ETV Bharat / city

Punjab Election Results 2022: 'ਨੋਟਾ' ਜਿੰਨੀਆ ਵੋਟਾਂ ਵੀ ਨਹੀਂ ਲੈ ਸਕੀਆਂ ਖੱਬੇ ਪੱਖੀ ਪਾਰਟੀਆਂ

author img

By

Published : Mar 11, 2022, 10:44 AM IST

Updated : Mar 11, 2022, 11:22 AM IST

ਖੱਬੇ ਪੱਖੀ ਪਾਰਟੀਆਂ
ਖੱਬੇ ਪੱਖੀ ਪਾਰਟੀਆਂ

ਪੰਜਾਬ ਵਿੱਚ ਹੁਣ ਖੱਬੀਆਂ ਪਾਰਟੀਆਂ (Left parties) ਹਾਸ਼ੀਏ ‘ਤੇ ਹੀ ਚਲੀਆਂ ਗਈਆਂ ਹਨ। ਸਾਲ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਹਿੱਸਾ ਲੈਣ ਵਾਲੀਆਂ ਤਿੰਨ ਖੱਬੇ ਪੱਖੀ ਪਾਰਟੀਆਂ ਨੇ ਜਿੰਨੀਆਂ ਕੁੱਲ ਵੋਟਾਂ ਹਾਸਲ ਕੀਤੀਆਂ, ਉਸਤੋ ਕਿਤੇ ਜਿਆਦਾ ਵੋਟਾਂ ‘ਨੋਟਾ ‘ ਹੀ ਲੈ ਗਿਆ ਹੈ। ਕਿਸੇ ਵੀ ਖੱਬੇ ਪਖੀ ਪਾਰਟੀ ਦਾ ਉਮੀਦਵਾਰ ਜਿੱਤਣਾ ਤਾਂ ਦੂਰ, ਕੋਈ ਆਪਣੀ ਜ਼ਮਾਨਤ ਹੀ ਨਹੀਂ ਬਚਾ ਸਕਿਆ।

ਚੰਡੀਗੜ੍ਹ: ਦੱਖਣ ਵਿੱਚ ਕਮਜ਼ੋਰ ਹੋਣ ਤੋਂ ਬਾਅਦ ਉੱਤਰੀ ਭਾਰਤ ਦੇ ਸੂਬੇ ਪੰਜਾਬ ਵਿੱਚ ਖੱਬੀਆਂ ਪਾਰਟੀਆਂ (Left parties) ਬਿਲਕੁਲ ਹਾਸ਼ੀਏ ‘ਤੇ ਚਲੀਆਂ ਗਈਆਂ ਹਨ। ਕਿਸਾਨ ਅੰਦੋਲਨ ਦੌਰਾਨ ਚੜ੍ਹਤ ਵਿੱਚ ਰਹੀਆਂ ਲਾਲ ਝੰਡੇ ਵਾਲੀਆਂ ਤਿੰਨ ਖੱਬੇ ਪਖੀ ਪਾਰਟੀਆਂ ਸੀ.ਪੀ.ਆਈ., ਸੀ.ਪੀ.ਐਮ., ਅਤੇ ਸੀ.ਪੀ.ਐਮ.ਐਲ, ਤਿੰਨਾਂ ਪਾਰਟੀਆਂ ਦੀਆਂ ਕੁੱਲ ਵੋਟਾਂ ਤੋਂ ਵੀ ਵੱਧ ‘ਨੋਟਾ‘ ਵੋਟ ਲੈ ਗਿਆ ਹੈ।

ਇਹ ਰਿਹੈ ਵੋਟ ਫੀਸਦ

ਕਿਸੇ ਸਮੇਂ ਮਜਦੂਰਾਂ ਅਤੇ ਗਰੀਬਾਂ ਦੀ ਆਵਾਜ਼ ਬਣਨ ਵਾਲੀਆ ਇਹ ਪਾਰਟੀਆਂ (Left parties) ਵਿਚੋਂ ਸੀ.ਪੀ.ਆਈ. ਦਾ ਵੋਟ ਫੀਸਦੀ 0.05, ਸੀ.ਪੀ.ਐਮ.ਦਾ ਵੋਟ 0.06 ਫੀਸਦੀ ਅਤੇ ਸੀ.ਪੀ.ਐਮ.ਐਲ (ਐਲ) ਦਾ ਵੋਟ ਫੀਸਦੀ 0.03 ਰਿਹਾ, ਜਦਕਿ ਪੰਜਾਬ ਵਿੱਚ ‘ਨੋਟਾ ‘ ਭਾਵ ਕਿ ਕਿਸੇ ਉਮੀਦਵਾਰ ਨੂੰ ਵੋਟ ਨਹੀਂ) ਨੂੰ 0.71 ਫੀਸਦੀ ਵੋਟਾਂ ਮਿਲੀਆਂ ਹਨ।

ਇਹ ਵੀ ਪੜੋ: Punjab Election Results 2022: ਆਪ ਦੇ ਅਮਨ ਅਰੋੜਾ ਟਾਪ ਤੇ ਰਮਨ ਸਭਤੋਂ ਪਿੱਛੇ, ਔਰਤਾਂ ਨੇ ਵੀ ਬਾਰੀ ਬਾਜ਼ੀ

ਪੰਜਾਬ ਵਿਧਾਨ ਸਭਾ ਚੋਣਾਂ (Punjab Assembly Election 2022) ਵਿੱਚ ਇਸ ਵਾਰ ਤਿੰਨੋਂ ਖੱਬੀਆਂ ਪਾਰਟੀਆਂ (Left parties) ਦੇ ਉਮੀਦਵਾਰਾਂ ਨੇ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਵਿੱਚੋਂ 32 ਸੀਟਾਂ ‘ਤੇ ਚੋਣ ਲੜੀ, ਪਰ ਕਿਸੇ ਵੀ ਉਮੀਦਵਾਰ ਵੀ ਚੋਣ ਜਿੱਤਣਾ ਦਾ ਦੂਰ, ਕੋਈ ਆਪਣੀ ਜ਼ਮਾਨਤ ਹੀ ਨਹੀਂ ਬਚਾ ਸਕਿਆ। ਪਿਛਲੇ 20 ਸਾਲਾਂ ਤੋਂ ਸੀਪੀਆਈ ਅਤੇ ਸੀਪੀਐਮ (CPI And CPM) ਇੱਕ ਵੀ ਵਿਧਾਇਕ ਪੰਜਾਬ ਵਿਧਾਨ ਸਭਾ ਵਿੱਚ ਭੇਜਣ ਵਿੱਚ ਨਾਕਾਮ ਰਹੀਆਂ ਹਨ। ਚੋਣਾਂ ਵਿੱਚ ਦੋਵਾਂ ਪਾਰਟੀਆਂ ਦੇ ਬਹੁਤੇ ਉਮੀਦਵਾਰ ਆਪਣੀ ਜ਼ਮਾਨਤ ਵੀ ਨਹੀਂ ਬਚਾ ਸਕੇ ਹਨ।

ਖੱਬੇ ਪੱਖੀ ਪਾਰਟੀਆਂ ਦਾ ਸੁਨਹਿਰੀ ਸਮਾਂ

ਭਾਵੇਂ ਪੰਜਾਬ ਵਿੱਚ ਹਰ ਵਿਧਾਨ ਸਭਾ ਚੋਣ ਵਿੱਚ ਦੋ ਪ੍ਰਮੁਖ ਖੱਬੀਆਂ ਪਾਰਟੀਆਂ (Left parties) ਸੀ.ਪੀ.ਆਈ. ਅਤੇ ਸੀ.ਪੀ.ਐਮ. ਸ਼ਾਮਲ ਹੁੰਦੀਆਂ ਰਹੀਆਂ, ਪਰ ਦੋਵਾਂ ਲਈ ਸੁਨਹਿਰੀ ਦੌਰ ਐਮਰਜੈਂਸੀ ਤੋਂ ਬਾਅਦ ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਸੀ, ਜੋ ਕਿ 1977 ਵਿੱਚ ਹੋਈਆਂ, ਜਦੋਂ ਸੀਪੀਆਈ ਨੇ 18 ਸੀਟਾਂ ਤੋਂ ਚੋਣ ਲੜੀ ਅਤੇ 7 ਸੀਟਾਂ ਜਿੱਤੀਆਂ ਜਦੋਂਕਿ ਸੀਪੀਐਮ ਨੇ 8 ਸੀਟਾਂ 'ਤੇ ਚੋਣ ਲੜੀ ਅਤੇ ਸਾਰੀਆਂ 8 ਸੀਟਾਂ ਜਿੱਤੀਆਂ।

ਅਣਵੰਡੇ ਪੰਜਾਬ ਵਿੱਚ 1957 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਸੀਪੀਆਈ ਲਈ ਬਿਹਤਰ ਸਨ ਜਦੋਂ ਇਸ ਨੇ 6 ਸੀਟਾਂ ਜਿੱਤੀਆਂ ਸਨ। ਪੰਜਾਬ ਵਿੱਚ ਇਸ ਦਾ ਵੋਟ ਬੈਂਕ 13.56 ਸੀ। ਪਰ 2007 ਤੋਂ ਲੈ ਕੇ ਹੁਣ ਤੱਕ ਤਿੰਨ ਵਿਧਾਨ ਸਭਾ ਚੋਣਾਂ ਵਿੱਚ ਖੱਬੇ ਪੱਖੀ ਇੱਕ ਵੀ ਉਮੀਦਵਾਰ ਨਹੀਂ ਜਿੱਤ ਸਕਿਆ ਹੈ। 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ, ਸੂਬੇ ਵਿੱਚ ਸੀਪੀਆਈ ਦਾ ਵੋਟ ਸ਼ੇਅਰ 0.22 ਅਤੇ ਸੀਪੀਐਮ ਦਾ ਵੋਟ ਬੈਂਕ 0.07 ਤੱਕ ਸੁੰਗੜ ਕੇ ਰਹਿ ਗਿਆ ਹੈ।

ਇਹ ਵੀ ਪੜੋ: ਭਗਵੰਤ ਮਾਨ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਵੱਜੋਂ ਖਟਕੜ ਕਲਾਂ ਵਿਖੇ ਚੁੱਕਣਗੇ ਸਹੁੰ

ਦੋਵਾਂ ਧਿਰਾਂ ਦੀ ਤ੍ਰਾਸਦੀ ਇਹ ਰਹੀ ਕਿ ਆਪਸੀ ਰੰਜਿਸ਼ ਕਾਰਨ ਅਤੇ ਹਾਲਾਤਾਂ ਅਨੁਸਾਰ ਆਪਣੇ ਆਪ ਨੂੰ ਨਾ ਬਦਲਣ ਕਾਰਨ ਲੋਕ ਦੋਵਾਂ ਧਿਰਾਂ ਲੋਕਾਂ ਤੋਂ ਦੂਰ ਹੋ ਰਹੀਆਂ ਸਨ। 2002 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ, ਮਲੋਟ ਤੋਂ ਸੀਪੀਆਈ ਦੇ ਦੋ ਉਮੀਦਵਾਰ ਨੱਥੂ ਰਾਮ ਅਤੇ ਬਠਿੰਡਾ ਦਿਹਾਤੀ ਹਲਕੇ ਤੋਂ ਗੁਰਜੰਟ ਸਿੰਘ ਕੁੱਤੀਵਾਲ ਕਾਂਗਰਸ ਦੇ ਸਮਰਥਨ ਨਾਲ ਜਿੱਤੇ ਅਤੇ ਬਾਅਦ ਵਿੱਚ ਦੋਵੇਂ ਕਾਂਗਰਸ ਵਿੱਚ ਸ਼ਾਮਲ ਹੋ ਗਏ।

ਪਿਛਲੇ ਸਮੇਂ ਵਿੱਚ ਅਕਾਲੀ ਦਲ ਦੇ ਬਾਨੀ ਪ੍ਰਕਾਸ਼ ਸਿੰਘ ਬਾਦਲ ਦੇ ਗ੍ਰਹਿ ਖੇਤਰ ਗਿੱਦੜਬਾਹਾ ਵਿੱਚ ਕਮਿਊਨਿਸਟਾਂ ਦਾ ਦਬਦਬਾ ਸੀ ਅਤੇ ਮਰਹੂਮ ਕਾਮਰੇਡ ਚਿਰੰਜੀ ਲਾਲ ਧੀਰ ਨੂੰ ਬਾਦਲ ਪਰਿਵਾਰ ਲਈ ਵੱਡਾ ਖ਼ਤਰਾ ਮੰਨਿਆ ਜਾਂਦਾ ਸੀ, ਕਿਹਾ ਜਾਂਦਾ ਸੀ ਕਿ ਬਾਦਲ ਨੇ ਗਿੱਦੜਬਾਹਾ ਹਲਕੇ ਵਿੱਚ ਕੋਈ ਵੀ ਵੱਡੀ ਇੰਡਸਟਰੀ ਨਹੀਂ ਲੱਗਣ ਦਿੱਤੀ ਤਾਂ ਕਿ ਲਾਲ ਝੰਡੇ ਵਾਲੇ ਮਜ਼ਦੂਰ ਪੈਦਾ ਨਾ ਹੋ ਸਕਣ।

ਪੰਜਾਬ ਵਿੱਚ ਬਹੁਤ ਸਾਰੇ ਕਮਿਊਨਿਸਟ ਆਗੂ ਸਨ, ਜੋ ਪਾਰਟੀ ਛੱਡ ਕੇ ਅਕਾਲੀ ਦਲ, ਆਮ ਆਦਮੀ ਪਾਰਟੀ ਜਾਂ ਕਾਂਗਰਸ ਵਿੱਚ ਸ਼ਾਮਲ ਹੋ ਗਏ।

ਪੰਜਾਬ ਵਿੱਚ ਅੱਤਵਾਦ ਦੇ ਦੌਰ ਵਿੱਚ ਇਹ ਕਮਿਊਨਿਸਟ ਆਗੂ ਹੀ ਸਨ ਜੋ ਖਾਲਿਸਤਾਨ ਅਤੇ ਅੱਤਵਾਦ ਦੇ ਖਿਲਾਫ ਅੰਦੋਲਨ ਕਰਦੇ ਰਹੇ। ਨਤੀਜੇ ਵਜੋਂ ਬਹੁਤ ਸਾਰੇ ਕਮਿਊਨਿਸਟ ਆਗੂ ਅੱਤਵਾਦੀ ਹਮਲਿਆਂ ਵਿੱਚ ਮਾਰੇ ਗਏ, ਪਰ ਸਾਕਾ ਨੀਲਾ ਤਾਰਾ ਅਤੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਪੰਜਾਬ ਵਿੱਚ ਕਮਿਊਨਿਸਟ ਵੋਟ ਬੈਂਕ ਦਾ ਗ੍ਰਾਫ ਡਿੱਗਣਾ ਸ਼ੁਰੂ ਹੋ ਗਿਆ।

ਵੱਧ ਅਧਿਕਾਰਾਂ ਦੀ ਮੰਗ ਅਤੇ ਕੁਝ ਹੋਰ ਮਾਮਲਿਆਂ ਵਿੱਚ ਕਾਮਰੇਡ ਆਗੂਆਂ ਦੀ ਵਿਚਾਰਧਾਰਾ ਪੰਜਾਬ ਦੇ ਲੋਕਾਂ ਨਾਲੋਂ ਵੱਖਰੀ ਸੀ। ਇਸੇ ਲਈ ਨੌਜਵਾਨਾਂ ਦਾ ਝੁਕਾਅ ਖੱਬੀਆਂ ਪਾਰਟੀਆਂ ਦੀ ਬਜਾਏ ਸਿੱਖ ਜਥੇਬੰਦੀਆਂ ਵੱਲ ਸੀ। 1985 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ, ਸੀਪੀਆਈ ਅਤੇ ਸੀਪੀਐਮ ਕ੍ਰਮਵਾਰ 4.44 ਅਤੇ 1.92 ਪ੍ਰਤੀਸ਼ਤ ਤੱਕ ਡਿੱਗ ਗਏ।

ਸਿਆਸੀ ਵਿਸ਼ਲੇਸ਼ਕ ਸਰਬਜੀਤ ਧਾਲੀਵਾਲ ਦਾ ਕਹਿਣਾ ਹੈ ਕਿ 1980 ਤੋਂ ਪਹਿਲਾਂ ਦੋਵਾਂ ਕਮਿਊਨਿਸਟ ਪਾਰਟੀਆਂ ਦਾ ਗ੍ਰਾਫ਼ ਚੰਗਾ ਸੀ। ਇਸ ਦੇ ਨਾਲ ਹੀ ਅੱਤਵਾਦ ਕਾਰਨ ਕੁਝ ਕਮਿਊਨਿਸਟ ਆਗੂ ਮਾਰੇ ਗਏ ਅਤੇ ਕੁਝ ਨੇ ਪਾਰਟੀ ਛੱਡ ਦਿੱਤੀ। ਧਾਲੀਵਾਲ ਦਾ ਮੰਨਣਾ ਹੈ ਕਿ ਪੰਜਾਬ ਦੇ ਮਾਮਲਿਆਂ ਵਿੱਚ ਗਲਤ ਸਟੈਂਡ ਨੇ ਕਮਿਊਨਿਸਟ ਪਾਰਟੀਆਂ ਦਾ ਰੁਝਾਨ ਘਟਾਇਆ ਹੈ। ਇੱਥੋਂ ਤੱਕ ਕਿ ਕੱਟੜਪੰਥੀ ਵੀ ਕਮਿਊਨਿਸਟਾਂ ਦੇ ਵਿਰੁੱਧ ਹੋ ਗਏ।

ਪਿਛਲੇ ਚਾਰ ਦਹਾਕਿਆਂ ਤੋਂ ਖੱਬੀਆਂ ਪਾਰਟੀਆਂ ਦੀ ਕਵਰੇਜ ਕਰ ਰਹੇ ਪੱਤਰਕਾਰ ਗੁਰਪ੍ਰਦੇਸ਼ ਭੁੱਲਰ ਨੇ ਕਿਹਾ ਕਿ ਕਮਿਊਨਿਸਟ ਪਾਰਟੀਆਂ ਵੰਡੀਆਂ ਹੋਈਆਂ ਹਨ। ਪਾਰਟੀ ਵਿੱਚ ਨਵੇਂ ਲੋਕਾਂ ਨੂੰ ਸ਼ਾਮਲ ਕਰਨ ਦਾ ਕੋਈ ਰੁਝਾਨ ਨਹੀਂ ਹੈ। ਆਪਣੀ ਉਮਰ ਦੇ ਬਾਵਜੂਦ ਸੀਨੀਅਰ ਆਗੂ ਨਾ ਤਾਂ ਆਪਣੇ ਅਹੁਦੇ ਛੱਡਣਾ ਚਾਹੁੰਦੇ ਹਨ ਅਤੇ ਨਾ ਹੀ ਨਵੇਂ ਲੋਕਾਂ ਨੂੰ ਮੌਕਾ ਦੇਣਾ ਚਾਹੁੰਦੇ ਹਨ।

ਸੀਪੀਆਈ (ਐਮਐਲ) ਦੇ ਸੂਬਾ ਸਕੱਤਰ ਰਾਜਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਅਸਲ ਟਕਰਾਅ ਸਰਮਾਏਦਾਰਾਂ ਨਾਲ ਹੈ, ਇਸ ਲਈ ਸਰਮਾਏਦਾਰ ਗਰੀਬਾਂ ਨੂੰ ਖਰੀਦਦੇ ਹਨ। ਰਾਣਾ ਨੂੰ ਇਸ ਗੱਲ ਦਾ ਦੁੱਖ ਸੀ ਕਿ ਕਿਸਾਨ ਅੰਦੋਲਨ ਵਿੱਚ ਖੱਬੀਆਂ ਪਾਰਟੀਆਂ ਨੇ ਸਰਗਰਮ ਭੂਮਿਕਾ ਨਿਭਾਈ ਹੈ, ਪਰ ਆਗੂ ਵੀ ਸਰਮਾਏਦਾਰਾਂ ਦੇ ਪ੍ਰਭਾਵ ਹੇਠ ਆ ਗਏ ਹਨ।

ਸੀਪੀਆਈ ਦਾ 1951 ਤੋਂ ਹੁਣ ਤਕ ਦਾ ਸਫਰ

ਸਾਲਸੀਟਾਂਵੋਟ ਫੀਸਦ
195143.89
1957613.56
196297.1
196755.20
196944.84
1972106.51
197776.59
198096.46
198514.44
199243.64
199722.98
200222.15
200700.76
201200.82
201700.22
202200.05

ਸੀ ਪੀ ਐਮ ਦਾ ਹੁਣ ਤਕ ਦਾ ਸਫਰ

ਸਾਲਸੀਟਾਂਵੋਟ ਫੀਸਦ
196733.26
196923.07
197213.26
197783.50
198054.06
198501.92
199212.40
199701.79
200200.36
200700.28
201200.16
201700.07
202200.06

ਇਹ ਵੀ ਪੜੋ: ਜ਼ਿਲ੍ਹੇ ਬਠਿੰਡਾ ਦੀਆਂ 6 ਵਿਧਾਨ ਸਭਾ ਸੀਟਾਂ ਤੇ AAP ਦੇ ਉਮੀਦਵਾਰ ਰਹੇ ਜੇਤੂ

Last Updated :Mar 11, 2022, 11:22 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.