ਸਿਆਸੀ ਹਿੱਤਾਂ ਲਈ ਪੰਥ ਦਾ ਨਾਂ ਨਾ ਵਰਤਣ ਬਾਦਲ:ਸੰਧਵਾਂ

author img

By

Published : Dec 3, 2021, 6:18 PM IST

ਬਾਦਲਾਂ ’ਤੇ ਵਰ੍ਹੇ ਸੰਧਵਾਂ

ਆਮ ਆਦਮੀ ਪਾਰਟੀ (AAP takes on Badals) ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਬਾਦਲਾਂ ਨੂੰ ਨਿੱਜੀ ਸਿਆਸੀ ਹਿੱਤ (Badal's personal interest) ਲਈ ਸਿੱਖ ਪੰਥ ਦਾ ਨਾਮ ਨਾ (Don't use Sikh Panth) ਵਰਤਣ ਲਈ ਕਿਹਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਬਾਦਲਾਂ ਨੇ ਭਾਜਪਾ ਅਤੇ ਆਰਐਸਐਸ ਦੀ ਪੰਥਕ ਸੰਸਥਾਵਾਂ 'ਚ ਘੁਸਪੈਠ (Intrusion of BJP and RSS in Panthik organizations) ਕਰਵਾਈ। ਇਸ ਦੇ ਨਾਲ ਹੀ ਸੰਧਵਾਂ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਆਕਲੀ ਦਲ ਬਾਦਲ ਅਤੇ ਬਾਦਲ ਪਰਿਵਾਰ ਦਾ ਨੁਮਾਇੰਦਾ (Jathedar can't be nominee of Akali Dal) ਨਾ ਬਣਨ ਦੀ ਅਪੀਲ ਵੀ ਕੀਤੀ।

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ Sikh Politics ’ਤੇ ਅਕਾਲੀ ਦਲ ਬਾਦਲ ਦੇ ਆਗੂਆਂ ਨੂੰ ਅਗਾਹ ਕੀਤਾ ਹੈ ਕਿ ਉਹ ਆਪਣੇ ਨਿੱਜੀ ਅਤੇ ਸਿਆਸੀ ਮੰਤਵਾਂ ਲਈ ਸਿੱਖ- ਪੰਥ ਦਾ ਨਾਮ ਨਾ ਵਰਤਣ, ਕਿਉਂਕਿ ਪਿੱਛਲੇ 3- 4 ਦਹਾਕਿਆਂ ਦੌਰਾਨ ਅਕਾਲੀ ਦਲ ਬਾਦਲ ਖ਼ਾਸ ਕਰਕੇ ਬਾਦਲ ਪਰਿਵਾਰ ਪੰਜਾਬ ਅਤੇ ਸਿੱਖ- ਪੰਥ ਲਈ ਬੇਹੱਦ ਘਾਤਕ ਸਾਬਤ ਹੋਇਆ। ਇਸ ਦੇ ਨਾਲ ਹੀ ਸੰਧਵਾਂ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਹੈ ਕਿ ਜਥੇਦਾਰ ਜੀ ਆਕਲੀ ਦਲ ਬਾਦਲ ਅਤੇ ਬਾਦਲ ਪਰਿਵਾਰ ਦੇ ਨੁਮਾਇੰਦੇ ਨਾ ਬਣਨ।

ਹੁਣ ਬਾਦਲਾਂ ਨੂੰ ਸਿੱਖ ਪੰਥ ਦੀ ਯਾਦ ਆਈ

ਸ਼ੁੱਕਰਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ, ''ਅਕਾਲੀ ਦਲ ਬਾਦਲ ਦੇ ਆਗੂ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਭਾਰਤੀ ਜਨਤਾ ਪਾਰਟੀ (ਭਾਜਪਾ) 'ਚ ਸ਼ਾਮਲ ਹੋਣ 'ਤੇ ਪ੍ਰਤੀਕਿਰਿਆ ਦਿੰਦਿਆਂ ਅਕਾਲੀ ਦਲ ਬਾਦਲ ਨੇ ਇਸ ਘਟਨਾ ਨੂੰ ਸਿੱਖ- ਪੰਥ 'ਤੇ ਹਮਲੇ ਕਰਾਰ ਦਿੱਤਾ ਅਤੇ ਭਾਜਪਾ 'ਤੇ ਇੰਦਰਾ ਗਾਂਧੀ ਦੇ ਨਕਸ਼ੇ ਕਦਮਾਂ ਉਤੇ ਚੱਲਣ ਦੇ ਵੀ ਦੋਸ਼ ਲਾਏ ਹਨ। '' ਉਨਾਂ ਕਿਹਾ ਕਿ ਭਾਜਪਾ ਨਾਲ ਮਿਲ ਕੇ ਸਰਕਾਰਾਂ ਬਣਾਉਣ ਅਤੇ ਸਿੱਖਾਂ ਦੀਆਂ ਸਿਰਮੌਰ ਸੰਸਥਾਵਾਂ 'ਤੇ ਕਬਜੇ ਕਰਨ ਵਾਲੇ ਅਕਾਲੀ ਦਲ ਬਾਦਲ ਅਤੇ ਬਾਦਲ ਪਰਿਵਾਰ ਨੂੰ ਹੁਣ ਸਿੱਖ-ਪੰਥ ਦੀ ਯਾਦ ਆ ਰਹੀ ਹੈ।

ਸਿੱਖ ਸੰਸਥਾਵਾਂ ਦਾ ਹੋਇਆ ਘਾਣ

ਕੁਲਤਾਰ ਸਿੰਘ ਸੰਧਵਾਂ ਨੇ ਦੋਸ਼ ਲਾਇਆ ਕਿ ਬਾਦਲ ਪਰਿਵਾਰ ਨੇ ਸਿੱਖ ਸੰਸਥਾਵਾਂ ਅਤੇ ਗੁਰੂਘਰਾਂ 'ਤੇ ਸਿੱਧਾ ਕਬਜਾ ਕਰਕੇ ਸ੍ਰੀ ਅਕਾਲ ਤਖ਼ਤ ਅਤੇ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਸਾਰੀਆਂ ਸਿਰਮੌਰ ਅਤੇ ਸਿੱਖਿਅਕ ਸੰਸਥਾਵਾਂ ਦਾ ਰੱਜ ਕੇ ਘਾਣ ਕੀਤਾ ਅਤੇ ਇਹਨਾਂ ਸੰਸਥਾਵਾਂ ਨੂੰ ਆਪਣੇ ਪਰਿਵਾਰਕ ਅਤੇ ਸਿਆਸੀ ਮਨਸੂਬਿਆਂ ਲਈ ਵਰਤਿਆ ਹੈ। ਉਨਾਂ ਕਿਹਾ ਕਿ ਸਿੱਖੀ ਰਹਿਤ ਮਰਿਆਦਾ ਅਤੇ ਪੰਥਕ ਪਰੰਪਰਾਵਾਂ ਦਾ ਜਿੰਨਾ ਨੁਕਸਾਨ ਬਾਦਲ ਪਰਿਵਾਰ ਅਤੇ ਉਨਾਂ ਦੇ ਚਹੇਤੇ ਡੇਰਾਵਾਦੀਆਂ ਨੇ ਕੀਤਾ, ਓਨਾਂ ਦੁਸ਼ਮਣ 70 ਸਾਲਾਂ ਵਿੱਚ ਨਹੀਂ ਕਰ ਸਕੇ। ਇਸ ਲਈ ਸਿੱਖੀ ਅਤੇ ਪੰਥ ਪ੍ਰਸਤੀ 'ਚ ਆਈ ਗਿਰਾਵਟ ਲਈ ਸਿੱਧੇ ਤੌਰ 'ਤੇ ਬਾਦਲ ਐਂਡ ਕੰਪਨੀ ਜ਼ਿੰਮੇਵਾਰ ਹੈ।

ਬਾਦਲਾਂ ਦਾ ਭਾਜਪਾ ਨਾਲ ਨਹੁੰ ਮਾਸ ਦਾ ਰਿਸ਼ਤਾ ਰਿਹੈ

ਸੰਧਵਾਂ ਨੇ ਕਿਹਾ, ''ਜਿਹੜੇ ਬਾਦਲ ਦਲੀਏ ਅੱਜ ਭਾਰਤੀ ਜਨਤਾ ਪਾਰਟੀ 'ਤੇ ਇੰਦਰਾ ਗਾਂਧੀ ਦੇ ਨਕਸ਼ੇ ਕਦਮਾਂ 'ਤੇ ਚੱਲਣ ਦੇ ਦੋਸ਼ ਲਾ ਰਹੇ ਹਨ, ਲੰਘੇ ਕੱਲ ਤੱਕ ਇਹਨਾਂ ਬਾਦਲਾਂ ਦਾ ਭਾਜਪਾ ਨਾਲ 'ਨਹੁੰ ਮਾਸ' ਦਾ ਰਿਸ਼ਤਾ ਰਿਹਾ ਹੈ। ਬਾਦਲ ਪਰਿਵਾਰ ਨੇ ਆਪਣੇ ਸਿਆਸੀ ਅਤੇ ਪਰਿਵਾਰਕ ਮੰਤਵਾਂ ਲਈ ਭਾਜਪਾ ਅਤੇ ਆਰ.ਐਸ.ਐਸ ਨੂੰ ਪੰਥ ਅਤੇ ਪੰਥਕ ਸੰਸਥਾਵਾਂ 'ਚ ਘੁਸਪੈਠ ਦੀ ਖੁੱਲੀ ਛੋਟ ਦਿੱਤੀ ਹੋਈ। ਅੱਜ ਜਦੋਂ ਭਾਜਪਾ ਨੇ ਆਪਣੀ ਅਸਲੀਅਤ ਦਿਖਾਉਂਦੇ ਹੋਏ ਬਾਦਲ ਦਲ ਦੇ ਡੰਗ ਮਾਰਿਆ ਤਾਂ ਬਾਦਲ ਪਰਿਵਾਰ ਨੂੰ ਫਿਰ ਪੰਥ ਚੇਤੇ ਆ ਗਿਆ, ਜਿਸ ਪੰਥ ਨੂੰ ਬਾਦਲ ਪਰਿਵਾਰ ਨੇ ਪਿੱਛਲੇ 3 ਦਹਾਕਿਆਂ ਤੋਂ ਹੌਲੀ-ਹੌਲੀ ਭਾਜਪਾ ਕੋਲ ਆਊਟਸੋਰਸ ਕਰ ਦਿੱਤਾ ਸੀ। ਇੱਥੋਂ ਤੱਕ ਕਿ ਬਾਦਲਾਂ ਨੇ ਪੰਜਾਬ ਅਤੇ ਕੇਂਦਰ 'ਚ ਸੱਤਾ ਵਾਲੀ ਕੁਰਸੀ 'ਤੇ ਕਬਜਾ ਰੱਖਣ ਲਈ ਸ਼ਾਨਾਮੱਤੀ ਇਤਿਹਾਸ ਅਤੇ ਅਥਾਹ ਕੁਰਬਾਨੀਆਂ ਨਾਲ ਸਿਰਜੇ ਗਏ ਸ਼੍ਰੋਮਣੀ ਅਕਾਲੀ ਦਲ ਨੂੰ ਭਾਜਪਾ ਅਤੇ ਆਰ.ਐਸ.ਐਸ ਦਾ ਵਿੰਗ ਬਣਾ ਦਿੱਤਾ ਹੈ।''

ਇਹ ਵੀ ਪੜ੍ਹੋ:ਸੁਖਬੀਰ ਬਾਦਲ ਨੇ ਬਦਲੀ ਅਕਾਲੀ ਰਾਜਨੀਤੀ

ETV Bharat Logo

Copyright © 2024 Ushodaya Enterprises Pvt. Ltd., All Rights Reserved.