ETV Bharat / state

ਸਾਹਨੇਵਾਲ ਤੋਂ ਟਿਕਟ ਨਾ ਮਿਲਣ ’ਤੇ ਭੜਕੀ ਸਤਵਿੰਦਰ ਬਿੱਟੀ, ਕਹੀਆਂ ਵੱਡੀਆਂ ਗੱਲਾਂ

author img

By

Published : Jan 26, 2022, 2:20 PM IST

ਸਾਹਨੇਵਾਲ ਤੋਂ ਕਾਂਗਰਸ ਨੇ ਰਾਜਿੰਦਰ ਭੱਠਲ ਦੇ ਜਵਾਈ ਨੂੰ ਟਿਕਟ ਦਿੱਤੀ ਹੈ, ਜਿਸ 'ਤੇ ਸਤਵਿੰਦਰ ਬਿੱਟੀ ਨੇ ਕਿਹਾ ਕਿ ਸਾਹਨੇਵਾਲ ਦੀ ਟਿਕਟ ਸਿਆਸਤ ਤੇ ਪਰਿਵਾਰਵਾਦ ਦੀ ਭੇਂਟ ਚੜ੍ਹੀ ਹੈ।

ਸਾਹਨੇਵਾਲ ਦੀ ਟਿਕਟ ਸਿਆਸਤ ਤੇ ਪਰਿਵਾਰਵਾਦ ਦੀ ਚੜ੍ਹੀ ਭੇਂਟ
ਸਾਹਨੇਵਾਲ ਦੀ ਟਿਕਟ ਸਿਆਸਤ ਤੇ ਪਰਿਵਾਰਵਾਦ ਦੀ ਚੜ੍ਹੀ ਭੇਂਟ

ਲੁਧਿਆਣਾ: ਸਾਹਨੇਵਾਲ ਹਲਕੇ ਤੋਂ ਕਾਂਗਰਸ ਦੀ ਇੰਚਾਰਜ ਰਹੀ ਸਤਵਿੰਦਰ ਬਿੱਟੀ ਨੂੰ ਇਸ ਵਾਰ ਕਾਂਗਰਸ ਨੇ ਟਿਕਟ ਨਾ ਦੇ ਕੇ ਰਜਿੰਦਰ ਕੌਰ ਭੱਠਲ ਦੇ ਜਵਾਈ ਵਿਕਰਮ ਬਾਜਵਾ ਨੂੰ ਟਿਕਟ ਦਿੱਤੀ ਹੈ। ਜਿਸ ਨੂੰ ਲੈ ਕੇ ਸਤਵਿੰਦਰ ਬਿੱਟੀ ਨੇ ਆਪਣਾ ਮਲਾਲ ਜਤਾਇਆ ਹੈ, ਉਨ੍ਹਾਂ ਕਿਹਾ ਕਿ ਉਹ ਪਰਿਵਾਰਵਾਦ ਅਤੇ ਸਿਆਸਤ ਦੀ ਭੇਂਟ ਚੜ੍ਹੀ ਹੈ, ਲੰਮੇ ਸਮੇਂ ਤੋਂ ਉਹ ਕਾਂਗਰਸ ਪਾਰਟੀ ਦੀ ਸੇਵਾ ਕਰ ਰਹੀ ਸੀ। ਉਨ੍ਹਾਂ ਕਿਹਾ ਕਿ ਪਰ ਜੋ ਹਾਈ ਕਮਾਨ ਨੇ ਫ਼ੈਸਲਾ ਲਿਆ, ਉਹ ਉਨ੍ਹਾਂ ਦੇ ਖ਼ਿਲਾਫ਼ ਨਹੀਂ ਸਗੋਂ ਧੀਆਂ ਦੇ ਖ਼ਿਲਾਫ਼ ਹੈ।

ਸਤਵਿੰਦਰ ਬਿੱਟੀ ਨੇ ਵੀ ਕਿਹਾ ਕਿ ਇਕ ਪਾਸੇ ਤਾਂ ਕਾਂਗਰਸ ਪਾਰਟੀ ਵੱਡੀ ਵੱਡੀ ਗੱਲਾਂ ਕਰਦੀ ਹੈ, ਪ੍ਰਿਯੰਕਾ ਗਾਂਧੀ ਨੇ ਵੀ ਯੂਪੀ ਦੇ ਵਿੱਚ ਮਹਿਲਾਵਾਂ ਨੂੰ ਵੱਧ ਤੋਂ ਵੱਧ ਟਿਕਟਾਂ ਦੇਣ ਦੀ ਗੱਲ ਆਖੀ ਸੀ। ਪਰ ਲੁਧਿਆਣਾ ਵਿੱਚ ਹੀ ਇਕ ਵੀ ਮਹਿਲਾ ਉਮੀਦਵਾਰ ਨੂੰ ਕਾਂਗਰਸ ਨੇ ਟਿਕਟ ਨਹੀਂ ਦਿੱਤੀ। ਸਤਵਿੰਦਰ ਬਿੱਟੀ ਨੇ ਕਿਹਾ ਕਿ ਉਹ ਟਿਕਟ ਦੀ ਮਜ਼ਬੂਤ ਦਾਅਵੇਦਾਰ ਸੀ ਅਤੇ ਇਸ ਵਾਰ ਕਾਂਗਰਸ ਨੂੰ ਵੀ ਪਤਾ ਸੀ ਕਿ ਉਹ ਸ਼ਰਨਜੀਤ ਢਿੱਲੋਂ ਨੂੰ ਮਾਤ ਦੇ ਦੇਣਗੇ। ਪਰ ਪਿਛਲੇ ਦੋ ਦਹਾਕਿਆਂ ਤੋਂ ਇੱਥੇ ਅਕਾਲੀ ਦਲ ਵਿਧਾਇਕ ਇਥੋਂ ਬਣਦੇ ਆ ਰਹੇ ਹਨ ਅਤੇ ਇਸ ਸੀਟ ਨੂੰ ਅਕਾਲੀ ਦਲ ਤੋਂ ਮੁਕਤ ਕਰਵਾਉਣਾ ਸੀ। ਪਰ ਗੁਰਦੇਵ ਸੀ ਸਿਆਸਤ ਕਿੱਥੇ ਕੀ ਸੋਚਦੀ ਹੈ, ਉਹ ਇਸ ਬਾਰੇ ਦੱਸ ਨਹੀਂ ਸਕਦੇ।

ਸਾਹਨੇਵਾਲ ਦੀ ਟਿਕਟ ਸਿਆਸਤ ਤੇ ਪਰਿਵਾਰਵਾਦ ਦੀ ਚੜ੍ਹੀ ਭੇਂਟ

ਸਤਵਿੰਦਰ ਬਿੱਟੀ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਲੋਕਾਂ ਦੀ ਸੇਵਾ ਕੀਤੀ ਹੈ, ਲੋਕਾਂ ਦੇ ਨਾਲ ਵਿਚਰਦੇ ਰਹੇ ਹਨ। ਹਾਲਾਂਕਿ ਜਦੋਂ ਉਨ੍ਹਾਂ ਨੂੰ ਕਿਸੇ ਹੋਰ ਪਾਰਟੀ ਤੋਂ ਚੋਣ ਲੜਨ ਜਾਂ ਆਜ਼ਾਦ ਚੋਣ ਲੜਨ ਬਾਰੇ ਸਵਾਲ ਕੀਤਾ ਗਿਆ। ਉਨ੍ਹਾਂ ਨੇ ਕਿਹਾ ਇਸ ਸਬੰਧੀ ਫ਼ਿਲਹਾਲ ਉਨ੍ਹਾਂ ਨੇ ਕੋਈ ਫ਼ੈਸਲਾ ਨਹੀਂ ਕੀਤਾ, ਪਰ ਹੁਣ ਸਿਆਸਤ ਕੀ ਕੁੱਝ ਕਰਵਾਉਂਦੀ ਹੈ, ਉਹ ਭਵਿੱਖ ਦੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਇਕ ਮਹਿਲਾ ਨੂੰ ਟਿਕਟ ਮਿਲਣਾ ਬੇਹੱਦ ਜ਼ਰੂਰੀ ਸੀ, ਕਿਉਂਕਿ ਮਹਿਲਾਵਾਂ ਦੀ ਆਪਣੀ ਸਮੱਸਿਆਵਾਂ ਹੁੰਦੀਆਂ ਹਨ, ਪਰ ਕਾਂਗਰਸ ਨੇ ਇਹ ਹੱਕ ਸਤਵਿੰਦਰ ਬਿੱਟੀ ਦਾ ਨਹੀਂ ਸਗੋਂ ਮਹਿਲਾਵਾਂ ਦਾ ਮਾਰਿਆ ਹੈ।

ਇਹ ਵੀ ਪੜੋ: ਜੇਕਰ ਮੇਰੇ ਭਰਾ ਮਜੀਠੀਆ ਨੇ ਚਿੱਟੇ ਦਾ ਵਪਾਰ ਕੀਤਾ ਹੋਵੇ ਤਾਂ ਉਸ ਦਾ ਕੱਖ਼ ਨਾ ਰਹੇ: ਹਰਸਿਮਰਤ ਬਾਦਲ

ETV Bharat Logo

Copyright © 2024 Ushodaya Enterprises Pvt. Ltd., All Rights Reserved.