ETV Bharat / city

ਪੰਜਾਬ ਸਰਕਾਰ ਦਾ ਨਵਾਂ ਕਾਰਾ, ਪੇਪਰਾਂ ’ਚ ਪ੍ਰਸ਼ਨਾਂ ਦੀ ਥਾਂ ਪਾਇਆ ਸਰਕਾਰੀ ਇਸ਼ਤਿਹਾਰ !

author img

By

Published : Sep 12, 2021, 3:12 PM IST

ਸਿੱਖਿਆ ਵਿਭਾਗ
ਸਿੱਖਿਆ ਵਿਭਾਗ

ਦੱਸ ਦਈਏ ਕਿ ਸਿੱਖਿਆ ਵਿਭਾਗ (Education department) ਵੱਲੋਂ ਜਾਰੀ ਪੀਡੀਐਫ ’ਚ ਪੰਜਾਬ ਦੀ ਕਾਂਗਰਸ ਸਰਕਾਰ ਦਾ ਇਸ਼ਤਿਹਾਰ ਛਪਿਆ ਹੋਇਆ ਹੈ।, ਜਿਸਨੇ ਸਰਕਾਰ ਲਈ ਇੱਕ ਨਵਾਂ ਵਿਵਾਦ ਖੜਾ ਕਰ ਦਿੱਤਾ ਹੈ।

ਚੰਡੀਗੜ੍ਹ: ਪੰਜਾਬ ਸਰਕਾਰ (Punjab Government) ਮੁੜ ਤੋਂ ਵਿਰੋਧੀਆਂ ਦੇ ਨਿਸ਼ਾਨੇ ’ਤੇ ਆ ਗਈ ਹੈ। ਦੱਸ ਦਈਏ ਕਿ ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਪੇਪਰ ਦਾ ਪੀਡੀਐਫ ਅਧਿਆਪਕਾਂ ਨੂੰ ਜਾਰੀ ਕੀਤੇ ਗਏ ਹਨ ਤਾਂ ਜੋ ਬੱਚਿਆ ਦਾ ਪੇਪਰ ਕਰਵਾਇਆ ਜਾ ਸਕੇ। ਪਰ ਇਸ ਪੇਪਰ ਦੇ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਸਰਕਾਰ ਮੁੜ ਸਵਾਲਾਂ ’ਚ ਆ ਗਈ ਹੈ।

ਦੱਸ ਦਈਏ ਕਿ ਸਿੱਖਿਆ ਵਿਭਾਗ ਵੱਲੋਂ ਜਾਰੀ ਪੀਡੀਐਫ (PDF) ’ਚ ਪੰਜਾਬ ਦੀ ਕਾਂਗਰਸ (Congress Party) ਸਰਕਾਰ ਦਾ ਇਸ਼ਤਿਹਾਰ ( Advertisement) ਛਪਿਆ ਹੋਇਆ ਹੈ।, ਜਿਸਨੇ ਸਰਕਾਰ ਲਈ ਇੱਕ ਨਵਾਂ ਵਿਵਾਦ ਖੜਾ ਕਰ ਦਿੱਤਾ ਹੈ।

'ਅਕਾਲੀ ਦਲ ਨੇ ਚੁੱਕੇ ਸਵਾਲ'

ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਇਸ ਸਬੰਧੀ ਟਵੀਟ ਕਰ ਪੰਜਾਬ ਸਰਕਾਰ ’ਤੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਨੇ ਟਵੀਟ ਰਾਹੀ ਕਿਹਾ ਕਿ ਆਪਣੀ ਸਮਾਜਿਕ ਕਲਿਆਣਾ ਯੋਜਵਾਨਾਂ ਨੂੰ ਉਜਾਗਰ ਕਰਨ ਦੇ ਲਈ ਬੇਤਾਬ ਪੰਜਾਬ ਸਰਕਾਰ ਨੇ ਇੱਕ ਹੋਰ ਨਵਾਂ ਤਰੀਕਾ ਕੱਢਿਆ ਹੈ। ਦਲਜੀਤ ਸਿੰਘ ਚੀਮਾ ਨੇ ਅੱਗੇ ਲਿਖਿਆ ਕਿ ਪੰਜਾਬ ਸਰਕਾਰ ਵੱਲੋਂ ਆਪਣੀ ਬੁਢਾਪਾ ਪੈਨਸ਼ਨ ਯੋਜਵਾਨਾਂ ਨੂੰ ਬਹੁਤ ਹੀ ਚਲਾਕੀ ਨਾਲ ਸਰਕਾਰੀ ਸਕੂਲਾਂ ਦੇ 5ਵੀਂ ਜਮਾਤ ਦੇ ਵਿਦਿਆਰਥੀਆਂ ਦੇ ਮਾਡਲ ਪ੍ਰਸ਼ਨ ਪੱਤਰਾਂ ਨੂੰ ਚੁਣਿਆ ਹੈ।

  • Desperate to highlight its social welfare schemes the Punjab government has found another novel way. They have chosen the model question papers of students of 5th class of govt schools for tactfully highlighting the old age pension scheme. pic.twitter.com/B72kG0Z4kf

    — Dr Daljit S Cheema (@drcheemasad) September 11, 2021 " class="align-text-top noRightClick twitterSection" data=" ">

ਇਹ ਵੀ ਪੜੋ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣ ਲੋਕਾਂ ਦੇ ਰੂਬਰੂ ਹੋ ਕਰਨਗੇ ਸੰਵਾਦ

ਕਾਬਿਲੇਗੌਰ ਹੈ ਕਿ 2022 ਦੀਆਂ ਵਿਧਾਨਸਭਾ ਚੋਣਾਂ ਆਉਣ ਵਾਲੀਆਂ ਹਨ ਜਿਸ ਨੂੰ ਲੈ ਕੇ ਸੂਬੇ ’ਚ ਵੱਖ ਵੱਖ ਪਾਰਟੀਆਂ ਵੱਲੋਂ ਚੋਣਾਂ ਸਬੰਧੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ, ਉੱਥੇ ਹੀ ਦੂਜੇ ਪਾਸੇ ਪੰਜਾਬ ਸਰਕਾਰ ਦਾ ਇਹ ਨਵਾਂ ਕਾਰਾ ਸਾਹਮਣੇ ਆਇਆ ਹੈ ਜਿਸ ਨੇ ਮੁੜ ਤੋਂ ਸਿਆਸਤ ਨੂੰ ਭਖਾ ਦਿੱਤਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.