ETV Bharat / city

ਬੇਅਦਬੀ ਮਾਮਲੇ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੇ ਮੁੜ ਆਪਣੀ ਹੀ ਸਰਕਾਰ ਨੂੰ ਕੀਤਾ ਸਵਾਲ

author img

By

Published : Nov 28, 2021, 12:30 PM IST

Updated : Nov 28, 2021, 12:38 PM IST

ਬੇਅਦਬੀ ਮਾਮਲੇ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਆਪਣੇ ਹੀ ਸਰਕਾਰ ਨੂੰ ਸਾਵਲ ਕੀਤਾ ਹੈ ਤੇ ਇਸ ਮਾਮਲੇ ਵਿੱਚ ਜਲਦ ਤੋਂ ਜਲਦ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਸਿੱਧੂ ਨੇ ਮੁੜ ਆਪਣੀ ਹੀ ਸਰਕਾਰ ਨੂੰ ਕੀਤਾ ਸਵਾਲ
ਸਿੱਧੂ ਨੇ ਮੁੜ ਆਪਣੀ ਹੀ ਸਰਕਾਰ ਨੂੰ ਕੀਤਾ ਸਵਾਲ

ਚੰਡੀਗੜ੍ਹ: ਬੇਅਦਬੀ ਮਾਮਲੇ ਨੂੰ ਲੈ ਕੇ ਪੰਜਾਬ ’ਚ ਲਗਾਤਾਰ ਸਿਆਸਤ ਹੋ ਰਹੀ ਹੈ, ਪਰ ਇਨਸਾਫ ਨਹੀਂ ਮਿਲ ਰਿਹਾ ਹੈ। ਉਥੇ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਵੀ ਪਿਛਲੇ ਲੰਬੇ ਸਮੇਂ ਤੋਂ ਬੇਅਦਬੀ ਦੇ ਇਨਸਾਫ਼ ਦੀ ਮੰਗ ਕਰ ਰਹੇ ਹਨ ਤੇ ਆਪਣੇ ਹੀ ਸਰਕਾਰ ’ਤੇ ਆਏ ਦਿਨੀਂ ਸਵਾਲ ਖੜ੍ਹੇ ਕਰ ਰਹੇ ਹਨ।

ਇਹ ਵੀ ਪੜੋ: Punjab Delhi Education System Row: ਮਨੀਸ਼ ਸਿਸੋਦੀਆ 1 ਵਜੇ ਕਰਨਗੇ ਵੱਡਾ ਖੁਲਾਸਾ

ਜਿੱਥੇ ਪਹਿਲਾਂ ਨਵਜੋਤ ਸਿੱਧੂ (Navjot Singh Sidhu) ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ’ਤੇ ਆਏ ਦਿਨੀਂ ਸਵਾਲ ਖੜ੍ਹੇ ਕਰ ਰਹੇ ਸਨ ਉਥੇ ਹੀ ਹੁਣ ਸਿੱਧੂ ਬੇਅਦਬੀ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ’ਤੇ ਸਵਾਲ ਖੜ੍ਹੇ ਕਰ ਰਹੇ ਹਨ।

ਸਿੱਧੂ ਨੇ ਮੁੜ ਆਪਣੀ ਹੀ ਸਰਕਾਰ ਨੂੰ ਕੀਤਾ ਸਵਾਲ
ਸਿੱਧੂ ਨੇ ਮੁੜ ਆਪਣੀ ਹੀ ਸਰਕਾਰ ਨੂੰ ਕੀਤਾ ਸਵਾਲ

ਸਿੱਧੂ ਨੇ ਮੁੜ ਕੀਤਾ ਟਵੀਟ

ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਬੇਅਦਬੀ ਮਾਮਲੇ ਨੂੰ ਲੈ ਕੇ ਇੱਕ ਵਾਰ ਫੇਰ ਆਪਣੇ ਹੀ ਸਰਕਾਰ ’ਤੇ ਸਵਾਲ ਖੜ੍ਹੇ ਕਰਦੇ ਹੋਏ ਲਿਖਿਆ ਹੈ ਕਿ ‘ਹਾਈਕੋਰਟ ਨੂੰ ਕਿਉਂ ਬੇਨਤੀ, ਜਦੋਂ ਕੋਰਟ ਨੇ ਤੁਹਾਨੂੰ ਅਗਵਾਈ ਕਰਨ ਅਤੇ ਰਿਪੋਰਟ ਖੋਲ੍ਹਣ ਦੇ ਨਿਰਦੇਸ਼ ਦਿੱਤੇ ਸਨ... ਜੇਕਰ ਰਿਪੋਰਟ ਵਿੱਚ ਕੁਝ ਨਹੀਂ ਹੈ ਤਾਂ ਕੈਪਟਨ ਨੂੰ ਜਵਾਬਦੇਹ ਹੋਣ ਦਿਓ, ਜੇਕਰ ਕੁਝ ਹੈ ਤਾਂ ਤੁਰੰਤ ਕਾਰਵਾਈ ਕਰੋ !!’

ਇਹ ਵੀ ਪੜੋ: ਭਗਵੰਤ ਮਾਨ ਤੇ ਹੋਰ 'ਆਪ' ਵਿਧਾਇਕ ਕਾਂਗਰਸ 'ਚ ਆਉਣ ਲਈ ਉਤਾਵਲੇ : ਬਲਬੀਰ ਸਿੱਧੂ

ਨਵਜੋਤ ਸਿੱਧੂ ਨੇ ਮਰਨ ਵਰਤ ਦੀ ਕਹੀ ਸੀ ਗੱਲ

ਪਿਛਲੇ ਦਿਨੀਂ ਬਾਘਾ ਪੁਰਾਣਾ ਵਿੱਚ ਪਹੁੰਚੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਬੇਅਦਬੀ ਦੀਆਂ ਰਿਪੋਰਟਾਂ ਖੋਲ੍ਹੋਂ, ਜਿਹੜੇ ਮੁਲਜ਼ਮ ਹਨ ਉਨ੍ਹਾਂ ਨੂੰ ਅੰਦਰ ਕਰੋਂ। ਜੇਕਰ ਰਿਪੋਰਟਾਂ ਨਾ ਖੋਲ੍ਹੀਆਂ ਤਾਂ ਮੈਂ ਦੇਹੀ ਦਾਅ 'ਤੇ ਲਾਵਾਂਗਾ ਤੇ ਮਰਨ ਵਰਤ ਉੱਤੇ ਬੈਠ ਜਾਵਾਂਗਾ।

ਸਿੱਧੂ ਨੇ ਮੁੜ ਆਪਣੀ ਹੀ ਸਰਕਾਰ ਨੂੰ ਕੀਤਾ ਸਵਾਲ
ਸਿੱਧੂ ਨੇ ਮੁੜ ਆਪਣੀ ਹੀ ਸਰਕਾਰ ਨੂੰ ਕੀਤਾ ਸਵਾਲ

ਉਥੇ ਹੀ ਨਵਜੋਤ ਸਿੱਧੂ ਕਈ ਵਾਰ ਆਪਣੇ ਹੀ ਸਰਕਾਰ ’ਤੇ ਸਵਾਲ ਖੜ੍ਹੇ ਕਰ ਚੁੱਕੇ ਹਨ ਸਿੱਧੂ ਕਹਿੰਦੇ ਹਨ ਕਿ ਹੁਣ ਤਕ ਬੇਅਦਬੀ ਮਾਮਲੇ ਵਿੱਚ 3 ਐਸਆਈਟੀ ਬਣਾਈਆਂ ਗਈਆਂ ਹਨ, ਪਰ ਅਜੇ ਤਕ ਇਨਸਾਫ਼ ਨਹੀਂ ਮਿਲਿਆ। ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਕਿਹਾ ਕਿ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਮਿਲੀ ਬਲੈਂਕੇਟ ਬੇਲ ਖਿਲਾਫ ਪਟੀਸ਼ਨ ਕਿਉਂ ਨਹੀਂ ਪਾਈ ਗਈ। ਉਹਨਾਂ ਨੇ ਕਿਹਾ ਕਿ ਅਦਾਲਤ ਨੇ ਰਿਪੋਰਟ ਪੇਸ਼ ਕਰਨ ਲਈ 6 ਮਹੀਨੇ ਦਾ ਸਮਾਂ ਦਿੱਤਾ ਸੀ, ਪਰ ਅਜੇ ਤਕ ਰਿਪੋਰਟ ਪੇਸ਼ ਨਹੀਂ ਕੀਤੀ ਗਈ, ਆਖਿਰ ਉਹ ਰਿਪੋਰਟ ਕਿੱਥੇ ਹੈ।

Last Updated : Nov 28, 2021, 12:38 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.