ETV Bharat / city

ਮੁਹੰਮਦ ਮੁਸਤਫਾ ਨੇ ਆਰੂਸਾ ਆਲਮ 'ਤੇ ਸਾਧੇ ਨਿਸ਼ਾਨੇ, ਲਪੇਟੇ 'ਚ ਲਏ ਦਿਨਕਰ ਗੁਪਤਾ ਤੇ ਵਿਨੀ ਮਹਾਜਨ

author img

By

Published : Oct 31, 2021, 4:09 PM IST

Updated : Oct 31, 2021, 4:33 PM IST

ਮੁਹੰਮਦ ਮੁਸਤਫਾ ਨੇ ਆਰੂਸਾ ਆਲਮ 'ਤੇ ਸਾਧੇ ਨਿਸ਼ਾਨੇ, ਲਪੇਟੇ ਵਿਚ ਲਏ ਦਿਨਕਰ ਗੁਪਤਾ ਤੇ ਵਿਨੀ ਮਹਾਜਨ
ਮੁਹੰਮਦ ਮੁਸਤਫਾ ਨੇ ਆਰੂਸਾ ਆਲਮ 'ਤੇ ਸਾਧੇ ਨਿਸ਼ਾਨੇ, ਲਪੇਟੇ ਵਿਚ ਲਏ ਦਿਨਕਰ ਗੁਪਤਾ ਤੇ ਵਿਨੀ ਮਹਾਜਨ

ਸਾਬਕਾ ਆਈ.ਪੀ.ਐੱਸ. (Former IPS) ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ (Punjab Congress President Navjot Singh Sidhu) ਦੇ ਸਲਾਹਕਾਰ ਮੁਹੰਮਦ ਮੁਸਤਫਾ (Muhammad Mustafa) ਵਲੋਂ ਟਵੀਟ (Tweet) ਕਰਕੇ ਕੈਪਟਨ (Captain) 'ਤੇ ਤਾਂ ਨਿਸ਼ਾਨੇ ਸਾਧੇ ਜਾਂਦੇ ਰਹੇ ਹਨ ਉਥੇ ਹੀ ਹੁਣ ਉਨ੍ਹਾਂ ਨੇ ਆਰੂਸਾ ਆਲਮ (Arusha Alam) 'ਤੇ ਨਿਸ਼ਾਨੇ ਸਾਧੇ ਹਨ, ਜਿਸ ਵਿਚ ਉਨ੍ਹਾਂ ਸਾਬਕਾ ਡੀ.ਜੀ.ਪੀ ਦਿਨਕਰ ਗੁਪਤਾ (DGP Dinkar Gupta) ਅਤੇ ਵਿਨੀ ਮਹਾਜਨ ਨੂੰ ਵੀ ਲਪੇਟੇ ਵਿਚ ਲਿਆ।

ਚੰਡੀਗੜ੍ਹ: ਸਾਬਕਾ ਆਈ.ਪੀ.ਐੱਸ. (Former IPS) ਅਧਿਕਾਰੀ ਮੁਹੰਮਦ ਮੁਸਤਫਾ (Muhammad Mustafa) ਨੇ ਟਵੀਟ (Tweet) ਕਰਕੇ ਅਰੂਸਾ ਆਲਮ (Arusha Alam) 'ਤੇ ਸਵਾਲ ਚੁੱਕੇ ਅਤੇ ਉਨ੍ਹਾਂ ਵਲੋਂ ਅਖਬਾਰਾਂ ਨੂੰ ਦਿੱਤੇ ਗਏ ਇੰਟਰਵਿਊ 'ਚ ਮੁਹੰਮਦ ਮੁਸਤਫਾ (Muhammad Mustafa) ਦਾ ਜ਼ਿਕਰ ਕੀਤਾ ਗਿਆ। ਉਸਦੇ ਬਾਰੇ ਕਿਹਾ ਕਿ ਅਰੂਸਾ ਆਲਮ ਇਨ੍ਹਾਂ ਵੀ ਹੇਠਾਂ ਨਾ ਡਿੱਗ ਜਾਓ ਕਿ ਮੈਨੂੰ ਆਪਣਾ ਮੁੰਹ ਖੋਲ੍ਹਣਾ ਪੈ ਜਾਵੇ। ਇਸਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਲਿਖਿਆ ਕਿ ਪਿਛਲੇ 16 ਸਾਲਾਂ ਵਿੱਚ ਮੈਂ ਕਦੇ ਵੀ ਜਾਂ ਮੇਰੀ ਪਤਨੀ ਨੇ ਕੋਈ ਫੇਵਰ ਅਰੂਸਾ ਆਲਮ (Favor Arusa Alam) ਤੋਂ ਨਹੀਂ ਲਿਆ। ਇੱਕ ਲੰਬੇ ਚੌੜੇ ਨੋਟ ਦੇ ਨਾਲ ਮੁਹੰਮਦ ਮੁਸਤਫਾ ਨੇ ਆਪਣਾ ਸਟੈਂਡ ਕਲੀਅਰ ਕਰਦੇ ਹੋਏ ਦੱਸਿਆ ਕਿ ਪੰਜਾਬ ਦੀ ਜਨਤਾ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਕਿਸ ਹਾਲਤ ਵਿੱਚ ਕੈਪਟਨ ਅਮਰਿੰਦਰ ਦੇ ਨਾਲ ਸਾਡੇ ਰਿਸ਼ਤੇ ਰਹੇ ਅਤੇ ਜਦੋਂ ਵੀ ਅਸੀ ਕਦੇ ਮਿਲੇ ਹਾਂ ਤਾਂ ਅਰੂਸਾ ਆਲਮ ਨੂੰ ਵੀ ਨਾਲ ਮਿਲਣਾ ਪਿਆ ਪਰ ਅਸੀਂ ਉਨ੍ਹਾਂ ਨੂੰ ਹਮੇਸ਼ਾ ਅਨਅਵਾਇਡੇਬਲ ਅਟੈਚਮੇਂਟ ਮੰਨਿਆ ਹੈ।

ਸਿਰਫ ਇੱਕ ਫੈਸਲੇ ਦਾ ਹੈ ਪਛਤਾਵਾ

ਇਸ ਨੋਟ ਵਿੱਚ ਉਨ੍ਹਾਂ ਨੇ ਲਿਖਿਆ ਕਿ ਸਿਰਫ ਇੱਕ ਫੈਸਲੇ ਦਾ ਪਛਤਾਵਾ ਹੈ ਕਿ ਜਦੋਂ ਜਨਵਰੀ 2019 ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਕਹਿਣ 'ਤੇ ਅਰੂਸਾ ਆਲਮ, ਰਜ਼ੀਆ ਕਰੂਜ ਟਰਿੱਪ 'ਤੇ ਗਈਆਂ ਸਨ ਅਤੇ ਉੱਥੇ ਮੇਰੀ ਭੈਣ ਵੀ ਨਾਲ ਗਈ ਸੀ ਤਾਂ ਜੋ ਰਜ਼ੀਆ ਉੱਥੇ ਇਕੱਲਾ ਮਹਿਸੂਸ ਨਾ ਕਰੇ। 11 ਜਨਵਰੀ 2014 ਦਾ ਇੱਕ ਟੈਕਸਟ ਮੈਸੇਜ ਸਾਂਝਾ ਕੀਤਾ, ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਜੋ ਵੀ ਗੱਲ ਹੈ ਉਹ ਮੇਰੀ ਅਤੇ ਕੈਪਟਨ ਅਮਰਿੰਦਰ ਸਿੰਘ ਵਿੱਚ ਹੈ ਜੇਕਰ ਉਨ੍ਹਾਂ ਨੂੰ ਲੱਗਦਾ ਹੈ ਕਿ ਮੈਂ ਇੰਪੋਲਾਇਟ ਹਾਂ ਤਾਂ ਮੈਂ ਮੁਆਫੀ ਮੰਗਣ ਲਈ ਤਿਆਰ ਹਾਂ ਅਤੇ ਜੋ ਮੇਰੀ ਪੁਜ਼ੀਸ਼ਨ ਹੈ ਉਹ ਮੈਂ ਉਨ੍ਹਾਂ ਨਾਲ ਗੱਲ ਕਰ ਲਵਾਂਗਾ ਤੁਸੀ ਇਸ ਵਿੱਚ ਕਿਉਂ ਆਏ ਹੋ।

ਮੇਰੇ ਲਈ ਮੇਰੀ ਸੈਲਫ ਰਿਸਪੈਕਟ ਪੂਰੀ ਜ਼ਿੰਦਗੀ ਭਰ ਜ਼ਰੂਰੀ ਰਹੀ ਹੈ

ਜੇਕਰ ਤੁਹਾਡੀ ਯਾਦਦਾਸ਼ਤ ਕਮਜ਼ੋਰ ਹੋ ਗਈ ਹੈ ਤਾਂ ਮੈਂ ਤੁਹਾਨੂੰ ਯਾਦ ਦਿਵਾ ਦਿੰਦਾ ਹਾਂ ਕਿ ਤੁਸੀ ਕਿਸ ਤਰ੍ਹਾਂ ਨਾਲ ਮੇਰੇ ਤੋਂ ਆਪਣੇ ਕੰਮ ਨਿਕਲਵਾਉਣਾ ਚਾਹੁੰਦੇ ਸੀ। ਕੈਪਟਨ ਅਮਰਿੰਦਰ ਸਿੰਘ ਦੀ ਪੁਜ਼ੀਸ਼ਨ ਨੂੰ ਵੇਖਦੇ ਹੋਏ ਅਤੇ ਮੈਂ ਹਮੇਸ਼ਾ ਇਨਕਾਰ ਕੀਤਾ ਅਤੇ ਇਸ ਬਾਰੇ ਕੈਪਟਨ ਅਮਰਿੰਦਰ ਸਿੰਘ ਨੂੰ ਲਿਖਿਆ ਵੀ। ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਸਾਨੂੰ ਫੋਨ ਕੀਤਾ ਅਤੇ ਕਿਹਾ ਕਿ ਉਹ ਡਿਨਰ 'ਤੇ ਸਾਡੇ ਇੱਥੇ ਆਉਣਾ ਚਾਹੁੰਦੇ ਹਨ ਨਾਲ ਹੀ ਉਨ੍ਹਾਂ ਨੇ ਇਸ ਚੀਜ਼ ਦਾ ਦਬਾਅ ਵੀ ਪਾਇਆ ਕਿ ਅਰੂਸਾ ਵੀ ਨਾਲ ਆਵੇਗੀ ਅਤੇ ਸਾਡੇ ਬਸ ਉਸ ਵੇਲੇ ਇਹੀ ਆਪਸ਼ਨ ਸੀ ਕਿ ਅਸੀ ਤੁਹਾਨੂੰ ਆਪਣੇ ਘਰ ਵੈਲਕਮ ਕਰੀਏ। ਤੁਸੀਂ ਇਹ ਕਿਵੇਂ ਕਿਹਾ ਕਿ ਮੈਂ ਡੀਜੀਪੀ ਅਹੁਦੇ ਲਈ ਤੁਹਾਨੂੰ ਕਹਾਂਗਾ ਜਦੋਂ ਕਿ ਮੇਰੇ ਲਈ ਮੇਰੀ ਸੈਲਫ ਰਿਸਪੈਕਟ ਪੂਰੀ ਜ਼ਿੰਦਗੀ ਭਰ ਜ਼ਰੂਰੀ ਰਹੀ ਹੈ। ਮੁਹੰਮਦ ਮੁਸਤਫਾ ਨੇ ਸਾਬਕਾ ਡੀਜੀਪੀ ਦਿਨਕਰ ਗੁਪਤਾ ਅਤੇ ਸਾਬਕਾ ਚੀਫ ਸੈਕ੍ਰੇਟਰੀ ਵਿਨੀ ਮਹਾਜਨ ਨੂੰ ਵੀ ਲਪੇਟੇ ਵਿੱਚ ਲਿਆ ਅਤੇ ਕਿਹਾ ਕਿ ਮੈਂ ਉਨ੍ਹਾਂ ਲੋਕਾਂ ਦੀ ਤਰ੍ਹਾਂ ਬੇਸ਼ਰਮ ਨਹੀਂ ਹਾਂ ਜੋ ਤੁਹਾਡੇ ਖੱਬੇ-ਸੱਜੇ ਬੈਠਕੇ ਵ੍ਹਾਟਸਐਪ 'ਤੇ ਡੀਪੀ ਲਗਾਉਂਦੇ ਰਹਿਣ।

ਮੈਨੂੰ ਨਾ ਮਜਬੂਰ ਕਰੋ ਕਿ ਮੈਂ ਸੈਂਟਰਲ ਕੈਰੇਕਟਰ ਪੰਜਾਬ ਕੈਡਰ ਦੇ ਲੋਕਾਂ ਨੂੰ ਐਕਸਪੋਜ਼ ਕਰਾਂ

ਦਿਨਕਰ ਅਤੇ ਵਿਨੀ ਮਹਾਜਨ ਦੀਆਂ ਇਹ ਤਸਵੀਰਾਂ ਸਾਫ਼ ਦਿਖ ਗਈਆਂ ਸਨ ਕਿ ਕਿਵੇਂ ਪੁਲਿਸ ਅਤੇ ਬਿਊਰੋਕਰੇਸੀ ਦੀ ਅਪ੍ਰੋਚ ਤੁਹਾਡੇ ਜ਼ਰੀਏ ਹੁੰਦੀ ਰਹੀ ਅਤੇ ਅਪਾਇੰਟਮੈਂਟ ਵੀ ਇਸੇ ਤਰ੍ਹਾਂ ਨਾਲ ਦਿੱਤੀ ਗਈ। ਬਿਹਤਰ ਹੈ ਤੁਸੀਂ ਆਪਣਾ ਮੂੰਹ ਬੰਦ ਰੱਖੋ ਤਾਂ ਜੋ ਲੋਕਾਂ ਸਾਹਮਣੇ ਕਈ ਚੀਜ਼ਾਂ ਸਾਹਮਣੇ ਨਾ ਆਵੇ ਤਾਂ ਹੀ ਬਿਹਤਰ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਪਬਲਿਕ ਸਾਹਮਣੇ ਕੁੱਝ ਗਲ੍ਹਾਂ ਸਾਹਮਣੇ ਆ ਗਈਆਂ ਤਾਂ ਕਈ ਰਾਸ਼ਟਰਵਾਦੀ ਇੰਜ ਅਤੇ ਦੇਸ਼ਭਗਤੀ ਨੂੰ ਭਾਰਤ ਵਿੱਚ ਧੱਕਾ ਪਹੁੰਚੂ ਅਤੇ ਤੁਸੀ ਇੱਕ ਪਲ ਲਈ ਵੀ ਇਹ ਨਾ ਭੁੱਲੋ ਕਿ ਭਾਰਤੀ ਕਾਨੂੰਨ ਦੇ ਹੱਥ ਬਹੁਤ ਲੰਬੇ ਅਤੇ ਮਜ਼ਬੂਤ ਹੈ ਕਿਸੇ ਨੂੰ ਵੀ ਫੜਨ ਵਿੱਚ ਉਨ੍ਹਾਂਨੇ ਅਰੂਸਾ ਆਲਮ ਨੂੰ ਇਹ ਵੀ ਨਸੀਹਤ ਦਿੱਤੀ ਕਿ ਉਹ ਰਾਜ ਦੇ ਕਾਂਗਰਸ ਅਫੇਅਰ ਤੋਂ ਦੂਰ ਰਹੇ ਪਹਿਲਾਂ ਹੀ ਕਾਂਗਰਸ ਦਾ ਡਰ ਬਹੁਤ ਹੀ ਕੌੜੀ ਯਾਦਾਂ ਤੁਹਾਡੇ ਸਮੇਂ ਤੇ ਰਹੀ ਹੈ ਜਿਸਦੀ ਵਜ੍ਹਾ ਨਾਲ 2007 ਅਤੇ 2012 ਵਿੱਚ ਹਾਰ ਦਾ ਸਾਮਣਾ ਕਾਂਗਰਸ ਨੂੰ ਕਰਨਾ ਪਿਆ ਹੈ ਕਿਉਂਕਿ ਤੁਹਾਡੇ ਆਫਟਨ ਅਮਰਿੰਦਰ ਸਿੰਘ ਦੇ ਨਾਲ ਰਹੀ ਹੈ।ਉਨ੍ਹਾਂ ਨੇ ਇਹ ਵੀ ਲਿਖਿਆ ਕਿ ਇਹ ਯਾਦ ਰੱਖੋ ਕਿ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਸਿਰਫ ਰਾਜਨੀਤਕ ਨੋਕ ਝੋਂਕ ਜਾਰੀ ਰਹੇਗੀ ਬਾਕੀ ਸਾਰੇ ਮਸਲੇ ਉਨ੍ਹਾਂ ਖਿਲਾਫ ਬੰਦ ਕਰ ਚੁੱਕਿਆ ਹਾਂ ਅਤੇ ਤੁਹਾਡੇ ਲਈ ਮੇਰਾ ਅਜਿਹਾ ਕੋਈ ਇਰਾਦਾ ਨਹੀਂ ਹੈ। ਇਸ ਲਈ ਮੈਨੂੰ ਨਾ ਮਜਬੂਰ ਕਰੋ ਕਿ ਮੈਂ ਸੈਂਟਰਲ ਕੈਰੇਕਟਰ ਪੰਜਾਬ ਕੈਡਰ ਦੇ ਲੋਕਾਂ ਨੂੰ ਐਕਸਪੋਜ਼ ਕਰਾਂ ਜਿਹੜੇ ਮੁਸਤਫਾ ਆਪਰੇਸ਼ਨ ਨੂੰ ਅੰਜਾਮ ਦੇਣਾ ਚਾਹੁੰਦੇ ਸਨ।

ਇਹ ਵੀ ਪੜ੍ਹੋ-ਚੰਨੀ ਨੇ ਜਲੰਧਰ ਫੇਰੀ ਦੌਰਾਨ, ਸ੍ਰੀ ਦੇਵੀ ਤਲਾਬ ਮੰਦਿਰ ਕਰਤਾ ਵੱਡਾ ਐਲਾਨ

Last Updated :Oct 31, 2021, 4:33 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.