ETV Bharat / city

ਮੂਸੇਵਾਲਾ ਕਤਲ ਮਾਮਲਾ:ਸਿਰਸਾ ਦੇ ਨੌਜਵਾਨ ਨੇ ਕੀਤੀ ਰੇਕੀ, ਪੁਲਿਸ ਵਲੋਂ ਛਾਪੇਮਾਰੀ

author img

By

Published : Jun 5, 2022, 8:13 AM IST

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ 'ਚ ਪੰਜਾਬ ਪੁਲਿਸ ਵਲੋਂ ਪਹਿਲਾਂ ਫਤਿਹਾਬਾਦ, ਫਿਰ ਸੋਨੀਪਤ ਅਤੇ ਹੁਣ ਸਿਰਸਾ 'ਚ ਛਾਪੇਮਾਰੀ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਸਿਰਸਾ ਦੇ ਪਿੰਡ ਤਖਤਮਲ ਦਾ ਇੱਕ ਨੌਜਵਾਨ ਮੂਸੇਵਾਲਾ ਦੀ ਰੈਕੀ ਕਰਨ ਵਿੱਚ ਸ਼ਾਮਲ ਹੈ।

ਮੂਸੇਵਾਲਾ ਕਤਲ ਮਾਮਲਾ
ਮੂਸੇਵਾਲਾ ਕਤਲ ਮਾਮਲਾ

ਚੰਡੀਗੜ੍ਹ: ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਨੂੰ ਲੈ ਕੇ ਹਰਿਆਣਾ ਵਿੱਚ ਪੰਜਾਬ ਪੁਲਿਸ ਦੀ ਜਾਂਚ ਦਾ ਦਾਇਰਾ ਵਧਦਾ ਜਾ ਰਿਹਾ ਹੈ। ਪਹਿਲਾਂ ਫਤਿਹਾਬਾਦ, ਫਿਰ ਸੋਨੀਪਤ ਅਤੇ ਹੁਣ ਸਿਰਸਾ 'ਚ ਪੁਲਿਸ ਵਲੋਂ ਛਾਪੇਮਾਰੀ ਕੀਤੀ ਗਈ ਹੈ।

ਰੈਕੀ ਕਰਨ ਵਾਲੇ ਨੌਜਵਾਨ ਦੀ ਭਾਲ: ਦੱਸਿਆ ਜਾ ਰਿਹਾ ਹੈ ਕਿ ਸਿਰਸਾ ਦੇ ਪਿੰਡ ਤਖਤਮਲ ਦਾ ਇੱਕ ਨੌਜਵਾਨ ਮੂਸੇਵਾਲਾ ਦੀ ਰੈਕੀ ਕਰਨ ਵਿੱਚ ਸ਼ਾਮਲ ਹੈ। ਨੌਜਵਾਨ ਹੁਣ ਤੱਕ ਪੰਜਾਬ ਪੁਲਿਸ ਦੇ ਹੱਥ ਨਹੀਂ ਲੱਗਿਆ ਹੈ ਕਿਉਂਕਿ ਉਹ ਡੇਢ ਸਾਲ ਪਹਿਲਾਂ ਹੀ ਪਿੰਡ ਛੱਡ ਕੇ ਜਾ ਚੁੱਕਿਆ ਸੀ। ਪੁਲਿਸ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਉਸ ਤੱਕ ਪਹੁੰਚਣ ਦਾ ਰਸਤਾ ਲੱਭ ਰਹੀ ਹੈ।

29 ਮਈ ਨੂੰ ਹੋਇਆ ਸੀ ਕਤਲ: ਸਿੱਧੂ ਮੂਸੇਵਾਲਾ ਨੂੰ 29 ਮਈ ਨੂੰ ਦਿਨ ਦਿਹਾੜੇ 30 ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਜਿੱਥੇ ਦਿੱਲੀ ਦੀ ਤਿਹਾੜ ਜੇਲ੍ਹ ਅਤੇ ਰਾਜਸਥਾਨ ਦੇ ਸੀਕਰ ਵਿੱਚ ਕਤਲ ਦੀ ਸਾਜ਼ਿਸ਼ ਸਾਹਮਣੇ ਆ ਚੁੱਕੀ ਹੈ, ਉੱਥੇ ਹੀ ਹਰਿਆਣਾ ਦੇ ਬਦਮਾਸ਼ਾਂ ਦੇ ਸਬੰਧ ਵੀ ਸਾਹਮਣੇ ਆ ਰਹੇ ਹਨ। ਮੂਸੇਵਾਲਾ ਕਤਲ ਕਾਂਡ ਵਿੱਚ ਵਰਤੀ ਗਈ ਬੋਲੈਰੋ ਘਟਨਾ ਤੋਂ 4 ਦਿਨ ਪਹਿਲਾਂ 25 ਮਈ ਨੂੰ ਫਤਿਹਾਬਾਦ ਵਿੱਚ ਸੀਸੀਟੀਵੀ ਵਿੱਚ ਕੈਦ ਹੋ ਗਈ ਸੀ।

ਫਤਿਹਾਬਾਦ ਤੋਂ ਹੋ ਚੁੱਕੀਆਂ ਦੋ ਗ੍ਰਿਫ਼ਤਾਰੀਆਂ: ਬੋਲੈਰੋ ਰਾਹੀਂ ਪੰਜਾਬ ਪੁਲਿਸ ਨੇ ਫਤਿਹਾਬਾਦ ਦੇ ਪਿੰਡ ਭੀਰਡਾਨਾ ਦੇ ਪਵਨ ਅਤੇ ਨਸੀਬ ਨੂੰ ਗ੍ਰਿਫ਼ਤਾਰ ਕੀਤਾ ਹੈ। ਪਵਨ 'ਤੇ ਸ਼ਰਾਰਤੀ ਅਨਸਰਾਂ ਨੂੰ ਗੱਡੀ ਮੁਹੱਈਆ ਕਰਵਾਉਣ ਅਤੇ ਰਾਜਸਥਾਨ ਤੋਂ ਲਿਆ ਕੇ ਉਨ੍ਹਾਂ ਦੇ ਠਹਿਰਨ ਦਾ ਪ੍ਰਬੰਧ ਕਰਨ ਅਤੇ ਸਾਜ਼ਿਸ਼ 'ਚ ਸ਼ਾਮਲ ਹੋਣ ਦਾ ਦੋਸ਼ ਹੈ। ਪੰਜਾਬ ਪੁਲਿਸ ਇਸ ਸਮੇਂ ਕਤਲ ਨਾਲ ਸਬੰਧਤ ਸਬੂਤਾਂ ਦੀ ਭਾਲ ਵਿੱਚ ਫਤਿਹਾਬਾਦ ਵਿੱਚ ਧਿਆਨ ਕੇਂਦਰਿਤ ਕਰ ਰਹੀ ਹੈ।

ਇਹ ਵੀ ਪੜ੍ਹੋ: ਸਿੱਧੂ ਦੇ ਪਿਤਾ ਦਾ ਬਿਆਨ: ਹਾਲੇ ਪੁੱਤ ਦਾ ਸਿਵਾ ਵੀ ਠੰਡਾ ਨਹੀਂ ਹੋਇਆ, ਨਹੀਂ ਲੜਾਂਗਾ ਕੋਈ ਚੋਣ

ਸੋਨੀਪਤ ਦੇ ਦੋ ਬਦਮਾਸ਼ਾਂ ਦੀ ਭਾਲ: ਬੋਲੈਰੋ ਤੋਂ ਹੀ ਕਤਲ ਦੀਆਂ ਤਾਰਾਂ ਹਰਿਆਣਾ ਦੇ ਸੋਨੀਪਤ ਨਾਲ ਜੁੜੀਆਂ ਹਨ। ਬੋਲੈਰੋ 'ਚ ਸਵਾਰ ਦੋ ਬਦਮਾਸ਼ ਪ੍ਰਿਆਵਰਤ ਫੌਜੀ ਅਤੇ ਅੰਕਿਤ ਸੇਰਸਾ ਬੀਸਲਾ ਦੇ ਪੈਟਰੋਲ ਪੰਪ 'ਤੇ ਤੇਲ ਪਾਉਂਦੇ ਹੋਏ ਸੀਸੀਟੀਵੀ 'ਚ ਕੈਦ ਹੋ ਗਏ ਸਨ। ਦੋਵਾਂ ਦੀ ਗ੍ਰਿਫ਼ਤਾਰੀ ਲਈ ਪੰਜਾਬ ਪੁਲੀਸ ਦੀਆਂ ਦੋ ਟੀਮਾਂ ਫਿਲਹਾਲ ਸੋਨੀਪਤ ਵਿੱਚ ਡੇਰੇ ਲਾਈ ਬੈਠੀਆਂ ਹਨ।

ਸਿਰਸਾ ਵਿੱਚ ਇਸ ਥਾਂ ਕੀਤੀ ਛਾਪੇਮਾਰੀ: ਫਤਿਹਾਬਾਦ ਅਤੇ ਸੋਨੀਪਤ ਤੋਂ ਬਾਅਦ ਹੁਣ ਮੂਸੇਵਾਲਾ ਕਤਲਕਾਂਡ ਦੀਆਂ ਤਾਰਾਂ ਸਿਰਸਾ ਨਾਲ ਵੀ ਜੁੜ ਗਈਆਂ ਹਨ। ਪੰਜਾਬ ਸੀਆਈਏ ਨੇ ਸ਼ਨੀਵਾਰ ਰਾਤ ਕਾਲਾਂਵਾਲੀ ਇਲਾਕੇ ਵਿੱਚ ਛਾਪੇਮਾਰੀ ਕੀਤੀ ਹੈ। ਸਿਰਸਾ ਦੇ ਪਿੰਡ ਤਖ਼ਤਮਲ ਦੇ ਰਹਿਣ ਵਾਲੇ ਇੱਕ ਨੌਜਵਾਨ 'ਤੇ ਸਿੱਧੂ ਮੂਸੇਵਾਲਾ ਦੀ ਰੇਕੀ ਕਰਨ ਦੇ ਇਲਜ਼ਾਮ ਲੱਗੇ ਹਨ। ਪੰਜਾਬ ਪੁਲੀਸ ਦੀਆਂ ਕਈ ਟੀਮਾਂ ਨੇ ਕਾਲਾਂਵਾਲੀ, ਤਖ਼ਤਮਲ, ਕਾਲਾਂਵਾਲੀ ਮੰਡੀ ਵਿੱਚ ਛਾਪੇਮਾਰੀ ਕੀਤੀ ਹੈ। ਹਾਲਾਂਕਿ ਨੌਜਵਾਨ ਅਜੇ ਤੱਕ ਪੁਲਿਸ ਦੇ ਹੱਥ ਨਹੀਂ ਆਇਆ ਹੈ। ਉਕਤ ਨੌਜਵਾਨ ਕਰੀਬ ਡੇਢ ਸਾਲ ਪਹਿਲਾਂ ਪਿੰਡ ਵੀ ਛੱਡ ਚੁੱਕਿਆ ਹੈ। ਮੂਸੇਵਾਲਾ ਕਤਲ ਕਾਂਡ ਦੇ ਹੋਰਨਾਂ ਮੁਲਜ਼ਮਾਂ ਵਾਂਗ ਉਸ ਦੀ ਗ੍ਰਿਫ਼ਤਾਰੀ ਵੀ ਪੁਲੀਸ ਲਈ ਚੁਣੌਤੀ ਬਣ ਗਈ ਹੈ।

ਸਿਰਸਾ ਦੇ ਐਸਪੀ ਦਾ ਬਿਆਨ ਆਇਆ ਸਾਹਮਣੇ: ਸਿਰਸਾ ਦੇ ਐਸ.ਪੀ ਡਾ. ਅਰਪਿਤ ਜੈਨ ਨੇ ਪੰਜਾਬ ਪੁਲਿਸ ਦੀ ਛਾਪੇਮਾਰੀ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜਿਸ ਨੌਜਵਾਨ ਦੀ ਭਾਲ ਵਿੱਚ ਪੰਜਾਬ ਪੁਲਿਸ ਛਾਪੇਮਾਰੀ ਕਰ ਰਹੀ ਹੈ, ਉਹ ਕਰੀਬ ਡੇਢ ਸਾਲ ਤੋਂ ਸਿਰਸਾ ਵਿੱਚ ਨਹੀਂ ਹੈ। ਪੁਲਿਸ ਉਸ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਇਹ ਵੀ ਪੜ੍ਹੋ: ਪੰਜਾਬ ਦੇ ਗੈਂਗਸਟਰਾਂ ਦੀ ਸਿਆਸੀ ਲੀਡਰਾਂ ਨਾਲ ਨੇੜਤਾ ਦਾ ਕਾਲਾ-ਸੱਚ, ਵੇਖੋ ਖਾਸ ਰਿਪੋਰਟ ’ਚ

ETV Bharat Logo

Copyright © 2024 Ushodaya Enterprises Pvt. Ltd., All Rights Reserved.