ETV Bharat / city

ਮੌਸਮ ਵਿਭਾਗ ਦੀ ਭਵਿੱਖਬਾਣੀ: ਪਹਾੜੀ ਇਲਾਕਿਆਂ ’ਚ ਬਰਫਬਾਰੀ, ਮੈਦਾਨੀ ਇਲਾਕਿਆਂ ’ਚ ਮੀਂਹ

author img

By

Published : Feb 2, 2022, 12:36 PM IST

Updated : Feb 2, 2022, 12:49 PM IST

ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ 'ਚ ਪੰਜਾਬ 'ਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਮੋਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ’ਚ ਪੂਰੇ ਉੱਤਰ ਭਾਰਤ ’ਚ ਮੀਂਹ (North India Rains) ਪੈ ਸਕਦਾ ਹੈ ਜਿਸ ਕਾਰਨ ਠੰਡ ਚ ਹੋਰ ਵੀ ਜਿਆਦਾ ਵਾਧਾ ਹੋ ਸਕਦਾ ਹੈ।

ਪੰਜਾਬ ਚ ਪਵੇਗਾ ਮੀਂਹ
ਪੰਜਾਬ ਚ ਪਵੇਗਾ ਮੀਂਹ

ਚੰਡੀਗੜ੍ਹ: ਇੱਕ ਪਾਸੇ ਜਿੱਥੇ ਸੂਬੇ ’ਚ ਠੰਡ ਦੇ ਕਾਰਨ ਲੋਕਾਂ ਦਾ ਘਰੋਂ ਨਿਕਲਣਾ ਔਖਾ ਹੋਇਆ ਪਿਆ ਹੈ ਉੱਥੇ ਹੀ ਦੂਜੇ ਪਾਸੇ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ’ਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਹਾਲਾਂਕਿ ਮੌਸਮ ਵਿਭਾਗ ਨੇ 5 ਫਰਵਰੀ ਨੂੰ ਮੌਸਮ ਸਾਫ ਰਹਿਣ ਦੀ ਵੀ ਉਮੀਦ ਜਤਾਈ ਹੈ।

ਮੈਦਾਨੀ ਇਲਾਕਿਆਂ ’ਚ ਜਿੱਥੇ ਮੀਂਹ ਪੈਣ ਦੀ ਭਵਿੱਖਬਾਣੀ ਹੋਈ ਹੈ ਉੱਥੇ ਹੀ ਦੂਜੇ ਪਾਸੇ ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ (weather update of himachal) ਵਿੱਚ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ ਜਤਾਈ ਹੈ।

ਦੱਸ ਦਈਏ ਕਿ ਮੌਸਮ ਵਿਭਾਗ ਨੇ 2 ਫਰਵਰੀ ਤੋਂ ਹਿਮਾਚਲ ਦੇ ਉਪਰਲੇ ਇਲਾਕਿਆਂ 'ਚ ਬਰਫਬਾਰੀ ਦੀ ਭਵਿੱਖਬਾਣੀ ਕੀਤੀ ਹੈ, ਜਦਕਿ ਹੇਠਲੇ ਹਿੱਸਿਆਂ 'ਚ ਮੀਂਹ ਹੋਣ ਦੀ ਸੰਭਾਵਨਾ ਹੈ। ਹਿਮਾਚਲ 'ਚ 4 ਫਰਵਰੀ ਤੱਕ ਮੌਸਮ ਖਰਾਬ ਰਹੇਗਾ। ਭਾਵੇਂ ਪਿਛਲੇ ਚਾਰ ਦਿਨਾਂ ਤੋਂ ਸੂਬੇ ਵਿੱਚ ਮੌਸਮ ਸਾਫ਼ ਬਣਿਆ ਹੋਇਆ ਹੈ ਪਰ ਸਵੇਰ ਅਤੇ ਸ਼ਾਮ ਨੂੰ ਪੈ ਰਹੀ ਠੰਡ ਤੋਂ ਲੋਕਾਂ ਨੂੰ ਰਾਹਤ ਨਹੀਂ ਮਿਲ ਰਹੀ ਹੈ।

ਧੁੰਦ ਦਾ ਰੇਲ ਸੇਵਾਵਾਂ ’ਤੇ ਪਿਆ ਅਸਰ

ਦੱਸ ਦਈਏ ਕਿ ਪੂਰੇ ਉੱਤਰ ਭਾਰਤ ’ਚ ਸੰਘਣੀ ਧੁੰਦ ਦੇ ਕਾਰਨ ਜਨ ਜੀਵਨ ’ਤੇ ਕਾਫੀ ਅਸਰ ਪਿਆ ਹੋਇਆ ਹੈ। ਠੰਡ ਦੇ ਚੱਲਦੇ ਪੰਜਾਬ ਸਣੇ ਦਿੱਲੀ ’ਚ ਸੰਘਣੀ ਧੁੰਦ ਦੇ ਕਾਰਨ ਲੋਕ ਬੇਹਾਲ ਹੋਏ ਪਏ ਹਨ। ਲੋਕਾਂ ਦਾ ਘਰੋਂ ਨਿਕਲਣਾ ਔਖਾ ਹੋਇਆ ਪਿਆ ਹੈ। ਸੰਘਣੀ ਧੁੰਦ ਦੇ ਕਾਰਨ ਹਵਾਈ ਜਹਾਜ ਅਤੇ ਰੇਲਵੇ ਸੇਵਾਵਾਂ ਤੇ ਵੀ ਕਾਫੀ ਅਸਰ ਪਿਆ ਹੈ। ਦੱਸ ਦਈਏ ਕਿ ਧੁੰਦ ਦੇ ਕਾਰਨ ਲਗਭਗ 15 ਟਰੇਨਾਂ ਤੋਂ ਤੋਂ ਤਿੰਨ ਘੰਟੇ ਦੀ ਦੇਰੀ ਦੇ ਨਾਲ ਚੱਲ ਰਹੀਆਂ ਹਨ। ਜਿਸ ਕਾਰਨ ਟਰੇਨ ਦਾ ਸਫਰ ਕਰ ਰਹੇ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਕਿਸਾਨਾਂ ਨੂੰ ਵੀ ਚਿਤਾਵਨੀ

ਇਸ ਤੋਂ ਇਲਾਵਾ ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ’ਚ ਵੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਕਿਸਾਨਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਸਿੰਚਾਈ ਨਾ ਕਰਨ ਦੇ ਨਾਲ-ਨਾਲ ਫ਼ਸਲ 'ਤੇ ਸਪਰੇਅ ਨਾ ਕਰਨ ਦੀ ਵੀ ਅਪੀਲ ਕੀਤੀ ਹੈ।

ਇਹ ਵੀ ਪੜੋ: Corona Update: ਕੋਰੋਨਾ ਦੀ ਰਫ਼ਤਾਰ ’ਤੇ ਪਈ ਠੱਲ, ਪਰ ਮੌਤ ਦਰ ’ਚ ਵਾਧਾ !

Last Updated : Feb 2, 2022, 12:49 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.