ਕੇਜਰੀਵਾਲ ਦੀਆਂ ਪੰਜਾਬ ਲਈ ਗਾਰੰਟੀਆਂ, ਜਾਣੋ ਹੁਣ ਤਕ ਕਿਹੜੇ-ਕਿਹੜੇ ਕੀਤੇ ਐਲਾਨ...

author img

By

Published : Dec 8, 2021, 9:15 AM IST

ਕੇਜਰੀਵਾਲ ਦੀਆਂ ਪੰਜਾਬ ਲਈ ਗਾਰੰਟੀਆਂ

ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਨੂੰ ਲੈ ਪੰਜਾਬ ਵਿੱਚ ਚੋਣ ਮਹੌਲ ਪੂਰੀ ਤਰ੍ਹਾਂ ਮਘ ਚੁੱਕਿਆ ਹੈ ਤੇ ਪੰਜਾਬ ਦੀ ਨਵਜ਼ ਫੜ ਕੇ ਆਪਣੇ ਐਲਾਨਾਂ ਰਾਹੀਂ ਆਮ ਆਦਮੀ ਪਾਰਟੀ ਨੇ ਗਾਰੰਟੀਆਂ (Aam Aadmi Party guarantees) ਰਾਹੀਂ ਸੂਬੇ ਵਿੱਚ ਭੂਮਿਕਾ ਬਣਾਉਣ ਦਾ ਵੱਡਾ ਹੱਲਾ ਮਾਰ ਰਹੀ ਹੈ ਤਾਂ ਜੋ ਸੱਤਾ ਹਾਸਲ ਕੀਤੀ ਜਾ ਸਕੇ। ਕੇਜਰੀਵਾਲ ਹੁਣ ਤਕ ਕਿਹੜੀਆਂ ਗਾਰੰਟੀਆਂ ਦਾ ਐਲਾਨ ਕਰ ਚੁੱਕੇ ਹਨ ਅੱਜ ਅਸੀਂ ਇਸ ਬਾਰੇ ਵਿਸਥਾਰਪੁਰਵਕ ਜਾਣਕਾਰੀ ਲਵਾਂਗੇ।

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਨੂੰ ਲੈ ਕੇ ਚੋਣ ਅਖਾੜਾ ਪੂਰੀ ਤਰ੍ਹਾਂ ਮਘ ਚੁੱਕਾ ਹੈ ਤੇ ਹਰ ਪਾਰਟੀ ਵੱਲੋਂ ਵੱਡੇ-ਵੱਡੇ ਐਲਾਨ ਕੀਤੇ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਲੁਭਾ ਕੁਰਸੀ ਹਾਸਲ ਕੀਤੀ ਜਾ ਸਕੇ।

ਇਹ ਵੀ ਪੜ੍ਹੋ: ਮੁਫਤ ਬਿਜਲੀ ਦੇਣ ਦੇ ਐਲਾਨਾਂ ਨੂੰ ਲੈਕੇ ਸਿਆਸੀ ਲੀਡਰਾਂ ਨੂੰ ਸਿੱਧੇ ਹੋਏ ਆਮ ਲੋਕ !

ਜੇਕਰ ਗੱਲ ਆਮ ਆਦਮੀ ਪਾਰਟੀ ਦੀ ਕੀਤੀ ਜਾਵੇ ਤਾਂ ਆਪ ਵੱਲੋਂ ਪੰਜਾਬ ਦੀ ਸੱਤਾ ਹਾਸਲ ਕਰਨ ਲਈ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਤੇ ਗਾਰੰਟੀਆਂ (Aam Aadmi Party guarantees) ਦੇ ਨਾਲ ਪੰਜਾਬ ਨੂੰ ਬਦਲਣ ਦੀ ਗੱਲ ਕਹੀ ਜਾ ਰਹੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੰਜਾਬ ਦੌਰੇ ਵਧ ਗਏ ਹਨ ਤੇ ਉਹ ਕੁਝ ਕੁ ਦਿਨਾਂ ਬਾਅਦ ਪੰਜਾਬ ਗੇੜੀ ਮਾਰ ਕੋਈ ਨਵੀਂ ਗਾਰੰਟੀ ਦਾ ਐਲਾਨ ਕਰ ਜਾਂਦੇ ਹਨ। ਕੇਜਰੀਵਾਲ ਹੁਣ ਤਕ ਕਿਹੜੀਆਂ ਗਾਰੰਟੀਆਂ ਦਾ ਐਲਾਨ ਕਰ ਚੁੱਕੇ ਹਨ ਅੱਜ ਅਸੀਂ ਇਸ ਬਾਰੇ ਵਿਸਥਾਰਪੁਰਵਕ ਜਾਣਕਾਰੀ ਲਵਾਂਗੇ।

ਇਹ ਹਨ ਕੇਜਰੀਵਾਲ ਦੀਆਂ ਗਰੰਟੀਆਂ

ਕੇਜਰੀਵਾਲ ਦੀ ਪਹਿਲੀ ਗਾਰੰਟੀ

ਆਮ ਆਦਮੀ ਪਾਰਟੀ ਦਾ ਚੋਣ ਮਹੌਲ ਬਣਾਉਂਦਿਆਂ ਅਰਵਿੰਦ ਕੇਜਰੀਵਾਲ ਨੇ 300 ਯੂਨਿਟ ਬਿਜਲੀ ਮੁਫਤ ਕਰਨ ਦਾ ਐਲਾਨ ਕੀਤਾ ਤੇ 24 ਘੰਟੇ ਬਿਜਲੀ ਨਿਰਵਿਘਨ ਸਪਲਾਈ ਚੌਥੇ ਸਾਲ ਵਿੱਚ ਨੀਅਤ ਬਣਾਉਣ ਦੀ ਗੱਲ ਕਹੀ। ਪੰਜਾਬ ਲਈ ਇਹ ਇੱਕ ਵੱਡਾ ਐਲਾਨ ਸੀ ਤੇ ਦੂਜੀਆਂ ਪਾਰਟੀਆਂ ਨੂੰ ਇਸ ਐਲਾਨ ਨੇ ਸੋਚੀਂ ਪਾ ਦਿੱਤਾ। ਇਸੇ ਦੌਰਾਨ ਪੰਜਾਬ ਕਾਂਗਰਸ ਵਿੱਚ ਵੱਡਾ ਫੇਰ ਬਦਲ ਹੋਇਆ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੁਫਤ ਬਿਜਲੀ ਬਾਰੇ ਆਮ ਆਦਮੀ ਪਾਰਟੀ ਦੀ ਦਿੱਤੀ ਪਹਿਲੀ ਗਰੰਟੀ ਦੀ ਹਵਾ ਕੱਢ ਦਿੱਤੀ ਤੇ ਬਿਜਲੀ ਦੇ ਬਕਾਇਆ ਬਿਲ ਮਾਫ ਕਰ ਦਿੱਤੇ ਤੇ ਨਾਲ ਹੀ ਬਿਜਲੀ ਦੀਆਂ ਦਰਾਂ ਘਟਾ ਦਿੱਤੀਆਂ। ਇਥੋਂ ਆਮ ਆਦਮੀ ਪਾਰਟੀ ਦਾ ਬਿਜਲੀ ਦਾ ਮੁੱਦਾ ਬੈਕਫੁੱਟ ’ਤੇ ਆ ਗਿਆ।

ਕੇਜਰੀਵਾਲ ਦੀ ਦੂਜੀ ਗਾਰੰਟੀ

ਪਹਿਲੀ ਗਾਰੰਟੀ ਕੇਜਰੀਵਾਲ ਨੇ ਚੰਡੀਗੜ੍ਹ ਵਿੱਚ ਐਲਾਨੀ ਸੀ ਤੇ ਇ ਤੋਂ ਮਗਰੋਂ ਲੁਧਿਆਣਾ ਵਿਖੇ 2 ਦਿਨਾਂ ਦੀ ਪਹਿਲੀ ਫੇਰੀ ’ਤੇ ਅਰਵਿੰਦ ਕੇਜਰੀਵਾਲ ਨੇ ਦੂਜੀ ਗਾਰੰਟੀ ਵਿੱਚ ਮੁਫਤ ਸਿਹਤ ਸਹੂਲਤਾਂ ਦਾ ਐਲਾਨ ਕਰ ਦਿੱਤਾ ਤੇ ਪੰਜਾਬ ਵਿੱਚ ਦਿੱਲੀ ਦੀ ਤਰਜ ’ਤੇ ਮੁਹੱਲਾ ਕਲੀਨਿਕ ਬਣਾਉਣ ਦੀ ਗੱਲ ਕਹੀ।

ਇਹ ਵੀ ਪੜ੍ਹੋ:ਕੇਜਰੀਵਾਲ ਨੇ ਹੁਣ ਮੁਫਤ ਸਿਹਤ ਸਹੂਲਤਾਂ ਦੀ ਦਿੱਤੀ ਗਰੰਟੀ

ਕੇਜਰੀਵਾਲ ਦੀ ਤੀਜੀ ਗਾਰੰਟੀ

‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਮੁੜ ਲੁਧਿਆਣਾ ਦੀ 2 ਦਿਨਾਂ ਫੇਰੀ ’ਤੇ ਆਏ, ਇਸ ਦੌਰਾਨ ਕੇਜਰੀਵਾਲ ਨੇ ਤੀਜੀ ਗਾਰੰਟੀ ਦਾ ਐਲਾਨ ਕਰਦੇ ਕਿਹਾ ਕਿ ਜੇਕਰ ਸੱਤਾ ਵਿੱਚ ਆਈ ਤਾਂ ਪੰਜਾਬ ਵਿੱਚ 18 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਲਈ 1000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਵੇਗੀ।

ਕੇਜਰੀਵਾਲ ਦੀ ਚੌਥੀ ਗਾਰੰਟੀ

ਅਰਵਿੰਦ ਕੇਜਰੀਵਾਲ ਵੱਲੋਂ ਚੌਥੀ ਗਰੰਟੀ (Kejriwal announces fourth guarantee) ਦਾ ਵੀ ਐਲਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਲੋਕਾਂ ਲਈ ਚੌਥੀ ਗਰੰਟੀ ਸਿੱਖਿਆ ਦੀ ਹੈ। ਪੰਜਾਬ ਦੇ 24 ਲੱਖ ਗਰੀਬ ਬੱਚਿਆਂ ਨੂੰ ਸਰਕਾਰੀ ਸਕੂਲ ਚ ਬਿਹਤਰ ਸਿੱਖਿਆ ਦਿੱਤੀ ਜਾਵੇਗੀ। ਅਧਿਆਪਕਾਂ ਨੂੰ ਪੱਕਾ ਕੀਤਾ ਜਾਵੇਗਾ। ਪੰਜਾਬ ‘ਚ ਨਵੇਂ ਸਕੂਲ ਉਸਾਰੇ ਜਾਣਗੇ। ਬਾਹਰੀ ਦੇਸ਼ਾਂ ਤੋਂ ਲੋਕ ਪੰਜਾਬ ਦੇ ਸਕੂਲ ਦੇਖਣ ਦੇ ਲਈ ਆਉਣਗੇ। ਇਸੇ ਦੌਰਾਨ ਉਨ੍ਹਾਂ ਕਿਹਾ ਕਿ ਸਰਹੱਦ ’ਤੇ ਸ਼ਹੀਦ ਹੋਣ ਵਾਲੇ ਜਵਾਨਾਂ ਦੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਸਨਮਾਨ ਰਾਸ਼ੀ ਦਿੱਤੀ ਜਾਵੇਗੀ। ਜੇਕਰ ਕੋਈ ਪੁਲਿਸ ਮੁਲਾਜ਼ਮ ਕਿਸੇ ਵਿਸ਼ੇਸ਼ ਆਪ੍ਰੇਸ਼ਨ ਦੌਰਾਨ ਸ਼ਹੀਦ ਹੁੰਦਾ ਹੈ ਤਾਂ ਉਨ੍ਹਾਂ ਨੂੰ ਕਰੋੜ ਰੁਪਏ ਦੀ ਸਨਮਾਨ ਰਾਸ਼ੀ ਦਿੱਤੀ ਜਾਵੇਗੀ।

ਕੇਜਰੀਵਾਲ ਦੀ ਪੰਜਵੀਂ ਗਾਰੰਟੀ

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਹੁਸ਼ਿਆਰਪੁਰ ਵਿਖੇ ਦਲਿਤ ਸਮਾਜ ਨਾਲ ਰੂਬਰੂ ਹੁੰਦਿਆਂ ਹੋਇਆਂ ਪੰਜਵੀਂ ਗਰੰਟੀ ਦਾ ਐਲਾਨ ਕੀਤਾ। ਕੇਜਰੀਵਾਲ ਨੇ ਕਿਹਾ ਕਿ ਆਪ ਦੀ ਸਰਕਾਰ ਬਣਨ ’ਤੇ ਦਲਿਤ ਭਾਈਚਾਰੇ ਨੂੰ ਮੁਫਤ ਸਿਹਤ ਸਹੂਲਤਾਵਾਂ, ਸਿੱਖਿਆ ਨੂੰ ਲੈ ਕੇ ਸਹੂਲਤਾਵਾਂ, ਵਿਦੇਸ਼ 'ਚ ਪੜ੍ਹਾਈ ਨੂੰ ਲੈ ਕੇ ਆਦਿ ਸਹੂਲਤਾਵਾਂ ਦਿੱਤੀਆਂ ਜਾਣਗੀਆਂ

ਇਹ ਵੀ ਪੜੋ: Arvind Kejriwal Mission Punjab: ਦਲਿਤ ਸਮਾਜ ਨੂੰ ਦਿੱਤੀਆਂ 5 ਗਾਰੰਟੀਆਂ

ਦੱਸ ਦਈਏ ਕਿ ਪੰਜਾਬ ਵਿੱਚ ਚੋਣ ਮਹੌਲ ਪੂਰੀ ਤਰ੍ਹਾਂ ਮਘ ਚੁੱਕਿਆ ਹੈ ਤੇ ਪੰਜਾਬ ਦੀ ਨਵਜ਼ ਫੜ ਕੇ ਆਪਣੇ ਐਲਾਨਾਂ ਰਾਹੀਂ ਆਮ ਆਦਮੀ ਪਾਰਟੀ ਨੇ ਪਹਿਲੀ ਗਰੰਟੀ (First Gurantee) ਨਾਲ ਸੂਬੇ ਵਿੱਚ ਭੂਮਿਕਾ ਬਣਾਉਣ ਦਾ ਵੱਡਾ ਹੱਲਾ ਮਾਰਿਆ ਸੀ। ਇਸੇ ਦੌਰਾਨ ਰਾਜਨੀਤਕ ਮਹੌਲ ਬਦਲ ਗਿਆ ਤੇ ਸੱਤਾ ਧਿਰ ਕਾਂਗਰਸ ਨੇ ਅਜਿਹੇ ਪੱਤੇ ਖੇਡੇ (Congress played unique cards) ਕਿ ਦੂਜੀਆਂ ਪਾਰਟੀਆਂ ਨੂੰ ਕੁਝ ਨਵਾਂ ਸੋਚਣ ਲਈ ਮਜਬੂਰ ਕਰ ਦਿੱਤਾ। ਅਜਿਹੇ ਹੀ ਮਹੌਲ ਵਿੱਚ ਹੁਣ ਕੇਜਰੀਵਾਲ ਆਪਣੇ ਨਵੇਂ ਵਾਅਦਿਆਂ (Kejriwal's new promises) ਨਾਲ ਚੋਣ ਮਹੌਲ ਬਣਾਉਣ ਵਿੱਚ ਲੱਗ ਗਏ ਹਨ।

ਸੋ ਹੁਣ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਆਖਿਰਕਾਰ ਲੋਕਾਂ ਕਿਸ ਦੇ ਹੱਕ ਵਿੱਚ ਉਤਰਦੇ ਹਨ ਤੇ ਕਿਹੜੀ ਪਾਰਟੀ ਪੰਜਾਬ ’ਤੇ ਕਬਜ਼ਾ ਕਰੇਗੀ।

ਇਹ ਵੀ ਪੜ੍ਹੋ:ਕੇਜਰੀਵਾਲ ਦਾ ਔਰਤਾਂ ਲਈ ਵੱਡਾ ਐਲਾਨ

ETV Bharat Logo

Copyright © 2024 Ushodaya Enterprises Pvt. Ltd., All Rights Reserved.