ETV Bharat / city

ਅੱਜ ਕਰਨਗੇ ਮੁੱਖ ਮੰਤਰੀ ਵੱਡਾ ਧਮਾਕਾ, ਦੇਣਗੇ ਦੀਵਾਲੀ ਦਾ ਤੋਹਫ਼ਾ

author img

By

Published : Oct 31, 2021, 12:40 PM IST

Updated : Nov 1, 2021, 7:12 AM IST

ਚਰਨਜੀਤ ਚੰਨੀ ਪੰਜਾਬ ਦੇ ਲੋਕਾਂ ਨੂੰ ਦੀਵਾਲੀ ਦਾ ਵੱਡਾ ਤੋਹਫਾ ਦੇਣ ਜਾ ਰਹੇ ਹਨ। ਚੰਨੀ ਨੇ ਸ਼ੋਸ਼ਲ ਅਕਾਉਂਟ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ 'ਚ ਉਹ ਕਹਿ ਰਹੇ ਨੇ ਕਿ ਦੀਵਾਲੀ ਨੂੰ ਲੋਕਾਂ ਨੂੰ ਅਜਿਹਾ ਤੋਹਫ਼ਾ ਦੇਵਾਂਗੇ ਕਿ ਤੁਸੀਂ ਯਾਦ ਰੱਖੋਗੇ ਕਿ ਕੋਈ ਕੰਮ ਕੀਤਾ, ਨਾਲ ਹੀ ਕਹਿ ਰਹੇ ਨੇ ਕਿ ਪਹਿਲੀ ਤਾਰੀਖ ਨੂੰ ਅਨਾਉਂਸ ਕਰਾਂਗੇ।

ਦੀਵਾਲੀ ਤੋਂ ਪਹਿਲਾਂ ਚੰਨੀ ਦੇਣਗੇ ਲੋਕਾਂ ਨੂੰ ਵੱਡਾ ਤੋਹਫ਼ਾ, ਖੁਦ ਕੀਤਾ ਐਲਾਨ
ਦੀਵਾਲੀ ਤੋਂ ਪਹਿਲਾਂ ਚੰਨੀ ਦੇਣਗੇ ਲੋਕਾਂ ਨੂੰ ਵੱਡਾ ਤੋਹਫ਼ਾ, ਖੁਦ ਕੀਤਾ ਐਲਾਨ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਜਦੋਂ ਤੋਂ ਕੁਰਸੀ 'ਤੇ ਬੈਠੇ ਨੇ ਉਦੋਂ ਤੋਂ ਹੀ ਲੋਕਾਂ ਦੇ ਦਿਲਾਂ 'ਚ ਥਾਂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਹੁਣ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਨੂੰ ਦੀਵਾਲੀ ਦਾ ਵੱਡਾ ਤੋਹਫਾ ਦੇਣ ਜਾ ਰਹੇ ਹਨ। ਚੰਨੀ ਨੇ ਸ਼ੋਸ਼ਲ ਅਕਾਉਂਟ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ 'ਚ ਉਹ ਕਹਿ ਰਹੇ ਨੇ ਕਿ ਦੀਵਾਲੀ ਨੂੰ ਲੋਕਾਂ ਨੂੰ ਅਜਿਹਾ ਤੋਹਫ਼ਾ ਦੇਵਾਂਗੇ ਕਿ ਤੁਸੀਂ ਯਾਦ ਰੱਖੋਗੇ ਕਿ ਕੋਈ ਕੰਮ ਕੀਤਾ। ਨਾਲ ਹੀ ਕਹਿ ਰਹੇ ਨੇ ਕਿ ਪਹਿਲੀ ਤਾਰੀਖ ਨੂੰ ਅਨਾਉਂਸ ਕਰਾਂਗੇ।

ਦੱਸ ਦਈਏ ਕਿ ਅੱਝ ਸ਼ਾਮ 4 ਵਜੇ ਮੁੱਖ ਮੰਤਰੀ ਚੰਨੀ ਪੰਜਾਬੀਆਂ ਲਈ ਕੋਈ ਵੱਡਾ ਐਲਾਨ ਕਰਨ ਜਾ ਰਹੇ ਨੇ, ਇਸਦੀ ਜਾਣਕਾਰੀ ਸੋਸ਼ਲ ਮੀਡੀਆਂ 'ਤੇ ਪੋਸਟ ਪਾਕੇ ਦਿੱਤੀ ਹੈ।

ਇਹ ਤੋਹਫ਼ਾ ਕੀ ਹੋਵੇਗਾ ਇਸਦਾ ਤਾਂ ਐਲਾਨ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਜਿਵੇਂ ਮੁੱਖ ਮੰਤਰੀ ਲੋਕਾਂ 'ਚ ਵਿਚਰ ਰਹੇ ਨੇ ਉਹ ਖੂਬ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

  • 1 ਨਵੰਬਰ 2021 || ਇਤਿਹਾਸਕ ਫ਼ੈਸਲਾ
    ...
    1 November, 2021 || Ithasik Fainsla pic.twitter.com/CbPF4HIKGA

    — Charanjit S Channi (@CHARANJITCHANNI) October 30, 2021 " class="align-text-top noRightClick twitterSection" data=" ">

ਜ਼ਿਕਰਯੋਗ ਹੈ ਕਿ ਜਦੋਂ ਤੋਂ ਚੰਨੀ ਮੁੱਖ ਮੰਤਰੀ ਬਣੇ ਉਦੋਂ ਤੋਂ ਕਾਂਗਰਸ 'ਚ ਕਲੇਸ਼ ਚੱਲ ਰਿਹਾ ਹੈ। ਚੰਨੀ ਦੇ ਅਹੁਦਾ ਸੰਭਾਲਣ ਤੋਂ ਬਾਅਦ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਸੀ ਹਾਲਾਂਕਿ ਸਿੱਧੂ ਦਾ ਇਹ ਅਸਤੀਫਾ ਮਨਜ਼ੂਰ ਨਹੀਂ ਕੀਤਾ ਗਿਆ।

ਜਿਵੇਂ -ਜਿਵੇਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਨੇ ੳਵੇਂ-ਉਵੇਂ ਹਰ ਸਿਆਸੀ ਪਾਰਟੀ ਆਪਣੀ ਗੁਆਚੀ ਜ਼ਮੀਨ ਦੀ ਤਲਾਸ਼ ਕਰ ਰਹੀ ਹੈ ਇੱਕ ਤੋਂ ਵੱਧ ਇੱਕ ਵੱਡਾ ਵਾਅਦਾ ਕਰਕੇ ਲੋਕਾਂ ਨੂੰ ਭਰਮਾਉਂਣ 'ਚ ਲੱਗੀ ਹੈ। ਆਖਿਰ ਲੋਕ ਕਿਸ ਪਾਰਟੀ 'ਤੇ ਭਰੋਸਾ ਕਰਕੇ ਜਿੱਤ ਦਾ ਤਾਜ ਪਹਿਣਾਉਂਗੇ ਅਤੇ ਜਿੱਤ ਹਾਸਿਲ ਕਰਨ ਤੋਂ ਬਾਅਦ ਕੀ ਸੱਤਾ ਧਿਰ ਪਾਰਟੀ ਲੋਕਾਂ ਨਾਲ ਕੀਤੇ ਵਾਅਦਿਆਂ ਤੇ ਖਰੀ ਉਤਰੇਗੀ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।

ਇਹ ਵੀ ਪੜ੍ਹੋ: ਡੀਏਪੀ ਦੀ ਘਾਟ ਲਈ ਮੋਦੀ ਤੇ ਚੰਨੀ ਸਰਕਾਰ ਜ਼ਿੰਮੇਵਾਰ: ਕੁਲਤਾਰ ਸਿੰਘ ਸੰਧਵਾਂ

Last Updated : Nov 1, 2021, 7:12 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.