ETV Bharat / city

ਲਾੜੇ-ਲਾੜੀ ਨੇ ਲਾਵਾਂ ਤੋਂ ਪਹਿਲਾਂ ਕੀਤਾ ਖ਼ੂਨਦਾਨ, ਲੋਕਾਂ ਨੇ ਕੀਤੀ ਸ਼ਲਾਘਾ

author img

By

Published : Feb 28, 2022, 9:16 PM IST

ਹਲਕਾ ਰਾਜਾਸਾਂਸੀ ’ਚ ਵਿਆਹ ਤੋਂ ਪਹਿਲਾਂ ਲਾੜਾ ਲਾੜੀ ਵੱਲੋਂ ਖੂਨਦਾਨ ਕਰ ਮਾਨਵਤਾ ਦੀ ਸੇਵਾ ਕੀਤੀ। ਇਸ ਮੌਕੇ ਲੜਕੀ ਦੇ ਪਿਤਾ ਨੇ ਕਿਹਾ ਕਿ ਜਿਵੇਂ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨਾ ਜਰੂਰੀ ਹੈ ਇੰਝ ਹੀ ਹਰ ਇੱਕ ਮਨੁੱਖ ਨੂੰ ਮਨੁੱਖਤਾ ਦੀ ਸੇਵਾ ਲਈ ਖ਼ੂਨਦਾਨ ਕਰਨਾ ਚਾਹੀਦਾ ਹੈ,ਇਸ ਛੋਟੇ ਜਿਹੇ ਉਪਰਾਲੇ ਨਾਲ ਕਈ ਕੀਮਤਾਂ ਜਾਨਾਂ ਬਚਾਈਆਂ ਜਾ ਸਕਦੀਆਂ ਹਨ।

ਲਾੜੇ-ਲਾੜੀ ਨੇ ਲਾਵਾਂ ਤੋਂ ਪਹਿਲਾਂ ਕੀਤਾ ਖ਼ੂਨਦਾਨ
ਲਾੜੇ-ਲਾੜੀ ਨੇ ਲਾਵਾਂ ਤੋਂ ਪਹਿਲਾਂ ਕੀਤਾ ਖ਼ੂਨਦਾਨ

ਅੰਮ੍ਰਿਤਸਰ: ਜ਼ਿਲ੍ਹੇ ਹਲਕਾ ਰਾਜਾਸਾਂਸੀ ਵਿਖੇ ਧੰਨ-ਧੰਨ ਬਾਬਾ ਬੁੱਢਾ ਸਾਹਿਬ ਜੀ ਵੈਲਫੇਅਰ ਸੁਸਾਇਟੀ ਵੱਲੋਂ ਲੋੜਵੰਦ ਗਰੀਬ ਧੀਆਂ ਦੇ ਅਨੰਦ ਕਾਰਜ ਕਰਵਾਏ ਗਏ। ਨਾਲ ਹੀ ਸੰਸਥਾ ਵੱਲੋਂ ਖ਼ੂਨਦਾਨ ਕੈਂਪ ਦਾ ਆਯੋਜਨ ਵੀ ਕੀਤਾ ਗਿਆ। ਇਸ ਮੌਕੇ ਲਾਵਾਂ ਲੈਣ ਤੋਂ ਪਹਿਲਾਂ ਲਾੜਾ ਲਾੜੀ ਨੇ ਖੂਨਦਾਨ ਕੀਤਾ। ਜਿਨ੍ਹਾਂ ਨੇ ਇੱਕ ਵਖਰੀ ਹੀ ਮਿਸਾਲ ਕਾਇਮ ਕੀਤੀ।

ਇਸ ਮੌਕੇ ਲੜਕੀ ਦੇ ਪਿਤਾ ਨੇ ਸੰਸਥਾ ਦੇ ਨੋਜਵਾਨ ਮੈਂਬਰਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਸਦੀ ਧੀ ਦਾ ਵਿਆਹ ਇਨ੍ਹਾਂ ਨੌਜਵਾਨਾਂ ਦੇ ਉਪਰਾਲੇ ਸਦਕਾ ਨੇਪਰੇ ਚੜ੍ਹਿਆ ਹੈ। ਸੰਸਥਾ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ ਸੀ ਜਿਸ ਵਿੱਚ ਲਾੜੇ-ਲਾੜੀ ਨੇ ਆਪਣੀ ਨੈਤਿਕ ਜਿੰਮੇਵਾਰੀ ਸਮਝਦੇ ਹੋਏ ਲਾਵਾਂ ਤੋਂ ਪਹਿਲਾਂ ਖੂਨਦਾਨ ਕੀਤਾ।

'ਜਿਵੇਂ ਵੋਟ ਜਰੂਰੀ ਉਂਝ ਖੂਨਦਾਨ ਜ਼ਰੂਰੀ'

ਉੱਥੇ ਹੀ ਉਨ੍ਹਾਂ ਕਿਹਾ ਕਿ ਜਿਵੇਂ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨਾ ਜਰੂਰੀ ਹੈ ਇੰਝ ਹੀ ਹਰ ਇੱਕ ਮਨੁੱਖ ਨੂੰ ਮਨੁੱਖਤਾ ਦੀ ਸੇਵਾ ਲਈ ਖ਼ੂਨਦਾਨ ਕਰਨਾ ਚਾਹੀਦਾ ਹੈ,ਇਸ ਛੋਟੇ ਜਿਹੇ ਉਪਰਾਲੇ ਨਾਲ ਕਈ ਕੀਮਤਾਂ ਜਾਨਾਂ ਬਚਾਈਆਂ ਜਾ ਸਕਦੀਆਂ ਹਨ।

ਲਾੜੇ-ਲਾੜੀ ਨੇ ਲਾਵਾਂ ਤੋਂ ਪਹਿਲਾਂ ਕੀਤਾ ਖ਼ੂਨਦਾਨ

'ਲਾੜਾ ਲਾੜੀ ਨੇ ਕੀਤਾ ਖੂਨਦਾਨ'

ਉੱਥੇ ਹੀ ਸੰਸਥਾ ਦੇ ਨੋਜਵਾਨ ਮੈਂਬਰਾ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਸਮਾਜ ਸੇਵੀ ਕੰਮ ਕੀਤੇ ਜਾ ਰਹੇ ਹਨ ਅਤੇ ਲੋੜਵੰਦ ਧੀਆਂ ਦੇ ਅਨੰਦ ਕਾਰਜ ਵੀ ਕਰਵਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਉਹਨਾਂ ਵੱਲੋਂ 2 ਧੀਆਂ ਦੇ ਅਨੰਦ ਕਾਰਜ ਕਰਵਾਏ ਗਏ ਹਨ। ਉਨ੍ਹਾਂ ਹੀ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਖੂਨਦਾਨ ਕੈਂਪ ਵੀ ਲਗਾਇਆ ਗਿਆ ਸੀ,ਜਿੱਥੇ ਲਾੜੇ ਅਤੇ ਲਾੜੀ ਨੇ ਲਾਵਾਂ ਲੈਣ ਤੋਂ ਪਹਿਲਾਂ ਮਨੁੱਖਤਾ ਦੀ ਸੇਵਾ ਲਈ ਆਪਣਾ ਫਰਜ ਸਮਝਦੇ ਹੋਏ ਖੂਨਦਾਨ ਕੀਤਾ।

ਸੰਸਥਾ ਦੇ ਪ੍ਰਧਾਨ ਬਿੱਟਾ ਨੇ ਕਿਹਾ ਕਿ ਹਰ ਇਕ ਨੂੰ ਚਾਹੀਦਾ ਹੈ ਕਿ ਵਿਆਹ-ਸ਼ਾਦੀਆਂ ’ਚ ਸਟਾਲ ਲੱਗਦੇ ਹਨ। ਖਾਣ-ਪੀਣ ਦੇ ਨਾਲ ਖ਼ੂਨਦਾਨ ਕੈਂਪ ਵੀ ਲਗਾਉਣਾ ਚਾਹੀਦਾ ਹੈ। ਜਿਸ ਨਾਲ ਕਿਸੇ ਨਾ ਕਿਸੇ ਲੋੜਵੰਦ ਦੀ ਜਾਨ ਬਚਾਈ ਜਾ ਸਕੇ।

ਇਹ ਵੀ ਪੜੋ: ਪੰਜਾਬ ਦੇ ਇਤਿਹਾਸਕ ਤੱਥਾਂ ਨਾਲ ਛੇੜਛਾੜ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਏਗਾ:ਪਰਗਟ ਸਿੰਘ

ETV Bharat Logo

Copyright © 2024 Ushodaya Enterprises Pvt. Ltd., All Rights Reserved.