ETV Bharat / state

ਅੰਮ੍ਰਿਤਸਰ 'ਚ ਸ਼ਰਾਬ ਕਾਰੋਬਾਰੀ ਅਤੇ ਕਾਂਗਰਸੀ ਆਗੂ ਦੇ ਘਰ ਈਡੀ ਦੀ ਰੇਡ, ਕਈ ਘੰਟਿਆਂ ਦੀ ਜਾਂਚ ਮਗਰੋਂ ਵਾਪਿਸ ਪਰਤੇ ਅਧਿਕਾਰੀ - ED raid house of liquor dealer

author img

By ETV Bharat Punjabi Team

Published : May 25, 2024, 11:30 AM IST

ED RAID HOUSE OF LIQUOR DEALER: ਅੰਮ੍ਰਿਤਸਰ ਵਿੱਚ ਅੱਜ ਦਿਨ ਚੜ੍ਹਨ ਦੇ ਨਾਲ ਈਡੀ ਦੀ ਕਾਰਵਾਈ ਦੇਖਣ ਨੂੰ ਮਿਲੀ। ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਦੇ ਸ਼ਰਾਬ ਕਾਰੋਬਾਰੀ ਅਤੇ ਕਾਂਗਰਸੀ ਆਗੂ ਪੱਪੂ ਜੈਂਤੀਪੁਰ ਸਮੇਤ ਉਸ ਦੇ ਸਾਥੀ ਦੇ ਘਰ ਇਨਕਮ ਟੈਕਸ ਵੱਲੋਂ ਛਾਪੇਮਾਰੀ ਕੀਤੀ ਗਈ ਹੈ।

CONGRESS LEADER IN AMRITSAR
ਅੰਮ੍ਰਿਤਸਰ 'ਚ ਸ਼ਰਾਬ ਕਾਰੋਬਾਰੀ ਅਤੇ ਕਾਂਗਰਸੀ ਆਗੂ ਦੇ ਘਰ ਈਡੀ ਦੀ ਰੇਡ (ਅੰਮ੍ਰਿਤਸਰ ਰਿਪੋਟਰ)

ਕਈ ਘੰਟਿਆਂ ਦੀ ਜਾਂਚ ਮਗਰੋਂ ਵਾਪਿਸ ਪਰਤੇ ਅਧਿਕਾਰੀ (ਅੰਮ੍ਰਿਤਸਰ ਰਿਪੋਟਰ)

ਅੰਮ੍ਰਿਤਸਰ: ਸ਼ਰਾਬ ਕਾਰੋਬਾਰੀ ਅਤੇ ਕਾਂਗਰਸੀ ਆਗੂ ਪੱਪੂ ਜੈਂਤੀਪੁਰ ਅਤੇ ਉਸ ਦੇ ਸਾਥੀ ਦੇ ਘਰ ਇਨਕਮ ਟੈਕਸ ਦੀ ਛਾਪੇਮਾਰੀ ਤੜਕਸਾਰ ਹੋਈ। ਆਮਦਨ ਕਰ ਅਧਿਕਾਰੀ ਸਵੇਰੇ ਪੰਜ ਵਜੇ ਛਾਪੇਮਾਰੀ ਕਰਨ ਲਈ ਪਹੁੰਚੇ। ਅਧਿਕਾਰੀ ਕੁਝ ਘੰਟਿਆਂ ਦੀ ਜਾਂਚ ਅਤੇ ਤਲਾਸ਼ੀ ਤੋਂ ਬਾਅਦ ਵਾਪਸ ਪਰਤ ਗਏ। ਆਮਦਨ ਕਰ ਅਧਿਕਾਰੀਆਂ ਨੇ ਮੀਡੀਆ ਨਾਲ ਗੱਲ ਨਹੀਂ ਕੀਤੀ। ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਪੱਪੂ ਜੈਂਤੀਪੁਰ ਦੇ ਕਰੀਬ 20 ਸਾਥੀਆਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ ਸੀ। ਅਜਿਹਾ ਅੰਮ੍ਰਿਤਸਰ ਅਤੇ ਬਟਾਲਾ ਵਿੱਚ ਕੀਤਾ ਗਿਆ ਹੈ। ਸੂਤਰਾਂ ਦੇ ਹਵਾਲੇ ਨਾਲ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜੀ ਟੀਮ ਆਈ ਸੀ, ਉਸ ਦੇ ਹੱਥਾਂ ਵਿੱਚ ਬਹੁਤ ਸਾਰੇ ਦਸਤਾਵੇਜ਼ ਸਨ।

ਅੰਦਰ ਜਾਂ ਬਾਹਰ ਜਾਣ ਦੀ ਇਜਾਜ਼ਤ ਨਹੀਂ: ਅੰਮ੍ਰਿਤਸਰ ਤੋਂ ਇਲਾਵਾ ਬਟਾਲਾ ਵਿੱਚ ਅੱਜ ਤੜਕੇ ਈਡੀ ਨੇ ਕਾਂਗਰਸੀ ਮੇਅਰ ਦੇ ਘਰ ਛਾਪਾ ਮਾਰਿਆ। ਇਹ ਛਾਪੇਮਾਰੀ ਉਸ ਦੇ ਘਰ ਦੇ ਨਾਲ-ਨਾਲ ਉਸ ਦੇ ਨਜ਼ਦੀਕੀਆਂ ਦੇ ਘਰ ਵੀ ਹੋਈ। ਪ੍ਰਾਪਤ ਜਾਣਕਾਰੀ ਅਨੁਸਾਰ ਈਡੀ ਵਿਭਾਗ ਦੀਆਂ ਟੀਮਾਂ ਅੱਜ ਸਵੇਰੇ ਪੰਜਾਬ ਵਿੱਚ ਕੁੱਲ ਤਿੰਨ ਥਾਵਾਂ ’ਤੇ ਪਹੁੰਚੀਆਂ। ਫਿਲਹਾਲ ਤਿੰਨੋਂ ਥਾਵਾਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਘਰ ਦੇ ਕਿਸੇ ਵੀ ਮੈਂਬਰ ਨੂੰ ਅੰਦਰ ਜਾਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ।

ਈਡੀ ਦੁਆਰਾ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ: ਜਾਣਕਾਰੀ ਅਨੁਸਾਰ ਗੁਰਦਾਸਪੁਰ ਵਿੱਚ ਅੱਜ ਸਵੇਰੇ ਈਡੀ ਦੀਆਂ ਗੱਡੀਆਂ ਬਟਾਲਾ ਦੇ ਮੇਅਰ ਸੁਖਦੀਪ ਸਿੰਘ ਸੁੱਖ ਤੇਜਾ ਦੇ ਘਰ ਪੁੱਜੀਆਂ। ਇਸ ਤੋਂ ਇਲਾਵਾ ਉਸ ਦੇ ਦੋ ਨਜ਼ਦੀਕੀ ਸਾਥੀਆਂ ਰਜਿੰਦਰ ਕੁਮਾਰ ਉਰਫ ਪੱਪੂ ਜੈਂਤੀਪੁਰੀਆ ਅਤੇ ਉਸ ਦੇ ਮੈਨੇਜਰ ਗੋਪੀ ਉੱਪਲ ਦੇ ਘਰ ਵੀ ਟੀਮਾਂ ਪਹੁੰਚ ਗਈਆਂ ਹਨ। ਇਹ ਛਾਪੇਮਾਰੀ ਕਿਸ ਸੰਦਰਭ ਵਿੱਚ ਕੀਤੀ ਗਈ ਹੈ, ਇਸ ਬਾਰੇ ਅਜੇ ਤੱਕ ਈਡੀ ਦੁਆਰਾ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.