ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਲਗਾਤਾਰ ਇੱਕ ਤੋਂ ਬਾਅਦ ਇੱਕ ਐਲਾਨ ਕਰ ਰਹੇ ਹਨ। ਆਪਣੇ ਇਨ੍ਹਾਂ ਐਲਾਨਾਂ ਜ਼ਰੀਏ ਉਹ ਪੰਜਾਬ ਵਿੱਚ ਵੱਧੀ ਹੋਈ ਮਹਿੰਗਾਈ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਪਹਿਲਾਂ ਉਨ੍ਹਾਂ ਵੱਲੋਂ ਪੰਜਾਬ ਅੰਦਰ ਬਿਜਲੀ ਸਸਤੀ ਕਰਨ ਦਾ ਐਲਾਨ ਕੀਤਾ ਗਿਆ ਸੀ ਅਤੇ ਫਿਰ ਉਸ ਤੋਂ ਬਾਅਦ ਪੰਜਾਬ ਵਿੱਚ ਰਹੇ ਹੋਏ ਰੇਤ ਦੇ ਰੇਟਾਂ ਨੂੰ ਘਟਾ ਕੇ ਸਾਢੇ 5 ਰੁਪਏ ਕੀਤਾ ਗਿਆ। ਅਤੇ ਹੁਣ 1 ਦਸੰਬਰ ਦਿਨ ਬੁੱਧਵਾਰ ਨੂੰ ਉਨ੍ਹਾਂ ਨੇ ਟਵੀਟ ਕਰਕੇ ਇੱਕ ਹੋਰ ਵੱਡੇ ਐਲਾਨ ਦੀ ਜਾਣਕਾਰੀ ਦਿੱਤੀ ਗਈ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਦੇ ਇਨ੍ਹਾਂ ਐਲਾਨਾਂ ਤੋਂ ਆਮ ਲੋਕ ਬਹੁਤ ਖੁਸ਼ ਨਜ਼ਰ ਆ ਰਹੇ ਹਨ।
1 ਦਸੰਬਰ ਦਿਨ ਬੁੱਧਵਾਰ ਨੂੰ ਉਨ੍ਹਾਂ ਨੇ ਟਵੀਟ ਵਿੱਚ ਉਨ੍ਹਾਂ ਨੇ ਲਿਖਿਆ ਹੈ ਕਿ ਇਰਾਦਾ ਪੱਕਾ, ਵਾਅਦਾ ਪੱਕਾ। ਇਸ ਟਵੀਟ ਮੁਤਾਬਕ 2 ਦਸੰਬਰ ਨੂੰ ਦੁਪਹਿਰ 3 ਵਜੇ ਮੁੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਪੰਜਾਬ ਦੇ ਲੋਕਾਂ ਲਈ ਵੱਡਾ ਲੋਕ ਪੱਖੀ ਐਲਾਨ ਕਰਨ ਜਾ ਰਹੇ ਹਨ।
-
2nd December, 3 pm pic.twitter.com/FAL1d0uEg9
— Charanjit S Channi (@CHARANJITCHANNI) December 1, 2021 " class="align-text-top noRightClick twitterSection" data="
">2nd December, 3 pm pic.twitter.com/FAL1d0uEg9
— Charanjit S Channi (@CHARANJITCHANNI) December 1, 20212nd December, 3 pm pic.twitter.com/FAL1d0uEg9
— Charanjit S Channi (@CHARANJITCHANNI) December 1, 2021
CM ਚੰਨੀ ਦੇ ਐਲਾਨਾਂ ਦੇ ਵਿਰੋਧੀਆਂ ਦੇ ਬਿਆਨ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਵੱਲੋਂ ਕੀਤੇ ਜਾ ਰਹੇ ਐਲਾਨਾਂ ਨੂੰ ਵਿਰੋਧੀ ਪਾਰਟੀਆ (Opposition parties) ਇੱਕ ਸਿਆਸੀ ਸਟੰਟ ਦੱਸ ਰਹੀਆਂ ਹਨ। ਵਿਰੋਧੀਆਂ ਦਾ ਕਹਿਣਾ ਹੈ ਕਿ ਪੰਜਾਬ ਦੀ ਮੌਜੂਦਾ ਸਰਕਾਰ ਪਿਛਲੇ ਪੌਣੇ 5 ਸਾਲਾਂ ਦੇ ਕਾਰਜਕਾਲ ਦੌਰਾਨ ਪੂਰੀ ਤਰ੍ਹਾਂ ਫੇਲ੍ਹ ਸਾਬਿਤ ਹੋਈ ਹੈ ਅਤੇ ਹੁਣ ਆਪਣੇ ਸ਼ਵੀ ਬਚਾਉਣ ਦੇ ਲਈ ਕਾਂਗਰਸ ਪਾਰਟੀ (Congress Party) ਵੱਲੋਂ ਮੁੱਖ ਮੰਤਰੀ ਬਦਲ ਕੇ ਫਿਰ ਤੋਂ ਪੰਜਾਬ ਦੇ ਲੋਕਾਂ ਨਾਲ ਵਾਅਦੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨਾ ਤਾਂ ਕਾਂਗਰਸ ਨੇ ਪਹਿਲਾਂ ਵਾਅਦੇ ਪੂਰੇ ਕੀਤੇ ਅਤੇ ਨਾ ਹੀ ਹੁਣ ਕੋਈ ਵਾਅਦਾ ਪੂਰਾ ਕਰਨਾ ਹੈ।
CM ਚੰਨੀ ਦੇ ਐਲਾਨਾਂ ਦੀ ਜ਼ਮੀਨੀ ਸੱਚਾਈ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਜੋ ਇੱਕ ਤੋਂ ਬਾਅਦ ਇੱਕ ਐਲਾਨ ਕਰ ਰਹੇ ਹਨ। ਜੇਕਰ ਉਨ੍ਹਾਂ ਦੀ ਜ਼ਮੀਨੀ ਸੱਚਾਈ ਵੇਖੀ ਜਾਵੇ ਤਾਂ ਇਨ੍ਹਾਂ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ। ਜੇਕਰ ਮੁੱਖ ਮੰਤਰੀ ਚੰਨੀ (Chief Minister Charanjit Singh Channi) ਵੱਲੋਂ ਰੇਤ ਦੀਆਂ ਕੀਮਤਾਂ ਨੂੰ ਲੈਕੇ ਕੀਤੇ ਐਲਾਨ ਦੀ ਸੱਚਾਈ ਵੇਖੀਏ ਤਾਂ ਮੁੱਖ ਮੰਤਰੀ ਚੰਨੀ Chief Minister Charanjit Singh Channi) ਦੇ ਐਲਾਨ ਦਾ ਕੋਈ ਵੀ ਅਸਰ ਵੇਖਣ ਨੂੰ ਨਹੀਂ ਮਿਲ ਰਿਹਾ। ਮੁੱਖ ਮੰਤਰੀ ਚੰਨੀ Chief Minister Charanjit Singh Channi) ਦੇ ਐਲਾਨ ਤੋਂ ਬਾਅਦ ਵੀ ਪੰਜਾਬ ਵਿੱਚ ਰੇਤ ਦੀਆਂ ਕੀਮਤਾਂ ਵਿੱਚ ਕੋਈ ਕਟੌਤੀ ਨਹੀਂ ਕੀਤੀ ਗਈ ਅਤੇ ਪਹਿਲਾਂ ਵਾਂਗ ਹੀ ਅੱਜ ਵੀ ਪੁਰਾਣੇ ਰੇਟਾਂ ‘ਤੇ ਰੇਤ ਦੀ ਪੰਜਾਬ ਵਿੱਚ ਵਿਕਰੀ ਹੋ ਰਹੀ ਹੈ।
ਇਹ ਵੀ ਪੜ੍ਹੋ:'ਬਹੁਪੱਖੀ ਸਖ਼ਸ਼ੀਅਤ ਹਨ ਦਬੰਗ ਨਵਜੋਤ ਸਿੰਘ ਸਿੱਧੂ'