ETV Bharat / city

ਸੂਰਜ ਗ੍ਰਹਿਣ 2021: ਜੋਤਿਸ਼ਾਂ ਤੋਂ ਜਾਣੋ ਸੂਰਜ ਗ੍ਰਹਿਣ ਦਾ ਵੱਖ-ਵੱਖ ਰਾਸ਼ੀਆਂ 'ਤੇ ਪ੍ਰਭਾਵ ਕੀ ?

author img

By

Published : Jun 10, 2021, 8:06 AM IST

ਸਾਲ 2021 ਦਾ ਪਹਿਲਾ ਸੂਰਜ ਗ੍ਰਹਿਣ 10 ਜੂਨ ਨੂੰ ਲੱਗਣ ਜਾ ਰਿਹਾ ਹੈ। ਸੂਰਜ ਗ੍ਰਹਿਣ ਦੁਪਹਿਰ 1:42 ਵਜੇ ਸ਼ੁਰੂ ਹੋਵੇਗਾ ਅਤੇ ਸ਼ਾਮ 06:41 ਵਜੇ ਖ਼ਤਮ ਹੋਵੇਗਾ। ਇਸ ਦੌਰਾਨ ਵੱਖ-ਵੱਖ ਰਾਸ਼ੀਆਂ 'ਤੇ ਇਸ ਦਾ ਵੱਖ-ਵੱਖ ਤਰੀਕੇ ਨਾਲ ਪ੍ਰਭਾਵ ਪਵੇਗਾ। ਇਸ ਸਬੰਧੀ ਜਾਣੋ ਕੀ ਕਹਿੰਦੇ ਨੇ ਜੋਤਸ਼ੀ ਵਿਕਰਮ ਕੁਮਾਰ

ਸੂਰਜ ਗ੍ਰਹਿਣ ਦਾ ਵੱਖ-ਵੱਖ ਰਾਸ਼ੀਆਂ 'ਤੇ ਪ੍ਰਭਾਵ
ਸੂਰਜ ਗ੍ਰਹਿਣ ਦਾ ਵੱਖ-ਵੱਖ ਰਾਸ਼ੀਆਂ 'ਤੇ ਪ੍ਰਭਾਵ

ਬਠਿੰਡਾ : ਸਾਲ 2021 ਦਾ ਪਹਿਲਾ ਸੂਰਜ ਗ੍ਰਹਿਣ 10 ਜੂਨ ਨੂੰ ਲੱਗਣ ਜਾ ਰਿਹਾ ਹੈ। ਸੂਰਜ ਗ੍ਰਹਿਣ ਦੁਪਹਿਰ 1:42 ਵਜੇ ਸ਼ੁਰੂ ਹੋਵੇਗਾ ਅਤੇ ਸ਼ਾਮ 06:41 ਵਜੇ ਖ਼ਤਮ ਹੋਵੇਗਾ। ਇਹ ਸੂਰਜ ਗ੍ਰਹਿਣ ਭਾਰਤ ਦੇ ਅਰੂਣਾਚਲ ਪ੍ਰਦੇਸ਼ ਤੇ ਲੱਦਾਖ ਵਿੱਚ ਵਿਖਾਈ ਦਵੇਗਾ।

ਜੋਤਸ਼ ਸ਼ਾਸਤਰ ਦੇ ਮੁਤਾਬਕ ਸੂਰਜ ਗ੍ਰਹਿਣ ਦਾ ਮਨੁੱਖੀ ਜੀਵਨ ਤੇ ਬੇਹਦ ਡੂੰਘਾ ਪ੍ਰਭਾਵ ਪੈਂਦਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬਠਿੰਡਾ ਤੋਂ ਜੋਤਸ਼ੀ ਵਿਕਰਮ ਕੁਮਾਰ ਨੇ ਦੱਸਿਆ ਕਿ ਸੂਰਜ ਗ੍ਰਹਿਣ ਤੇ ਚੰਦਰ ਗ੍ਰਹਿਣ ਦੋਹਾਂ ਹੀ ਕੀਰਿਆਵਾਂ ਦਾ ਮਨੁੱਖ ਦੇ ਜੀਵਨ 'ਚ ਤੇ ਵੱਖ-ਵੱਖ ਰਾਸ਼ੀਆਂ ਦੇ ਮੁਤਾਬਕ ਇਸ ਦਾ ਵੱਖ-ਵੱਖ ਤਰੀਕੇ ਨਾਲ ਪ੍ਰਭਾਵ ਪੈਦਾ ਹੈ।

ਸੂਰਜ ਗ੍ਰਹਿਣ ਦਾ ਵੱਖ-ਵੱਖ ਰਾਸ਼ੀਆਂ 'ਤੇ ਪ੍ਰਭਾਵ

ਜੋਤਸ਼ੀ ਵਿਕਰਮ ਕੁਮਾਰ ਨੇ ਦੱਸਿਆ ਕਿ ਇਹ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਹੈ, ਪਰ ਇਸ ਤੋਂ ਪਹਿਲਾਂ 26 ਮਈ ਨੂੰ ਚੰਦਰ ਗ੍ਰਹਿਣ ਹੋਇਆ ਸੀ। ਅਜਿਹੀ ਹਲਾਤਾਂ ਵਿੱਚ, ਜਦੋਂ 1 ਮਹੀਨੇ ਦੇ ਅੰਦਰ-ਅੰਦਰ ਦੋ ਵਾਰ ਗ੍ਰਹਿਣ ਹੋਣ ਨਾਲ ਵੱਖ-ਵੱਖ ਰਾਸ਼ੀਆਂ ਉੱਤੇ ਵੱਖਰੇ ਪ੍ਰਭਾਵ ਪੈਣਗੇ। ਖ਼ਾਸਕਰ ਵ੍ਰਿਸ਼ਭ ਤੇ ਕਰਕ ਰਾਸ਼ੀ ਦੇ ਲੋਕਾਂ ਨੂੰ ਸੂਰਜ ਗ੍ਰਹਿਣ ਦੇ ਦੌਰਾਨ ਸਾਵਧਾਨ ਰਹਿਣ ਦੀ ਲੋੜ ਹੈ।

ਉਨ੍ਹਾਂ ਦੱਸਿਆ ਕਿ ਇਸ ਸੂਰਜ ਗ੍ਰਹਿਣ ਦੇ ਦੌਰਾਨ ਕਈ ਯੋਗ ਬਣ ਰਹੇ ਹਨ, ਜਿਸ ਦੀ ਸਭ ਖ਼ਾਸ ਗੱਲ ਇਹ ਹੈ ਕਿ ਸੂਰਜ ਗ੍ਰਹਿਣ ਦੇ ਦੌਰਾਨ ਚਾਰ ਗ੍ਰਹਿ ਇੱਕਠੇ ਆ ਰਹੇ ਹਨ। ਸੂਰਜ , ਚੰਦਰ , ਬੁੱਧ ਤੇ ਰਾਹੂ ਇਹ ਚਾਰ ਗ੍ਰਹਿ ਇੱਕੋਂ ਥਾਂ ਤੇ ਹੋਣਗੇ। ਇਸ ਦੇ ਮੁਤਾਬਕ ਪੂਰਨ ਤੌਰ 'ਤੇ ਇਨ੍ਹਾਂ ਚਾਰ ਰਾਸ਼ੀਆਂ ਤੇ ਸਭ ਤੋਂ ਵੱਧ ਸੂਰਜ ਗ੍ਰਹਿਣ ਦਾ ਪ੍ਰਭਾਵ ਪਵੇਗਾ।

ਇਹ ਸੂਰਜ ਗ੍ਰਹਿਣ ਜ਼ਿਆਦਾਤਰ ਵਿਦੇਸ਼ਾਂ ਵਿੱਚ ਦਿਖਾਈ ਦੇਵੇਗਾ., ਪਰ ਭਾਰਤ ਦੇ ਕੁੱਝ ਹਿੱਸਿਆਂ 'ਚ ਅੰਸ਼ਕ ਤੌਰ 'ਤੇ ਇਸ ਨੂੰ ਵੇਖਿਆ ਜਾ ਸਕਦਾ ਹੈ। ਇਹ ਸੂਰਜ ਗ੍ਰਹਿਣ ਅਰੁਣਾਚਲ ਪ੍ਰਦੇਸ਼ ਤੇ ਲੱਦਾਖ ਤੇ ਜੰਮੂ ਕਸ਼ਮੀਰ ਦੇ ਕੁੱਝ ਹਿੱਸਿਆਂ ਚ ਅੰਸ਼ਕ ਰੂਪ ਵਿੱਚ ਦਿਖਾਈ ਦੇਵੇਗਾ।

ਸੂਰਜ ਗ੍ਰਹਿਣ ਦਾ ਸਮਾਂ : ਸੂਰਜ ਗ੍ਰਹਿਣ ਦੁਪਹਿਰ 1:42 ਵਜੇ ਸ਼ੁਰੂ ਹੋਵੇਗਾ ਅਤੇ ਸ਼ਾਮ 06:41 ਵਜੇ ਖ਼ਤਮ ਹੋਵੇਗਾ। ਇਸ ਦੌਰਾਨ ਸੂਤਕ ਨਹੀਂ ਹੋਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.