ETV Bharat / city

ਈਟੀਟੀ ਅਤੇ ਟੈੱਟ ਪਾਸ ਬੇਰੁਜ਼ਗਾਰ ਨੌਜਵਾਨਾਂ ਦੇ ਪਰਚੇ ਲਵਾਂਗੇ ਵਾਪਿਸ: ਕੈਪਟਨ ਸੰਧੂ

author img

By

Published : Mar 12, 2020, 6:26 PM IST

ਬੇਰੁਜ਼ਗਾਰ ਈਟੀਟੀ ਅਤੇ ਟੈੱਟ ਪਾਸ ਬੀਐੱਡ ਅਧਿਆਪਕਾਂ ਨਾਲ ਬੈਠਕ ਕਰਨ ਤੋਂ ਬਾਅਦ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਨ੍ਹਾਂ ਖ਼ਿਲਾਫ਼ ਪਰਚੇ ਦਰਜ ਹੋਏ ਹਨ ਉਹ ਇੱਕ ਪ੍ਰੋਸੀਜ਼ਰ ਦੇ ਤਹਿਤ ਖ਼ਤਮ ਕਰ ਦਿੱਤੇ ਜਾਣਗੇ।

case registered on unemployed teachers will be cancelled says captain sandhu
ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸੰਧੂ

ਚੰਡੀਗੜ੍ਹ: ਬੇਰੁਜ਼ਗਾਰ ਈਟੀਟੀ ਅਤੇ ਟੈੱਟ ਪਾਸ ਬੀਐੱਡ ਅਧਿਆਪਕਾਂ ਨਾਲ ਬੈਠਕ ਕਰਨ ਤੋਂ ਬਾਅਦ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸੰਧੂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ 16 ਮਾਰਚ ਨੂੰ ਸਰਕਾਰ ਦੇ 3 ਸਾਲ ਪੂਰੇ ਹੋਣ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪ੍ਰੈਸ ਕਾਨਫ਼ਰੰਸ ਕਰ ਕਈ ਵੱਡੇ ਐਲਾਨ ਕਰਨਗੇ।

ਉਨ੍ਹਾਂ ਕਿਹਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਸਰਕਾਰੀ ਮਹਿਕਮਿਆਂ ਵਿੱਚ ਨੌਕਰੀਆਂ ਦੇਣ ਦਾ ਐਲਾਨ ਕਰਨਗੇ।

ਈਟੀਟੀ ਅਤੇ ਟੈੱਟ ਪਾਸ ਬੇਰੁਜ਼ਗਾਰ ਨੌਜਵਾਨਾਂ ਦੇ ਪਰਚੇ ਲਵਾਂਗੇ ਵਾਪਿਸ: ਕੈਪਟਨ ਸੰਧੂ

ਇਹ ਵੀ ਪੜ੍ਹੋ: ਯੈਸ ਬੈਂਕ ਮਾਮਲਾ: ਈਡੀ ਨੇ ਲੋਨ ਬਦਲੇ ਰਾਣਾ ਕਪੂਰ ਤੋਂ 5 ਹਜ਼ਾਰ ਕਰੋੜ ਦੀ ਰਿਸ਼ਵਤ ਲੈਣ ਦਾ ਕੀਤਾ ਦਾਅਵਾ

ਪਟਿਆਲਾ 'ਚ ਬੇਰੁਜ਼ਗਾਰਾਂ 'ਤੇ ਹੋਏ ਲਾਠੀਚਾਰਜ 'ਤੇ ਬੋਲਦਿਆਂ ਕੈਪਟਨ ਸੰਧੂ ਨੇ ਕਿਹਾ ਕਿ ਜਿਨ੍ਹਾਂ ਖ਼ਿਲਾਫ਼ ਪਰਚੇ ਦਰਜ ਹੋਏ ਹਨ ਉਹ ਇੱਕ ਪ੍ਰੋਸੀਜ਼ਰ ਦੇ ਤਹਿਤ ਖ਼ਤਮ ਕਰ ਦਿੱਤੇ ਜਾਣਗੇ।

ਦੱਸ ਦਈਏ ਕਿ ਲਗਾਤਾਰ 6 ਮਹੀਨਿਆਂ ਤੋਂ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਦੇ ਬਾਹਰ ਅਧਿਆਪਕਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਪਟਿਆਲਾ ਵਿਖੇ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਦੇ ਬਾਹਰ ਵੀ ਬੇਰੁਜ਼ਗਾਰ ਨੌਜਵਾਨਾਂ 'ਤੇ ਪੁਲਿਸ ਵੱਲੋਂ ਲਾਠੀਚਾਰਜ ਕਰ ਪਰਚੇ ਦਰਜ ਕੀਤੇ ਗਏ।

ETV Bharat Logo

Copyright © 2024 Ushodaya Enterprises Pvt. Ltd., All Rights Reserved.