ETV Bharat / city

ਪ੍ਰਗਤੀਸੀਲ ਪੰਜਾਬ ਨਿਵੇਸ਼ਕ ਸੰਮੇਲਨ: ਅੱਜ ਤੋਂ 2 ਦਿਨਾਂ ਸਮਾਗਮ, ਸੂਬੇ 'ਚ ਨਿਵੇਸ਼ ਦਾ ਸੱਦਾ

author img

By

Published : Oct 26, 2021, 8:56 AM IST

Updated : Oct 26, 2021, 12:35 PM IST

ਪੰਜਾਬ ਸਰਕਾਰ (Punjab Government) ਵੱਲੋਂ ਆਯੋਜਿਤ 2 ਦਿਨਾਂ ਪ੍ਰਗਤੀਸੀਲ ਪੰਜਾਬ ਨਿਵੇਸ਼ਕ ਸੰਮੇਲਨ (Progressive Punjab Investors' summit) ਅੱਜ ਤੋਂ ਸ਼ੁਰੂ ਹੋਣ ਜਾ ਰਿਹੈ। ਸੰਮੇਲਨ ਦੇ ਪਹਿਲਾ ਸੈਸ਼ਨ ਅੱਜ ਚੰਡੀਗੜ੍ਹ (first session is today in Chandigarh) 'ਚ ਵਰਚੁਅਲੀ ਹੋਵੇਗਾ ਤੇ ਦੂਜੇ ਦਿਨ ਦਾ ਸਮਾਗਮ ਭਲਕੇ ਲੁਧਿਆਣਾ (Ludhiana) ਵਿੱਚ ਕਰਵਾਇਆ ਜਾਵੇਗਾ।

ਪ੍ਰਗਤੀਸੀਲ ਪੰਜਾਬ ਨਿਵੇਸ਼ਕ ਸੰਮੇਲਨ: ਅੱਜ ਤੋਂ 2 ਦਿਨਾਂ ਸਮਾਗਮ, ਸੂਬੇ 'ਚ ਨਿਵੇਸ਼ ਦਾ ਸੱਦਾ
ਪ੍ਰਗਤੀਸੀਲ ਪੰਜਾਬ ਨਿਵੇਸ਼ਕ ਸੰਮੇਲਨ: ਅੱਜ ਤੋਂ 2 ਦਿਨਾਂ ਸਮਾਗਮ, ਸੂਬੇ 'ਚ ਨਿਵੇਸ਼ ਦਾ ਸੱਦਾ

ਚੰਡੀਗੜ੍ਹ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਦੀ ਪ੍ਰਧਾਨਗੀ 'ਚ ਅੱਜ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ (Progressive Punjab Investors' summit) ਸ਼ੁਰੂ ਹੋਵੇਗਾ। 26 ਅਤੇ 27 ਅਕਤੂਬਰ ਨੂੰ 2 ਦਿਨਾਂ ਤੱਕ ਚੱਲਣ ਵਾਲੇ ਸੰਮੇਲਨ ਦੇ ਪਹਿਲਾ ਸੈਸ਼ਨ ਅੱਜ ਚੰਡੀਗੜ੍ਹ (first session is today in Chandigarh) 'ਚ ਵਰਚੁਅਲੀ (Virtually) ਹੋਵੇਗਾ ਤੇ ਦੂਜੇ ਦਿਨ ਦਾ ਸਮਾਗਮ ਭਲਕੇ ਲੁਧਿਆਣਾ (Ludhiana) ਵਿੱਚ ਕਰਵਾਇਆ ਜਾਵੇਗਾ।

ਅੱਜ ਦਾ ਪੂਰਾ ਸੈਸ਼ਨ ਵਰਚੁਅਲ ਮੋਡ (Session Virtual Mode) ਰਾਹੀਂ ਸਵੇਰੇ 11:30 ਤੋਂ ਦੁਪਹਿਰ 1:30 ਵਜੇ ਤੱਕ ਆਯੋਜਿਤ ਕੀਤਾ ਜਾਵੇਗਾ। ਮੁੱਖ ਮੰਤਰੀ ਚੰਨੀ (CM Channi) ਸੈਸ਼ਨ ਦੀ ਪ੍ਰਧਾਨਗੀ ਕਰਨਗੇ ਅਤੇ ਮੁੱਖ ਭਾਸ਼ਣ ਦੇਣਗੇ। ਉੱਘੇ ਉਦਯੋਗਪਤੀ ਵਰਚੁਅਲ ਤਰੀਕੇ ਨਾਲ ਸਮਾਗਮ 'ਚ ਸ਼ਾਮਲ ਹੋਣਗੇ।

ਸਰਕਾਰ ਅੱਗੇ ਇਹ ਹਨ ਚੁਣੌਤੀਆਂ

ਪੰਜਾਬ ਸਰਕਾਰ ਦੇ ਅੱਗੇ ਇਨਵੈਸਟਮੈਂਟ ਸਮਿੱਟ ਨੂੰ ਲੈ ਕੇ ਵੱਡੇ ਚੈਲੇਂਜ ਨੇ, ਅੰਕੜਿਆਂ ਮੁਤਾਬਕ 14000 ਦੇ ਕਰੀਬ ਯੂਨਿਟ ਪੰਜਾਬ ਤੋਂ ਪਲਾਇਨ ਹੋ ਚੁੱਕੇ ਹਨ। ਉੱਤਰ ਪ੍ਰਦੇਸ਼, ਜੰਮੂ ਕਸ਼ਮੀਰ, ਹਿਮਾਚਲ ਲਗਾਤਾਰ ਇੰਡਸਟਰੀ ਨੂੰ ਪ੍ਰਫੁੱਲਿਤ ਕਰਨ ਲਈ ਬਿਹਤਰ ਇੰਡਸਟਰੀ ਪਾਲਿਸੀ ਦੇ ਕੇ ਨਿਵੇਸ਼ਕਾਂ ਨੂੰ ਭਰਮਾ ਰਹੇ ਹਨ। ਪੰਜਾਬ ਦੇ ਵਿੱਚ ਬੀਤੇ ਇੱਕ ਸਾਲ ਦੇ ਦੌਰਾਨ ਬਿਜਲੀ ਸੰਕਟ ਵੀ ਵੱਡਾ ਮੁੱਦਾ ਰਿਹਾ ਹੈ।

ਇਸ ਤੋਂ ਇਲਾਵਾ ਪੰਜਾਬ ਵਿੱਚ ਕੇਂਦਰ ਨਾਲੋਂ ਉਲਟ ਸਰਕਾਰ ਹੋਣ ਕਰਕੇ, ਨਿਵੇਸ਼ਕਾਂ ਨੂੰ ਨਾ ਮਿਲਣ ਵਾਲੇ ਲਾਭ, ਬਿਜਲੀ ਦੀਆਂ ਵੱਧ ਦਰਾਂ ਪੰਜਾਬ ਦੇ ਅੰਦਰ ਅਡਾਨੀ ਅਤੇ ਅੰਬਾਨੀ ਦਾ ਕਿਸਾਨਾਂ ਵੱਲੋਂ ਲਗਾਤਾਰ ਵਿਰੋਧ, ਬਿਜਲੀ ਵਿਭਾਗ ਵੱਲੋਂ ਵੱਡੇ ਯੂਨਿਟਾਂ ਨੂੰ ਮਨਜ਼ੂਰੀ ਨਾ ਦੇਣਾ ਆਦਿ ਪੰਜਾਬ ਸਰਕਾਰ ਦੇ ਅੱਗੇ ਗੰਭੀਰ ਸਮੱਸਿਆਵਾਂ ਹਨ।

ਪੰਜਾਬ ਦੇ ਸਨਅਤਕਾਰਾਂ ਦਾ ਵੈਟ ਤੇ ਜੀਐੱਸਟੀ ਰਿਫੰਡ ਪੰਜਾਬ ਵਿੱਚ ਸੁਰੱਖਿਆ ਨੂੰ ਲੈ ਕੇ ਲਗਾਤਾਰ ਕਾਨੂੰਨ ਵਿਵਸਥਾ 'ਤੇ ਉੱਠ ਰਹੇ ਸਵਾਲ ਵੀ ਨਿਵੇਸ਼ਕਾਂ ਨੂੰ ਪੰਜਾਬ ਤੋਂ ਦੂਰ ਰੱਖ ਰਹੇ ਹਨ।

ਜਰਮਨੀ ਕੰਪਨੀਆਂ ਦੇ ਵਫਦ ਨਾਲ ਸੀ.ਐੱਮ. ਚੰਨੀ ਨੇ ਕੀਤੀ ਸੀ ਮੀਟਿੰਗ

ਮੁੱਖ ਮੰਤਰੀ ਸੂਬੇ ਵਿੱਚ ਕੰਮ ਕਰ ਰਹੀਆਂ ਜਰਮਨ ਕੰਪਨੀਆਂ ਦੇ ਵਫ਼ਦ ਨਾਲ ਬੀਤੇ ਦਿਨੀਂ ਇੱਥੇ ਨਾਸ਼ਤੇ 'ਤੇ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਸੀ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਕੁਝ ਦਿਨ ਪਹਿਲਾਂ ਪੰਜਾਬ ਦੇ ਉਦਯੋਗਪਤੀਆਂ ਨਾਲ ਵੀ ਅਜਿਹੀ ਹੀ ਗੱਲਬਾਤ ਕੀਤੀ ਸੀ।

ਇਹ ਵੀ ਪੜ੍ਹੋ-ਕੈਪਟਨ ਅਮਰਿੰਦਰ ਸਿੰਘ ਭਲਕੇ ਕਰਨਗੇ ਪ੍ਰੈਸ ਕਾਨਫਰੰਸ

Last Updated :Oct 26, 2021, 12:35 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.