LIVE UPDATES : ਕੈਪਟਨ ਦੀ ਸੁਰੱਖਿਆ 'ਚ ਤਾਇਨਾਤ ਸਰੁੱਖਿਆ ਬਲਾਂ ਦੀ ਗਿਣਤੀ ਘਟੀ

author img

By

Published : Sep 20, 2021, 8:26 AM IST

Updated : Sep 20, 2021, 4:42 PM IST

Live Update: ਚਰਨਜੀਤ ਸਿੰਘ ਚੰਨੀ ਸੀਐੱਮ, ਸੁਖਜਿੰਦਰ ਸਿੰਘ ਰੰਧਾਵਾ ਤੇ ਓਪੀ ਸੋਨੀ ਡਿਪਟੀ ਸੀਐੱਮ

16:15 September 20

8 ਵਜੇ ਹੋਵੇਗੀ ਕੈਬਨਿਟ ਦੀ ਅਹਿਮ ਮੀਟਿੰਗ

8 ਵਜੇ ਹੋਵੇਗੀ ਕੈਬਨਿਟ ਦੀ ਅਹਿਮ ਮੀਟਿੰਗ

15:09 September 20

ਪੰਜਾਬ ਸਕੱਤਰ ਵਿੱਚ ਮੁੱਖ ਮੰਤਰੀ ਅਤੇ ਦੋ ਮੁੱਖ ਮੰਤਰੀ ਕਰਨਗੇ ਬੈਠਕ

ਪੰਜਾਬ ਸਕੱਤਰ ਵਿੱਚ ਮੁੱਖ ਮੰਤਰੀ ਅਤੇ ਦੋ ਮੁੱਖ ਮੰਤਰੀ ਕਰਨਗੇ ਬੈਠਕ

14:13 September 20

ਅੱਜ ਨਹੀਂ ਹੋਵੇਗੀ ਚਰਨਜੀਤ ਸਿੰਘ ਚੰਨੀ ਦੀ ਕੈਪਟਨ ਨਾਲ ਮੁਲਾਕਾਤ

ਅੱਜ ਨਹੀਂ ਹੋਵੇਗੀ ਚਰਨਜੀਤ ਸਿੰਘ ਚੰਨੀ ਦੀ ਕੈਪਟਨ ਨਾਲ ਮੁਲਾਕਾਤ

13:46 September 20

ਰੇਤ ਮਾਫੀਆ ਤੇ ਅੱਜ ਹੀ ਫ਼ੈਸਲਾ, ' ਮੈਂ ਹਾਂ ''ਆਮ ਆਦਮੀ', ਸਾਰੇ ਮੁਲਾਜ਼ਮ ਹੜਤਾਲ ਖ਼ਤਮ ਕਰਨ: CM ਚੰਨੀ

CMO 'ਚ ਫੇਰ ਬਦਲ, ਹੁਸਨ ਲਾਲ ਪ੍ਰਿੰਸੀਪਲ ਸੈਕਟਰੀ ਬਣਾਏ ਗਏ,  

ਰਾਹੁਲ ਤਿਵਾੜੀ ਬਣੇ ਪਰਸਨਲ ਸ਼ਪੈਸਲ ਸੈਕਟਰੀ

13:36 September 20

ਪਾਰਟੀ ਦੀ IDEOLOGY ਨੂੰ ਵੇਖ ਕੇ ਸਰਕਾਰ ਚੱਲੇਗੀ

ਪੰਜਾਬ 'ਚ ਏਕਤਾ ਅਖੰਡਤਾ ਆਪਸੀ ਭਾਈਚਾਰਾ ਵਧੇਗਾ
ਵਿਰੋਧੀਆਂ ਨੂੰ ਮੂੰਹ ਤੋੜ ਜਵਾਬ: ਸਾਡੀ ਮੁੱਠੀ ਨੂੰ ਖੋਲ ਕੇ ਕੋਈ ਅਲੱਗ ਨਹੀਂ ਕਰ ਸਕਦਾ 

13:24 September 20

ਜਾਂ ਮੈਂ ਰਹਾਂਗਾ ਜਾਂ ਮਾਫੀਆ: ਚੰਨੀ


ਕਰਮਚਾਰੀਆਂ ਨੂੰ ਕਿਹਾ ਮੈਂ ਇੱਕ ਇੱਕ ਮਸਲੇ ਦਾ ਹੱਲ ਕਰਾਂਗਾ
ਕਰਮਚਾਰੀਆਂ ਨੂੰ ਕਿਹਾ ''ਸਾਰੀਆਂ ਹੜਤਾਲਾਂ ਬੰਦ ਕਰਕੇ ਆਪਣੇ ਕੰਮ ਤੇ ਆ ਜਾਓ''

ਡਿਪਟੀ CM ਓ.ਪੀ. ਸੋਨੀ ਦੀ ਤਰੀਫ਼ 'ਚ ਕਿਹਾ ਇਨ੍ਹਾਂ ਦਾ ਆਪਣਾ ਮੁਕਾਮ

13:21 September 20

ਪੰਜਾਬ ਦੇ ਕਿਸਾਨ ਨੂੰ ਕਮਜ਼ੋਰ ਨਹੀਂ ਹੋਣ ਦਿਆਂਗੇ

ਅੱਸੀ ਬਿਨਾ ਕਿਸੇ ਵੱਲ-ਛੱਲ ਦੇ ਪੰਜਾਬ ਦੇ ਨਾਲ ਹਾਂ

ਰੇਤ ਮਾਫ਼ੀਆ ਨੂੰ ਲੈਕੇ ਅੱਜ ਹੀ ਫੈਸਲਾ ਕਰ ਦੇਵਾਂਗੇ

ਗਰੀਬਾਂ ਦਾ ਬਿੱਲ ਅੱਜ ਹੀ ਮਾਫ਼ ਕਰਾਂਗੇ

ਜਿਸਦਾ ਕਨੈਕਸ਼ਨ ਜੇ ਕੱਟਿਆ ਗਿਆ ਤਾ ਉਸਦਾ ਬਿੱਲ ਮਾਫ਼ ਕਰ ਕੇ ਕਨੈਕਸ਼ਨ ਲੱਗੇਗਾ

ਪਾਣੀ ਮਾਫ਼, ਬਿਜਲੀ ਦੀ ਗੱਲ ਹੋ ਚੁੱਕੀ, ਇਹ ਆਮ ਆਦਮੀ ਦੀ ਸਰਕਾਰ

ਆਮ ਆਦਮੀ ਦੀ ਗੱਲ ਕਰਨੀ ਸੌਖੀ ਪਾਰ ਸਾਡੀ ਸਰਕਾਰ ਆਮ ਆਦਮੀ ਦੀ

ਕੈਪਟਨ ਅਮਰਿੰਦਰ ਜੀ ਨੇ ਬਹੁਤ ਚੰਗਾ ਕੰਮ ਕੀਤਾ 

ਜੋ ਕੰਮ ਰਹਿ ਗਿਆ ਉਹ ਅਸੀਂ ਪੂਰਾ ਕਰਾਂਗੇ

13:20 September 20

ਪੰਜਾਬ ਦੀ ਖੇਤੀਬਾੜੀ 'ਤੇ ਜੇਕਰ ਆਂਚ ਆਏਗੀ ਤਾਂ ਆਪਣਾ ਗੱਲ ਵੱਢ ਕੇ ਦੇ ਦੇਵਾਂਗਾ

ਕਾਲੇ ਕਾਨੂੰਨ ਵਾਪਸ ਲੈਣ ਵਾਸਤੇ ਮੈਂ ਕੇਂਦਰ ਸਰਕਾਰ ਨੂੰ ਅਪੀਲ ਕਰਦਾ
ਕਿਸਾਨੀ ਡੁੱਬੇਗੀ ਤਾ ਪੰਜਾਬ ਤੇ ਦੇਸ਼ ਡੁੱਬ ਜਾਏਗਾ

13:13 September 20

ਆਮ ਆਦਮੀ ਪਾਰਟੀ 'ਤੇ ਸਾਧਿਆ ਨਿਸ਼ਾਨਾ, ਕਿਹਾ ਮੈਂ ਹਾਂ ''ਆਮ ਆਦਮੀ''

ਚਰਨਜੀਤ ਸਿੰਘ ਚੰਨੀ ਬੋਲੇ: 

ਮੈਂ ਭਾਵੁਕ ਹੋ ਗਿਆ ਮੇਰੇ ਤੋਂ ਕੋਈ ਗ਼ਲਤੀ ਹੋ ਗਈ ਤਾਂ ਮਾਫ਼ੀ ਚਾਹੁੰਦਾ
ਚਮਕੌਰ ਸਾਹਬ ਦੀ ਧਰਤੀ ਦੀ ਕਿਰਪਾ ਹੈ
ਮੈਨੂੰ ਰਾਹੁਲ ਗਾਂਧੀ, ਕਾਂਗਰਸ ਪਾਰਟੀ ਨੇ ਸੇਵਾ ਦਾ ਮੌਕਾ ਦਿੱਤਾ
ਮੈਂ ਆਮ ਆਦਮੀ ਦਾ ਨੁਮਾਂਇੰਦਾ ਹਾਂ, ਮੈਂ ਅਮੀਰਾਂ ਦਾ ਨੁਮਾਂਇੰਦਾ ਨਹੀਂ
ਮਾਫ਼ੀਆ, ਰੇਤਾ ਵਾਲੇ ਮੈਨੂੰ ਨਾ ਮਿਲਣ, ਮੈਨੂੰ ਆਮ ਇਨਸਾਨ ਮਿਲਣ

13:12 September 20

ਮੁੱਖ ਮੰਤਰੀ ਭਾਵੁਕ ਹੋਏ

ਪਾਰਟੀ ਹਾਈਕਮਾਨ ਨੇ ਆਮ ਆਦਮੀ ਨੂੰ ਮੁੱਖ ਮੰਤਰੀ ਬਣਨ ਦਾ ਮੌਕਾ ਦਿੱਤਾ, ਇਹ ਬੋਲਦੇ ਹੋਏ ਮੁੱਖ ਮੰਤਰੀ ਭਾਵੁਕ ਹੋ ਗਏ।

ਰਾਹੁਲ ਗਾਂਧੀ ਇੱਕ ਕ੍ਰਾਂਤੀਕਾਰੀ ਵਿਅਕਤੀ ਹਨ, ਇੱਕ ਅਜਿਹਾ ਵਿਅਕਤੀ ਜੋ ਗਰੀਬਾਂ ਦੀ ਸਹਾਇਤਾ ਕਰਦਾ ਹੈ: ਚੰਨੀ

ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵੀ ਧੰਨਵਾਦ ਕਰਦਾ ਹਾਂ: ਚੰਨੀ

13:05 September 20

ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪ੍ਰੈਸ ਕਾਨਫਰੰਸ ਸ਼ੁਰੂ

ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪ੍ਰੈਸ ਕਾਨਫਰੰਸ ਸ਼ੁਰੂ।ਉਨ੍ਹਾਂ ਦੇ ਨਾਲ ਹਰੀਸ਼ ਰਾਵਤ, ਸੁਖਜਿੰਦਰ ਸਿੰਘ ਰੰਧਾਵਾ, ਨਵਜੋਤ ਸਿੰਘ ਸਿੱਧੂ, ਓਪੀ ਸੋਨੀ ਵੀ ਪ੍ਰੈਸ ਕਾਨਫਰੰਸ ਵਿੱਚ ਮੌਜੂਦ ਸਨ। ਰਜ਼ੀਆ ਸੁਲਤਾਨਾ ਵੀ ਪ੍ਰੈਸ ਕਾਨਫਰੰਸ ਵਿੱਚ ਮੌਜੂਦ ਹੈ। ਕੁਝ ਹੋਰ ਕਾਂਗਰਸੀ ਵਿਧਾਇਕ ਵੀ ਪ੍ਰੈਸ ਕਾਨਫਰੰਸ ਵਿੱਚ ਮੌਜੂਦ ਹਨ।

12:49 September 20

ਰਾਹੁਲ ਗਾਂਧੀ ਸ਼ਿਮਲਾ ਲਈ ਹੋ ਗਏ ਰਵਾਨਾ

ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਿਆ ਨਵਜੋਤ ਸਿੰਘ ਸਿੱਧੂ ਅਤੇ ਹਰੀਸ਼ ਰਾਵਤ ਵੀ ਮੌਜੂਦ ਸਨ।

ਚੰਨੀ ਦੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਣ ਮੌਕੇ ਦੋਵੇਂ ਉਪ ਮੁੱਖ ਮੰਤਰੀ ਵੀ ਮੌਜੂਦ ਸਨ।

ਜਾਣਕਾਰੀ ਅਨੁਸਾਰ ਰਾਹੁਲ ਗਾਂਧੀ ਸ਼ਿਮਲਾ ਲਈ ਰਵਾਨਾ ਹੋ ਗਏ ਹਨ। ਸੋਨੀਆ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ 'ਚ ਪਹਿਲਾਂ  ਤੋਂ ਹੀ ਮੌਜੂਦ ਹਨ। ਸੋਨੀਆ ਗਾਂਧੀ ਅੱਜ ਸਵੇਰੇ ਸ਼ਿਮਲਾ ਪਹੁੰਚੀ ਹੈ।

12:24 September 20

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚਰਨਜੀਤ ਸਿੰਘ ਚੰਨੀ ਨੂੰ ਦਿੱਤੀ ਵਧਾਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ‘ਤੇ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਕਿਹਾ, "ਪੰਜਾਬ ਦੇ ਲੋਕਾਂ ਦੀ ਬਿਹਤਰੀ ਲਈ ਪੰਜਾਬ ਸਰਕਾਰ ਦੇ ਨਾਲ ਕੰਮ ਕਰਨਾ ਜਾਰੀ ਰੱਖਾਂਗੇ।"

12:11 September 20

ਅਜੇ ਵੀਰ ਜਾਖੜ ਨੇ ਪੰਜਾਬ ਕਿਸਾਨ ਕਮਿਸ਼ਨ ਦੇ ਚੇਅਰਮੈਨ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ

ਸੁਨੀਲ ਜਾਖੜ ਦੇ ਭਤੀਜੇ ਅਜੇ ਵੀਰ ਜਾਖੜ ਨੇ ਪੰਜਾਬ ਕਿਸਾਨ ਕਮਿਸ਼ਨ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।

12:00 September 20

ਵੜਿੰਗ ਨੇ ਦਿੱਤੀਆਂ ਰੰਧਾਵਾ ਅਤੇ ਓਪੀ ਸੋਨੀ ਨੂੰ ਵਧਾਈਆਂ

ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੁਖਜਿੰਦਰ ਸਿੰਘ ਰੰਧਾਵਾ ਅਤੇ ਓਮਪ੍ਰਕਾਸ਼ ਸੋਨੀ ਨੂੰ ਪੰਜਾਬ ਦੇ ਡਿਪਟੀ ਸੀਐੱਮ ਬਣਨ ’ਤੇ ਵਧਾਈਆਂ ਦਿੱਤੀਆਂ ਹਨ। ਨਾਲ ਹੀ ਉਨ੍ਹਾਂ ਨੇ ਉਨ੍ਹਾਂ ਦੇ ਆਉਣ ਵਾਲੇ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ। 

11:37 September 20

ਸਾਬਕਾ ਸੀਐੱਮ ਦਾ ਨਵੇਂ ਸੀਐੱਮ ਨੂੰ ਲੰਚ ਦਾ ਸੱਦਾ- ਸੂਤਰ

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵੇਂ ਬਣੇ ਸੀਐੱਮ ਚਰਨਜੀਤ ਸਿੰਘ ਚੰਨੀ ਨੂੰ ਦੁਪਹਿਰ 1 ਵਜੇ ਸਿਸਵਾਂ ਫਾਰਮ ਹਾਉਸ ’ਤੇ ਲੰਚ ਦੇ ਲਈ ਸੱਦਾ ਦਿੱਤਾ ਹੈ। ਇਸ ਦੌਰਾਨ ਕੁਝ ਵਿਧਾਇਕ ਅਤੇ ਸਾਂਸਦ ਵੀ ਉਨ੍ਹਾਂ ਦੇ ਨਾਲ ਸਿਸਵਾਂ ਫਾਰਮ ਹਾਉਸ ਪਹੁੰਚ ਸਕਦੇ ਹਨ। 

11:32 September 20

ਚਰਨਜੀਤ ਸਿੰਘ ਚੰਨੀ ਸੀਐੱਮ, ਸੁਖਜਿੰਦਰ ਸਿੰਘ ਰੰਧਾਵਾ ਤੇ ਓਪੀ ਸੋਨੀ ਡਿਪਟੀ ਸੀਐੱਮ

ਸੀਐੱਮ ਅਹੁਦੇ ਦੇ ਲਈ ਚਰਨਜੀਤ ਸਿੰਘ ਚੰਨੀ ਨੇ ਸਹੁੰ ਚੁੱਕ ਲਈ ਹੈ। ਉੱਥੇ ਹੀ ਦੂਜੇ ਪਾਸੇ ਸੁਖਜਿੰਦਰ ਸਿੰਘ ਰੰਧਾਵਾ ਅਤੇ ਓਪੀ ਸੋਨੀ ਨੇ ਡਿਪਟੀ ਸੀਐੱਮ ਦੇ ਅਹੁਦੇ ਦੇ ਲਈ ਸਹੁੰ ਚੁੱਕ ਲਈ ਹੈ। 

11:24 September 20

ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਚੁੱਕੀ ਸਹੁੰ

ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਦੇ ਅਹੁਦੇ ਦੇ ਲਈ ਸਹੁੰ ਚੁੱਕ ਲਈ ਹੈ। ਇਸਦੇ ਨਾਲ ਹੀ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣ ਗਏ ਹਨ। 

11:10 September 20

12 ਵਜੇ ਰਾਹੁਲ ਗਾਂਧੀ ਨਵੇਂ ਮੁੱਖ ਮੰਤਰੀ ਨਾਲ ਕਰਨਗੇ ਪ੍ਰੈਸ ਕਾਨਫਰੰਸ- ਸੂਤਰ

ਸੂਤਰਾਂ ਮੁਤਾਬਿਕ ਕਾਂਗਰਸੀ ਆਗੂ ਰਾਹੁਲ ਗਾਂਧੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ ਪ੍ਰੈਸ ਕਾਨਫਰੰਸ ਕਰ ਸਕਦੇ ਹਨ। ਜਾਣਕਾਰੀ ਮੁਤਾਬਿਕ ਰਾਹੁਲ ਗਾਂਧੀ 12 ਵਜੇ ਪ੍ਰੈਸ ਕਾਨਫਰੰਸ ਕਰ ਸਕਦੇ ਹਨ।

11:03 September 20

40 ਮਹਿਮਾਨਾਂ ਦੀ ਸੌਂਪੀ ਗਈ ਸੂਚੀ

ਸਹੁੰ ਚੁੱਕ ਸਮਾਗਮ ਮੌਕੇ ਰਾਜਭਵਨ ਨੂੰ 40 ਮਹਿਮਾਨਾਂ ਦੀ ਸੂਚੀ ਸੌਂਪੀ ਗਈ ਹੈ। ਪੰਜਾਬ ਦੇ ਡੀਜੀਪੀ ਰਾਜ ਭਵਨ ਵਿਖੇ ਪਹੁੰਚ ਚੁੱਕੇ ਹਨ। 

10:57 September 20

ਸਹੁੰ ਚੁੱਕ ਸਮਾਗਮ ’ਚ ਸ਼ਾਮਲ ਹੋਣਗੇ ਰਾਹੁਲ ਗਾਂਧੀ

ਕਾਂਗਰਸੀ ਆਗੂ ਰਾਹੁਲ ਗਾਂਧੀ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਹੁੰ ਚੁੱਕ ਸਮਾਗਮ ਚ ਸ਼ਾਮਲ ਹੋਣਗੇ। ਦੱਸ ਦਈਏ ਕਿ ਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 11 ਵਜੇ ਮੁੱਖ ਮੰਤਰੀ ਦੇ ਅਹੁਦੇ ਦੀ ਸੰਹੁ ਚੁੱਕਣਗੇ। 

10:52 September 20

ਰਾਜਭਵਨ ਵਿਖੇ ਪਹੁੰਚਿਆ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਾਫਿਲਾ

ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਾਫਿਲਾ ਰਾਜਭਵਨ ਵਿਖੇ ਪਹੁੰਚ ਚੁੱਕਿਆ ਹੈ। ਇਨ੍ਹਾਂ ਦੇ ਨਾਲ ਹੀ ਸੁਨੀਲ ਜਾਖੜ ਵੀ ਰਾਜਭਵਨ ਵਿਖੇ ਪਹੁੰਚ ਚੁੱਕੇ ਹਨ। 

09:42 September 20

ਸੁਨੀਲ ਜਾਖੜ ਦਾ ਰਾਵਤ 'ਤੇ ਨਿਸ਼ਾਨਾ

  • On the swearing-in day of Sh @Charnjit_channi as Chief Minister, Mr Rawats’s statement that “elections will be fought under Sidhu”, is baffling. It’s likely to undermine CM’s authority but also negate the very ‘raison d’être’ of his selection for this position.

    — Sunil Jakhar (@sunilkjakhar) September 20, 2021 " class="align-text-top noRightClick twitterSection" data=" ">

ਹਰੀਸ਼ ਰਾਵਤ ਵੱਲੋਂ ਨਵਜੋਤ ਸਿੱਧੂ ਦੀ ਅਗਵਾਈ 'ਚ ਚੋਣਾਂ ਲੜਨ ਦੇ ਬਿਆਨ 'ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਸੁਨੀਲ ਜਾਖੜ ਨੇ ਟਵੀਟ ਕੀਤਾ:  

"ਸ਼੍ਰੀ ਚਰਨਜੀਤ ਚੰਨੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਸਮਾਗਮ ਵਾਲੇ ਦਿਨ ਸ੍ਰੀ ਰਾਵਤ ਦਾ ਇਹ ਬਿਆਨ ਕਿ “ਚੋਣਾਂ ਸਿੱਧੂ ਦੇ ਅਧੀਨ ਲੜੀਆਂ ਜਾਣਗੀਆਂ” ਹੈਰਾਨ ਕਰਨ ਵਾਲਾ ਹੈ। ਇਹ ਮੁੱਖ ਮੰਤਰੀ ਦੇ ਅਧਿਕਾਰ ਨੂੰ ਕਮਜ਼ੋਰ ਕਰਨ ਦੇ ਵਾਂਗ ਹੈ ਤੇ ਇਸ ਅਹੁਦੇ ਲਈ ਉਨ੍ਹਾਂ ਦੀ ਚੋਣ ਦੇ ਕਾਰਨਾਂ ਨੂੰ ਵੀ ਨਕਾਰਦਾ ਹੈ।"

09:19 September 20

ਰਾਹੁਲ ਗਾਂਧੀ ਸਹੁੰ ਚੁੱਕ ਸਮਾਗਮ ਵਿੱਚ ਹੋਣਗੇ ਸ਼ਾਮਲ: ਸੂਤਰ

ਕਾਂਗਰਸੀ ਆਗੂ ਰਾਹੁਲ ਗਾਂਧੀ ਦੇ ਚਰਨਜੀਤ ਸਿੰਘ ਚੰਨੀ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਦੀਆਂ ਖ਼ਬਰਾਂ ਵੀ ਆ ਰਹੀਆਂ ਹਨ।  

09:04 September 20

ਬ੍ਰਹਮ ਮਹਿੰਦਰਾ ਅਤੇ ਸੁਖਜਿੰਦਰ ਰੰਧਾਵਾ ਉਪ ਮੁੱਖ ਮੰਤਰੀ ਨਿਯੁਕਤ

ਸੀਨੀਅਰ ਕਾਂਗਰਸੀ ਆਗੂ ਪਵਨ ਬੰਸਲ ਨੇ ਟਵੀਟ ਕਰਕੇ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਅਤੇ ਬ੍ਰਹਮ ਮਹਿੰਦਰਾ ਤੇ ਸੁਖਜਿੰਦਰ ਰੰਧਾਵਾ ਨੂੰ ਉਪ ਮੁੱਖ ਮੰਤਰੀ ਵਜੋਂ ਚੁਣੇ ਜਾਣ 'ਤੇ ਵਧਾਈ ਦਿੱਤੀ ਹੈ। 

08:48 September 20

ਬ੍ਰਹਮ ਮਹਿੰਦਰਾ ਅਤੇ ਸੁਖਜਿੰਦਰ ਰੰਧਾਵਾ ਹੋਣਗੇ ਉਪ ਮੁੱਖ ਮੰਤਰੀ: ਸੂਤਰ

ਚਰਨਜੀਤ ਸਿੰਘ ਚੰਨੀ

ਜਾਣਕਾਰੀ ਅਨੁਸਾਰ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਅਤੇ ਸੁਖਜਿੰਦਰ ਰੰਧਾਵਾ ਅੱਜ ਚਰਨਜੀਤ ਚੰਨੀ ਨਾਲ ਹੀ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ।

ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ, ਬ੍ਰਹਮ ਮਹਿੰਦਰਾ ਅਤੇ ਸੁਖਜਿੰਦਰ ਰੰਧਾਵਾ ਰਾਜਪਾਲ ਭਵਨ ਵਿਖੇ ਉਪ ਮੁੱਖ ਮੰਤਰੀ ਦੀ ਸਹੁੰ ਚੁੱਕਣਗੇ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੁਖਜਿੰਦਰ ਰੰਧਾਵਾ ਨੂੰ ਗ੍ਰਹਿ ਵਿਭਾਗ ਦਿੱਤਾ ਜਾਵੇਗਾ ਤੇ ਬ੍ਰਹਮ ਮਹਿੰਦਰਾ ਦੇ ਕੋਲ ਸਥਾਨਕ ਸਰਕਾਰ ਮੰਤਰਾਲਾ ਹੋਵੇਗਾ, ਉਨ੍ਹਾਂ ਨੂੰ ਬਿਜਲੀ ਵਿਭਾਗ ਵੀ ਦਿੱਤਾ ਜਾ ਸਕਦਾ ਹੈ।

08:48 September 20

ਕੈਪਟਨ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਮਿਲੇ: ਰਾਵਤ

ਹਰੀਸ਼ ਰਾਵਤ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮਿਲੇ।

08:47 September 20

ਦੋ ਉਪ ਮੁੱਖ ਮੰਤਰੀ ਹੋਣਗੇ: ਹਰੀਸ਼ ਰਾਵਤ

ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਕਿ ਚੰਨੀ ਦੇ ਸਹੁੰ ਚੁੱਕਣ ਤੋਂ ਬਾਅਦ ਉਹ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਸਲਾਹ ਮਸ਼ਵਰਾ ਕਰਕੇ ਹਾਈਕਮਾਨ ਨੂੰ ਕੈਬਨਿਟ ਦੀ ਸੂਚੀ ਭੇਜਣਗੇ।

08:35 September 20

ਸੋਨੀਆ ਗਾਂਧੀ ਚੰਡੀਗੜ੍ਹ ਪੰਹੁਚੇ

ਪੰਜਾਬ ਦੇ ਨਵੇਂ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ਦਰਮਿਆਨ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਚੰਡੀਗੜ੍ਹ ਹਵਾਈ ਅੱਡੇ ਪੰਹੁਚੇ, ਇੱਥੋਂ ਉਹ ਸ਼ਿਮਲਾ ਲਈ ਰਵਾਨਾ ਹੋ ਗਏ। ਪ੍ਰਿਯੰਕਾ ਗਾਂਧੀ ਪਹਿਲਾਂ ਤੋਂ ਹੀ ਸ਼ਿਮਲਾ ਵਿੱਚ ਹਨ।

08:35 September 20

ਚਮਕੌਰ ਸਾਹਿਬ ਵਿਖੇ ਨਤਮਸਤਕ ਹੋਏ ਚੰਨੀ

ਚਮਕੌਰ ਸਾਹਿਬ ਵਿਖੇ ਨਤਮਸਤਕ ਹੋਏ ਚੰਨੀ
ਚਮਕੌਰ ਸਾਹਿਬ ਵਿਖੇ ਨਤਮਸਤਕ ਹੋਏ ਚੰਨੀ

ਨਵੇਂ ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੋਮਵਾਰ ਨੂੰ ਪਰਿਵਾਰਕ ਮੈਂਬਰਾਂ ਸਮੇਤ ਗੁਰੂਦਵਾਰਾ ਸ਼੍ਰੀ ਕਤਲਗੜ੍ਹ ਸਾਹਿਬ, ਚਮਕੌਰ ਸਾਹਿਬ ਵਿਖੇ ਮੱਥਾ ਟੇਕਿਆ।

08:23 September 20

ਚਰਨਜੀਤ ਸਿੰਘ ਚੰਨੀ ਦਾ ਸਹੁੰ ਚੁੱਕ ਸਮਾਗਮ 11 ਵਜੇ

ਚੰਡੀਗੜ੍ਹ: 2 ਦਿਨਾਂ ਦੀਆਂ ਮੈਰਾਥਨ ਬੈਠਕਾਂ ਮਗਰੋਂ ਕਾਂਗਰਸ (Congress)  ਨੇ ਐਤਵਾਰ ਦੇਰ ਸ਼ਾਮ ਪੰਜਾਬ ਦੇ ਨਵੇਂ ਮੁੱਖ ਮੰਤਰੀ ਵਜੋਂ ਚਰਨਜੀਤ ਸਿੰਘ ਚੰਨੀ ਦੇ ਨਾਂਅ ਦਾ ਐਲਾਨ ਕੀਤਾ। ਚੰਨੀ ਅੱਜ ਸਵੇਰੇ 11 ਵਜੇ ਮੁੱਖ ਮੰਤਰੀ ਦੇ ਅਹੁਦੇ ਦੀ ਸੰਹੁ ਚੁੱਕਣਗੇ। ਚੰਨੀ ਦੇ ਨਾਲ 2 ਉਪ ਮੁੱਖ ਮੰਤਰੀ ਵੀ ਲਾਏ ਜਾਣ ਦੀਆਂ ਖ਼ਬਰਾਂ ਹਨ।  

ਚੰਨੀ ਦੇ ਨਾਲ 2 ਉਪ ਮੁੱਖ ਮੰਤਰੀ ਵੀ ਲਾਏ ਜਾਣਗੇ  

ਚਰਨਜੀਤ ਸਿੰਘ ਚੰਨੀ ਦੇ ਨਾਲ 2 ਉਪ ਮੁੱਖ ਮੰਤਰੀ ਵੀ ਲਾਏ ਜਾਣਗੇ। ਉਪ ਮੁੱਖ ਮੰਤਰੀ ਵਜੋਂ ਸੁਖਜਿੰਦਰ ਰੰਧਾਵਾ ਤੇ ਬ੍ਰਹਮ ਮਹਿੰਦਰਾ ਦੇ ਨਾਂਅ ਸਭ ਤੋਂ ਮੋਹਰੀ ਹਨ। ਹਰੀਸ਼ ਰਾਵਤ ਨੇ ਐਤਵਾਰ ਦੇਰ ਰਾਤ ਕਿਹਾ ਕਿ ਪੰਜਾਬ ਅੰਦਰ 2 ਉਪ ਮੁੱਖ ਮੰਤਰੀ ਲਗਾਏ ਜਾਣਗੇ ਤੇ ਉਨ੍ਹਾਂ ਦੇ ਨਾਵਾਂ ਦਾ ਐਲਾਨ ਹਾਈਕਮਾਨ ਛੇਤੀ ਹੀ ਕਰ ਦੇਵੇਗਾ। ਸੰਭਵ ਹੈ ਕਿ ਦੋਵੇਂ ਉਪ ਮੁੱਖ ਮੰਤਰੀ ਵੀ ਅੱਜ ਹੀ ਸਹੁੰ ਚੁੱਕਣ।  

ਚੰਨੀ ਪੰਜਾਬ ਦੇ ਪਹਿਲੇ ਦਲਿਤ ਮੁੱਖ ਮੰਤਰੀ  

ਪੰਜਾਬ ਦੇ ਨਵੇਂ ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਰਾਮਦਾਸੀਆ ਸਿੱਖ ਭਾਈਚਾਰੇ ਨਾਲ ਸਬੰਧਿਤ ਹਨ। ਚੰਨੀ ਕੌਂਸਲਰ ਵੀ ਰਹੇ ਜਿਸ ਤੋਂ ਉਨ੍ਹਾਂ ਦੀ ਸਿਆਸੀ ਸਫਰ ਦੀ ਸ਼ੁਰੂਆਤ ਹੋਈ। ਉਹ ਨਵਜੋਤ ਸਿੰਘ ਸਿੱਧੂ ਦੇ ਬਹੁਤ ਨੇੜਲੇ ਮੰਨੇ ਜਾਂਦੇ ਹਨ। 2007 ਵਿੱਚ ਉਹ ਪਹਿਲੀ ਵਾਰ ਚਮਕੌਰ ਸਾਹਿਬ ਤੋਂ ਵਿਧਾਇਕ ਚੁਣੇ ਗਏ ਸਨ ਤੇ ਲਗਾਤਾਰ ਤਿੰਨ ਵਾਰ ਆਪਣੇ ਹਲਕੇ ਤੋਂ ਵਿਧਾਇਕ ਬਣੇ ਹਨ।

Last Updated :Sep 20, 2021, 4:42 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.