ਕਾਬੁਲ 'ਚ ਸਿੱਖਾਂ ਅਤੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਲਈ ਗੱਲ ਕਰੇ ਕੇਂਦਰ: ਚੰਨੀ

author img

By

Published : Oct 17, 2021, 8:01 AM IST

Updated : Oct 17, 2021, 8:31 AM IST

ਮੁੱਖ ਮੰਤਰੀ ਚਰਨਜੀਤ ਚੰਨੀ ਨੇ ਇਸ ਹਮਲੇ ਦੀ ਅਲੋਚਨਾ ਕਰਦਿਆਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੋਂ ਮੰਗ ਕੀਤੀ ਹੈ ਕਿ ਉਹ ਤੁਰੰਤ ਪ੍ਰਭਾਵ ਨਾਲ ਕੇਂਦਰੀ ਵਿਦੇਸ਼ ਮੰਤਰਾਲੇ ਨੂੰ ਹੁਕਮ ਕਰਨ ਕਿ ਕਾਬੁਲ 'ਚ ਹੋਏ ਗੁਰਦੁਆਰਾ ਸਾਹਿਬ 'ਤੇ ਹਮਲੇ ਨੂੰ ਅਫਗਾਨੀਸਤਾਨ ਸਰਕਾਰ ਕੋਲ ਚੁੱਕਿਆ ਜਾਵੇ।

ਚੰਡੀਗੜ੍ਹ: ਕਾਬੁਲ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਕਰਤੇ ਪਰਵਾਨ ਸਾਹਿਬ (Parwan Sahib, the historic Gurdwara of Kabul) ਵਿੱਚ ਮੁੜ ਤੋਂ ਤਾਲਿਬਾਨੀਆਂ ਵਲੋਂ ਹਥਿਆਰਾਂ ਸਮੇਤ ਦਾਖ਼ਲ ਹੋ ਕੇ ਹਮਲਾ ਕੀਤਾ ਹੈ। ਜਿਸ ਨੂੰ ਲੈਕੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਚਿੰਤਾ ਜਾਹਿਰ ਕੀਤੀ ਹੈ।

ਇਸ ਨੂੰ ਲੈਕੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਇਸ ਹਮਲੇ ਦੀ ਅਲੋਚਨਾ ਕਰਦਿਆਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੋਂ ਮੰਗ ਕੀਤੀ ਹੈ ਕਿ ਉਹ ਤੁਰੰਤ ਪ੍ਰਭਾਵ ਨਾਲ ਕੇਂਦਰੀ ਵਿਦੇਸ਼ ਮੰਤਰਾਲੇ ਨੂੰ ਹੁਕਮ ਕਰਨ ਕਿ ਕਾਬੁਲ 'ਚ ਹੋਏ ਗੁਰਦੁਆਰਾ ਸਾਹਿਬ 'ਤੇ ਹਮਲੇ ਨੂੰ ਅਫਗਾਨੀਸਤਾਨ ਸਰਕਾਰ ਕੋਲ ਚੁੱਕਿਆ ਜਾਵੇ।

  • I strongly condemn the attack on Gurdwara Sahib in Kabul by armed persons. I urge PM @NarendraModi to immediately direct the Union Ministry of External Affairs to take up the matter with Afghanistan government for ensuring safety & security of the Sikhs and their religious places

    — Charanjit S Channi (@CHARANJITCHANNI) October 16, 2021 " class="align-text-top noRightClick twitterSection" data=" ">

ਉਨ੍ਹਾਂ ਮੰਗ ਕੀਤੀ ਕਿ ਭਾਰਤ ਸਰਕਾਰ ਕਾਬੁਲ ਵੱਸਦੇ ਸਿੱਖਾਂ ਅਤੇ ਗੁਰੂ ਘਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅਫਗਾਨੀਸਤਾਨ ਸਰਕਾਰ ਕੋਲ ਮੁੱਦਾ ਚੁੱਕੇ।

ਇਹ ਵੀ ਪੜ੍ਹੋ:ਤਿੰਨ ਨਿਹੰਗ ਗ੍ਰਿਫ਼ਤਾਰ, ਮ੍ਰਿਤਕ ਦਾ ਹੋਇਆ ਅੰਤਿਮ ਸਸਕਾਰ

ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਕਾਬੁਲ ਦੇ ਇਤਿਹਾਸਕ ਗੁਰਦੁਆਰਾ ਕਰਤੇ ਪਰਵਾਨ ਸਾਹਿਬ ਵਿਖੇ ਤਾਲੀਬਾਨੀਆਂ ਵਲੋਂ ਦਾਖਲ ਹੋ ਕੇ ਭੰਨਤੋੜ ਕੀਤੀ ਗਈ ਸੀ। ਤਾਲਿਬਾਨ ਲੜਾਕੇ(Taliban Fighters) ਪਿਛਲੇ 10 ਦਿਨਾਂ ਵਿੱਚ ਦੂਜੀ ਵਾਰ ਹਥਿਆਰਾਂ ਸਮੇਤ ਕਾਬੁਲ ਗੁਰਦੁਆਰਾ ਸਾਹਿਬ(Kabul Gurudwara) ਵਿੱਚ ਦਾਖਲ ਹੋਏ ਹਨ। ਸਥਾਨਕ ਸਿੱਖ ਲੋਕਾਂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਹਥਿਆਰਾਂ ਸਮੇਤ ਲੜਾਕੇ ਗੁਰਦੁਆਰਾ ਸਾਹਿਬ(Taliban Fighter in Gurudwara) ਦੀ ਹਦੂਦ ਵਿੱਚ ਦਾਖਲ ਹੋਏ ਅਤੇ ਫਿਰ ਤਲਾਸ਼ੀ ਲਈ। ਇਸ ਦੌਰਾਨ ਉਨ੍ਹਾਂ ਗੁਰਦੁਆਰਾ ਸਾਹਿਬ 'ਚ ਮੌਜੂਦ ਲੋਕਾਂ ਨੂੰ ਡਰਾਇਆ ਅਤੇ ਧਮਕਾਇਆ।

ਇਹ ਵੀ ਪੜ੍ਹੋ:ਜਾਣੋ ਕੌਣ ਹੈ ਗੁਰਪਤਵੰਤ ਸਿੰਘ ਪੰਨੂ?

ਇਸ ਸਬੰਧੀ ਕਾਬੁਲ ਦੇ ਸਥਾਨਕ ਸਿੱਖ ਨੇ ਮੀਡੀਆ ਰਾਹੀ ਗੱਲਬਾਤ ਦੌਰਾਨ ਦੱਸਿਆ ਕਿ ਗੁਰਦੁਆਰਾ ਸਾਹਿਬ 'ਚ ਹਥਿਆਰ ਅਤੇ ਰਾਈਫਲ ਰੱਖੇ ਹਨ, ਜਿਸ ਦੀ ਭਾਲ ਲਈ ਉਨ੍ਹਾਂ ਵਲੋਂ ਛਾਪੇਮਾਰੀ ਕੀਤੀ ਹੈ। ਇਸ ਦੌਰਾਨ ਤਾਲਿਬਾਨੀ ਲੜਾਕਿਆਂ ਵਲੋਂ ਸਾਂਸਦ ਨਰਿੰਦਰ ਸਿੰਘ ਖਾਲਸਾ ਦੇ ਦਫ਼ਤਰ ਦੀ ਵੀ ਤਲਾਸ਼ੀ ਲਈ ਹੈ।

ਦੱਸ ਦਈਏ ਕਿ ਪਿਛਲੇ ਦਿਨੀਂ ਜਦੋਂ ਤਾਲਿਬਾਨੀ ਗੁਰਦੁਆਰਾ ਸਾਹਿਬ ਦੀ ਹਦੂਦ 'ਚ ਸ਼ਾਮਲ ਹੋਏ ਸਨ ਤਾਂ ਉਨ੍ਹਾਂ ਵਲੋਂ ਗੁਰਦੁਆਰਾ ਸਾਹਿਬ 'ਚ ਲੱਗੇ ਕੈਮਰਿਆਂ ਦੀ ਭੰਨਤੋੜ ਵੀ ਕੀਤੀ ਗਈ ਸੀ ਅਤੇ ਨਾਲ ਹੀ ਗੁਰਦੁਆਰੇ ਦੇ ਸੁਰੱਖਿਆ ਗਾਰਡ ਨੂੰ ਡਰਾਇਆ ਅਤੇ ਧਮਕਾਇਆ ਵੀ ਸੀ।

ਇਹ ਵੀ ਪੜ੍ਹੋ:ਘੱਟ ਗਿਣਤੀਆਂ ਦੇ ਲੋਕਾਂ ਨੂੰ ਕਾਬੁਲ ’ਚ ਖਤਰਾ-ਸਿਰਸਾ

Last Updated :Oct 17, 2021, 8:31 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.