ETV Bharat / bharat

Corona Update: ਕੋਰੋਨਾ ਦੀ ਰਫ਼ਤਾਰ ’ਤੇ ਪਈ ਠੱਲ, ਪਰ ਮੌਤ ਦਰ ’ਚ ਵਾਧਾ !

author img

By

Published : Feb 2, 2022, 10:21 AM IST

ਭਾਰਤ ਵਿੱਚ ਕੋਵਿਡ-19 ਦੇ 1,61,386 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ 1733 ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ 2,81,109 ਮਰੀਜ਼ ਠੀਕ ਹੋ ਗਏ ਹਨ।

ਕੋਰੋਨਾ ਦੀ ਰਫ਼ਤਾਰ ’ਤੇ ਪਈ ਠੱਲ
ਕੋਰੋਨਾ ਦੀ ਰਫ਼ਤਾਰ ’ਤੇ ਪਈ ਠੱਲ

ਨਵੀਂ ਦਿੱਲੀ: ਭਾਰਤ ਵਿੱਚ ਇੱਕ ਦਿਨ ਵਿੱਚ ਕੋਰੋਨਾ ਵਾਇਰਸ ਦੇ 1,61,386 ਨਵੇਂ ਮਾਮਲੇ ਸਾਹਮਣੇ ਆਏ ਹਨ। ਅੰਕੜਿਆਂ ਮੁਤਾਬਕ 24 ਘੰਟਿਆਂ 'ਚ ਇਨਫੈਕਸ਼ਨ ਕਾਰਨ 1733 ਹੋਰ ਲੋਕਾਂ ਦੀ ਮੌਤ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 4,97,975 ਹੋ ਗਈ ਹੈ।

ਇਹ ਵੀ ਪੜੋ: 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਕੋਰੋਨਾ ਟੀਕੇ ਦੇ ਐਮਰਜੈਂਸੀ ਅਧਿਕਾਰ ਦੀ ਮੰਗ

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਬੁੱਧਵਾਰ ਸਵੇਰੇ 8 ਵਜੇ ਜਾਰੀ ਅੰਕੜਿਆਂ ਵਿੱਚ ਇਹ ਜਾਣਕਾਰੀ ਦਿੱਤੀ ਗਈ। ਅੰਕੜਿਆਂ ਮੁਤਾਬਕ 24 ਘੰਟਿਆਂ ਵਿੱਚ 2,81,109 ਮਰੀਜ਼ ਠੀਕ ਹੋ ਗਏ ਹਨ। ਮੰਤਰਾਲੇ ਨੇ ਕਿਹਾ ਕਿ ਇਸ ਸਮੇਂ ਕੋਰੋਨਾ ਦੇ 16,21,603 ਐਕਟਿਵ ਮਾਮਲੇ ਹਨ। ਇਸ ਦੇ ਨਾਲ ਹੀ ਰੋਜ਼ਾਨਾ ਸਕਾਰਾਤਮਕਤਾ ਦਰ 9.26 ਫੀਸਦੀ ਹੈ। ਹੁਣ ਤੱਕ, ਦੇਸ਼ ਵਿੱਚ ਐਂਟੀ-ਇਨਫੈਕਸ਼ਨ ਵੈਕਸੀਨ ਦੀਆਂ 167.29 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।

ਇਸ ਤੋਂ ਪਹਿਲਾਂ ਮੰਗਲਵਾਰ ਨੂੰ ਇਕ ਦਿਨ 'ਚ ਕੋਰੋਨਾ ਵਾਇਰਸ ਸੰਕਰਮਣ ਦੇ 1,67,059 ਨਵੇਂ ਮਾਮਲਿਆਂ ਦੇ ਆਉਣ ਨਾਲ ਦੇਸ਼ 'ਚ ਸੰਕਰਮਣ ਦੇ ਮਾਮਲੇ 4.14 ਕਰੋੜ ਨੂੰ ਪਾਰ ਕਰ ਗਏ। ਅੰਕੜਿਆਂ ਮੁਤਾਬਕ 24 ਘੰਟਿਆਂ 'ਚ ਇਨਫੈਕਸ਼ਨ ਕਾਰਨ 1,192 ਹੋਰ ਲੋਕਾਂ ਦੇ ਮਾਰੇ ਜਾਣ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 4,96,242 ਹੋ ਗਈ ਹੈ।

ਪੰਜਾਬ ’ਚ ਕੋਰੋਨਾ ਨਾਲ ਹੋਈਆਂ 37 ਮੌਤਾਂ ਤੇ 1649 ਲੋਕ ਪਾਜ਼ੀਟਿਵ

ਪੰਜਾਬ ’ਚ ਕੋਰੋਨਾ ਵਾਇਰਸ ਦੀ ਰਫ਼ਤਾਰ ਮੱਠੀ ਪੈ ਰਹੀ ਹੈ ਤੇ ਪਿਛਲੇ 24 ਘੰਟਿਆਂ ਦੌਰਾਨ 1649 ਨਵੇਂ ਮਾਮਲੇ ਆਏ ਸਾਹਮਣੇ, ਜਦਕਿ 37 ਲੋਕਾਂ ਦੀ ਇਸ ਬੀਮਾਰੀ ਕਾਰਨ ਮੌਤ ਹੋ ਗਈ ਹੈ। ਦੱਸ ਦੇਈਏ ਕਿ ਹੁਣ ਤੱਕ ਪੰਜਾਬ ’ਚ ਕੋਰੋਨਾ ਦੇ 745129 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ’ਚੋਂ 17,292 ਲੋਕਾਂ ਦੀ ਮੌਤ ਹੋ ਚੁੱਕੀ ਹੈ। 706900 ਲੋਕ ਕੋਰੋਨਾ ਦੀ ਜੰਗ ਜਿੱਤ ਕੇ ਆਪਣੇ ਘਰਾਂ ਨੂੰ ਵਾਪਸ ਜਾ ਚੁੱਕੇ ਹਨ।

ਇਹ ਵੀ ਪੜੋ: Budget 2022: SKM ਨੇ ਦੱਸਿਆ ਕਿਸਾਨ ਵਿਰੋਧੀ ਬਜਟ, MSP ਲਈ 'ਵੱਡੇ ਸੰਘਰਸ਼' ਦਾ ਸੱਦਾ

ETV Bharat Logo

Copyright © 2024 Ushodaya Enterprises Pvt. Ltd., All Rights Reserved.