ETV Bharat / health

ਅੱਜ ਮਨਾਇਆ ਜਾ ਰਿਹਾ ਹੈ ਵਿਸ਼ਵ ਥਾਇਰਾਇਡ ਜਾਗਰੂਕਤਾ ਦਿਵਸ, ਜਾਣੋ ਇਸ ਦਿਨ ਦਾ ਇਤਿਹਾਸ - World Thyroid Awareness Day 2024

author img

By ETV Bharat Features Team

Published : May 25, 2024, 5:45 AM IST

World Thyroid Awareness Day 2024: ਹਰ ਸਾਲ 25 ਮਈ ਨੂੰ ਵਿਸ਼ਵ ਥਾਇਰਾਇਡ ਜਾਗਰੂਕਤਾ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਥਾਇਰਾਇਡ ਦੀ ਬਿਮਾਰੀ, ਲੱਛਣਾਂ, ਰੋਕਥਾਮ ਅਤੇ ਇਲਾਜ਼ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ।

World Thyroid Awareness Day 2024
World Thyroid Awareness Day 2024 (Getty Images)

ਹੈਦਰਾਬਾਦ: ਅੱਜ ਦੁਨੀਆਂ ਭਰ 'ਚ ਵਿਸ਼ਵ ਥਾਇਰਾਇਡ ਜਾਗਰੂਕਤਾ ਦਿਵਸ ਮਨਾਇਆ ਜਾ ਰਿਹਾ ਹੈ। ਅੱਜ ਦੇ ਸਮੇਂ 'ਚ ਥਾਇਰਾਇਡ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਲਈ ਲੋਕਾਂ ਨੂੰ ਥਾਇਰਾਇਡ, ਇਸਦੇ ਲੱਛਣ ਅਤੇ ਇਲਾਜ਼ ਬਾਰੇ ਜਾਗਰੂਕ ਕਰਨ ਲਈ ਇਹ ਦਿਨ ਮਨਾਇਆ ਜਾਂਦਾ ਹੈ। ਦਰਅਸਲ, ਗਰਦਨ ਵਿੱਚ ਤਿਤਲੀ ਦੇ ਆਕਾਰ ਦੀ ਗਲੈਂਡ ਨੂੰ ਥਾਇਰਾਇਡ ਗਲੈਂਡ ਕਿਹਾ ਜਾਂਦਾ ਹੈ। ਇਹ ਸਰੀਰ ਵਿੱਚ ਸਭ ਤੋਂ ਵੱਡੀ ਐਂਡੋਕਰੀਨ ਗ੍ਰੰਥੀਆਂ ਵਿੱਚੋਂ ਇੱਕ ਹੈ। ਇਹ ਗਲੈਂਡ ਹਾਰਮੋਨ ਪੈਦਾ ਕਰਦੀ ਹੈ, ਜੋ ਸਰੀਰ ਦੇ ਜ਼ਰੂਰੀ ਕਾਰਜਾਂ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਮੈਟਾਬੋਲਿਜ਼ਮ ਨੂੰ ਕੰਟਰੋਲ ਕਰਦੀ ਹੈ। ਥਾਇਰਾਇਡ ਵਿਕਾਰ ਦੀਆਂ ਕਈ ਕਿਸਮਾਂ ਹੁੰਦੀਆਂ ਹਨ, ਜਿਨ੍ਹਾਂ 'ਚ ਹਾਈਪੋਥਾਇਰਾਇਡਿਜ਼ਮ, ਹਾਈਪਰਥਾਇਰਾਇਡਿਜ਼ਮ, ਥਾਇਰਾਇਡਾਈਟਿਸ ਅਤੇ ਥਾਇਰਾਇਡ ਕੈਂਸਰ ਸ਼ਾਮਲ ਹੈ।

ਵਿਸ਼ਵ ਥਾਇਰਾਇਡ ਜਾਗਰੂਕਤਾ ਦਿਵਸ ਦਾ ਇਤਿਹਾਸ: ਸਤੰਬਰ 2007 'ਚ ਯੂਰਪੀਅਨ ਥਾਈਰੋਇਡ ਐਸੋਸੀਏਸ਼ਨ ਕਾਂਗਰਸ ਤੋਂ ਪਹਿਲਾਂ ਇੱਕ ਸਾਲਾਨਾ ਆਮ ਮੀਟਿੰਗ ਦੌਰਾਨ 25 ਮਈ ਨੂੰ ਅਧਿਕਾਰਤ ਤੌਰ 'ਤੇ ਵਿਸ਼ਵ ਥਾਇਰਾਇਡ ਦਿਵਸ ਮਨਾਇਆ ਗਿਆ ਸੀ। 25 ਮਈ 1965 ਨੂੰ ਈਟੀਏ ਦੀ ਸਥਾਪਨਾ ਹੋਈ ਸੀ। ਇਸ ਲਈ 25 ਮਈ ਦਾ ਦਿਨ ਥਾਇਰਾਇਡ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸਮਰਪਿਤ ਦਿਨ ਵਜੋਂ ਚੁਣਿਆ ਗਿਆ ਸੀ।

ਥਾਇਰਾਇਡ ਦੀ ਸਮੱਸਿਆ ਤੋਂ ਬਚਣ ਦੇ ਤਰੀਕੇ:

  1. ਆਈਰਨ ਨਾਲ ਭਰਪੂਰ ਖੁਰਾਕ ਨੂੰ ਆਪਣੀ ਜੀਵਨਸ਼ੈਲੀ ਦਾ ਹਿੱਸਾ ਬਣਾਓ।
  2. ਸਿਗਰੇਟ ਤੋਂ ਪਰਹੇਜ਼ ਕਰੋ।
  3. ਸ਼ਰਾਬ ਨਾ ਪੀਓ।
  4. ਤਣਾਅ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰੋ।
  5. ਪੂਰੀ ਨੀਂਦ ਲਓ।

ਵਿਸ਼ਵ ਥਾਇਰਾਇਡ ਜਾਗਰੂਕਤਾ ਦਿਵਸ ਦਾ ਮਹੱਤਵ: ਵਿਸ਼ਵ ਥਾਇਰਾਇਡ ਜਾਗਰੂਕਤਾ ਦਿਵਸ ਮਨਾਉਣ ਦਾ ਮਹੱਤਵ ਥਾਇਰਾਇਡ, ਇਸਦੇ ਲੱਛਣਾਂ, ਬਚਾਅ ਅਤੇ ਇਲਾਜ਼ ਦੇ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ। ਇਸ ਦਿਨ ਜਗ੍ਹਾਂ-ਜਗ੍ਹਾਂ ਕਈ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.