ETV Bharat / city

ਜਿਸ ਥਾਣੇ 'ਚ ਤੇਜਿੰਦਰਪਾਲ ਬੱਗਾ ਖਿਲਾਫ਼ ਹੋਈ ਸੀ ਸ਼ਿਕਾਇਤ ਦਰਜ, ਉਸੇ ਥਾਣੇ 'ਚ ਕੇਜਰੀਵਾਲ 'ਤੇ ਸ਼ਿਕਾਇਤ ਦਰਜ

author img

By

Published : May 10, 2022, 2:00 PM IST

Updated : May 10, 2022, 3:43 PM IST

ਭਾਜਪਾ ਦੇ ਆਗੂ ਜਗਮੋਹਨ ਰਾਜੂ ਨੇ ਕਿਹਾ ਕਿ ਅੱਜ ਦਾ ਮੁੱਦਾ ਰਾਸ਼ਟਰੀ ਸੁਰੱਖਿਆ ਨਾਲ ਜੁੜਿਆ ਹੋਇਆ ਹੈ, ਮੈਂ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ ਇੱਕ ਮੁੱਖ ਮੰਤਰੀ ਕੇਜਰੀਵਾਲ ਵੱਲੋਂ ਇੱਕ ਪ੍ਰਧਾਨ ਮੰਤਰੀ ਵਿਰੁੱਧ ਬਿਆਨ ਦਿੱਤਾ ਗਿਆ।

ਕੇਜਰੀਵਾਲ 'ਤੇ ਸ਼ਿਕਾਇਤ ਦਰਜ
ਕੇਜਰੀਵਾਲ 'ਤੇ ਸ਼ਿਕਾਇਤ ਦਰਜ

ਚੰਡੀਗੜ੍ਹ: ਭਾਜਪਾ ਆਗੂ ਤੇਜਿੰਦਰ ਪਾਲ ਬੱਗਾ ਨੂੰ ਜਿੱਥੇ ਪੰਜਾਬ ਹਰਿਆਣਾ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਉਥੇ ਹੀ ਅਦਾਲਤ ਨੇ ਆਪਣਾ ਅੰਤਰਿਮ ਹੁਕਮ 5 ਜੁਲਾਈ ਤੱਕ ਬਰਕਰਾਰ ਰੱਖਣ ਦਾ ਹੁਕਮ ਦਿੱਤਾ ਹੈ। ਇਸ ਹੁਕਮ ਤੋਂ ਬਾਅਦ ਤੇਜਿੰਦਰ ਬੱਗਾ ਨੂੰ 5 ਜੁਲਾਈ ਤੱਕ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ।

ਇਸੇ ਦੌਰਾਨ ਭਾਜਪਾ ਦੇ ਆਗੂ ਜਗਮੋਹਨ ਰਾਜੂ ਪ੍ਰੈਸ ਕਾਨਫ਼ਰੰਸ ਕਰਦਿਆ ਨੇ ਕਿਹਾ ਕਿ ਅੱਜ ਦਾ ਮੁੱਦਾ ਰਾਸ਼ਟਰੀ ਸੁਰੱਖਿਆ ਨਾਲ ਜੁੜਿਆ ਹੋਇਆ ਹੈ, ਮੈਂ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ ਇੱਕ ਮੁੱਖ ਮੰਤਰੀ ਕੇਜਰੀਵਾਲ ਵੱਲੋਂ ਇੱਕ ਪ੍ਰਧਾਨ ਮੰਤਰੀ ਵਿਰੁੱਧ ਬਿਆਨ ਦਿੱਤਾ ਗਿਆ। ਐਤਵਾਰ 8 ਤਰੀਕ ਨੂੰ ਮੈਂ ਮੋਬਾਈਲ ਵਿੱਚ ਇੱਕ ਵੀਡੀਓ ਦੇਖੀ, ਜਿਸ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇੱਕ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਹਿ ਰਹੇ ਸਨ।

ਕਿ ਮੋਦੀ ਦੀ ਪਾਕਿਸਤਾਨ ਨਾਲ ਸੈਟਿੰਗ ਹੈ ਅਤੇ ਮੋਦੀ ਦੀ ਇਕ ਅੱਤਵਾਦੀ ਨਾਲ ਸੈਟਿੰਗ ਹੈ ਅਤੇ ਤੁਸੀਂ ਜਾਂ ਕੇ ਆਪਣੇ ਦੋਸਤਾਂ ਅਤੇ ਗੁਆਂਢੀਆਂ ਨੂੰ ਦੱਸੋ ਕਿ ਮੋਦੀ ਤੋਂ ਵੱਡਾ ਗਦਾਰ ਕੋਈ ਨਹੀਂ ਹੈ। ਇੱਕ ਚੁਣਿਆ ਹੋਇਆ ਸੀ.ਐਮ ਆਮ ਲੋਕਾਂ ਨੂੰ ਭੜਕਾ ਰਿਹਾ ਸੀ, ਇਹ ਗੱਲ ਹਰਿਆਣਾ ਦੇ ਹਿਸਾਰ 'ਚ ਹੋਈ ਰੈਲੀ 'ਚ ਜਨਸਭਾ ਸੀ। ਦੱਸ ਦਈਏ ਕਿ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ 11 ਫੀਸਦੀ ਨੌਜਵਾਨ ਫੌਜ ਵਿੱਚ ਹਨ।

ਕੇਜਰੀਵਾਲ ਨੇ ਕਿਹਾ ਸੀ ਕਿ ਇਹ ਉਹ ਸਮਾਂ ਹੈ, ਜਦੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗ ਵਰਗੀ ਸਥਿਤੀ ਹੈ ਅਤੇ ਅੱਤਵਾਦੀ ਸਾਡੇ ਉੱਪਰ ਬੈਠੇ ਹਨ। ਮੋਦੀ ਇਸ ਦੇਸ਼ ਲਈ ਬਹੁਤ ਖਤਰਨਾਕ ਹੈ, ਕੇਜਰੀਵਾਲ ਫੌਜ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।

ਕੇਜਰੀਵਾਲ 'ਤੇ ਸ਼ਿਕਾਇਤ ਦਰਜ
ਕੇਜਰੀਵਾਲ 'ਤੇ ਸ਼ਿਕਾਇਤ ਦਰਜ

ਦੱਸ ਦਈਏ ਕਿ 15 ਦਿਨ ਪਹਿਲਾਂ ਦਿੱਲੀ ਤੇ ਪੰਜਾਬ ਵਿਚਾਲੇ ਸਮਝੌਤਾ ਹੋਇਆ ਸੀ, ਜਿਸ ਵਿੱਚ ਪੰਜਾਬ ਦੇ ਸੀ.ਐਮ ਮੌਜੂਦ ਸਨ ਅਤੇ ਦਿੱਲੀ ਤੋਂ ਸਿੱਖ ਕੇ ਪੰਜਾਬ ਵਿੱਚ ਯੋਜਨਾਵਾਂ ਬਣਾਈਆਂ ਜਾਣਗੀਆਂ। ਪੰਜਾਬ ਪੁਲਿਸ ਦਾ ਸਿਆਸੀਕਰਨ ਹੋ ਰਿਹਾ ਹੈ ਮੇਰੀ ਪੰਜਾਬ ਪੁਲਿਸ ਨੂੰ ਅਪੀਲ ਹੈ, ਅੱਜ ਉਨ੍ਹਾਂ ਦਾ ਇਮਤਿਹਾਨ ਹੈ, ਇੱਕ PM ਖਿਲਾਫ ਸਾਜ਼ਿਸ਼ ਰਚੀ ਗਈ ਸੀ ਅਤੇ ਕੇਜਰੀਵਾਲ ਖਿਲਾਫ਼ ਦੇਸ਼ ਧ੍ਰੋਹ ਸਮੇਤ ਕਈ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾਵੇ।

ਇਹ ਗੁਰੂ ਗੋਬਿੰਦ ਸਿੰਘ ਜੀ ਦਾ ਪੰਜਾਬ ਹੈ, ਸਾਨੂੰ ਡਰਨਾ ਨਹੀਂ ਸਿਖਾਇਆ ਗਿਆ ਹੈ, ਇਸ ਲਈ ਪੰਜਾਬ ਪੁਲਿਸ ਨੂੰ ਵੀ ਇਸ ਮਾਮਲੇ ਵਿੱਚ ਕਾਰਵਾਈ ਕਰਨੀ ਚਾਹੀਦੀ ਹੈ। ਸਾਬਕਾ ਡੀ.ਜੀ.ਪੀ ਐਸਐਸ ਵਿਰਕ ਨੇ ਕਿਹਾ ਕੱਲ੍ਹ ਵਾਪਰੀ ਘਟਨਾ ਸਿਰਫ਼ ਇੱਕ ਟਰੇਲਰ ਹੈ, ਅੱਗੇ ਹੋਰ ਵੀ ਵੱਡੀਆਂ ਵਾਰਦਾਤਾਂ ਹੋ ਸਕਦੀਆਂ ਹਨ। ਪੰਜਾਬ ਪੁਲਿਸ ਬਹੁਤ ਵਧੀਆ ਫੋਰਸ ਹੈ, ਇਸ ਪੰਜਾਬ ਪੁਲਿਸ ਦੇ 2 ਹਜ਼ਾਰ ਮੁਲਾਜ਼ਮ ਸ਼ਹੀਦ ਹੋਏ, ਉਸ ਤੋਂ ਬਾਅਦ ਪੰਜਾਬ ਵਿੱਚ ਸ਼ਾਂਤੀ ਕਾਇਮ ਹੋ ਗਈ। ਪਰ ਕੁੱਝ ਕਾਲੀਆਂ ਭੇਡਾਂ ਹਨ, ਜਿਨ੍ਹਾਂ ਨੂੰ ਸਰਕਾਰ ਵਰਤ ਰਹੀ ਹੈ।

ਇਹ ਵੀ ਪੜੋ:- ਮੁਹਾਲੀ ਧਮਾਕਾ ਮਾਮਲਾ: ਪੰਜਾਬ DGP ਤੇ CM ਮਾਨ ਦੇ ਬਿਆਨ ਵੱਖਰੇ-ਵੱਖਰੇ ! ਕਿਸ ਕੋਲ ਅਧੂਰੀ ਜਾਣਕਾਰੀ ?

Last Updated :May 10, 2022, 3:43 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.