ETV Bharat / city

ਸੰਗਰੂਰ ਜ਼ਿਮਨੀ ਚੋਣ: 100 ਦਿਨਾਂ 'ਚ ਬਦਲੇ ਸਮੀਕਰਨ, 'ਆਪ' ਆਪਣੇ ਗੜ੍ਹ 'ਚ ਵੋਟ ਬੈਂਕ ਵੀ ਨਹੀਂ ਬਚਾ ਸਕੀ

author img

By

Published : Jun 27, 2022, 5:14 PM IST

Updated : Jun 27, 2022, 6:57 PM IST

100 ਦਿਨਾਂ 'ਚ ਬਦਲੇ ਸਮੀਕਰਣ
100 ਦਿਨਾਂ 'ਚ ਬਦਲੇ ਸਮੀਕਰਣ

ਜ਼ਿਲ੍ਹਾ ਸੰਗਰੂਰ ਨੂੰ ਆਪ ਦੀ ਰਾਜਧਾਨੀ ਦਾ ਨਾਮ ਵੀ ਦਿੱਤਾ ਜਾਂਦਾ ਸੀ, ਉੱਥੇ ਆਪ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਜਿਸ ਤੋਂ ਬਾਅਦ ਇਹ ਵਿਸ਼ਾ ਵੀ ਅਹਿਮ ਰਿਹਾ ਕਿ ਆਖਿਰ ਆਪ ਦਾ ਸੰਗਰੂਰ ਵਿੱਚ ਵੋਟ ਬੈਂਕ ਕਿਵੇਂ ਘਟਿਆ। ਇਸ ਨੂੰ ਲੈ ਕੇ ਵੇਖੋ ਸਾਡੀ ਖਾਸ ਰਿਪੋਰਟ...

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਸੰਗਰੂਰ ਲੋਕ ਸਭਾ ਸੀਟ ਤੋਂ ਜਿੱਤ ਗਏ ਹਨ। ਉੱਥੇ ਹੀ ਵਿਧਾਨ ਸਭਾ ਚੋਣਾਂ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਆਪ ਆਪਣੀ ਪ੍ਰਸਿੱਧੀ ਦੀ ਪਹਿਲੀ ਪ੍ਰੀਖਿਆ ਦਾ ਸਾਹਮਣਾ ਕਰ ਰਹੀ ਹੈ। ਜਿੱਥੇ ਜ਼ਿਲ੍ਹਾ ਸੰਗਰੂਰ ਨੂੰ ਆਪ ਦੀ ਰਾਜਧਾਨੀ ਦਾ ਨਾਮ ਵੀ ਦਿੱਤਾ ਜਾਂਦਾ ਸੀ, ਉੱਥੇ ਆਪ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਜਿਸ ਤੋਂ ਬਾਅਦ ਇਹ ਵਿਸ਼ਾ ਵੀ ਅਹਿਮ ਰਿਹਾ ਕਿ ਆਖਿਰ ਆਪ ਦਾ ਸੰਗਰੂਰ ਵਿੱਚ ਵੋਟ ਬੈਂਕ ਕਿਵੇਂ ਘਟਿਆ। ਜਿਸ ਨੂੰ ਲੈ ਕੇ ਵਿਰੋਧੀ ਧਿਰਾਂ ਵੱਲੋ ਵੀ ਵੱਖ-ਵੱਖ ਕਾਰਨ ਦੱਸੇ ਜਾ ਰਹੇ ਹਨ। ਕਿ ਜਿਵੇਂ ਸਿੱਧੂ ਮੂਸੇਵਾਲਾ ਦੀ ਮੌਤ ਤੇ ਪੰਜਾਬ ਵਿੱਚ ਕਾਨੂੰਨ ਵਿਵਸਥਾ ਤੇ ਹੋਰ ਵੀ ਕਈ ਸਵਾਲ ਵਿਰੋਧੀ ਪਾਰਟੀਆਂ ਵੱਲੋ ਸੰਗਰੂਰ ਜ਼ਿਮਨੀ ਚੋਣਾਂ ਨੂੰ ਲੈ ਕੇ ਚੁੱਕੇ ਜਾ ਰਹੇ ਹਨ।




ਦੱਸ ਦਈਏ ਕਿ ਜਿਮਨੀ ਚੋਣਾਂ ਦੌਰਾਨ ਸਿਮਰਨਜੀਤ ਸਿੰਘ ਮਾਨ ਨੂੰ 253154 ਵੋਟਾਂ, ਆਪ ਦੇ ਗੁਰਮੇਲ ਸਿੰਘ ਦੂਜੇ ਨੰਬਰ 'ਤੇ ਰਹੇ, ਜਿਨ੍ਹਾਂ ਨੂੰ 2,47, 332, ਵੋਟਾਂ ਜਦਕਿ ਤੀਜੇ ਨੰਬਰ 'ਤੇ ਕਾਂਗਰਸ ਦੇ ਦਲਵੀਰ ਗੋਲਡੀ ਨੂੰ 79,668 ਵੋਟਾਂ, ਚੌਥੇ ਨੰਬਰ 'ਤੇ ਭਾਜਪਾ ਦੇ ਕੇਵਲ ਢਿੱਲੋਂ ਨੂੰ 66, 298 ਵੋਟਾਂ ਅਤੇ ਪੰਜਵੇਂ ਸਥਾਨ 'ਤੇ ਅਕਾਲੀ ਦਲ ਦੇ ਬੀਬੀ ਕਮਲਦੀਪ ਕੌਰ ਨੂੰ 44, 428 ਵੋਟਾਂ ਪਈਆਂ ਹਨ। 23 ਸਾਲਾਂ ਦੇ ਲੰਬੇ ਵਕਫ਼ੇ ਤੋਂ ਬਾਅਦ ਹੁਣ ਉਹ ਤੀਜੀ ਵਾਰ ਸੰਗਰੂਰ ਸੀਟ ਤੋਂ ਜਿੱਤੇ ਹਨ।




ਜੇਕਰ ਗੱਲ ਕੀਤੀ ਜਾਵੇ ਤਾਂ ਭਗਵੰਤ ਮਾਨ ਤੋਂ ਬਾਅਦ ਜੇਕਰ ਤਾਕਤਵਰ ਮੰਤਰੀ ਦੀ ਗੱਲ ਕਰੀਏ ਤਾਂ ਉਹ ਸਿੱਖਿਆ ਤੇ ਖੇਡ ਮੰਤਰੀ ਮੀਤ ਹੇਅਰ ਤੇ ਵਿੱਤ ਮੰਤਰੀ ਹਰਪਾਲ ਚੀਮਾ ਜੋ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਬਹੁਤ ਕਰੀਬ ਹਨ। ਉੱਥੇ ਹੀ ਮੀਤ ਹੇਅਰ ਜੋ ਕਿ ਯੂਥ 'ਆਪ' ਦੇ ਸੂਬਾ ਪ੍ਰਧਾਨ ਰਹਿ ਚੁੱਕੇ ਹਨ, ਜਦਕਿ ਹਰਪਾਲ ਚੀਮਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਵਿਰੋਧੀ ਧਿਰ ਦੇ ਨੇਤਾ ਸਨ, ਪਰ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ 'ਚ ਦੋਵਾਂ ਦੇ ਵਿਧਾਨ ਸਭਾ ਹਲਕੇ 'ਆਪ' ਉਮੀਦਵਾਰ ਦੀ ਹਾਰ ਦਾ ਮੁੱਖ ਕਾਰਨ ਬਣੇ।



ਸੂਤਰਾਂ ਅਨੁਸਾਰ ਦੱਸ ਦਈਏ ਕਿ ਹਰਪਾਲ ਚੀਮਾ ਜੋ ਕਿ ਹਲਕਾ ਦਿੜ੍ਹਬਾ ਦੀ ਨੁਮਾਇੰਦਗੀ ਕਰਦੇ ਹਨ, ਤੇ ਉਹ ਦੂਜੀ ਵਾਰ ਵਿਧਾਇਖ ਬਣੇ ਹਨ, ਇਸ ਦਿੜ੍ਹਬਾ ਹਲਕੇ ਤੋਂ ਆਪ ਉਮੀਦਵਾਰ ਗੁਰਮੇਲ ਸਿੰਘ ਤੋਂ 7553 ਵੋਟਾਂ ਨਾਲ ਹਾਰ ਗਏ ਹਨ, 2022 ਵਿੱਚ ਹੋੋਈਆ ਵਿਧਾਨ ਸਭਾ ਚੋਣਾਂ ਵਿੱਚ ਹਰਪਾਲ ਚੀਮਾ ਨੂੰ 82630 ਵੋਟਾਂ, ਸ਼੍ਰੋਮਣੀ ਅਕਾਲੀ ਦਲ ਦੇ ਗੁਲਜ਼ਾਰ ਸਿੰਘ ਨੂੰ 31975 ਵੋਟਾਂ, ਕਾਂਗਰਸ ਦੇ ਅਜੈਬ ਸਿੰਘ ਰੋਟਲਨ ਨੂੰ 10472 ਤੇ ਅਕਾਲੀ ਦਲ (ਅ) ਦੇ ਮਨਦੀਪ ਸਿੰਘ ਨੂੰ 9 ਹਜ਼ਾਰ ਵੋਟਾਂ ਮਿਲੀਆ ਸਨ, ਜਦ ਕਿ ਇੱਕ ਹਜ਼ਾਰ ਤੋਂ ਉਪਰ ਲੋਕਾਂ ਨੇ ਨੋਟਾ ਦੀ ਵਰਤੋਂ ਕੀਤੀ ਸੀ।



ਹੁਣ ਇੱਥੇ ਇਹ ਵੀ ਵੱਡਾ ਸਵਾਲ ਖੜ੍ਹਾ ਹੁੰਦਾ ਹੈ ਕਿ 55 ਹਜ਼ਾਰ ਵੋਟਾਂ ਨਾਲ ਵਿਧਾਇਕ ਬਣੇ ਹਰਪਾਲ ਚੀਮਾ ਨੂੰ ਵਿਧਾਨ ਸਭਾ ਵੋਟਾਂ ਦੇ 100 ਦਿਨਾਂ ਬਾਅਦ ਆਪਣੇ ਹਲਕੇ ਵਿੱਚੋ 7553 ਵੋਟਾਂ ਨਾਲ ਹਾਲ ਦਾ ਸਾਹਮਣਾ ਕਰਨਾ ਪਿਆ ਤੇ ਸਿਮਰਨਜੀਤ ਸਿੰਘ ਮਾਨ ਵੱਲੋਂ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕੀਤੀ ਗਈ। ਇਸ ਦੇ ਨਾਲ ਹੀ ਸਿੱਖਿਆ ਮੰਤਰੀ ਮੀਤ ਹੇਅਰ ਦੇ ਹਲਕਾ ਬਰਨਾਲਾ ‘ਚ ਵੀ ‘ਆਪ’ ਫੇਲ੍ਹ ਸਾਬਿਤ ਹੋਈ।




ਇਸ ਤੋਂ ਇਲਾਵਾ ਦੱਸ ਦਈਏ ਕਿ ਵਿਧਾਨ ਸਭਾ ਚੋਣਾਂ ਦੇ 100 ਦਿਨ ਬੀਤ ਜਾਣ ਤੋਂ ਪਹਿਲ ਮੀਤ ਹੇਅਰ ਨੇ ਬਰਨਾਲਾ ਤੋਂ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਦੂਜੀ ਵਾਰ ਬਰਨਾਲਾ ਤੋਂ ਵਿਧਾਇਖ ਬਣੇ। ਜਿਸ ਦੌਰਾਨ ਮੀਤ ਹੇਅਰ ਨੇ ਅਕਾਲੀ-ਬਸਪਾ ਦੇ ਕੁਲਵੰਤ ਕੀਤੂ ਨੂੰ 37622 ਵੋਟਾਂ ਦੇ ਫਰਕ ਨਾਲ ਹਰਾਇਆ ਸੀ, ਇਸੇ ਦੌਰਾਨ ਹੀ ਕਾਂਗਰਸੀ ਉਮੀਦਵਾਰ ਮਨੀਸ਼ ਬਾਂਸਲ ਨੂੰ 16750 ਵੋਟਾਂ ਨਾਲ ਤੀਜਾ ਨੰਬਰ 'ਤੇ ਆਏ।

ਜਦਕਿ ਅਕਾਲੀ ਦਲ ਅੰਮ੍ਰਿਤਸਰ ਦੇ ਗੁਰਪ੍ਰੀਤ ਸਿੰਘ 9890 ਵੋਟਾਂ ਲੈ ਕੇ ਚੌਥੇ ਸਥਾਨ 'ਤੇ ਰਹੇ, ਪਰ ਹੁਣ 100 ਦਿਨਾਂ ਬਾਅਦ ਬਰਨਾਲਾ 'ਚ ਬਦਲਾਅ ਆਇਆ ਹੈ। ਇੱਥੋਂ ਆਪ ਦੇ ਉਮੀਦਵਾਰ ਗੁਰਮੇਲ ਸਿੰਘ 2295 ਵੋਟਾਂ ਨਾਲ ਹਾਰ ਗਏ ਤੇ ਅਕਾਲੀ ਦਲ ਅੰਮ੍ਰਿਤਸਰ ਨੂੰ 25 ਹਜ਼ਾਰ 722 ਵੋਟਾਂ ਮਿਲੀਆਂ ਜੋ 100 ਦਿਨ ਪਹਿਲਾਂ 9890 ਸੀ।

ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਜ਼ਿਲ੍ਹਾ ਮਾਲੇਰਕੋਟਲਾ ਦੀ ਤਾਂ ਮਾਲੇਰਕੋਟਲਾ ਵਿੱਚ ਵੀ ਆਪ ਦੀ ਹਾਲਤ ਬਹੁਤ ਬੁਰੀ ਹੋਈ ਹੈ ਕਿਉਂਕਿ ਮਲੇਰਕੋਟਲਾ ਤੋਂ ਵੀ ਸਿਮਰਨਜੀਤ ਸਿੰਘ ਮਾਨ ਨੇ ਵੱਡੀ ਲੀਡ ਲੈਂਦਿਆ 8101 ਵੋਟਾਂ ਨਾਲ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ, ਤੇ ਹਲਕਾ ਭਦੌੜ ਤੋਂ ਆਪ ਦੇ ਉਮੀਦਵਾਰ ਗੁਰਮੇਲ 7125 ਵੋਟਾਂ ਨਾਲ ਹਾਰ ਦਾ ਸਾਹਮਣੇ ਕਰਨਾ ਪਿਆ।



ਸੋ ਆਖਿਰ ਵਿੱਚ ਦੱਸ ਦਈਏ ਕਿ ਸੰਗਰੂਰ ਦੇ 4 ਹਲਕਿਆਂ ਵਿੱਚ ਆਪ ਦੀ ਬਹੁਤ ਬੁਰੀ ਤਰ੍ਹਾਂ ਨਾਲ ਹਾਰ ਹੋਈ ਹੈ, ਬੇਸ਼ੱਕ ਆਪ ਦੇ ਥਾਕੜ ਉਮੀਦਵਾਰ ਹਰਪਾਲ ਚੀਮਾ ਤੇ ਮੀਤ ਹੇਅਰ ਚੋਣ ਮੈਦਾਨ ਉਤਰੇ ਸਨ, ਪਰ ਇਹਨਾਂ ਕਾਰਨ ਵੀ ਕੀਤੇ ਨਾ ਕੀਤੇ ਪਾਰਟੀ ਦਾ ਖਸਤਾ ਹਾਲਤ ਹੋਈ ਹੈ। ਸੋ ਇਸ ਹਾਰ ਤੋਂ ਬਾਅਦ ਵਿਚਾਰ ਵਟਾਂਦਰੇ ਜਰੂਰ ਹੋ ਰਹੇ ਹਨ ਕਿ ਪਾਰਟੀ ਇਨ੍ਹਾਂ ਲੀਡਰਾਂ ਦੀ ਆਪ ਵਿੱਚ ਬਹੁਤ ਜ਼ਿਆਦਾ ਰਾਖਵੀ ਥਾਂ ਸੀ, ਜਿੱਥੇ ਮੀਤ ਹੇਅਰ ਦਾ ਸੰਗਰੂਰ ਦੇ ਨੌਜਵਾਨਾਂ ਵਿੱਚ ਕਾਫ਼ੀ ਮਿਲਵਰਤਨ ਸੀ, ਪਰ ਨੌਜਵਾਨ ਵੀ ਆਪ ਤੋਂ ਬਹੁਤ ਜ਼ਿਆਦਾ ਦੂਰ ਜਾਂਦੇ ਦਿਖਾਈ ਦਿੱਤਾ, ਜਿਸ ਕਾਰਨ ਆਪ ਦੇ ਵੋਟ ਗ੍ਰਾਫ਼ ਵਿੱਚ ਹਿਲਜੁਲ ਜਰੂਰ ਹੋਈ ਹੈ।



ਇਹ ਵੀ ਪੜੋ: -'ਬਾਰੀ ਨਾਲ ਲਟਕ ਕੇ ਸਾਡੇ CM ਜਾਣਗੇ, ਤਾਂ ਇਸ ਦਾ ਜਵਾਬ ਪੰਜਾਬ ਦੇ ਲੋਕ ਦੇਣਗੇ'

Last Updated :Jun 27, 2022, 6:57 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.