ETV Bharat / city

ਕੀ ਪੰਜਾਬ ਕਾਂਗਰਸ 'ਚ 'ਪੁਆੜੇ' ਦੀ ਜੜ੍ਹ ਹਨ ਸਿੱਧੂ ?

author img

By

Published : Nov 3, 2021, 9:09 AM IST

ਪੰਜਾਬ ਕਾਂਗਰਸ (Punjab Congress) ਵਿਚ ਨਿੱਤ ਨਵਾਂ ਕਲੇਸ਼ ਦੇਖਣ ਨੂੰ ਮਿਲਦਾ ਰਹਿੰਦਾ ਹੈ, ਜਿਸ ਨੂੰ ਸੁਲਝਾਉਣ ਲਈ ਕਾਂਗਰਸ ਹਾਈ ਕਮਾਨ (Congress High Command) ਵਲੋਂ ਕਿਸੇ ਨਾ ਕਿਸੇ ਨੂੰ ਸੁਲਾਹ-ਸਫਾਈ ਲਈ ਵੀ ਭੇਜਿਆ ਜਾਂਦਾ ਹੈ। ਫਿਰ ਜਦੋਂ ਲੱਗਦਾ ਹੈ ਸਭ ਕੁਝ ਠੀਕ ਹੈ ਤਾਂ ਮੁੜ ਤੋਂ ਕੋਈ ਨਾ ਕੋਈ ਵਿਵਾਦ ਭੱਖ ਜਾਂਦਾ ਹੈ।

ਕੀ ਪੰਜਾਬ ਕਾਂਗਰਸ 'ਚ 'ਪੁਆੜੇ' ਦੀ ਜੜ੍ਹ ਹਨ ਸਿੱਧੂ?
ਕੀ ਪੰਜਾਬ ਕਾਂਗਰਸ 'ਚ 'ਪੁਆੜੇ' ਦੀ ਜੜ੍ਹ ਹਨ ਸਿੱਧੂ?

ਚੰਡੀਗੜ੍ਹ: ਪੰਜਾਬ ਕਾਂਗਰਸ (Punjab Congress) ਵਿਚ ਚੱਲ ਰਿਹਾ ਵਿਵਾਦ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਹਾਲਾਂਕਿ ਕਈ ਵਾਰ ਅਜਿਹੇ ਪ੍ਰੋਗਰਾਮ ਹੁੰਦੇ ਹਨ ਜਿਸ ਤੋਂ ਜਾਪਦਾ ਹੈ ਕਿ ਹੁਣ ਸਭ ਠੀਕ ਹੈ ਪਰ ਫਿਰ ਅਗਲੇ ਹੀ ਦਿਨ ਨਵਾਂ ਵਿਵਾਦ ਸ਼ੁਰੂ ਹੋ ਜਾਂਦਾ ਹੈ। ਕੈਪਟਨ ਅਮਰਿੰਦਰ ਸਿੰਘ (Capt. Amarinder Singh) ਤੋਂ ਲੈ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਤੱਕ ਵਿਵਾਦ ਹੋਇਆ ਪਰ ਵਿਵਾਦ ਦੀ ਵਜ੍ਹਾ ਰਹੇ ਹਨ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ (Punjab Congress Committee President Navjot Singh Sidhu)। ਕਈ ਮੀਟਿੰਗਾਂ ਹੋਈਆਂ ਕਦੇ ਹਾਈ ਕਮਾਨ ਨਾਲ ਤਾਂ ਕਦੇ ਪੰਜਾਬ ਦੇ ਵਿਧਾਇਕਾਂ ਨਾਲ, ਕਦੇ ਇੰਚਾਰਜ ਇਸ ਮੁੱਦੇ ਨੂੰ ਸੁਲਝਾਉਣ ਆਏ ਪਰ ਹਰ ਵਾਰ ਨਵਜੋਤ ਸਿੱਧੂ ਸਵਾਲ ਚੁੱਕਦੇ ਰਹੇ।

ਪਹਿਲਾਂ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ (Capt. Amarinder Singh) 'ਤੇ ਸਾਢੇ ਚਾਰ ਸਾਲ ਵਿਚ ਕੁਝ ਨਾ ਕਰਨ ਦਾ ਸਵਾਲ ਚੁੱਕਿਆ ਅਤੇ ਹਾਈ ਕਮਾਨ 'ਤੇ ਦਬਾਅ ਬਣਾਇਆ ਕਿ ਉਹ ਮੁੱਖ ਮੰਤਰੀ ਬਦਲਣ। ਉਸ ਤੋਂ ਬਾਅਦ ਮੁੱਖ ਮੰਤਰੀ ਬਣਾਉਣ ਤੋਂ ਲੈ ਕੇ ਮੰਤਰੀਆਂ ਨੂੰ ਵਿਭਾਗ ਵੰਡਣ ਤੱਕ ਸਿੱਧੂ ਦਾ ਪੂਰਾ ਪ੍ਰਭਾਵ ਦੇਖਣ ਨੂੰ ਮਿਲਿਆ ਪਰ ਪੰਜਾਬ ਦੇ ਡੀ.ਜੀ.ਪੀ. ਅਤੇ ਏ.ਜੀ. ਦੀ ਨਿਯੁਕਤੀ 'ਤੇ ਸਿੱਧੂ ਨੇ ਸਵਾਲ ਚੁੱਕੇ ਅਤੇ ਆਪਣੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਅਤੇ ਮੁੱਖ ਮੰਤਰੀ ਚੰਨੀ ਤੋਂ ਵੀ ਨਾਰਾਜ਼ਗੀ ਦਿਖਾਈ। ਉਨ੍ਹਾਂ ਦਾ ਸਾਥ ਦੇਣ ਲਈ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਅਤੇ ਸਿੱਧੂ ਦੇ ਕਰੀਬੀਆਂ ਦੇ ਅਸਤੀਫਿਆਂ ਦਾ ਸਿਲਸਿਜਾ ਜਾਰੀ ਰਿਹਾ ਪਰ ਇਸ ਦੇ ਅੱਗੇ ਕਾਂਗਰਸ ਹਾਈ ਕਮਾਨ ਨਹੀਂ ਝੁਕੀ ਅਤੇ ਮੁੱਖ ਮੰਤਰੀ ਚੰਨੀ ਵੀ ਆਪਣਾ ਕੰਮ ਕਰਦੇ ਰਹੇ।

ਉਸ ਤੋਂ ਬਾਅਦ ਸਿੱਧੂ ਦੀ ਮੁਲਾਕਾਤ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨਾਲ ਹੋਈ। ਜਿੱਥੇ ਸਪੱਸ਼ਟ ਤੌਰ 'ਤੇ ਨਵਜੋਤ ਸਿੱਧੂ ਨੂੰ ਕਿਹਾ ਗਿਆ ਕਿ ਸੰਗਠਨ ਨੂੰ ਮਜ਼ਬੂਤ ਕੀਤਾ ਜਾਵੇ ਕਿਉਂਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚੋਣ ਸਮੀਕਰਣ ਬਦਲ ਸਕਦੇ ਹਨ। ਇਸ ਲਈ ਸਰਕਾਰ ਅਤੇ ਪਾਰਟੀ ਦਾ ਤਾਲਮੇਲ ਜ਼ਰੂਰੀ ਹੈ ਪਰ ਸਿੱਧੂ ਕਿੱਥੇ ਸੁਣਨ ਵਾਲੇ ਸਨ ਉਹ ਤਾਂ ਆਪਣੇ ਹੀ ਮਨ ਦੀ ਕਰਦੇ ਹਨ। ਪੰਜਾਬ ਵਾਪਸ ਆ ਕੇ ਉਹ ਵਾਰ-ਵਾਰ ਮੁੱਖ ਮੰਤਰੀ ਚੰਨੀ 'ਤੇ ਹਮਲਾਵਰ ਰਹੇ। ਉਨ੍ਹਾਂ ਨੇ ਮੁੱਖ ਮੰਤਰੀ ਚੰਨੀ ਦੇ ਬਿਜਲੀ ਕੀਮਤਾਂ ਘੱਟ ਕਰਨ 'ਤੇ ਸਵਾਲ ਚੁੱਕੇ ਅਤੇ ਲਾਲੀਪਾਪ ਦੱਸਿਆ। ਪੰਜਾਬ ਕਾਂਗਰਸ ਦੇ ਸਮੀਕਰਣ ਰੋਜ਼ ਬਦਲ ਰਹੇ ਹਨ। ਕਦੇ ਸਿੱਧੂ ਆਪਣੀ ਨਾਰਾਜ਼ਗੀ ਦਿਖਾਉਂਦੇ ਹਨ ਅਤੇ ਖੁਲ੍ਹ ਕੇ ਮੁੱਖ ਮੰਤਰੀ ਦੇ ਖਿਲਾਫ ਬੋਲਦੇ ਹਨ ਤਾਂ ਕਦੇ ਉਨ੍ਹਾਂ ਦੇ ਨਾਲ ਤਸਵੀਰ ਖਿਚਵਾ ਕੇ ਦਿਖਾਉਂਦੇ ਹਨ ਕਿ ਹੁਣ ਉਹ ਖੁਸ਼ ਹਨ ਯਾਨੀ ਕਿ ਆਲ ਇਜ਼ ਵੈੱਲ ਹੈ। ਹਾਲਾਂਕਿ ਉਨ੍ਹਾਂ ਦੇ ਬਦਲਦੇ ਹੋਏ ਵਰਤਾਓ ਨੂੰ ਕਈ ਸਿਆਸੀ ਮਾਹਰ ਹਾਈਪਰਐਕਟਿਵ ਪਾਲੀਟਿਕਸ ਵੀ ਕਹਿੰਦੇ ਹਨ ਜੋ ਕਿ ਪੰਜਾਬ ਵਰਗੇ ਸੂਬੇ ਵਿਚ ਕਰਨਾ ਸੌਖਾ ਨਹੀਂ ਹੈ।

ਚੰਨੀ ਲਗਾਤਾਰ ਮਿਲ ਰਹੇ ਹਨ ਅਮਰਿੰਦਰ ਦੇ ਕਰੀਬੀਆਂ ਨੂੰ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲਗਾਤਾਰ ਸੰਗਠਨ ਅਤੇ ਸਰਕਾਰ ਦੋਹਾਂ ਦੀ ਜ਼ਿੰਮੇਵਾਰੀ ਨਿਭਾਅ ਰਹੇ ਹਨ। ਇਸ ਦਾ ਕਾਰਣ ਹੈ ਹਾਈ ਕਮਾਨ ਦੇ ਹੁਕਮ ਅਤੇ ਉਨ੍ਹਾਂ ਵਲੋਂ ਦਿੱਤੀ ਗਈ ਜ਼ਿੰਮੇਵਾਰੀ। ਜਿਸ ਨੂੰ ਚੰਨੀ ਨਿਭਾਉਂਦੇ ਹੋਏ ਵੀ ਨਜ਼ਰ ਆਏ। ਉਨ੍ਹਾਂ ਤੋਂ ਸਿੱਧੂ ਬਾਰੇ ਸਵਾਲ ਪੁੱਛਣ 'ਤੇ ਵੀ ਉਹ ਕਦੇ ਬੌਖਲਾਏ ਨਹੀਂ। ਉਨ੍ਹਾਂ ਨੇ ਹਮੇਸ਼ਾ ਸਹਿਜਤਾ ਨਾਲ ਜਵਾਬ ਦਿੱਤਾ ਕਿ ਉਨ੍ਹਾਂ ਦੇ ਅਤੇ ਸਿੱਧੂ ਵਿਚਾਲੇ ਸਭ ਠੀਕ ਹੈ।

ਸਭ ਇਕਜੁੱਟ ਹਨ ਪਰ ਸਿੱਧੂ ਜਨਤਕ ਮੰਚਾਂ 'ਤੇ ਮੁੱਖ ਮੰਤਰੀ ਖਿਲਾਫ ਬੋਲਦੇ ਨਜ਼ਰ ਆਏ। ਹਾਈ ਕਮਾਨ ਤੋਂ ਮਿਲੀ ਜ਼ਿੰਮੇਵਾਰੀ ਤੋਂ ਬਾਅਦ ਤੋਂ ਹੀ ਚੰਨੀ ਆਪਣੇ ਕੰਮ ਨੂੰ ਲਗਾਤਾਰ ਕਰ ਰਹੇ ਹਨ। ਧਾਰਮਿਕ ਅਤੇ ਸਮਾਜਿਕ ਸਰੋਕਾਰ ਦੇ ਮੁੱਦਿਆਂ ਨੂੰ ਚੰਨੀ ਪੂਰਾ ਕਰ ਰਹੇ ਹਨ ਚਾਹੇ ਬਿਜਲੀ ਦੀਆਂ ਦਰਾਂ ਘੱਟ ਕਰਨਾ ਹੋਵੇ ਜਾਂ ਪ੍ਰਸਾਦ ਤੋਂ ਜੀ.ਐੱਸ.ਟੀ. ਹਟਾਉਣਾ, ਲੋਕਹਿਤ ਦੇ ਫੈਸਲੇ ਪੰਜਾਬ ਦੇ ਲੋਕਾਂ ਵਿਚ ਚੰਨੀ ਦੀ ਸਥਿਤੀ ਨੂੰ ਬਿਹਤਰ ਕਰ ਰਿਹਾ ਹੈ। ਜਿਸ ਦਾ ਡਰ ਸਿੱਧੂ ਨੂੰ ਵੀ ਹੈ।

ਚੋਣਾਂ ਦੇ ਨੇੜੇ ਕੋਈ ਵੀ ਸਿਆਸੀ ਪਾਰਟੀ ਆਪਣੇ ਨੇਤਾ ਨੂੰ ਪਾਰਟੀ ਵਿਚੋਂ ਨਹੀਂ ਕੱਢਦਾ ਹਾਲਾਂਕਿ ਅਜੇ ਤਾਂ ਨਹੀਂ ਪਰ ਪੰਜਾਬ ਵਿਧਾਨ ਸਭਾ ਚੋਣਾਂ 2022 ਦੀਆਂ ਚੋਣਾਂ ਤੋਂ ਬਾਅਦ ਕਾਂਗਰਸ ਸਿੱਧੂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਸਕਦੀ ਹੈ ਜੇਕਰ ਇਹੀ ਹਾਲਾਤ ਰਹੇ, ਜੇਕਰ ਕਾਂਗਰਸ ਨਹੀਂ ਜਿੱਤੀ ਕਿਉਂਕਿ ਨਵਜੋਤ ਸਿੱਧੂ ਦੇ ਅਸਤੀਫੇ ਤੋਂ ਬਾਅਦ ਸਿੱਧੂ ਦੀ ਪਾਪੂਲੈਰਿਟੀ ਵਿਚ ਗਿਰਾਵਟ ਆਈ ਹੈ।

ਅਜਿਹੇ ਵਿਚ ਪੰਜਾਬ ਵਿਚ ਜਿੱਥੇ ਕਾਂਗਰਸ ਦੀ ਸਰਕਾਰ ਹੈ ਕਿਉਂਕਿ ਘੱਟ ਹੀ ਸੂਬਿਆਂ ਵਿਚ ਕਾਂਗਰਸ ਦੀ ਸਰਕਾਰ ਹੈ। ਉਥੇ ਕਾਂਗਰਸ ਹਾਈ ਕਮਾਨ ਆਪਣੀ ਸਰਕਾਰ ਗਵਾਉਣਾ ਨਹੀਂ ਚਾਹੇਗੀ ਅਤੇ ਦੇਖਣ ਵਾਲੀ ਗੱਲ ਇਹ ਹੈ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦਿਵਾਇਆ ਜਾ ਸਕਦਾ ਹੈ ਤਾਂ ਫਿਰ ਸਿੱਧੂ ਨੂੰ ਕੁਝ ਸਾਲ ਪਹਿਲਾਂ ਹੀ ਕਾਂਗਰਸ ਵਿਚ ਆਏ ਨੂੰ ਹੋਏ ਹਨ ਅਜਿਹੇ ਵਿਚ ਉਨ੍ਹਾਂ ਦੇ ਨਾਲ ਇਹ ਵੀ ਹੋ ਸਕਦਾ ਹੈ।

ਇਹ ਵੀ ਪੜ੍ਹੋ-ਸਿੱਧੂ ਦਾ ਮੂਡ ਹੋਇਆ ਠੀਕ, ਕਿਹਾ- ‘ਆਲ ਇਜ਼ ਵੈੱਲ’

ETV Bharat Logo

Copyright © 2024 Ushodaya Enterprises Pvt. Ltd., All Rights Reserved.