ETV Bharat / city

ਹਰਸਿਮਰਤ ਬਾਦਲ ਨੇ ਤੱਕੜੀ 'ਤੇ ਦਿੱਤਾ ਬਿਆਨ, ਭਖੀ ਸਿਆਸਤ

author img

By

Published : Dec 29, 2021, 6:06 PM IST

ਜਿਵੇਂ-ਜਿਵੇਂ ਪੰਜਾਬ 'ਚ ਚੋਣਾਂ (Elections in Punjab) ਦਾ ਮਾਹੌਲ ਗਰਮ ਹੁੰਦਾ ਜਾ ਰਿਹਾ ਹੈ, ਉਸੇ ਤਰ੍ਹਾਂ ਸ਼ੋਸ਼ਲ ਮੀਡੀਆ (Social media) ਤੇ ਲੀਡਰਾਂ ਦੀਆਂ ਅਜੀਬੋ ਗਰੀਬ ਵੀਡੀਓਜ਼ ਦੇ ਨਾਲ-ਨਾਲ ਉਨ੍ਹਾਂ ਦੇ ਭਾਸ਼ਣ ਵਾਇਰਲ ਹੁੰਦੇ ਜਾ ਰਹੇ ਹਨ। ਇਸੇ ਤਰ੍ਹਾਂ ਦੀ ਇੱਕ ਵੀਡੀਓ ਸੁਖਬੀਰ ਸਿੰਘ ਦੀ ਬਾਦਲ (Sukhbir Singh Badal) ਦੀ ਘਰਵਾਲੀ ਅਤੇ ਸਾਬਕਾ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ (Harsimrat Kaur Badal) ਦੀ ਵਾਇਰਲ ਹੋ ਰਹੀ ਹੈ।

ਹਰਸਿਮਰਤ ਬਾਦਲ ਨੇ ਤੱਕੜੀ 'ਤੇ ਦਿੱਤਾ ਬਿਆਨ
ਹਰਸਿਮਰਤ ਬਾਦਲ ਨੇ ਤੱਕੜੀ 'ਤੇ ਦਿੱਤਾ ਬਿਆਨ

ਚੰਡੀਗੜ੍ਹ: ਜਿਵੇਂ-ਜਿਵੇਂ ਪੰਜਾਬ 'ਚ ਚੋਣਾਂ (Elections in Punjab) ਦਾ ਮਾਹੌਲ ਗਰਮ ਹੁੰਦਾ ਜਾ ਰਿਹਾ ਹੈ, ਉਸੇ ਤਰ੍ਹਾਂ ਸ਼ੋਸ਼ਲ ਮੀਡੀਆ (Social media) ਤੇ ਲੀਡਰਾਂ ਦੀਆਂ ਅਜੀਬੋ ਗਰੀਬ ਵੀਡੀਓਜ਼ ਦੇ ਨਾਲ-ਨਾਲ ਉਨ੍ਹਾਂ ਦੇ ਭਾਸ਼ਣ ਵਾਇਰਲ ਹੁੰਦੇ ਜਾ ਰਹੇ ਹਨ।

ਕੁਝ ਇਸੇ ਤਰ੍ਹਾਂ ਦੀ ਇੱਕ ਵੀਡੀਓ ਸੁਖਬੀਰ ਸਿੰਘ ਦੀ ਬਾਦਲ (Sukhbir Singh Badal) ਦੀ ਘਰਵਾਲੀ ਅਤੇ ਸਾਬਕਾ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ (Harsimrat Kaur Badal) ਦੀ ਵਾਇਰਲ ਹੋ ਰਹੀ ਹੈ। ਇਹ ਵੀਡੀਓ ਕਦੋਂ ਅਤੇ ਕਿੱਥੇ ਦੀ ਹੈ, ਫਿਲਹਾਲ ਇਸਦੇ ਬਾਰੇ ਕੁਝ ਸਾਫ ਨਹੀਂ ਹੋ ਪਾਇਆ, ਲੇਕਿਨ ਇਹ ਜ਼ਰੂਰ ਸਾਫ ਹੋ ਗਿਆ ਹੈ ਕਿ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਸਿਆਸਤ ਸਾਫ-ਸਾਫ ਜ਼ਰੂਰ ਹੋਵੇਗੀ।

ਆਮ ਆਦਮੀ ਪਾਰਟੀ ਨੇ ਕੀਤੀ ਪੋਸਟ

  • ਹਰਸਿਮਰਤ ਬਾਦਲ ਦਾ ਸ਼ਰਮਨਾਕ ਬਿਆਨ!

    ਚਿੱਟਾ ਤੋਲਣ ਵਾਲੀ ਬਾਦਲਾਂ ਦੀ ਤੱਕੜੀ ਦਾ ਮੁਕਾਬਲਾ ਕੀਤਾ ਗੁਰੂ ਨਾਨਕ ਦੇਵ ਜੀ ਦੀ ਤੱਕੜੀ ਦੇ ਨਾਲ pic.twitter.com/AxlziiqBdx

    — AAP Punjab (@AAPPunjab) December 29, 2021 " class="align-text-top noRightClick twitterSection" data=" ">

ਦਰਅਸਲ ਆਮ ਆਦਮੀ ਪਾਰਟੀ ਨੇ ਇਸ ਵੀਡੀਓ ਨੂੰ ਲਪਕ ਲਿਆ ਹੈ ਅਤੇ ਆਪਣੇ ਸ਼ੋਸ਼ਲ ਮੀਡੀਆ (Social media) ਪੇਜ਼ਾਂ ਤੇ ਪੋਸਟ ਕਰ ਦਿੱਤੀ ਹੈ। ਜਿਸ ਵਿੱਚ ਇਨ੍ਹਾਂ ਨੇ ਤਲਖੀ ਭਰੇ ਸ਼ਬਦ ਇਸਤੇਮਾਲ ਕੀਤੇ ਹਨ। ਜੋ ਵੀਡੀਓ ਆਮ ਆਦਮੀ ਪਾਰਟੀ (Aam Aadmi Party) ਨੇ ਆਪਣੇ ਸ਼ੋਸ਼ਲ ਮੀਡੀਆ ਅਕਾਉਂਟ ਤੇ ਪਾਈ ਹੈ, ਉਸ ਵਿੱਚ ਸੁਣਿਆ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਚਿੰਨ ਦੀ ਤੁਲਨਾ ਬਾਬਾ ਨਾਨਕ ਦੀ ਤੱਕੜੀ ਨਾਲ ਕੀਤੀ ਜਾ ਰਹੀ ਹੈ।

ਮਸਲਾ ਦਰਅਸਲ ਕੁਝ ਵੀ ਹੋਵੇ ਪਰ ਇਹ ਤਾਂ ਯਕੀਨੀ ਹੈ ਕਿ ਇਸ ਪੋਸਟ ਤੋਂ ਬਾਅਦ ਸ਼ਬਦੀ ਜੰਗ ਜ਼ਰੂਰ ਸ਼ੁਰੂ ਹੋ ਜਾਵੇਗੀ। ਇਸ ਖਬਰ ਵਿੱਚ ਲਿੰਕ ਕੀਤੀ ਹੋਈ ਸ਼ੋਸ਼ਲ ਮੀਡੀਆ (Social media) ਦੀ ਪੋਸਟ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸ਼ੋਸ਼ਲ ਮੀਡੀਆ (Social media) ਯੂਜ਼ਰਸ ਨੇ ਆਪਣਾ ਅਲੱਗ-ਅਲੱਗ ਪ੍ਰਤੀਕਰਮ ਦਿੱਤਾ ਹੈ।

ਇਹ ਵੀ ਪੜ੍ਹੋ: ਸੀਐੱਮ ਚੰਨੀ ਨੇ ਪੰਜਾਬ ਦੇ ਵਿਦਿਆਰਥੀਆਂ ਨੂੰ ਦਿੱਤੀ ਇਹ ਸਹੂਲਤ

ETV Bharat Logo

Copyright © 2024 Ushodaya Enterprises Pvt. Ltd., All Rights Reserved.