ETV Bharat / city

ਕਿਸਾਨਾਂ ਨੇ ਆਮ ਬਜਟ ਨੂੰ ਦੱਸਿਆ ਕਿਸਾਨ ਵਿਰੋਧੀ

author img

By

Published : Feb 1, 2020, 8:28 PM IST

ਅੱਜ ਮੋਦੀ ਸਰਕਾਰ 2.0 ਵੱਲੋਂ ਦਹਾਕੇ ਦਾ ਪਹਿਲਾ ਬਜਟ ਪੇਸ਼ ਕੀਤਾ ਗਿਆ ਹੈ। ਇਹ ਬਜਟ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪੇਸ਼ ਕੀਤਾ। ਇਸ ਬਜਟ 'ਚ ਜਿਥੇ ਸਰਕਾਰ ਨੇ ਸਾਲ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਵਚਨਬੱਧਤਾ ਪ੍ਰਗਟਾਈ ਗਈ ਹੈ, ਉਥੇ ਹੀ ਕਿਸਾਨਾਂ ਵੱਲੋਂ ਇਸ ਬਜਟ ਨੂੰ ਲੈ ਕਿਸਾਨ ਵਿਰੋਧੀ ਕਰਾਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸਥਾਨਕ ਲੋਕਾਂ ਵੱਲੋਂ ਵੀ ਬਜਟ ਨੂੰ ਲੈ ਕੇ ਰਲੀ-ਮਿਲੀ ਪ੍ਰਤੀਕਿਰਿਆ ਦਿੱਤੀ ਗਈ ਹੈ।

ਕਿਸਾਨਾਂ ਨੇ ਆਮ ਬਜਟ ਨੂੰ ਦੱਸਿਆ ਕਿਸਾਨ ਵਿਰੋਧੀ
ਕਿਸਾਨਾਂ ਨੇ ਆਮ ਬਜਟ ਨੂੰ ਦੱਸਿਆ ਕਿਸਾਨ ਵਿਰੋਧੀ

ਬਠਿੰਡਾ: ਅੱਜ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਆਮ ਬਜਟ ਪੇਸ਼ ਕੀਤਾ ਗਿਆ ਹੈ। ਸਰਕਾਰ ਵੱਲੋਂ ਇਸ ਬਜਟ 'ਚ ਕਿਸਾਨਾਂ ਦੀ ਆਮਦਨ ਵਧਾਉਣ ਦੀ ਗੱਲ ਆਖੀ ਗਈ ਹੈ, ਜਿਸ ਨੂੰ ਕਿਸਾਨਾਂ ਵੱਲੋਂ ਮਹਿਜ਼ ਲਾਅਰੇਬਾਜ਼ੀ ਤੇ ਕਿਸਾਨ ਵਿਰੋਧੀ ਦੱਸਿਆ ਜਾ ਰਿਹਾ ਹੈ।

ਕਿਸਾਨਾਂ ਨੇ ਆਮ ਬਜਟ ਨੂੰ ਦੱਸਿਆ ਕਿਸਾਨ ਵਿਰੋਧੀ

ਇਸ ਬਾਰੇ ਈਟੀਵੀ ਭਾਰਤ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਕਰਜ਼ੇ ਤੋਂ ਪਰੇਸ਼ਾਨ ਹਨ, ਜਿਸ ਕਾਰਨ ਸੂਬੇ 'ਚ ਲਗਾਤਾਰ ਕਿਸਾਨਾਂ ਵੱਲੋਂ ਖ਼ੁਦਕੁਸ਼ੀਆਂ ਕੀਤੇ ਜਾਣ ਦਾ ਸਿਲਸਿਲਾ ਜਾਰੀ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਬਜਟ ਪੂਰੀ ਤਰ੍ਹਾਂ ਨਾਲ ਕਿਸਾਨ ਵਿਰੋਧੀ ਹੈ। ਉਨ੍ਹਾਂ ਆਖਿਆ ਕਿ ਸਰਕਾਰ ਮੁਤਾਬਕ ਹਵਾਈ ਅੱਡੇ ਖੋਲ੍ਹਣ ਨਾਲ ਸੂਬੇ ਦੀ ਤਰੱਕੀ ਸੰਭਵ ਹੈ, ਹਵਾਈ ਅੱਡੇ ਖੁੱਲਣ ਨਾਲ ਵਿਕਾਸ ਨਹੀਂ ਹੁੰਦਾ। ਉਨ੍ਹਾਂ ਰੋਸ ਪ੍ਰਗਟਾਉਂਦੇ ਹੋਏ ਕਿਹਾ ਕਿ ਬਜਟ ਦੇ ਦੌਰਾਨ ਕਿਸਾਨਾਂ ਦੇ ਕਰਜ਼ੇ ਮੁਆਫੀ ਤੇ ਸਵਾਮੀਨਾਥਨ ਦੀ ਰਿਪੋਰਟ ਬਾਰੇ ਕੋਈ ਚਰਚਾ ਨਹੀਂ ਕੀਤੀ ਗਈ। ਕਿਸਾਨਾਂ ਨੇ ਕਿਹਾ ਕਿ ਇਹ ਆਮ ਬਜਟ ਨਹੀਂ ਸਗੋਂ ਅਮੀਰਾਂ ਦਾ ਬਜਟ ਹੈ।

ਦੂਜੇ ਪਾਸੇ ਬਠਿੰਡਾ ਵਾਸੀਆਂ ਵੱਲੋਂ ਬਜਟ 'ਤੇ ਮਿਲੀ ਜੁਲੀ ਪ੍ਰਤੀਕਿਰਿਆ ਦਿੱਤੀ ਗਈ ਹੈ। ਕੁਝ ਲੋਕ ਇਸ ਬਜਟ ਤੋਂ ਖੁਸ਼ ਅਤੇ ਕੁਝ ਨਾਖੁਸ਼ ਨਜ਼ਰ ਆ ਰਹੇ ਹਨ। ਲੋਕਾਂ ਨੇ ਆਖਿਆ ਕਿ ਸਰਕਾਰ ਨੂੰ ਆਮ ਲੋਕਾਂ ਦੀ ਬੇਸਿਕ ਸਹੂਲਤਾਂ 'ਤੇ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਨੂੰ ਬਜਟ ਤੋਂ ਬਹੁਤ ਉਮੀਦਾਂ ਸਨ ਜੋ ਕਿ ਪੂਰੀਆਂ ਨਾ ਹੋ ਸਕੀਆਂ। ਇਸ ਬਜਟ 'ਚ ਸਿੱਖਿਆ, ਨੌਜਵਾਨਾਂ ਨੂੰ ਨੌਕਰੀਆਂ ਦੇਣ ਸਬੰਧੀ ਕੋਈ ਖ਼ਾਸ ਚਰਚਾ ਨਹੀਂ ਕੀਤੀ ਗਈ। ਲੋਕਾਂ ਵੱਲੋਂ ਇਨਕਮ ਟੈਕਸ ਨੂੰ ਲੈ ਕੇ ਦਿੱਤੀ ਗਈ ਛੋਟ ਦੇ ਫੈਸਲੇ ਦਾ ਸਵਾਗਤ ਕੀਤਾ ਗਿਆ ਹੈ।

Intro:ਬਜਟ ਨੂੰ ਲੈ ਕੇ ਆਮ ਲੋਕਾਂ ਵਿਚ ਸਰਕਾਰ ਦੇ ਖਿਲਾਫ ਰੋਸ Body:
ਅੱਜ ਕੇਂਦਰ ਸਰਕਾਰ ਦੀ ਤਰਫੋਂ ਅੱਜ ਆਮ ਬਜਟ ਪੇਸ਼ ਕੀਤਾ ਗਿਆ, ਇਸ ਬਜਟ ਨੂੰ ਲੈ ਕੇ ਲੋਕਾਂ ਵਿੱਚ ਮਿਲੀ ਜੁਲੀ ਪ੍ਰਤੀਕਿਰਿਆ ਦੇਖਣ ਨੂੰ ਮਿਲੀ । ਕਿਸਾਨਾਂ ਨੇ ਇਸ ਬਜਟ ਨੂੰ ਕਿਸਾਨ ਵਿਰੋਧੀ ਦੱਸਿਆ ਉਥੇ ਹੀ ਲੋਕਾਂ ਦਾ ਕਹਿਣਾ ਕਿ ਸਰਕਾਰ ਨੇ ਰੁਜ਼ਗਾਰ ਦੇ ਅਵਸਰ ਨਾ ਦੇਣ ਦੀ ਗੱਲ ਆਖ਼ੀ । ਲੋਕਾਂ ਦਾ ਕਹਿਣਾ ਹੈ ਕਿ ਰੇਲਵੇ ਦਾ ਨਿੱਜੀਕਰਨ ਅਤੇ ਹਵਾਈ ਅੱਡੇ ਖੁੱਲ੍ਹਣ ਨਾਲ ਵਿਕਾਸ ਨਾਹੀਂ ਹੁੰਦਾ ,ਵਿਕਾਸ ਨੌਕਰੀ ਮਿਲਨ ਦੇ ਨਾਲ ਹੁੰਦਾ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਬਜਟ ਵਿੱਚ ਕਿਸਾਨਾਂ ਦੇ ਕਰਜ਼ੇ ਨੂੰ ਮੁਆਫ ਕਰਨ ਦੀ ਗੱਲ ਨਹੀਂ ਆਖੀ ਗਈ ਅਤੇ ਨਾ ਹੀ ਸਵਾਮੀਨਾਥਨ ਰਿਪੋਰਟ ਬਾਰੇ ਕੁਝ ਕਿਹਾ ਗਿਆ ।
ਕਿਸਾਨ ਨੇਤਾਵਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਕਿਸਾਨ ਖੁਦਕੁਸ਼ੀ ਕਰ ਰਹੇ ਹਨ ,ਬਜਟ ਵਿੱਚ ਕਿਸਾਨਾਂ ਦੇ ਕਰਜ਼ੇ ਮਾਫ ਦੀ ਗੱਲ ਨਹੀਂ ਆਖੀ ਗਈ ਜਿਸ ਤੋਂ ਸਾਫ਼ ਹੈ ਕਿ ਇਹ ਬਜਟ ਅਮੀਰਾਂ ਦਾ ਬਜਟ ਹੈ ਨਾ ਕੀ ਆਮ ਲੋਕਾਂ ਦਾ ਬਜਟ। ਹਵਾਈ ਅੱਡੇ ਖੋਲ੍ਹਣ ਦੀ ਬੇਸ਼ੱਕ ਸਰਕਾਰ ਨੇ ਗੱਲ ਆਖੀ ਹੈ ਪਰ ਦੇਸ਼ ਵਿੱਚ ਤਰੱਕੀ ਤਾਂ ਹੀ ਸੰਭਵ ਹੈ ਜੇਕਰ ਲੋਕਾਂ ਦੀ ਬੇਸਿਕ ਜ਼ਰੂਰਤਾਂ ਪੂਰੀਆਂ ਕੀਤੀਆਂ ਜਾਣ। ਬਜਟ ਨੂੰ ਚੁਣਾਵੀ ਬਜਟ ਕਿਹਾ ਗਿਆ ਅਤੇ ਲੋਕਾਂ ਦਾ ਕਹਿਣਾ ਹੈ ਕਿ ਕੇਂਦਰੀ ਬਜਟ ਤੋਂ ਕਾਫੀ ਉਮੀਦਾਂ ਲੋਕ ਲਗਾ ਕੇ ਬੈਠੇ ਸਨ ਬਜਟ ਨੇ ਉਨ੍ਹਾਂ ਦੀ ਉਮੀਦਾਂ ਤੇ ਪਾਣੀ ਫੇਰ ਦਿੱਤਾ, ਇਨਕਮ ਟੈਕਸ ਦੇ ਵਿੱਚ ਜਿਹੜੀ ਛੋਟ ਦਿੱਤੀ ਗਈ ਹੈ ਉਸ ਦਾ ਜ਼ਰੂਰ ਸਵਾਗਤ ਲੋਕਾਂ ਨੇ ਕੀਤਾ ਪਰ ਸੀਨੀਅਰ ਸਿਟੀਜ਼ਨ ਵੀ ਇਸ ਬਜਟ ਤੋਂ ਨਾ ਖੁਸ਼ ਨਜ਼ਰ ਆਏ ਸੀਨੀਅਰ ਸਿਟੀਜਨ ਦਾ ਕਹਿਣਾ ਹੈ ਕਿ ਬੇਸ਼ੱਕ ਸਰਕਾਰੀ ਦਫ਼ਤਰਾਂ ਵਿੱਚ ਸੀਨੀਅਰ ਸਿਟੀਜ਼ਨ ਵਾਸਤੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਪਰ ਅਸਲ ਵਿੱਚ ਇਹ ਨਹੀਂ ਮਿਲਦੇ ।
ਆਂਗਨਵਾੜੀ ਵਰਕਰਾਂ ਨੂੰ ਸਮਾਰਟਫੋਨ ਦੇਣ ਦੀ ਗੱਲ ਆਖੀ ਗਈ ਹੈ ਪਰ ਆਂਗਨਵਾੜੀ ਵਰਕਰਾਂ ਦੀ ਸੇਵਾਵਾਂ ਨੂੰ ਰੈਗੂਲਰ ਕਰਨ ਦਾ ਤਜਵੀਜ਼ ਇਸ ਬਜਟ ਵਿੱਚ ਨਹੀਂ ਨਜ਼ਰ ਆਈ ।
ਬਜਟ ਵਿੱਚ ਐਜੂਕੇਸ਼ਨ ਦੇ ਸੁਧਾਰ ਦੀ ਵੀ ਗੱਲ ਘੱਟ ਕੀਤੀ ਗਈ ,ਅਧਿਆਪਕਾ ਪਿੰਕੀ ਦਾ ਕਹਿਣਾ ਹੈ ਕਿ ਪੰਜਾਬ ਦੇ ਸਟੂਡੈਂਟ ਵਿਦੇਸ਼ ਜਾ ਕੇ ਪੜ੍ਹਨ ਲਈ ਜਾ ਰਹੇ ਹਨ , ਜਿਸ ਤੋਂ ਇੱਕ ਗੱਲ ਸਾਫ਼ ਹੈ ਜੇ ਭਾਰਤ ਵਿੱਚ ਅੱਛੀ ਐਜੂਕੇਸ਼ਨ ਹੋਵੇ ਤਾਂ ਕਿਸੇ ਨੂੰ ਵਿਦੇਸ਼ ਵਲ ਮੂੰਹ ਕਰਨ ਦੀ ਜ਼ਰੂਰਤ ਨਹੀਂ । ਇਸ ਕਰਕੇ ਸਰਕਾਰ ਨੂੰ ਬਜਟ ਵਿੱਚ ਸੋਧ ਕਰਨ ਦੀ ਲੋੜ ਹੈ ਤਾਂ ਕਿ ਬਜਟ ਆਮ ਬਜਟ ਖਾਸ ਬਨ ਕੇ ਨਾ ਰਹੇ ।
ਕਿਸਾਨਾਂ ਦਾ ਕਹਿਣਾ ਹੈ ਕਿ ਪਰਾਲੀ ਦੇ ਮੁੱਦੇ ਨੂੰ ਵੀ ਇਸ ਬਜਟ ਵਿੱਚ ਅਣਦੇਖਾ ਕੀਤਾ ਗਿਆ। ਪਰਾਲੀ ਵਾਸਤੇ ਕਿਸੇ ਤਰ੍ਹਾਂ ਦਾ ਕਾਰਖਾਨਾ ਲਗਾਉਣ ਦੀ ਤਜਵੀਜ਼ ਨਹੀਂ ਰੱਖੀ ਗਈ । ਪੰਜਾਬ ਵਿੱਚ ਬਿਜਲੀ ਕਾਫੀ ਮਹਿੰਗੀ ਹੈ ਤੇ ਹੁਣ ਸਰਕਾਰ ਨੇ ਪ੍ਰੀਪੇਡ ਬਿਜਲੀ ਦੇ ਮੀਟਰ ਲਗਾਉਣ ਦੀ ਗੱਲ ਕਹੀ ਹੈ ਜਿਸ ਨੂੰ ਲੋਕ ਉਚਿਤ ਨਹੀਂ ਸਮਝ ਰਹੇ ਹਨ।
ਕੁੱਲ ਮਿਲਾ ਕੇ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਗਏ ਆਮ ਬਜਟ ਨੂੰ ਆਮ ਨਾ ਕਹਿ ਕੇ ਲੋਕਾਂ ਨੇ ਅਮੀਰਾਂ ਦਾ ਬਜਟ ਘੋਸ਼ਿਤ ਕੀਤਾ ।
ਕਈਆਂ ਦਾ ਕਹਿਣਾ ਹੈ ਕਿ ਇਸ ਬਜਟ ਨੂੰ ਚੁਨਾਵ ਤੇ ਨਜ਼ਰ ਰੱਖਦੇ ਹੋਏ ਤਿਆਰ ਕੀਤਾ ਗਿਆ, ਇਸ ਕਰਕੇ ਇਸ ਆਮ ਬਜਟ ਵਿੱਚ ਆਮ ਲੋਕਾਂ ਦੀ ਗੱਲ ਨਹੀਂ ਕੀਤੀ ਗਈ ਬਜਟ ਤੋਂ ਬੇਸ਼ੱਕ ਅਕਾਲੀ ਬੀਜੇਪੀ ਦੇ ਵਰਕਰ ਖੁਸ਼ ਹਨ ਪਰ ਦੂਸਰੀ ਰਾਜਨੀਤੀ ਪਾਰਟੀਆਂ ਨੇ ਇਸ ਬਜਟ ਨੂੰ ਲੋਕ ਪੱਖੀ ਬਜਟ ਨਹੀਂ ਆਖਿਆ ।Conclusion:ਰੇਲਵੇ ਦੇ ਨਿੱਜੀਕਰਨ ਦੀ ਨਿਖੇਧੀ ਵੀ ਲੋਕਾਂ ਵੱਲੋਂ ਕੀਤੀ ਗਈ ਅਤੇ ਕਿਹਾ ਗਿਆ ਸਰਕਾਰ ਨੂੰ ਇਸ ਤਰ੍ਹਾਂ ਦੇ ਕਦਮ ਨਹੀਂ ਚੁੱਕਣੇ ਚਾਹੀਦੇ ।
ETV Bharat Logo

Copyright © 2024 Ushodaya Enterprises Pvt. Ltd., All Rights Reserved.