ETV Bharat / city

ਮੈਂ ਦਿੱਲੀ ਮਾਡਲ ਦੀ ਅਸਲੀਅਤ ਦਿਖਾਉਣ ਲਈ ਪੰਜਾਬ ਆਇਆ ਹਾਂ: ਮਨੋਜ ਤਿਵਾਰੀ

author img

By

Published : Jan 26, 2022, 4:18 PM IST

ਭਾਜਪਾ ਦੇ ਸੰਸਦ ਮੈਂਬਰ ਮਨੋਜ ਤਿਵਾਰੀ ਨੇ ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੇਜਰੀਵਾਲ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮੈਂ ਦਿੱਲੀ ਮਾਡਲ ਦੀ ਅਸਲੀਅਤ ਦਿਖਾਉਣ ਲਈ ਪੰਜਾਬ ਆਇਆ ਹਾਂ ਅਤੇ ਦੱਸਣਾ ਚਾਹੁੰਦਾ ਹਾਂ ਕਿ ਕਿਵੇਂ ਉਹ ਪੰਜਾਬ ਵਿੱਚ ਜੋ ਵਾਅਦੇ ਕਰ ਰਹੇ ਹਨ, ਉਹ ਵੀ ਦਿੱਲੀ ਵਾਸੀਆਂ ਨਾਲ ਕੀਤੇ ਗਏ ਸਨ ਪਰ ਉਨ੍ਹਾਂ ਵਿੱਚੋਂ ਉਨ੍ਹਾਂ ਨੇ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ।

ਮੈਂ ਦਿੱਲੀ ਮਾਡਲ ਦੀ ਅਸਲੀਅਤ ਦਿਖਾਉਣ ਲਈ ਪੰਜਾਬ ਆਇਆ ਹਾਂ
ਮੈਂ ਦਿੱਲੀ ਮਾਡਲ ਦੀ ਅਸਲੀਅਤ ਦਿਖਾਉਣ ਲਈ ਪੰਜਾਬ ਆਇਆ ਹਾਂ

ਚੰਡੀਗੜ੍ਹ: ਭਾਜਪਾ ਦੇ ਸੰਸਦ ਮੈਂਬਰ ਮਨੋਜ ਤਿਵਾਰੀ ਨੇ ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੇਜਰੀਵਾਲ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਦਿੱਲੀ ਮਾਡਲ ਦੀ ਗੱਲ ਕਰਦੇ ਹਨ ਪਰ ਮੈਂ ਦਿੱਲੀ ਮਾਡਲ ਦੀ ਅਸਲੀਅਤ ਦਿਖਾਉਣ ਲਈ ਪੰਜਾਬ ਆਇਆ ਹਾਂ ਅਤੇ ਦੱਸਣਾ ਚਾਹੁੰਦਾ ਹਾਂ ਕਿ ਕਿਵੇਂ ਉਹ ਪੰਜਾਬ ਵਿੱਚ ਜੋ ਵਾਅਦੇ ਕਰ ਰਹੇ ਹਨ, ਉਹ ਵੀ ਦਿੱਲੀ ਵਾਸੀਆਂ ਨਾਲ ਕੀਤੇ ਗਏ ਸਨ ਪਰ ਉਨ੍ਹਾਂ ਵਿੱਚੋਂ ਉਨ੍ਹਾਂ ਨੇ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ।

ਭਾਜਪਾ ਦੇ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਕਿਹਾ ਕਿ ਕੇਜਰੀਵਾਲ ਨਸ਼ੇ ਦੀ ਗੱਲ ਕਰਦੇ ਹਨ ਅਤੇ ਕਹਿੰਦੇ ਹਨ ਕਿ ਪੰਜਾਬ 'ਚ ਨਸ਼ੇ 'ਤੇ ਲਗਾਮ ਲਾਈ ਜਾਵੇਗੀ ਪਰ ਦਿੱਲੀ 'ਚ ਉਨ੍ਹਾਂ ਨੇ ਸ਼ਰਾਬ ਦੇ 4000 ਨਵੇਂ ਠੇਕੇ ਖੋਲੇ ਹਨ ਅਤੇ ਉਹ ਵੀ ਮੰਦਰਾਂ ਦੇ ਸਾਹਮਣੇ, ਸਕੂਲਾਂ ਦੇ ਸਾਹਮਣੇ, ਗੁਰਦੁਆਰਿਆਂ ਦੇ ਸਾਹਮਣੇ, ਤਾਂ ਇਹ ਕਿਸ ਆਧਾਰ 'ਤੇ ਕਹਿ ਰਿਹਾ ਹੈ ਕਿ ਪੰਜਾਬ ਵਿੱਚ ਨਸ਼ੇ ਦੀ ਲਗਾਮ ਕਸੀ ਜਾਵੇਗੀ। ਦਿੱਲੀ ਦੇ ਪ੍ਰਦੂਸ਼ਣ ਵਿੱਚ ਕਿਸਦਾ ਯੋਗਦਾਨ ਨੰਬਰ ਇੱਕ ਹੈ ਉਹ ਵੀ ਇਨ੍ਹਾਂ ਦੀ ਹੀ ਦੇਣ ਹੈ। ਹੋਰ ਵੀ ਕਈ ਅਜਿਹੇ ਕਈ ਵਾਅਦੇ ਹਨ ਜੋ ਇਨ੍ਹਾਂ ਨੇ ਪੂਰੇ ਨਹੀਂ ਕੀਤੇ।

ਮੈਂ ਦਿੱਲੀ ਮਾਡਲ ਦੀ ਅਸਲੀਅਤ ਦਿਖਾਉਣ ਲਈ ਪੰਜਾਬ ਆਇਆ ਹਾਂ

ਭਾਜਪਾ ਦੇ ਸਾਬਕਾ ਪ੍ਰਧਾਨ ਮੁਹੰਮਦ ਮੁਸਤਫਾ ਦੀ ਵਾਇਰਲ ਹੋਈ ਵੀਡੀਓ ਅਤੇ ਵੋਟਾਂ ਦੇ ਧਰੁਵੀਕਰਨ 'ਤੇ ਮਨੋਜ ਤਿਵਾਰੀ ਨੇ ਕਿਹਾ ਕਿ ਉਸ ਵੀਡੀਓ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਉਹ ਕਿਵੇਂ ਹਿੰਦੂਆਂ ਅਤੇ ਮੁਸਲਮਾਨਾਂ ਦੀ ਗੱਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਚਾਹੇ ਜਿੰਨੀ ਮਰਜ਼ੀ ਕੋਸ਼ਿਸ਼ ਕਰੇ ਪਰ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਨਹੀਂ ਹਿਲਾ ਸਕਦੀ।

ਮਨੋਜ ਤਿਵਾੜੀ ਨੇ ਕਿਹਾ ਕਿ ਦੁਨੀਆਂ ਵਿੱਚ ਸਭ ਤੋਂ ਗੰਦੀ ਨਦੀ ਜੋ 27 ਕਿਲੋਮੀਟਰ ਦੀ ਹੈ ਉਹ ਗੰਗਾ ਨਦੀ ਹੈ, ਇਹ ਵੀ ਦਿੱਲੀ ਵਿੱਚ ਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਦੁਨੀਆਂ ਵਿੱਚ ਸਭ ਤੋਂ ਜ਼ਿਆਦਾ ਪ੍ਰਦੂਸ਼ਣ ਦਿੱਲੀ ਵਿੱਚ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਦੌਰਾਨ ਉਹ ਡਿਪਾਰਟਮੈਂਟ 62 ਹਜ਼ਾਰ ਕਰੋੜ ਦੇ ਕਰਜੇ ਵਿੱਚ ਡੁੱਬਿਆ ਹੋਇਆ ਹੈ, ਜੋ 600 ਕਰੋੜ ਦੇ ਫ਼ਾਇਦੇ ਵਿੱਚ ਹੁੰਦਾ ਸੀ।

ਇਹ ਵੀ ਪੜ੍ਹੋ: ਸਾਹਨੇਵਾਲ ਤੋਂ ਟਿਕਟ ਨਾ ਮਿਲਣ ’ਤੇ ਭੜਕੀ ਸਤਵਿੰਦਰ ਬਿੱਟੀ, ਕਹੀਆਂ ਵੱਡੀਆਂ ਗੱਲਾਂ

ETV Bharat Logo

Copyright © 2024 Ushodaya Enterprises Pvt. Ltd., All Rights Reserved.