ਮੀਂਹ ਨੇ ਖੋਲ੍ਹੀ ਜਲ੍ਹਿਆਂਵਾਲੇ ਬਾਗ ਦੇ ਨਵੀਨੀਕਰਨ ਦੀ ਪੋਲ, ਲੋਕਾਂ ਨੇ ਦਿੱਤੀ ਇਹ ਚਿਤਾਵਨੀ

author img

By

Published : Sep 11, 2021, 4:33 PM IST

ਮੀਂਹ ਨੇ ਖੋਲ੍ਹੀ ਜਲ੍ਹਿਆਂਵਾਲੇ ਬਾਗ ਦੇ ਨਵੀਨੀਕਰਨ ਦੀ ਪੋਲ
ਮੀਂਹ ਨੇ ਖੋਲ੍ਹੀ ਜਲ੍ਹਿਆਂਵਾਲੇ ਬਾਗ ਦੇ ਨਵੀਨੀਕਰਨ ਦੀ ਪੋਲ ()

ਡੇਢ ਸਾਲ ਤੱਕ ਨਵੀਨੀਕਰਨ ਦੇ ਨਾਂ ’ਤੇ ਬੰਦ ਰੱਖੇ ਜਲ੍ਹਿਆਂਵਾਲੇ ਬਾਗ (Jallianwala Bagh) ਤੇ ਨਵੀਨੀਕਰਨ ਦੇ ਨਾਂ ਤੇ 20 ਕਰੋੜ ਰੁਪਏ ਤਾਂ ਖ਼ਰਚੇ ਗਏ ਹਨ, ਪਰ ਹਾਲ ਪਹਿਲਾਂ ਨਾਲੋਂ ਵੀ ਮਾੜੇ ਹੋ ਗਏ ਹਨ।

ਅੰਮ੍ਰਿਤਸਰ: ਜ਼ਿਲ੍ਹੇ ਵਿੱਚ ਬੀਤੇ ਦਿਨ ਤੋਂ ਪੈ ਰਹੇ ਮੀਂਹ ਨੇ ਜਲ੍ਹਿਆਂਵਾਲੇ ਬਾਗ (Jallianwala Bagh) ਦੇ ਨਵੀਨੀਕਰਨ ਦੀ ਪੋਲ ਖੋਲ੍ਹਕੇ ਰੱਖ ਦਿੱਤੀ ਹੈ। ਜਿੱਥੇ ਭਾਰੀ ਮੀਂਹ ਦੇ ਵਿੱਚ ਸੈਲਾਨੀ ਸ਼ਹੀਦੀ ਯਾਦਗਾਰ ਨੂੰ ਦੇਖਣ ਆ ਰਹੇ ਹਨ ਉਥੇ ਹੀ ਉਹ ਨਾਰਾਜ਼ ਹੋ ਵਾਪਸ ਪਰਤਣਾ ਪੈ ਰਿਹਾ ਹੈ, ਜੋ ਕਿ ਜ਼ਿਲ੍ਹਾ ਪ੍ਰਸ਼ਾਸਨ ’ਤੇ ਵੱਡੇ ਸਵਾਲ ਖੜੇ ਕਰ ਰਿਹਾ ਹੈ। ਉਥੇ ਹੀ ਸਰਕਾਰ ਤੇ ਪ੍ਰਸ਼ਾਸਨ ਦੀਆਂ ਕਮੀਆਂ ਉਜਾਗਰ ਹੋ ਰਹੀਆਂ ਹਨ ਕਿ ਡੇਢ ਸਾਲ ਤੱਕ ਨਵੀਨੀਕਰਨ ਦੇ ਨਾਂ ’ਤੇ ਬੰਦ ਰੱਖੇ ਜਲ੍ਹਿਆਂਵਾਲੇ ਬਾਗ (Jallianwala Bagh) ਤੇ ਨਵੀਨੀਕਰਨ ਦੇ ਨਾਂ ਤੇ 20 ਕਰੋੜ ਰੁਪਏ ਤਾਂ ਖ਼ਰਚੇ ਗਏ ਹਨ, ਪਰ ਹਾਲ ਪਹਿਲਾਂ ਨਾਲੋਂ ਵੀ ਮਾੜੇ ਹੋ ਗਏ ਹਨ।

ਇਹ ਵੀ ਪੜੋ: ਦਿੱਲੀ ’ਚ ਮੀਂਹ ਤੋਂ ਬਾਅਦ ਦਰਿਆ ’ਚ ਤਬਦੀਲ ਹੋਈਆਂ ਸੜਕਾਂ, ਲੋਕ ਪਰੇਸ਼ਾਨ

ਭਾਰੀ ਮੀਂਹ ਦੌਰਾਨ ਆਲ ਇੰਡੀਆ ਫਰੀਡਮ ਫਾਈਟਰ (All India Freedom Fighter) ਦਾ ਵਫ਼ਦ ਜਲ੍ਹਿਆਂਵਾਲੇ ਬਾਗ (Jallianwala Bagh) ਦਾ ਨਵੀਨੀਕਰਨ ਦੇਖਣ ਪਹੁੰਚਿਆਂ ਤਾਂ ਉਹਨਾਂ ਨੇ ਇਥੇ ਪਹੁੰਚ ਬਹੁਤ ਨਿਰਾਸ਼ਾ ਝੱਲਣੀ ਪਈ। ਇਸ ਮੌਕੇ ਉਹਨਾਂ ਨੇ ਕਿਹਾ ਕਿ ਜਲ੍ਹਿਆਂਵਾਲੇ ਬਾਗ (Jallianwala Bagh) ਦੇ ਨਵੀਨੀਕਰਨ ’ਤੇ 20 ਕਰੋੜ ਰੁਪਏ ਖਰਚ ਕੀਤੇ ਹਨ, ਪਰ ਤੁਸੀਂ ਵੇਖ ਸਕਦੇ ਹੋ ਕਿ ਜਲ੍ਹਿਆਂਵਾਲੇ ਬਾਗ (Jallianwala Bagh) ਵਿੱਚ ਗੌਡੇ-ਗੌਡੇ ਪਾਣੀ ਖੜਾ ਹੋਇਆ ਹੈ।

ਉਹਨਾਂ ਨੇ ਕਿਹਾ ਕਿ ਸ਼ਹੀਦਾਂ ਦੀ ਯਾਦਗਾਰ ਦੇ ਨਾਂ ’ਤੇ ਇਨਾ ਪੈਸਾ ਖਰਚ ਕਰ ਦਿੱਤਾ, ਪਰ ਉਹਨਾਂ ਨੇ ਯਾਦਗਾਰ ਬਣਾਉਣ ਦੀ ਬਜਾਏ ਸ਼ਹੀਦਾਂ ਦੀ ਯਾਦ ਨੂੰ ਖ਼ਤਮ ਹੀ ਕਰ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੇ ਸ਼ਹੀਦਾਂ ਦਾ ਇਤਿਹਾਸ ਹੀ ਬਦਲ ਕੇ ਰੱਖ ਦਿੱਤਾ ਹੈ, ਸਰਕਾਰ ਕਹਿੰਦੀ ਹੈ ਕਿ ਜਲ੍ਹਿਆਂਵਾਲੇ ਬਾਗ (Jallianwala Bagh) ਨੂੰ ਬੜਾ ਵਧੀਆ ਬਣਾਇਆ ਗਿਆ, ਜੋ ਕਿ ਸਾਫ਼ ਦਰਸਾ ਰਿਹਾ ਹੈ।

ਮੀਂਹ ਨੇ ਖੋਲ੍ਹੀ ਜਲ੍ਹਿਆਂਵਾਲੇ ਬਾਗ ਦੇ ਨਵੀਨੀਕਰਨ ਦੀ ਪੋਲ

ਉਹਨਾਂ ਨੇ ਕਿਹਾ ਕਿ ਲੋਕਾਂ ਦੇ ਪੈਸੇ ਨਾਲ ਜੋ ਨਵੀਨੀਕਰਨ ਕੀਤਾ ਗਿਆ ਹੈ ਉਹ ਲੋਕਾਂ ਦੇ ਪੈਸੇ ਨੂੰ ਬਰਬਾਦ ਕੀਤਾ ਗਿਆ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਜਿਹੜੇ ਬੁੱਤ ਇਥੋਂ ਹਟਾਏ ਹਨ ਉਹਨਾਂ ਨੂੰ ਜਲਦ ਤੋਂ ਜਲਦ ਦੁਬਾਰਾ ਨਾ ਲਗਾਇਆ ਗਿਆ ਤਾਂ ਉਹ ਸੰਘਰਸ਼ ਕਰਨਗੇ।

ਇਹ ਵੀ ਪੜੋ: ਪ੍ਰਸ਼ਾਂਤ ਕਿਸ਼ੋਰ ਦੀ ਚੋਣ 'ਤੇ ਕਾਂਗਰਸੀ ਆਗੂ ਕਿਉਂ ਚੁੱਕ ਰਹੇ ਸਵਾਲ ?

ਪ੍ਰਧਾਨ ਮੰਤਰੀ ਨੇ ਕੀਤਾ ਸੀ ਉਦਾਘਾਟਨ

ਦੱਸ ਦਈਏ ਕਿ ਜਲ੍ਹਿਆਂਵਾਲੇ ਬਾਗ (Jallianwala Bagh) ਦੇ ਨਵੀਨੀਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਸ ਸ਼ਹੀਦੀ ਯਾਦਗਾਰ ਦਾ ਉਦਘਾਟਨ ਕੀਤਾ ਸੀ, ਪਰ ਹੁਣ ਉਹ ਯਾਦਗਾਰ ਉਦਘਾਟਨ ਤੋਂ ਬਾਅਦ ਪਏ ਪਹਿਲੇ ਮੀਂਹ ਨਾਲ ਹੀ ਛੱਪੜ ਦਾ ਰੂਪ ਧਾਰ ਚੁੱਕੀ ਹੈ ਜੋ ਕਿ ਇੱਕ ਵੱਡਾ ਸਵਾਲ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.