ETV Bharat / bharat

Punjab Delhi Education System Row: ਮਨੀਸ਼ ਸਿਸੋਦੀਆ 1 ਵਜੇ ਕਰਨਗੇ ਵੱਡਾ ਖੁਲਾਸਾ

author img

By

Published : Nov 28, 2021, 11:31 AM IST

Updated : Nov 28, 2021, 1:33 PM IST

ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ (Deputy Chief Minister Manish Sisodia) ਟਵੀਟ ਕਰ ਕਿਹਾ ਹੈ ਕਿ ਉਹ ਇੱਕ ਲਿਸਟ ਜਾਰੀ ਕਰਨ ਜਾ ਰਹੇ ਹਨ, ਇਸ ਲਿਸਟ ਵਿੱਚ ਸਿਸੋਦੀਆ ਨੇ ਕਿਹਾ ਕਿ ਮੈਂ ਅੱਜ ਦੁਪਹਿਰ 1 ਵਜੇ ਦਿੱਲੀ ਦੇ 250 ਸਕੂਲਾਂ ਦੀ ਸੂਚੀ ਜਾਰੀ ਕਰਾਂਗਾ, ਜਿੱਥੇ ਪਿਛਲੇ 5 ਸਾਲਾਂ ਵਿੱਚ ਸਿੱਖਿਆ ਵਿੱਚ ਜ਼ਬਰਦਸਤ ਸੁਧਾਰ ਹੋਇਆ ਹੈ।

ਮਨੀਸ਼ ਸਿਸੋਦੀਆ 1 ਵਜੇ ਕਰਨਗੇ ਵੱਡਾ ਖੁਲਾਸਾ
ਮਨੀਸ਼ ਸਿਸੋਦੀਆ 1 ਵਜੇ ਕਰਨਗੇ ਵੱਡਾ ਖੁਲਾਸਾ

ਨਵੀਂ ਦਿੱਲੀ: ਪੰਜਾਬ ਤੇ ਦਿੱਲੀ ਦੇ ਸਿੱਖਿਆ ਮਾਡਲ (Education model) ਨੂੰ ਲੈ ਕੇ ਕਾਂਗਰਸ (Congress) ਤੇ ਆਮ ਆਦਮੀ ਪਾਰਟੀ (Aam Aadmi Party) ਦੀ ਆਪਸੀ ਖਿਚੋਤਾਣ ਜਾਰੀ ਹੈ। ਉਥੇ ਹੀ ਪੰਜਾਬ ਤੇ ਦਿੱਲੀ ਸਰਕਾਰ ਵੱਲੋਂ ਆਏ ਦਿਨੀਂ ਇੱਕ ਦੂਜੇ ’ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ ਤੇ ਪਿਛਲੇ ਕਈ ਦਿਨਾਂ ਤੋਂ ਟਵੀਟ ਵਾਰ ਜਾਰੀ ਹੈ। ਉਥੇ ਹੀ ਹੁਣ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ (Deputy Chief Minister Manish Sisodia) ਟਵੀਟ ਕਰ ਕਿਹਾ ਹੈ ਕਿ ਉਹ ਇੱਕ ਲਿਸਟ ਜਾਰੀ ਕਰਨ ਜਾ ਰਹੇ ਹਨ, ਇਸ ਲਿਸਟ ਵਿੱਚ ਵੱਡਾ ਖੁਲਾਸਾ ਕੀਤਾ ਜਾਵੇਗਾ।

ਇਹ ਵੀ ਪੜੋ: ਭਗਵੰਤ ਮਾਨ ਤੇ ਹੋਰ 'ਆਪ' ਵਿਧਾਇਕ ਕਾਂਗਰਸ 'ਚ ਆਉਣ ਲਈ ਉਤਾਵਲੇ : ਬਲਬੀਰ ਸਿੱਧੂ

ਮਨੀਸ਼ ਸਿਸੋਦੀਆ (Deputy Chief Minister Manish Sisodia) ਨੇ ਟਵੀਟ ਕਰਕੇ ਕਿਹਾ ਕਿ ‘ਚੋਣਾਂ ਤੋਂ ਪਹਿਲਾਂ ਪੰਜਾਬ ਅਤੇ ਦਿੱਲੀ ਦੇ ਸਿੱਖਿਆ ਮਾਡਲ 'ਤੇ ਬਹਿਸ ਹੋਵੇਗੀ। ਇਸ ਤੋਂ ਪਹਿਲਾਂ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ (Education Minister Pargat Singh) ਦਿੱਲੀ ਦੇ 250 ਸਰਕਾਰੀ ਸਕੂਲਾਂ ਵਿੱਚ ਪਿਛਲੇ 5 ਸਾਲਾਂ ਵਿੱਚ ਹੋਏ ਸੁਧਾਰਾਂ ਨੂੰ ਦੇਖਣਾ ਚਾਹੁੰਦੇ ਹਨ। ਫਿਰ ਪੰਜਾਬ ਦੇ 250 ਸਕੂਲਾਂ ਵਿੱਚ ਸੁਧਾਰ ਬਾਰੇ ਦੱਸੋ ਅਤੇ ਅਸੀਂ ਇਸ ਬਾਰੇ ਬਹਿਸ ਕਰਾਂਗੇ।

ਮੈਂ ਅੱਜ ਦੁਪਹਿਰ 1 ਵਜੇ ਦਿੱਲੀ ਦੇ 250 ਸਕੂਲਾਂ ਦੀ ਸੂਚੀ ਜਾਰੀ ਕਰਾਂਗਾ, ਜਿੱਥੇ ਪਿਛਲੇ 5 ਸਾਲਾਂ ਵਿੱਚ ਸਿੱਖਿਆ ਵਿੱਚ ਜ਼ਬਰਦਸਤ ਸੁਧਾਰ ਹੋਇਆ ਹੈ। ਉਮੀਦ ਹੈ ਕਿ ਪੰਜਾਬ ਦੇ ਸਿੱਖਿਆ ਮੰਤਰੀ ਜਲਦ ਹੀ ਪੰਜਾਬ ਦੇ 250 ਸਕੂਲਾਂ ਦੀ ਸੂਚੀ ਵੀ ਇਸੇ ਤਰ੍ਹਾਂ ਜਾਰੀ ਕਰਨਗੇ।

  • मैं आज दोपहर एक बजे दिल्ली के 250 स्कूलों की लिस्ट जारी करूँगा जहां पिछले 5 साल में शिक्षा में ज़बरदस्त सुधार आया है. उम्मीद है पंजाब के शिक्षा मंत्री जी भी जल्दी ही इसी तरह पंजाब के 250 स्कूलों की लिस्ट भी जारी करेंगे
    2/N

    — Manish Sisodia (@msisodia) November 28, 2021 " class="align-text-top noRightClick twitterSection" data=" ">

ਇਹ ਵੀ ਪੜੋ: ਦਿੱਲੀ 'ਚ ਹੋਈ ਹਰਿਆਣਾ ਕਾਂਗਰਸ ਦੀ ਮੀਟਿੰਗ, ਮਹਿੰਗਾਈ ਹਟਾਓ ਰੈਲੀ 'ਤੇ ਚਰਚਾ

ਇਸ ਲਈ ਇਸ ਤੋਂ ਬਾਅਦ ਸਿੱਖਿਆ ਮੰਤਰੀ ਪਰਗਟ ਸਿੰਘ (Education Minister Pargat Singh) ਜੀ ਅਤੇ ਮੈਂ, ਮੀਡੀਆ ਦੇ ਨਾਲ, ਦਿੱਲੀ ਅਤੇ ਪੰਜਾਬ ਦੇ 250 ਸਕੂਲਾਂ ਵਿੱਚ ਜਾ ਕੇ ਪੰਜਾਬ ਅਤੇ ਦਿੱਲੀ ਦੇ ਸਿੱਖਿਆ ਮਾਡਲ ਬਾਰੇ ਖੁੱਲ੍ਹ ਕੇ ਬਹਿਸ ਕਰ ਸਕੀਏ।

ਦੋਵੇਂ ਸਿੱਖਿਆ ਮਾਡਲਾਂ ਨੂੰ ਦੇਖ ਕੇ ਪੰਜਾਬ ਦੇ ਵੋਟਰ ਆਪਣੇ ਬੱਚਿਆਂ ਦੇ ਬਿਹਤਰ ਭਵਿੱਖ ਲਈ ਵੋਟ ਪਾ ਕੇ ਮਾਡਲ ਚੁਣ ਸਕਣਗੇ।

  • ताकि इसके बाद @PargatSOfficial जी और मैं, मीडिया के साथ, दिल्ली और पंजाब के 250 स्कूलों में जा सकें और फिर पंजाब और दिल्ली के शिक्षा मॉडल पर खुलकर बहस कर सकें.

    दोनों शिक्षा माडल्स को देखकर पंजाब के वोटर अपने बच्चों के बेहतर भविष्य के लिए वोट डालकर एक मॉडल चुन सकेंगे.
    3/N

    — Manish Sisodia (@msisodia) November 28, 2021 " class="align-text-top noRightClick twitterSection" data=" ">

ਇਹ ਵੀ ਪੜੋ: ਚੰਡੀਗੜ੍ਹ ਨਗਰ ਨਿਗਮ ਚੋਣਾਂ ਨੂੰ ਲੈਕੇ ਸਰਗਰਮੀਆਂ ਤੇਜ਼, ਜਾਣੋ ਕੀ ਹੋਵੇਗੀ ਸ਼੍ਰੋਮਣੀ ਅਕਾਲੀ ਦਲ ਦੀ ਰਣਨੀਤੀ

ਦੱਸ ਦਈਏ ਕਿ ਸਿੱਖਿਆ ਮਾਡਲ ਨੂੰ ਲੈ ਕੇ ਪੰਜਾਬ ਸਰਕਾਰ ਤੇ ਦਿੱਲੀ ਸਰਕਾਰ ਵਿਚਾਲੇ ਟਵੀਟ ਵਾਰ ਚੱਲ ਰਹੀ ਹੈ।

Last Updated : Nov 28, 2021, 1:33 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.