ETV Bharat / city

ਪੰਜਾਬ ’ਚ ਵਧੀਆ ਸਬਜੀਆਂ ਦੀ ਕੀਮਤਾਂ, ਜਾਣੋ ਨਵੇਂ ਭਾਅ

author img

By

Published : Apr 16, 2022, 8:15 AM IST

Updated : Apr 16, 2022, 8:24 AM IST

ਸਬਜੀਆਂ ਦੀਆਂ ਕੀਮਤਾਂ
ਸਬਜੀਆਂ ਦੀਆਂ ਕੀਮਤਾਂ

ਪੰਜਾਬ ’ਚ ਵਧ ਰਹੀਆਂ ਸਬਜ਼ੀਆਂ ਦੀਆਂ ਕੀਮਤਾਂ ਨੇ ਲੋਕਾਂ ਦੇ ਅੱਖਾਂ ’ਚ ਹਝੂੰ ਕੱਢਵਾ ਦਿੱਤੇ ਹਨ। ਲੋਕਾਂ ’ਤੇ ਪੈ ਰਹੀ ਮਹਿੰਗਾਈ ਦੀ ਮਾਰ ਦੇ ਕਾਰਨ ਲੋਕ ਪਰੇਸ਼ਾਨ ਹਨ। ਆਓ ਤੁਹਾਨੂੰ ਸਬਜੀਆਂ ਦੀਆਂ ਕੀਮਤਾਂ ਬਾਰੇ ਦੱਸਦੇ ਹਾਂ..ਪੜੋ ਪੂਰੀ ਖ਼ਬਰ

ਚੰਡੀਗੜ੍ਹ: ਆਮ ਲੋਕਾਂ ਦੇ ਮੋਢਿਆ ’ਤੇ ਪਹਿਲਾਂ ਹੀ ਤੇਲ ਦੀਆਂ ਵਧੀਆਂ ਕੀਮਤਾਂ ਦਾ ਭਾਰ ਪਿਆ ਹੋਇਆ ਹੈ ਉੱਥੇ ਹੀ ਦੂਜੇ ਪਾਸੇ ਦਿਨੋਂ ਦਿਨ ਵਧ ਰਹੀਆਂ ਸਬਜੀਆਂ ਦੀਆਂ ਕੀਮਤਾਂ ਨੇ ਲੋਕਾਂ ਦੀ ਰਸੋਈ ਦਾ ਬਜਟ ਵੀ ਹਿਲਾ ਕੇ ਰੱਖ ਦਿੱਤਾ ਹੈ। ਹਾਲਾਂਕਿ ਕਈ ਸਬਜ਼ੀਆਂ ’ਚ ਕਟੌਤੀ ਦੇਖਣ ਨੂੰ ਮਿਲੀ ਹੈ ਪਰ ਲੋਕਾਂ ਦੀਆਂ ਜੇਬਾਂ ਢਿੱਲੀਆਂ ਹੋ ਰਹੀਆਂ ਹਨ।

ਸਬਜੀਆਂ ਦੀਆਂ ਕੀਮਤਾਂ
ਸਬਜੀਆਂ ਦੀਆਂ ਕੀਮਤਾਂ

ਲੁਧਿਆਣਾ ’ਚ ਸਬਜ਼ੀਆਂ ਦੀਆਂ ਕੀਮਤਾਂ: ਗੱਲ ਕੀਤੀ ਜਾਵੇ ਲੁਧਿਆਣਾ ਦਾ ਇੱਥੇ ਸਬਜ਼ੀਆਂ ਦੀਆਂ ਕੀਮਤਾਂ ਆਸਮਾਨ ਨੂੰ ਛੋਹ ਰਹੀਆਂ ਹਨ। ਦੱਸ ਦਈਏ ਕਿ ਟਮਾਟਰ ਦੀ ਕੀਮਤ 30 ਰੁਪਏ ਕਿਲੋ, ਆਲੂ ਦੀ ਕੀਮਤ 40 ਰੁਪਏ ਕਿਲੋ, ਪਿਆਜ ਦੀ ਕੀਮਤ 40 ਰੁਪਏ ਕਿਲੋ, ਭਿੰਡੀ ਦੀ ਕੀਮਤ 50 ਰੁਪਏ ਕਿਲੋ, ਮਸ਼ਰੂਮ ਦੀ ਕੀਮਤ 150 ਰੁਪਏ ਕਿਲੋ, ਨਿੰਬੂ ਦੀ ਕੀਮਤ 180 ਰੁਪਏ ਕਿਲੋ, ਹਰੀ ਮਿਰਚ 70 ਰੁਪਏ ਕਿਲੋ, ਕਰੇਲਾ 50 ਰੁਪਏ ਕਿਲੋ, ਫਲ੍ਹਿਆਂ ਦੀ ਕੀਮਤ 80 ਰੁਪਏ ਕਿਲੋ, ਬੰਦ ਗੋਭੀ ਦੀ ਕੀਮਤ 40 ਰੁਪਏ ਕਿਲੋ, ਗਾਜਰ ਦੀ ਕੀਮਤ 60 ਰੁਪਏ ਕਿਲੋ, ਬੈਂਗਨ ਦੀ ਕੀਮਤ 50 ਰੁਪਏ ਕਿਲੋ ਜਦਕਿ ਲਸਣ ਦੀ ਕੀਮਤ 100 ਰੁਪਏ ਕਿਲੋ ਹੈ।

ਜਲੰਧਰ ਚ ਸਬਜ਼ੀਆਂ ਦੀਆਂ ਕੀਮਤਾਂ: ਦੱਸ ਦਈਏ ਕਿ ਜਲੰਧਰ ’ਚ ਟਮਾਟਰ ਦੀ ਕੀਮਤ 40 ਰੁਪਏ ਕਿਲੋ, ਆਲੂ ਦੀ ਕੀਮਤ 30 ਰੁਪਏ ਕਿਲੋ, ਪਿਆਜ ਦੀ ਕੀਮਤ 40 ਰੁਪਏ ਕਿਲੋ, ਭਿੰਡੀ ਦੀ ਕੀਮਤ 80 ਰੁਪਏ ਕਿਲੋ, ਮਸ਼ਰੂਮ ਦੀ ਕੀਮਤ 150 ਰੁਪਏ ਕਿਲੋ, ਨਿੰਬੂ ਦੀ ਕੀਮਤ 300 ਰੁਪਏ ਕਿਲੋ, ਹਰੀ ਮਿਰਚ ਦੀ ਕੀਮਤ 100 ਰੁਪਏ ਕਿਲੋ, ਕਰੇਲਾ 55 ਰੁਪਏ ਕਿਲੋ, ਫਲ੍ਹਿਆ ਦੀ ਕੀਮਤ 80 ਰੁਪਏ ਕਿਲੋ, ਬੰਦ ਗੋਭੀ ਦੀ ਕੀਮਤ 45 ਰੁਪਏ ਕਿਲੋ, ਗਾਜਰ ਦੀ ਕੀਮਤ 60 ਰੁਪਏ ਕਿਲੋ, ਬੈਂਗਨ ਦੀ ਕੀਮਤ 55 ਰੁਪਏ ਕਿਲੋ, ਲਸਣ ਦੀ ਕੀਮਤ 100 ਰੁਪਏ ਕਿਲੋ, ਅਦਰਕ ਦੀ ਕੀਮਤ 90 ਰੁਪਏ ਕਿਲੋ, ਖੀਰਾ ਦੀ ਕੀਮਤ 40 ਰੁਪਏ ਕਿਲੋ ਅਤੇ ਘਿਆ ਦੀ ਕੀਮਤ 50 ਰੁਪਏ ਕਿਲੋ ਹੈ।

ਇਹ ਵੀ ਪੜੋ: ਭਲਕੇ ਕਿਸਾਨਾਂ ਦੇ ਖਾਤਿਆਂ ’ਚ 2000 ਕਰੋੜ ਤੋਂ ਵੱਧ ਦਾ MSP ਭੁਗਤਾਨ ਕਰੇਗੀ ਸਰਕਾਰ

Last Updated :Apr 16, 2022, 8:24 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.