ਪਿਛਲੇ 4 ਮਹੀਨਿਆਂ ’ਚ ਕਿੰਨ੍ਹਾਂ ਭਰਿਆ ਖਜ਼ਾਨਾ, ਕਿੰਨ੍ਹਾਂ ਉਤਾਰਿਆ ਕਰਜ਼ ? ਸੁਣੋ ਵਿੱਤ ਮੰਤਰੀ ਦੀ ਜ਼ੁਬਾਨੀ

author img

By

Published : Aug 1, 2022, 7:55 PM IST

ਵਿੱਤ ਮੰਤਰੀ ਨੇ ਪੰਜਾਬ ਸਰਕਾਰ ਦੀ ਪਿਛਲੇ 4 ਮਹੀਨਿਆਂ ਦੀ ਕਾਰਗੁਜ਼ਾਰੀ ਬਾਰੇ ਦਿੱਤੀ ਜਾਣਕਾਰੀ

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਆਪਣੀ ਸਰਕਾਰ ਦੀ ਪਿਛਲੇ ਚਾਰ ਮਹੀਨਿਆਂ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ ਬਿਨ੍ਹਾਂ ਕੋਈ ਨਵਾਂ ਟੈਕਸ ਲਗਾਏ ਸਰਕਾਰ ਨੇ ਆਪਣੇ ਵੱਖ ਵੱਖ ਸਰੋਤਾਂ ਤੋਂ ਆਮਦਨ ਵਿੱਚ ਵਾਧਾ ਕੀਤਾ ਗਿਆ ਹੈ ਅਤੇ 10 ਹਜ਼ਾਰ 366 ਕਰੋੜ ਦਾ ਕਰਜ਼ਾ ਵਾਪਸ ਕੀਤਾ ਗਿਆ ਹੈ।

ਚੰਡੀਗੜ੍ਹ: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੇ ਚਾਰ ਮਹੀਨਿਆਂ ਵਿੱਚ ਵੱਖ ਵੱਖ ਸਰੋਤਾਂ ਤੋਂ ਇਕੱਠੀ ਕੀਤੀ ਆਮਦਨ ਦੇ ਲੇਖੇ ਜੋਖੇ ਬਾਰੇ ਜਾਣਕਾਰੀ ਦਿੱਤੀ ਹੈ। ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਜੀਐਸਟੀ ਕਲੈਕਸ਼ਨ ਤੋਂ ਰਿਕਾਰਡ ਆਮਦਨ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸਿਰਫ਼ 4 ਮਹੀਨਿਆਂ ਵਿੱਚ ਸਰਕਾਰ ਦੀ ਆਮਦਨ ਵਿੱਚ ਰਿਕਾਰਡ 24.15% ਦਾ ਵਾਧਾ ਹੋਇਆ ਹੈ। ਇਸ ਮੌਕੇ ਵਿੱਤ ਮੰਤਰੀ ਨੇ ਪਿਛਲੀ ਸਰਕਾਰ ਦੀ ਆਮਦਨ ਨਾਲ ਤੁਲਨਾ ਵੀ ਕੀਤੀ ਹੈ।

ਵਿੱਤ ਮੰਤਰੀ ਨੇ ਪੰਜਾਬ ਸਰਕਾਰ ਦੀ ਪਿਛਲੇ 4 ਮਹੀਨਿਆਂ ਦੀ ਕਾਰਗੁਜ਼ਾਰੀ ਬਾਰੇ ਦਿੱਤੀ ਜਾਣਕਾਰੀ

'8100 ਦਾ ਕਰਜ਼ ਲੈੈ 10, 366 ਕਰੋੜ ਮੋੜੇ': ਇਸਦੇ ਨਾਲ ਹੀ ਵਿੱਤ ਮੰਤਰੀ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਸਰਕਾਰ ਨੇ 10 ਹਜ਼ਾਰ 366 ਕਰੋੜ ਦਾ ਕਰਜ਼ ਵੀ ਵਾਪਸ ਕੀਤਾ ਹੈ। ਉਨ੍ਹਾਂ ਦੱਸਿਆ ਕਿ 8100 ਕਰੋੜ ਦਾ ਕਰਜ਼ ਲਿਆ ਗਿਆ ਸੀ ਪਰ ਮੋੜਿਆ 10 ਹਜ਼ਾਰ ਕਰੋੜ ਤੋਂ ਵੱਧ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋ ਵਿਆਜ਼ ਸਮੇਤ ਕਰਜ਼ਾ ਵਾਪਸ ਕੀਤਾ ਗਿਆ ਹੈ। ਵਿੱਤ ਮੰਤਰੀ ਨੇ ਕਿਹਾ ਕਿ ਵੱਖ ਵੱਖ ਸਰੋਤਾਂ ਤੋਂ ਆਮਦਨ ਵਧਾ ਕੇ ਸਰਕਾਰ ਵੱਲੋਂ ਇਹ ਕਰਜ਼ ਮੋੜਿਆ ਗਿਆ ਹੈ। ਇਸ ਦੌਰਾਨ ਉਨ੍ਹਾਂ ਇਹ ਵੀ ਦਾਅਵਾ ਕੀਤਾ ਹੈ ਕਿ ਆਬਕਾਰੀ ਨੀਤੀ ਨਾਲ ਸਰਕਾਰ ਦੀ ਆਮਦਨ ਵਿੱਚ ਵਾਧਾ ਹੋ ਰਿਹਾ ਹੈ।

ਸੀਸੀਐਲ ਲਿਮਟ ਤੇ ਕੀ ਬੋਲੇ ਵਿੱਤ ਮੰਤਰੀ?: ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਸੀਸੀਐਲ ਲਿਮਟ 30584 ਕਰੋੜ ਸੀ। ਵਿੱਤ ਮੰਤਰੀ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵਿੱਚ ਇਸ ਨੂੰ ਕਰਜ਼ੇ ਵਿੱਚ ਤਬਦੀਲ ਕੀਤਾ ਗਿਆ ਤਾਂ 270 ਕਰੋੜ ਦੀ ਕਿਸ਼ਤ ਬਣੀ ਸੀ। ਉਨ੍ਹਾਂ ਕਿਹਾ ਕਿ ਇਹ 17 ਸਾਲਾਂ ਦੇ ਲੋਨ ਵਿੱਚ ਬਦਲਿਆ ਸੀ। ਹਰਪਾਲ ਚੀਮਾ ਨੇ ਦੱਸਿਆ ਕਿ ਸਰਕਾਰ ਨੇ ਕੇਂਦਰ ਸਰਕਾਰ ਅਤੇ ਆਰਬੀਆਈ ਨਾਲ ਗੱਲਬਾਤ ਕੀਤੀ ਹੈ ਅਤੇ ਵਿਆਜ ਦਰ 8% ਦੀ ਤਿਮਾਹੀ ਤੋਂ ਘਟਾ ਕੇ 7.33% ਕਰ ਦਿੱਤੀ ਹੈ ਜਿਸ ਨਾਲ 3094 ਕਰੋੜ ਦਾ ਮੁਨਾਫਾ ਹੋਇਆ। ਉਨ੍ਹਾਂ ਕਿਹਾ ਕਿ ਜੋ ਇਹ ਕਰਜ਼ਾ 2034 'ਚ ਖਤਮ ਹੋਣਾ ਸੀ ਹੁਣ 2033 'ਚ ਖਤਮ ਹੋ ਜਾਵੇਗਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਪੰਜਾਬ ਸਿਰ ਪੌਣੇ ਤਿੰਨ ਲੱਖ ਦਾ ਕਰੋੜ ਦਾ ਕਰਜ਼ਾ ਹੈ ਅਤੇ ਇਸਦਾ ਵਿਆਜ ਵੀ ਲਗਭਗ ਇੰਨ੍ਹਾਂ ਹੀ ਹੈ।

ਕਿਸਾਨਾਂ ਦੀ ਕਿਵੇਂ ਕੀਤੀ ਮਦਦ?: ਇਸ ਮੌਕੇ ਉਨ੍ਹਾਂ ਦੱਸਿਆ ਕਿ ਪੰਜਾਬ ਸਟੇਟ ਐਗਰੀਕਲਚਰ ਕਾਰਪੋਰੇਸ਼ਨ ਬੈਂਕ ਲਈ 500 ਕਰੋੜ ਦਾ ਬਜਟ ਰੱਖਿਆ ਗਿਆ ਸੀ ਇਸ ਵਿੱਚ ਸਰਕਾਰ ਨੇ 525 ਕਰੋੜ ਰੁਪਏ ਦਾ ਭੁਗਤਾਨ ਕਰਕੇ ਇਸਨੂੰ ਐਨਪੀਏ ਹੋਣ ਤੋਂ ਬਚਾਇਆ ਹੈ। ਉਨ੍ਹਾਂ ਕਿਹਾ ਗੰਨੇ ਲਈ ਬਜਟ ਵਿੱਚ 200 ਕਰੋੜ ਰੁਪਏ ਰੱਖੇ ਗਏ ਸਨ ਜਿਸ ਵਿੱਚੋਂ ਸਰਕਾਰ ਨੇ 100 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ। ਇਸ ਮੌਕੇ ਉਨ੍ਹਾਂ ਹੋਰ ਵੀ ਸਰਕਾਰ ਵੱਲੋਂ ਕਿਸਾਨੀ ਹਿੱਤ ਲਏ ਫੈਸਲਿਆਂ ਬਾਰੇ ਜਾਣਕਾਰੀ ਦਿੱਤੀ ਹੈ।

ਵਿਰੋਧੀਆਂ ਪਾਰਟੀਆਂ ਤੇ ਵਰ੍ਹੇ ਚੀਮਾ: ਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਸਿਰ ਵਾਧੂ ਕਰਜ਼ਾ ਚੜ੍ਹਾ ਦਿੱਤਾ ਸੀ ਅਤੇ ਅਸੀਂ ਹੁਣ ਪੰਜਾਬ ਦੇ ਖਜਾਨੇ ਦੀ ਹਾਲਤ ਸੁਧਾਰਨ ਵਿਚ ਲੱਗੇ ਹੋਏ ਹਾਂ। ਚੀਮਾ ਨੇ ਕਿਹਾ ਕਿ ਅਸੀਂ ਕਰਜ਼ਾ ਘਟ ਲੈ ਰਹੇ ਹਾਂ ਅਤੇ ਆਮਦਨ ਵਧਾਉਣ ਦੀ ਹਰ ਕੋਸ਼ਿਸ਼ ਕਰ ਰਹੇ ਹਾਂ।

ਚੀਮਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਚਾਰ ਸਾਲ ਰਾਜ ਕਰ ਕੇ ਆਖ਼ਰੀ ਸਾਲ ਵਿਚ ਵੋਟਾਂ ਖਾਤਰ ਜਾਗਦੀਆਂ ਸਨ ਪਰ ਅਸੀਂ ਪਹਿਲੇ ਦਿਨ ਤੋਂ ਹੀ ਕੰਮ ਕਰਨੇ ਸ਼ੁਰੂ ਕੀਤੇ ਹਨ। ਚੀਮਾ ਨੇ ਕਿਹਾ ਕਿ ਸਾਡੀ ਸਰਕਾਰ ਨੇ ਆਉਂਦੇ ਹੀ ਇਕ ਵਿਧਾਇਕ ਇਕ ਪੈਨਸ਼ਨ ਲਾਗੂ ਕੀਤੀ, ਵਾਅਦੇ ਮੁਤਾਬਕ ਬਿਜਲੀ ਮੁਫ਼ਤ ਦਿੱਤੀ। ਉਨ੍ਹਾਂ ਅੱਗੇ ਦਸਿਆ ਕਿ ਅਸੀਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਜਾ ਰਹੇ ਹਾਂ ਪਰ ਇਸ ਕੰਮ ਵਿਚ ਸਮਾਂ ਲੱਗ ਰਿਹਾ ਹੈ ਕਿਉਂਕਿ ਕਈ ਕਾਨੂੰਨੀ ਅੜਚਣਾਂ ਹਨ, ਜਿੰਨ੍ਹਾਂ ਨੂੰ ਦੂਰ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਨਸ਼ਿਆਂ ਵਿਰੁੱਧ ਜੰਗ: ਇੱਕ ਮਹੀਨੇ 'ਚ ਫੜੇ ਗਏ 2205 ਨਸ਼ਾ ਤਸਕਰਾਂ ’ਚੋਂ 260 ਵੱਡੀਆਂ ਮੱਛੀਆਂ, ਲੱਖਾਂ ਦੀ ਡਰੱਗ ਮਨੀ ਬਰਾਮਦ

ETV Bharat Logo

Copyright © 2024 Ushodaya Enterprises Pvt. Ltd., All Rights Reserved.