ETV Bharat / city

ਇਨ੍ਹਾਂ ਵਿਵਾਦਾਂ ’ਚ ਰਹੇ ਰਾਣਾ ਗੁਰਜੀਤ ਸਿੰਘ

author img

By

Published : Sep 29, 2021, 12:41 PM IST

Updated : Sep 29, 2021, 1:02 PM IST

ਇਨ੍ਹਾਂ ਵਿਵਾਦਾਂ ’ਚ ਰਹੇ ਰਾਣਾ ਗੁਰਜੀਤ ਸਿੰਘ
ਇਨ੍ਹਾਂ ਵਿਵਾਦਾਂ ’ਚ ਰਹੇ ਰਾਣਾ ਗੁਰਜੀਤ ਸਿੰਘ

ਕੈਬਨਿਟ ਮੰਤਰੀਆਂ ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਰਾਣਾ ਗੁਰਜੀਤ ਸਿੰਘ ਨੂੰ ਵੀ ਸ਼ਾਮਲ ਕੀਤਾ ਗਿਆ ਜੋ ਕਿ ਸਾਰਿਆਂ ਦੇ ਲਈ ਹੈਰਾਨ ਕਰ ਦੇਣ ਵਾਲੀ ਗੱਲ ਸੀ। ਰਾਣਾ ਗੁਰਜੀਤ ਸਿੰਘ ਦਾ ਨਵੀਂ ਵਜ਼ਾਰਤ ਚ ਸ਼ਾਮਲ ਹੋਣ ਤੋਂ ਬਾਅਦ ਇੱਕ ਨਵਾਂ ਘਮਾਸਾਣ ਛਿੜ ਗਿਆ ਅਤੇ ਰਾਣਾ ਗੁਰਜੀਤ ਖਿਲਾਫ ਆਪਣਿਆਂ ਦਾ ਮੋਰਚਾ ਖੋਲ੍ਹਿਆ ਦਿੱਤਾ ਗਿਆ।

ਚੰਡੀਗੜ੍ਹ: ਇੱਕ ਪਾਸੇ ਜਿੱਥੇ 2022 ਦੀਆਂ ਵਿਧਾਨਸਭਾ ਚੋਣਾਂ ਨੂੰ ਕੁਝ ਹੀ ਸਮਾਂ ਰਹਿ ਚੁੱਕਿਆ ਹੈ ਉੱਥੇ ਹੀ ਦੂਜੇ ਪਾਸੇ ਪੰਜਾਬ ਕਾਂਗਰਸ ਕਾਟੋ ਕਲੇਸ਼ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫੇ ਦੇਣ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਨਵਾਂ ਮੁੱਖ ਮੰਤਰੀ ਬਣਾਇਆ ਗਿਆ। ਨਾਲ ਹੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਓਪੀ ਸੋਨੀ ਦੋ ਉਪ ਮੰਤਰੀ ਵੀ ਬਣਾਏ ਗਏ। ਪਰ ਹੁਣ ਨਵਜੋਤ ਸਿੰਘ ਸਿੱਧੂ ਵੱਲੋ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਹੈ। ਜਿਸ ਨੇ ਮੁੜ ਤੋਂ ਪੰਜਾਬ ਕਾਂਗਰਸ ਦੀ ਮੁਸ਼ਕਿਲਾਂ ਵਧਾ ਦਿੱਤੀਆਂ ਹਨ।

ਨਵੇਂ ਮੁੱਖ ਮੰਤਰੀ ਅਤੇ ਡਿਪਟੀ ਸੀਐੱਮਾਂ ਦੇ ਬਣਨ ਤੋਂ ਬਾਅਦ ਨਵੀਂ ਵਜਾਰਤ (Cabinet) ਬਣਾਉਣ ਸਮੇਂ ਹੀ ਉਹ ਘੜਮਸ ਦੇਖਣ ਨੂੰ ਮਿਲਿਆ ਸੀ। ਦੱਸ ਦਈਏ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਵੱਲੋਂ ਪੰਜਾਬ ਦੀ ਕੈਬਨਿਟ ਦੇ ਲਈ 18 ਮੰਤਰੀਆਂ ਦੀ ਲਿਸਟ ਸੌਂਪੀ ਗਈ ਜਿਸ ਚ 8 ਪੁਰਾਣੇ ਮੰਤਰੀਆਂ ਨੂੰ ਸ਼ਾਮਲ ਕੀਤਾ ਗਿਆ ਜਦਕਿ ਇਸ ਕੈਬਨਿਟ ਚ ਪੰਜ ਨਵੇਂ ਚਿਹਰਿਆਂ ਨੂੰ ਸ਼ਾਮਲ ਕੀਤਾ ਗਿਆ।

ਕਾਂਗਰਸੀ ਆਗੂਆਂ ਨੇ ਲਿਖੀ ਸੀ ਸਿੱਧੂ ਨੂੰ ਚਿੱਠੀ
ਕਾਂਗਰਸੀ ਆਗੂਆਂ ਨੇ ਲਿਖੀ ਸੀ ਸਿੱਧੂ ਨੂੰ ਚਿੱਠੀ

ਰਾਣਾ ਗੁਰਜੀਤ ਸਿੰਘ ਕੈਬਨਿਟ ’ਚ ਸ਼ਾਮਲ

ਦੱਸ ਦਈਏ ਕਿ ਇਨ੍ਹਾਂ ਕੈਬਨਿਟ ਮੰਤਰੀਆਂ ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਰਾਣਾ ਗੁਰਜੀਤ ਸਿੰਘ ਨੂੰ ਵੀ ਸ਼ਾਮਲ ਕੀਤਾ ਗਿਆ ਜੋ ਕਿ ਸਾਰਿਆਂ ਦੇ ਲਈ ਹੈਰਾਨ ਕਰ ਦੇਣ ਵਾਲੀ ਗੱਲ ਸੀ। ਰਾਣਾ ਗੁਰਜੀਤ ਸਿੰਘ ਦਾ ਨਵੀਂ ਵਜ਼ਾਰਤ ਚ ਸ਼ਾਮਲ ਹੋਣ ਤੋਂ ਬਾਅਦ ਇੱਕ ਨਵਾਂ ਘਮਾਸਾਣ ਛਿੜ ਗਿਆ ਅਤੇ ਰਾਣਾ ਗੁਰਜੀਤ ਖਿਲਾਫ ਆਪਣਿਆਂ ਦਾ ਮੋਰਚਾ ਖੋਲ੍ਹਿਆ ਦਿੱਤਾ ਗਿਆ। ਰਾਣਾ ਗੁਰਜੀਤ ਸਿੰਘ ਪਹਿਲਾਂ ਵੀ ਉਹ ਕੈਪਟਨ ਦੀ ਵਜਾਰਤ ਵਿੱਚ ਮੰਤਰੀ ਰਹਿ ਚੁੱਕੇ ਹਨ ਪਰ ਮਾਈਨਿੰਗ ਦੇ ਦੋਸ਼ ਲੱਗਣ ਕਾਰਨ ਉਨ੍ਹਾਂ ਨੂੰ ਮੰਤਰੀ ਮੰਡਲ ਤੋਂ ਹੱਥ ਧੋਣੇ ਪਏ ਸੀ।

7 ਨੇਤਾਵਾਂ ਨੇ ਖੋਲ੍ਹਿਆ ਰਾਣਾ ਗੁਰਜੀਤ ਦੇ ਖਿਲਾਫ ਮੋਰਚਾ

ਕਾਬਿਲੇਗੌਰ ਹੈ ਕਿ ਰਾਣਾ ਗੁਰਜੀਤ ਸਿੰਘ ਦਾ ਨਾਂ ਕੈਬਨਿਟ ਚ ਆਉਣ ਤੋਂ ਬਾਅਦ ਉਨ੍ਹਾਂ ਦੇ ਖਿਲਾਫ 7 ਕਾਂਗਰਸੀ ਆਗੂਆਂ ਵੱਲੋਂ ਮੋਰਚਾ ਖੋਲ੍ਹ ਦਿੱਤਾ ਗਿਆ। ਇਨ੍ਹਾਂ ਆਗੂਆਂ ਵੱਲੋਂ ਰਾਣਾ ਨੂੰ ਮੰਤਰੀ ਨਾ ਬਣਾਉਣ ਦੇ ਲਈ ਕਿਹਾ ਹੈ। ਇਨ੍ਹਾਂ ਚ ਦੋਆਬਾ ਦੇ ਵਿਧਾਇਕ ਬਾਵਾ ਹੈਨਰੀ, ਨਵਤੇਜ ਚੀਮਾ, ਬਲਵਿੰਦਰ ਧਾਲੀਵਾਲ, ਰਾਜਕੁਮਾਰ ਚੱਬੇਵਾਲ,ਪਵਨ ਅਦਿੱਤਿਆ, ਸੁਖਪਾਲ ਸਿੰਘ ਖਹਿਰਾ ਦੇ ਨਾਲ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਮੋਹਿੰਦਰ ਸਿੰਘ ਕੇਪੀ ਸ਼ਾਮਲ ਹਨ। ਇਨ੍ਹਾਂ ਨੇ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਰਾਣਾ ਗੁਰਜੀਤ ਸਿੰਘ ਨੂੰ ਕੈਬਨਿਟ ਵਿੱਚ ਸ਼ਾਮਲ ਨਾ ਕੀਤਾ ਜਾਵੇ। ਇਨ੍ਹਾਂ ਆਗੂਆਂ ਨੇ ਇਹ ਵੀ ਕਿਹਾ ਸੀ ਕਿ ਜੇਕਰ ਉਸਨੂੰ ਕੈਬਨਿਟ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਅਤੇ ਇਸ ਦਾ ਪਾਰਟੀ ’ਤੇ ਵੀ ਅਸਰ ਪਵੇਗਾ।

ਕਾਂਗਰਸੀ ਆਗੂਆਂ ਨੇ ਲਿਖੀ ਸੀ ਸਿੱਧੂ ਨੂੰ ਚਿੱਠੀ

ਦੱਸ ਦਈਏ ਕਿ ਇਸ ਸਬੰਧ ’ਚ ਇਨ੍ਹਾਂ ਆਗੂਆਂ ਨੇ ਨਵਜੋਤ ਸਿੰਘ ਸਿੱਧੂ ਨੂੰ ਚਿੱਠੀ ਲਿਖੀ। ਜਿਸ ਚ ਉਨ੍ਹਾਂ ਨੇ ਕਿਹਾ ਕਿ ਰਾਣਾ ਨੂੰ ਮੰਤਰੀ ਬਣਾਉਣ ਤੋਂ ਸਰਕਾਰ ਅਤੇ ਪਾਰਟੀ ਦੀ ਦਿਖ ਖਰਾਬ ਹੋਵੇਗੀ। ਉਨ੍ਹਾਂ ਪੱਤਰ ਵਿੱਚ ਦੋਸ਼ ਲਗਾਏ ਗਏ ਸੀ ਕਿ ਰਾਣਾ ਗੁਰਜੀਤ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਸੀ ਅਤੇ ਉਨ੍ਹਾਂ ਨੂੰ ਦੋਆਬਾ ਦਾ ਕਥਿਤ ਦਾਗ਼ੀ ਆਗੂ ਕਿਹਾ ਜਾਂਦਾ ਹੈ।

ਰਾਣਾ ਗੁਰਜੀਤ ਨੂੰ ਇਸ ਕਾਰਨ ਛੱਡਣੀ ਪਈ ਸੀ ਵਜਾਰਤ

ਜਿਕਰਯੋਗ ਹੈ ਕਿ ਉਂਜ ਵੀ ਰਾਣਾ ਗੁਰਜੀਤ ਸਿੰਘ ਕੈਪਟਨ ਧੜੇ ਦੇ ਮੰਨੇ ਜਾਂਦੇ ਹਨ ਤੇ ਉਹ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਨ ਸਮੇਂ 2017 ਵਿੱਚ ਬਿਜਲੀ ਮੰਤਰੀ ਬਣੇ ਸੀ ਪਰ ਉਨ੍ਹਾਂ ਦਾ ਵਿਰੋਧ ਹੋ ਗਿਆ ਸੀ ਤੇ ਹਾਈਕੋਰਟ ਵਿੱਚ ਇੱਕ ਪਟੀਸ਼ਨ ਵੀ ਦਾਖ਼ਲ ਕੀਤੀ ਗਈ ਸੀ ਕਿ ਰਾਣਾ ਗੁਰਜੀਤ ਸਿੰਘ ਦੀ ਪਤਨੀ ਦੀ ਬਿਜਲੀ ਕੰਪਨੀ ਵਿੱਚ ਹਿੱਸੇਦਾਰੀ ਹੈ ਤੇ ਜੇਕਰ ਉਨ੍ਹਾਂ ਕੋਲ ਬਿਜਲੀ ਮਹਿਕਮਾ ਰਹਿੰਦਾ ਹੈ ਤਾਂ ਇਹ ਹਿੱਤਾਂ ਦਾ ਟਕਰਾਅ ਹੋਵੇਗਾ। ਇਸ ਤੋਂ ਇਲਾਵਾ ਰਾਣਾ ਗੁਰਜੀਤ ਸਿੰਘ‘ਤੇ ਮਾਈਨਿੰਗ ਦਾ ਦੋਸ਼ ਵੀ ਲੱਗਿਆ ਹੋਇਆ ਸੀ, ਲਿਹਾਜਾ ਰਾਣਾ ਗੁਰਜੀਤ ਸਿੰਘ ਨੂੰ ਮੰਤਰੀ ਮੰਡਲ ਤੋਂ ਅਸਤੀਫਾ ਦੇਣਾ ਪੈ ਗਿਆ ਸੀ।

ਇਹ ਵੀ ਪੜੋ: ਅਸਤੀਫੇ ਤੋਂ ਬਾਅਦ ਪਹਿਲੀ ਵਾਰ ਬੋਲੇ ਸਿੱਧੂ , ਜਾਣੋ ਕੀ ਕਿਹਾ ?

ਕੈਪਟਨ ਦੀ ਕੈਬਨਿਟ ’ਚ ਸੀ ਰਾਣਾ

ਰਾਣਾ ਗੁਰਜੀਤ ਨੂੰ ਕੈਪਟਨ ਅਮਰਿੰਦਰ ਸਿੰਘ ਦਾ ਕਰੀਬੀ ਮੰਨਿਆ ਜਾਂਦਾ ਹੈ। ਸਾਲ 2018 ਚ ਉਨ੍ਹਾਂ ’ਤੇ ਰੇਤ ਮਾਈਨਿੰਗ ਕਰਨ ਨੂੰ ਲੈ ਕੇ ਕੁਝ ਇਲਜ਼ਾਮ ਲੱਗੇ ਸੀ। ਉਸ ਸਮੇਂ ਕੈਪਟਨ ਨੇ ਜਾਂਚ ਕਰਵਾਈ ਸੀ ਅਤੇ ਕਲੀਨ ਚਿੱਟ ਦੇ ਦਿੱਤੀ ਸੀ। ਉੱਥੇ ਹੀ ਵਿਰੋਧੀ ਦਲਾਂ ਨੇ ਮੁੱਦਾ ਚੁੱਕਿਆ ਤਾਂ ਰਾਣਾ ਨੇ ਕਿਹਾ ਕਿ ਉਨ੍ਹਾਂ ਨੇ ਕੈਪਟਨ ਨੂੰ ਅਸਤੀਫਾ ਦੇ ਦਿੱਤਾ ਹੈ। ਇਸ ਤੋਂ ਬਾਅਦ ਰਾਹੁਲ ਗਾਂਧੀ ਨੇ ਇਸ ਨੂੰ ਨੋਟਿਸ ਚ ਲਿਆ। ਇਸ ਤੋਂ ਬਾਅਦ ਕੈਪਟਨ ਨੇ ਰਾਹੁਲ ਨਾਲ ਮੁਲਾਕਾਤ ਕੀਤੀ। ਜਿਸ ਤੋਂ ਬਾਅਦ ਰਾਣਾ ਗੁਰਜੀਤ ਦਾ ਅਸਤੀਫਾ ਮਨਜੂਰ ਕਰ ਲਿਆ ਗਿਆ। ਕਾਬਿਲੇਗੌਰ ਹੈਕਿ 10 ਮਹੀਨੇ ਚ ਹੀ ਰਾਣਾ ਨੂੰ ਮੰਤਰੀ ਦਾ ਅਹੁਦਾ ਗੁਆਉਣਾ ਪਿਆ ਸੀ। ਹੁਣ ਉਨ੍ਹਾਂ ਦੀ ਮੁੜ ਤੋਂ ਵਾਪਸੀ ਕੀਤੀ ਗਈ ਹੈ।

Last Updated :Sep 29, 2021, 1:02 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.