ETV Bharat / city

ਢੀਂਡਸਾ ਦੇ ਭਾਜਪਾ 'ਚ ਜਾਣ ਦੀਆਂ ਖ਼ਬਰਾਂ ਸਬੰਧੀ ਸੇਖਵਾਂ ਦਾ ਬਿਆਨ

author img

By

Published : Jun 19, 2020, 6:15 PM IST

Updated : Jun 19, 2020, 6:58 PM IST

ਸੇਵਾ ਸਿੰਘ ਸੇਖਵਾਂ
ਸੇਵਾ ਸਿੰਘ ਸੇਖਵਾਂ

ਸਿਆਸੀ ਗਲਿਆਰਿਆਂ ਵਿੱਚ ਢੀਂਡਸਿਆਂ ਦੀ ਚਰਚਾ ਹੋ ਰਹੀ ਹੈ ਕਿ ਊਠ ਕਿਹੜੀ ਕਰਵਟ ਲੈ ਬੈਠਦਾ ਹੈ। ਇਸ ਬਾਬਤ ਸਿਆਸਤਦਾਨਾਂ ਨੇ ਸਿਆਸਤ ਵੀ ਸ਼ੁਰੂ ਕਰ ਦਿੱਤੀ ਹੈ।

ਚੰਡੀਗੜ੍ਹ: ਬੀਤੇ ਦਿਨੀਂ ਹੁਸ਼ਿਆਰਪੁਰ ਵਿਖੇ ਪਹੁੰਚੇ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਬੀਜੇਪੀ (ਭਾਰਤੀ ਜਨਤਾ ਪਾਰਟੀ) ਦੇ ਵਿੱਚ ਸ਼ਾਮਲ ਹੋਣ ਦੀਆਂ ਖ਼ਬਰਾਂ ਨਾਲ ਸਿਆਸੀ ਗਲਿਆਰਿਆਂ ਦੇ ਵਿੱਚ ਨਵੀਂ ਚਰਚਾ ਛਿੜ ਚੁੱਕੀ ਹੈ।

ਇਸ ਬਾਬਤ ਟਕਸਾਲੀ ਨੇਤਾ ਸੇਵਾ ਸਿੰਘ ਸੇਖਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਵੀ ਇਹ ਬਿਆਨ ਸੁਣਿਆ ਸੀ ਪਰ ਫਿਲਹਾਲ ਹਾਲੇ ਪਰਮਿੰਦਰ ਢੀਂਡਸਾ ਅਕਾਲੀ ਦਲ ਦੇ ਵਿੱਚ ਹੀ ਹੈ ਤੇ ਉਹ ਕਿਸੇ ਪਾਰਟੀ ਵਿੱਚ ਸ਼ਾਮਲ ਨਹੀਂ ਹੋ ਰਹੇ।

ਢੀਂਡਸਾ ਦਾ ਭਾਜਪਾ 'ਚ ਜਾਣ ਦੀਆਂ ਖ਼ਬਰਾਂ ਸਬੰਧੀ ਸੇਖਵਾਂ ਦਾ ਬਿਆਨ

ਢੀਂਡਸਾ ਦੇ ਬੀਜੇਪੀ ਦੇ ਵਿੱਚ ਸ਼ਾਮਿਲ ਹੋਣ ਤੇ ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਹਾਲੇ ਉਨ੍ਹਾਂ ਦੀ ਢੀਂਡਸਾ ਨਾਲ ਕੋਈ ਗੱਲਬਾਤ ਨਹੀਂ ਹੋਈ ਹੈ ਪਰ ਉਨ੍ਹਾਂ ਬਾਰੇ ਕੁਝ ਵੀ ਅਜੇ ਕਹਿਣਾ ਜਲਦਬਾਜ਼ੀ ਹੋਵੇਗੀ।

ਉੱਥੇ ਹੀ ਪੰਜਾਬ ਸਰਕਾਰ 'ਚ ਵਜ਼ੀਰ ਸਾਧੂ ਸਿੰਘ ਧਰਮਸੋਤ ਦਾ ਕਹਿਣਾ ਹੈ ਕਿ ਇਹ ਟਕਸਾਲੀ ਤੇ ਢੀਂਡਸਾ ਅਕਾਲੀ ਦਲ ਦੇ ਹੀ ਚੱਟੇ ਬੱਟੇ ਹਨ ਤੇ ਚੋਣਾਂ ਤੋਂ ਪਹਿਲਾਂ ਇਹ ਕਦੀ ਖ਼ਾਲਿਸਤਾਨ ਦਾ ਸਮਰਥਨ ਕਰਨ ਲੱਗ ਪੈਂਦੇ ਹਨ ਪਰ ਪੰਜਾਬ ਦੇ ਲਈ ਕੈਪਟਨ ਅਮਰਿੰਦਰ ਸਿੰਘ ਤੋਂ ਵਧੀਆ ਹੋਰ ਕੋਈ ਵੀ ਲੀਡਰ ਨਹੀਂ ਹੈ।

Last Updated :Jun 19, 2020, 6:58 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.