ETV Bharat / city

ਬੀਐਸਐਫ ਮੁੱਦੇ ‘ਤੇ ਸੁਖਬੀਰ ਦੀ ਅਗਵਾਈ ‘ਚ 29 ਨੂੰ ਅਕਾਲੀ ਦਲ ਦੀ ਬਾਈਕ ਰੈਲੀ

author img

By

Published : Oct 27, 2021, 7:49 PM IST

ਬੀਐਸਐਫ ਦਾ ਅਧਿਕਾਰ ਖੇਤਰ (BSF's power enhancing)15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਕੀਤੇ ਜਾਣ ਦੇ ਵਿਰੋਧ ਵਿੱਚ ਸ਼੍ਰੋਮਣੀ ਅਕਾਲੀ ਦਲ 29 ਅਕਤੂਬਰ (SAD to hold rally in protest) ਨੂੰ ਅਟਾਰੀ ਤੋਂ ਲੈ ਕੇ ਗੋਲਡਨ ਗੇਟ ਅੰਮ੍ਰਿਤਸਰ (Atari to Golden Gate Amritsar) ਤੱਕ ਬਾਈਕ ਰੈਲੀ (Byke rally) ਕੱਢੇਗਾ। ਪਾਰਟੀ ਦੇ ਬੁਲਾਰੇ ਵਿਰਸਾ ਸਿੰਘ ਵਲਟੋਹਾ (Virsa Singh Valtoha) ਨੇ ਕਿਹਾ ਕਿ ਰੈਲੀ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਮੋਟਰ ਸਾਈਕਲ ਸ਼ਮੂਲੀਅਤ ਕਰਨਗੇ। ਉਨ੍ਹਾਂ ਕਿਹਾ ਕਿ ਰੈਲੀ ਦੀ ਅਗਵਾਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Badal to lead the rally) ਕਰਨਗੇ।

ਬੀਐਸਐਫ ਮੁੱਦੇ ‘ਤੇ ਸੁਖਬੀਰ ਦੀ ਅਗਵਾਈ ‘ਚ 29 ਨੂੰ ਅਕਾਲੀ ਦਲ ਦੀ ਬਾਈਕ ਰੈਲੀ
ਬੀਐਸਐਫ ਮੁੱਦੇ ‘ਤੇ ਸੁਖਬੀਰ ਦੀ ਅਗਵਾਈ ‘ਚ 29 ਨੂੰ ਅਕਾਲੀ ਦਲ ਦੀ ਬਾਈਕ ਰੈਲੀ

ਅੰਮ੍ਰਿਤਸਰ: ਜਦੋਂ ਤੋਂ ਕੇਂਦਰ ਵੱਲੋਂ ਬੀਐਸਐਫ ਨੂੰ 50 ਕਿਲੋਮੀਟਰ ਦੇ ਏਰੀਏ ਦਾ ਅਧਿਕਾਰ ਦਿੱਤਾ ਗਿਆ ਉਸ ਤੋਂ ਬਾਅਦ ਲਗਾਤਾਰ ਹੀ ਅਕਾਲੀ ਦਲ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਹੁਣ 29 ਅਕਤੂਬਰ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਅੰਮ੍ਰਿਤਸਰ ਵਾਹਗਾ ਸਰਹੱਦ ਤੋਂ ਲੈ ਕੇ ਅੰਮ੍ਰਿਤਸਰ ਗੋਲਡਨ ਗੇਟ ਤੱਕ ਇਕ ਵੱਡੀ ਰੈਲੀ ਕੱਢੀ ਜਾਵੇਗੀ ਜਿਸ ਵਿਚ ਕੀ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਵੱਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਵੀ ਕੀਤੀ ਜਾਵੇਗੀ. ਇਹ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਨੇ ਪੱਤਰਕਾਰਾਂ ਨੂੰ ਦਿੱਤੀ।

ਬੀਐਸਐਫ ਦੇ ਅਧਿਕਾਰ ਖੇਤਰ ਵਧਣ ਉਪਰੰਤ ਅਕਾਲੀ ਦਲ ਲਗਾਤਾਰ ਕਰ ਰਿਹੈ ਵਿਰੋਧ

ਵਲਟੋਹਾ ਨੇ ਦੱਸਿਆ ਕਿ ਬੀਐਸਐਫ ਨੂੰ 50 ਕਿਲੋਮੀਟਰ ਤੱਕ ਦਾ ਅਧਿਕਾਰ ਖੇਤਰ ਮਿਲ ਜਾਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਗਾਤਾਰ ਹੀ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਬੀਐਸਐਫ ਸਾਡੀ ਮਾਣ ਮੱਤੀ ਫ਼ੌਜ ਹੈ ਅਤੇ ਬੀਐੱਸਐੱਫ ਦਾ ਕੰਮ ਹੈ ਕਿ ਸਰਹੱਦ ਤੇ ਲੈ ਕੇ ਦੁਸ਼ਮਣ ਨਾਲ ਟਾਕਰਾ ਲੈਣ ਨਾ ਕਿ ਸ਼ਹਿਰ ਵੱਲ ਨੂੰ ਆ ਕੇ ਇਲਾਕਾ ਵਾਸੀਆਂ ਅਤੇ ਸ਼ਹਿਰ ਵਾਸੀਆਂ ਨੂੰ ਪ੍ਰੇਸ਼ਾਨ ਕਰਨਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬਾਰਡਰ ਫੋਰਸ ਦਾ ਤਾਂ ਮੈਂ ਦਿਨ ਰਾਤ ਬਾਰਡਰ ਤੇ ਰਹਿ ਕੇ ਸਾਡੀ ਸੁਰੱਖਿਆ ਕਰਨਾ ਅਤੇ ਇਹ ਫੋਰਸ ਦੁਸ਼ਮਣ ਨੂੰ ਰੋਕਣ ਲਈ ਅਤੇ ਸਮੱਗਲਿੰਗ ਨੂੰ ਰੋਕਣ ਲਈ ਬਣਾਈ ਗਈ ਹੈ ਅਤੇ ਬੀਐਸਐਫ ਦੇ ਨਾਲ ਨਾਲ ਸੀਆਰਪੀਸੀ ਦੀਆਂ ਪਾਵਰਾਂ ਵੀ ਕੇਂਦਰ ਵੱਲੋਂ ਵਧਾ ਦਿੱਤੀਆਂ ਗਈਆਂ ਅਤੇ ਹੁਣ ਕਿਸੇ ਨੂੰ ਵੀ ਪੰਜਾਹ ਕਿਲੋਮੀਟਰ ਦੇ ਏਰੀਏ ਤੱਕ ਇਹ ਸਰਚ ਕਰਕੇ ਗ੍ਰਿਫ਼ਤਾਰ ਕਰ ਸਕਦੀ ਹੈ।

ਬੀਐਸਐਫ ਮੁੱਦੇ ‘ਤੇ ਸੁਖਬੀਰ ਦੀ ਅਗਵਾਈ ‘ਚ 29 ਨੂੰ ਅਕਾਲੀ ਦਲ ਦੀ ਬਾਈਕ ਰੈਲੀ

ਫੈਸਲਾ ਵਾਪਸ ਨਾ ਲਿਆ ਤਾਂ ਅਕਾਲੀ ਦਲ ਲਗਾਤਾਰ ਕਰੇਗਾ ਸੰਘਰਸ਼

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇਸ ਫ਼ੈਸਲੇ ਨੂੰ ਵਾਪਸ ਲਵੇ ਨਹੀਂ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਗਾਤਾਰ ਹੀ ਸੰਘਰਸ਼ ਤੇਜ਼ ਕੀਤਾ ਜਾਏਗਾ ਜਿਸ ਦੇ ਚਲਦੇ ਸ਼੍ਰੋਮਣੀ ਅਕਾਲੀ ਦਲ ਵੱਲੋਂ 29 ਅਕਤੂਬਰ ਨੂੰ ਵਾਹਗਾ ਬਾਰਡਰ ਤੋਂ ਲੈ ਕੇ ਅੰਮ੍ਰਿਤਸਰ ਗੋਲਡਨ ਗੇਟ ਤੱਕ ਇੱਕ ਵੱਡਾ ਰੋਸ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਹੈ, ਜਿਸ ਦੀ ਅਗਵਾਈ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਕਰਨਗੇ। ਵਲਟੋਹਾ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਇਹ ਮਾਮਲਾ ਪੂਰੇ ਦੇਸ਼ ਦਿ ਸੁਰੱਖਿਆ ਦਾ ਹੋਣ ਕਰਕੇ ਇਸ ਵਿਰੋਧ ਪ੍ਰਦਰਸ਼ਨ ਚ ਤਿਰੰਗਾ ਵੀ ਨਾਲ ਰੱਖਿਆ ਜਾਵੇਗਾ।

ਨਵਜੋਤ ਕੌਰ ਤੇ ਨਵਜੋਤ ਸਿੱਧੂ ਦੇ ਸਟੈਂਡ ‘ਚ ਫਰਕ

ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Aamrinder Singh) ਵੱਲੋਂ ਬੀਐਸਐਫ ਦੇ ਅਧਿਕਾਰ ਖੇਤਰ ਨੂੰ ਵਧਾਉਣ ਦਾ ਸਹੀ ਫ਼ੈਸਲਾ ਠਹਿਰਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ਤੇ ਹੋਏ ਹਮਲੇ ਨੂੰ ਸਹੀ ਠਹਿਰਾਉਣਾ ਅਤੇ ਬੀਐਸਐਫ ਦੇ ਵਧੇ ਅਧਿਕਾਰ ਖੇਤਰ ਨੂੰ ਸਹੀ ਠਹਿਰਾਉਣਾ ਇਕੋ ਗੱਲ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਨਵਜੋਤ ਕੌਰ ਸਿੱਧੂ ਪੰਜਾਬ ਪੁਲਿਸ ਨੂੰ ਫੇਲ੍ਹ ਦੱਸਦੀ ਹੋਈ ਬੀਐਸਐਫ ਨੂੰ ਵਧੀਆ ਦੱਸ (Navjot Kaur Sidhu held it a good decision) ਰਹੀ ਹੈ ਅਤੇ ਦੂਜੇ ਪਾਸੇ ਉਨ੍ਹਾਂ ਦੇ ਪਤੀ ਨਵਜੋਤ ਸਿੰਘ ਸਿੱਧੂ ਇਸ ਦਾ ਵਿਰੋਧ ਕਰਦੇ (Navjot Singh Sidhu opposes) ਵੀ ਦਿਖਾਈ ਦੇ ਰਹੇ ਹਨ।

ਲਾਈਨ ਜ਼ੀਰੋ ‘ਤੇ ਸਮਗਲਿੰਗ ਰੋਕੇ ਬੀਐਸਐਫ

ਉਨ੍ਹਾਂ ਕਿਹਾ ਕਿ ਬੀਐਸਐਫ ਦਾ ਕੰਮ ਹੈ ਜ਼ੀਰੋ ਲਾਈਨ ਦੇ ਉੱਤੇ ਹੀ ਸਮੱਗਲਿੰਗ ਨੂੰ ਰੋਕਣਾ ਨਾ ਕਿ 50 ਕਿਲੋਮੀਟਰ ਅੰਦਰ ਤੱਕ ਆ ਕੇ ਸਮਗਲਿੰਗ ਚੈੱਕ ਕਰਨਾ ਆਖ਼ਿਰ ਵਿੱਚ ਬੋਲਦੇ ਉਨ੍ਹਾਂ ਨੇ ਕਿਹਾ ਕਿ ਜੇਕਰ ਕੇਂਦਰ ਨੂੰ ਇੰਨਾ ਹੀ ਡਰ ਹੈ ਕਿ ਸਮੱਗਲਿੰਗ ਤਾਰੋਂ ਪਾਰ ਤੋਂ ਆ ਰਹੀ ਹੈ ਤਾਂ ਕੇਂਦਰ ਦਾ ਕੰਮ ਹੈ ਕਿ ਜ਼ੀਰੋ ਲਾਈਨ ਦੇ ਉੱਤੇ ਸੁਰੱਖਿਆ ਵਧਾਏ।

ਇਹ ਵੀ ਪੜ੍ਹੋ:ਕੈਪਟਨ ਬਣਾਉਣਗੇ ਨਵੀਂ ਪਾਰਟੀ, ਸ਼੍ਰੋਅਦ(ਟ) ਤੇ BJP ਨਾਲ ਗਠਜੋੜ ਨਹੀਂ

ETV Bharat Logo

Copyright © 2024 Ushodaya Enterprises Pvt. Ltd., All Rights Reserved.