ਕਸਿਆ ਹੈੈ। ਸਿੱਧੂ ਨੇ ਸਰਕਾਰ ਵੱਲੋਂ ਕੀਤੇ ਜਾ ਰਹੇ ਐਲਾਨਾਂ ਨੂੰ ਝੂਠ, ਫਰੇਬ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਅਤੇ ਵਰਕਰ ਇਹ ਜਾਨਣਾ ਚਾਹੁੰਦੇ ਹਨ ਜੋ ਸੂਬੇ ਦੇ ਮੁੱਖ ਮਸਲੇ ਹਨ ਉਨ੍ਹਾਂ ਮਸਲਿਆਂ ਦੇ ਵਿੱਚੋਂ ਪੰਜਾਬ ਨੂੰ ਕਿਸ ਤਰ੍ਹਾਂ ਬਾਹਰ ਕੱਢਿਆ ਜਾਵੇਗਾ। ਉਨ੍ਹਾਂ ਨਾਲ ਹੀ ਕਿਹਾ ਕਿ ਇਹ ਵੀ ਦੱਸਿਆ ਜਾਵੇ ਕਿ ਜੋ ਪੰਜਾਬ ਦੇ ਮਸਲੇ ਹਨ ਉਨ੍ਹਾਂ ਵਿੱਚੋਂ ਬਾਹਰ ਕੱਢਣ ਦੇ ਰੋਡ ਮੈਪ ਕੀ ਹੈ।

'ਧਰਤੀ ਦੇ ਪੁੱਤਰ ਨੂੰ ਪਾਈ ਜਾਵੇਗੀ ਵੋਟ'

ਸਿੱਧੂ ਨੇ ਪਾਰਟੀ ਵਰਕਰਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਜੇ ਕੋਈ ਧਰਤੀ ਪੁੱਤਰ ਆਵੇਗਾ ਤਾਂ ਉਸਨੂੰ ਵੋਟ ਪਾਈ ਜਾਵੇਗੀ ਪਰ ਜੇ ਕੋਈ ਸਹੀ ਚਿਹਰਾ ਨਹੀਂ ਹੋਵੇਗਾ ਤਾਂ ਉਸਨੂੰ ਮਨਜੂਰ ਨਹੀਂ ਕੀਤਾ ਜਾਵੇਗਾ। ਨਾਲ ਹੀ ਉਨ੍ਹਾਂ ਕਿਹਾ ਕਿ ਸਿੱਧੂ ਨੂੰ ਕੁਝ ਨਹੀਂ ਚਾਹੀਦਾ।

ਮਾਫੀਆ ਰਾਜ ਨੂੰ ਲੈਕੇ ਸਿੱਧੂ ਦਾ ਬਿਆਨ

ਇਸ ਮੌਕੇ ਸਿੱਧੂ ਨੇ ਕਿਹਾ ਕਿ ਜੋ ਵੀ ਕੋਈ ਆਵੇਗਾ ਉਹ ਇਹ ਵੀ ਦੱਸੇ ਕਿ ਮਾਫੀਆ ਰਾਜ ਨੂੰ ਸੂਬੇ ਦੇ ਵਿੱਚੋਂ ਕਿਵੇਂ ਖਤਮ ਕੀਤਾ ਜਾਵੇਗਾ ਕਿਉਂਕਿ ਜੇ ਮਾਫੀਆ ਰਾਜ ਖਤਮ ਹੁੰਦਾ ਹੈ ਤਾਂ ਉਸਦਾ ਟੈਕਸ ਪੰਜਾਬ ਦੇ ਖਜਾਨੇ ਵਿੱਚ ਆਵੇਗਾ। ਸਿੱਧੂ ਨੇ ਕਿਹਾ ਕਿ ਆਖਰੀ ਮੌਕਾ ਹੈ ਤੇ ਪੰਜਾਬ ਨੂੰ ਬਚਾਉਣਾ ਹੈ ਤੇ ਸਿੱਧੂ ਪੰਜਾਬ ਨੂੰ ਬਚਾਵੇਗਾ। ਉਨ੍ਹਾਂ ਨਾਲ ਹੀ ਕਿਹਾ ਕਿ ਪੰਜਾਬ ਦੇ ਵਿੱਚ ਉਦਯੋਗਪਤੀ ਨਿਰਾਸ਼ ਹਨ, ਨੌਜਵਾਨ ਬਾਹਰ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇੰਨ੍ਹਾਂ ਮਸਲਿਆਂ ਉੱਪਰ ਵੀ ਖਾਸ ਧਿਆਨ ਦਿੱਤਾ ਜਾਵੇ।

ਇਹ ਵੀ ਪੜ੍ਹੋ:ਅੱਜ ਕਰਨਗੇ ਮੁੱਖ ਮੰਤਰੀ ਵੱਡਾ ਧਮਾਕਾ, ਦੇਣਗੇ ਦੀਵਾਲੀ ਦਾ ਤੋਹਫ਼ਾ

Last Updated :Nov 2, 2021, 9:56 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.