'42 ਗੱਡੀਆਂ ਦੇ ਕਾਫ਼ਿਲੇ ਨਾਲ CM ਭਗਵੰਤ ਮਾਨ ਬਣੇ VVIP , ਅਮਰਿੰਦਰ ਸਿੰਘ ਅਤੇ ਬਾਦਲ ਨੂੰ ਛੱਡਿਆ ਪਿੱਛੇ'
Updated on: Sep 29, 2022, 1:56 PM IST

'42 ਗੱਡੀਆਂ ਦੇ ਕਾਫ਼ਿਲੇ ਨਾਲ CM ਭਗਵੰਤ ਮਾਨ ਬਣੇ VVIP , ਅਮਰਿੰਦਰ ਸਿੰਘ ਅਤੇ ਬਾਦਲ ਨੂੰ ਛੱਡਿਆ ਪਿੱਛੇ'
Updated on: Sep 29, 2022, 1:56 PM IST
42 ਗੱਡੀਆਂ ਦੇ ਕਾਫ਼ਿਲੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਵੀਵੀਆਈਪੀ ਬਣ ਗਏ ਹਨ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਉਨ੍ਹਾਂ ਦੇ ਕਾਫਿਲੇ ਵਿੱਚ 42 ਗੱਡੀਆਂ ਹਨ। ਜਦਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ਦੇ ਕਾਫਿਲ ਵਿੱਚ ਸਿਰਫ 33 ਗੱਡੀਆਂ ਸੀ। ਹਾਲਾਂਕਿ ਕਾਫਿਲੇ ਵਿੱਚ 42 ਗੱਡੀਆਂ ਹੋਣ ਕਾਰਨ ਵਿਰੋਧੀਆਂ ਵੱਲੋਂ ਘੇਰਿਆ ਜਾ ਰਿਹਾ ਹੈ।
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਕ ਵਾਰ ਫਿਰ ਤੋਂ ਵਿਰੋਧੀਆਂ ਦੇ ਨਿਸ਼ਾਨੇ ’ਤੇ ਆ ਗਏ ਹਨ। ਇਸ ਵਾਰ ਵਿਰੋਧੀਆਂ ਸੀਐੱਮ ਮਾਨ ਦੇ ਨਾਲ ਚੱਲਣ ਵਾਲੇ ਕਾਫਿਲੇ ਨੂੰ ਘੇਰਿਆ ਗਿਆ ਹੈ। ਦੱਸ ਦਈਏ ਕਿ ਭਗਵੰਤ ਮਾਨ ਦੇ ਕਾਫ਼ਿਲੇ ਦੇ ਵਿੱਚ ਗੱਡੀਆਂ ਦੀ ਗਿਣਤੀ 42 ਹੋ ਗਈ ਹੈ। ਜਿਸ ਤੋਂ ਬਾਅਦ ਵਿਰੋਧੀਆਂ ਨੇ ਸੀਐੱਮ ਮਾਨ ਨੂੰ ਨਿਸ਼ਾਨੇ ’ਤੇ ਲੈਣਾ ਸ਼ੁਰੂ ਕਰ ਦਿੱਤਾ ਹੈ।
ਦਰਅਸਲ ਸੱਤਾ ਹਾਸਿਲ ਕਰਨ ਤੋਂ ਪਹਿਲਾਂ ਸੀਐੱਮ ਭਗਵੰਤ ਮਾਨ ਵੱਲੋਂ ਸਾਬਕਾ ਮੁਖਮੰਤਰੀਆਂ ਨੂੰ ਕਾਫਿਲੇ ਵਿੱਚ ਗੱਡੀਆਂ ਦੀ ਗਿਣਤੀ ਜਿਆਦਾ ਹੋਣ ਕਾਰਨ ਘੇਰਿਆ ਜਾਂਦਾ ਰਿਹਾ ਹੈ। ਪਰ ਹੁਣ ਸੀਐੱਮ ਮਾਨ ਵੱਲੋਂ ਆਪਣੇ ਕਾਫਿਲੇ ਵਿੱਚ ਸਾਬਕਾ ਮੁੱਖ ਮੰਤਰੀਆਂ ਤੋਂ ਵੀ ਜਿਆਦਾ ਹੈ ਕਰ ਲਿਆ ਹੈ। ਸੀਐੱਮ ਮਾਨ ਦੀ 42 ਗੱਡੀਆਂ ਉਨ੍ਹਾਂ ਦੇ ਕਾਫਿਲੇ ਵਿੱਚ ਹਨ। ਜਦਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਲ 33 ਗੱਡੀਆਂ ਉਨ੍ਹਾਂ ਦੇ ਕਾਫਿਲ ਦੇ ਨਾਲ ਚੱਲਦੀਆਂ ਸੀ।
-
ਸਤਿਕਾਰ ਯੋਗ @BhagwantMann ਜੀ,
— Sukhpal Singh Khaira (@SukhpalKhaira) September 28, 2022
42 ਗੱਡੀਆਂ ਅਤੇ ਸੈਂਕੜੇ ਗੰਨਮੈਨ ਆਪਣੇ ਅਤੇ ਆਪਣੇ ਪਰਿਵਾਰ ਲਈ ਸਕਿਉਰਿਟੀ ਲੈਣ ਤੋ ਬਾਅਦ ਹੁਣ ਤੁਹਾਡਾ “ਮੁਰਗੀਖਾਨਾ” ਖੋਲਣਾ ਤਾ ਬਣਦਾ ਹੈ. pic.twitter.com/nyaJb0P57O
ਉੱਥੇ ਹੀ ਦੂਜੇ ਪਾਸੇ ਇਸ ਸਬੰਧੀ ਵਿੱਚ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਵੱਲੋਂ ਵੀ ਟਵੀਟ ਕੀਤਾ ਗਿਆ ਹੈ। ਵਿਧਾਇਕ ਸੁਖਪਾਲ ਖਹਿਰਾ ਨੇ ਟਵੀਟ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ 42 ਗੱਡੀਆਂ ਅਤੇ ਸੈੰਕੜੇ ਗੰਨਮੈਨ ਆਪਣੇ ਅਤੇ ਆਪਣੇ ਪਰਿਵਾਰ ਲਈ ਸਕਿਉਰਿਟੀ ਲੈਣ ਤੋ ਬਾਅਦ ਹੁਣ ਤੁਹਾਡਾ “ਮੁਰਗੀਖਾਨਾ” ਖੋਲਣਾ ਤਾ ਬਣਦਾ ਹੈ।
ਇਹ ਵੀ ਪੜੋ: MBA Vada Pav Wala ਨੌਕਰੀ ਦੇ ਨਾਲ-ਨਾਲ ਲਗਾ ਰਿਹੈ ਰੇਹੜੀ, ਬਣਿਆ ਨੌਜਵਾਨਾਂ ਲਈ ਮਿਸਾਲ
